ਉਪ ਰਾਸ਼ਟਰਪਤੀ ਸਕੱਤਰੇਤ

ਰਾਮ ਮੰਦਿਰ ਪ੍ਰਾਣ ਪ੍ਰਤਿਸਥਾ ਦੇ ਮੌਕੇ 'ਤੇ ਉਪ-ਰਾਸ਼ਟਰਪਤੀ ਦਾ ਸੰਦੇਸ਼

Posted On: 22 JAN 2024 9:05AM by PIB Chandigarh

ਅੱਜ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਦੀ ਇਤਿਹਾਸਕ ਨਗਰੀ ਵਿੱਚ ਆਯੋਜਿਤ, ਯੁਗਾਂਤਰਕਾਰੀ ਵਿਸ਼ਾਲ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਸ਼ੁੱਭ ਮੌਕੇ 'ਦੀਆਂ ਹਾਰਦਿਕ ਵਧਾਈਆਂ!

ਖੁਸ਼ੀ ਅਤੇ ਉਤਸ਼ਾਹ ਭਰਪੂਰ ਇਹ ਮੌਕਾ ਦੇਸ਼ ਦੇ ਗੌਰਵ ਦੇ ਪ੍ਰਤੀ ਕੌਮ ਦੀ ਅਥਾਹ ਜਾਗ੍ਰਿਤ ਚੇਤਨਾ ਨੂੰ ਦਰਸਾਉਂਦਾ ਹੈ।

ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਆਪਣੇ 11 ਦਿਨਾਂ ਦੇ ਕਠਿਨ ਅਨੁਸ਼ਠਾਨ ਨੂੰ ਸਾਧੂ ਸੰਤਾਂ, ਜਜਮਾਨਾਂ ਦੇ ਮਾਰਗ-ਦਰਸ਼ਨ ਵਿੱਚ ਅਯੁੱਧਿਆ ਵਿੱਚ ਸ਼੍ਰੀ ਰਾਮਲੱਲ੍ਹਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਸੰਸਕਾਰ ਦੇ ਨਾਲ ਸੰਪੰਨ ਕਰਨਗੇ। ਆਪਣੇ ਸੰਕਲਪ ਨੂੰ ਸਫਲਤਾਪੂਰਵਕ ਪੂਰਾ ਕਰਨ ’ਤੇ ਪ੍ਰਧਾਨ ਮੰਤਰੀ ਨੂੰ ਵਧਾਈਆਂ!

22 ਜਨਵਰੀ ਦਾ ਇਹ ਦਿਨ, ਸਾਡੀ ਸਭਿਅਤਾ ਦੇ ਇਤਿਹਾਸ ਵਿੱਚ "ਈਸ਼ਵਰਤਾ ਨਾਲ ਮੁਲਾਕਾਤ" ਦੇ ਪਲ ਵਜੋਂ ਪਰਿਭਾਸ਼ਿਤ ਰਹੇਗਾ। 

ਅੱਜ ਦੇ ਦਿਨ ਪ੍ਰਭੂ ਸ਼੍ਰੀ ਰਾਮ ਦੇ ਮੁਆਫੀ, ਸੱਤਯਨਿਸ਼ਠਾ, ਪਰਾਕ੍ਰਮ, ਸ਼ਾਲੀਨਤਾ, ਦਇਆ ਅਤੇ ਕਰੁਣਾ ਜਿਹੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਕਰੀਏ ਜਿਸ ਨਾਲ ਸਾਡੇ ਚਾਰੇ ਪਾਸੇ ਸ਼ਾਂਤੀ, ਸੁਹਿਰਦਤਾ, ਸਚਾਈ, ਆਨੰਦ ਅਤੇ ਵਿੱਦਿਆ ਦਾ ਪ੍ਰਕਾਸ਼ ਫੈਲੇ।

 

  ******
 

ਐੱਮਐੱਸ/ਜੇਕੇ/ਆਰਸੀ



(Release ID: 1998606) Visitor Counter : 60