ਕਾਨੂੰਨ ਤੇ ਨਿਆਂ ਮੰਤਰਾਲਾ
ਇੱਕ ਰਾਸ਼ਟਰ ਇੱਕ ਚੋਣ 'ਤੇ ਉੱਚ-ਪੱਧਰੀ ਕਮੇਟੀ ਦੀ ਸਲਾਹ-ਮਸ਼ਵਰਾ ਪ੍ਰਕਿਰਿਆ
प्रविष्टि तिथि:
18 JAN 2024 6:56PM by PIB Chandigarh
ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੀ ਪ੍ਰਧਾਨਗੀ ਹੇਠ ਗਠਿਤ ਇੱਕ ਰਾਸ਼ਟਰ ਇੱਕ ਚੋਣ ਬਾਰੇ ਉੱਚ-ਪੱਧਰੀ ਕਮੇਟੀ ਵਲੋਂ ਇੱਕ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਨਾਗਰਿਕਾਂ, ਰਾਜਨੀਤਿਕ ਪਾਰਟੀਆਂ, ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਸਾਬਕਾ ਚੀਫ਼ ਜਸਟਿਸਾਂ, ਸੰਵਿਧਾਨਕ ਮਾਹਿਰਾਂ, ਸਾਬਕਾ ਸੀਈਸੀਜ਼ ਵਰਗੇ ਉੱਘੇ ਕਾਨੂੰਨਦਾਨਾਂ ਤੋਂ ਸੁਝਾਅ ਅਤੇ ਵਿਚਾਰਾਂ ਦੀ ਮੰਗ ਕੀਤੀ ਗਈ ਹੈ।
ਇਸ ਸਲਾਹ-ਮਸ਼ਵਰੇ ਦੇ ਹਿੱਸੇ ਵਜੋਂ, 17 ਜਨਵਰੀ ਨੂੰ ਐੱਚਐੱਲਸੀ ਦੇ ਚੇਅਰਮੈਨ ਨੇ ਨਵੀਂ ਦਿੱਲੀ ਵਿੱਚ ਮਦਰਾਸ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਮੁਨੀਸ਼ਵਰ ਨਾਥ ਭੰਡਾਰੀ ਨਾਲ ਮੁਲਾਕਾਤ ਕੀਤੀ। ਅੱਜ ਦੁਪਹਿਰ ਵੇਲੇ ਵਿਚਾਰ-ਵਟਾਂਦਰੇ ਨੂੰ ਜਾਰੀ ਰੱਖਦੇ ਹੋਏ, ਐੱਚਐੱਲਸੀ ਦੇ ਚੇਅਰਮੈਨ ਨੇ ਦਿੱਲੀ ਹਾਈ ਕੋਰਟ ਦੇ ਸਾਬਕਾ ਮੁੱਖ ਜੱਜ, ਜਸਟਿਸ ਗੋਰਲਾ ਰੋਹਿਣੀ ਅਤੇ ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰਾ ਨਾਲ ਵਿਚਾਰ ਵਟਾਂਦਰਾ ਕੀਤਾ।
ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹੇਗੀ।
*******
ਐੱਸਐੱਸ/ਏਕੇਐੱਸ
(रिलीज़ आईडी: 1998002)
आगंतुक पटल : 116