ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੈਬਨਿਟ ਨੇ ਮੈਡੀਕਲ ਪ੍ਰੋਡਕਟਸ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਨੀਦਰਲੈਂਡ ਦੇ ਦਰਮਿਆਨ ਇਰਾਦਾ ਪੱਤਰ (MoI) ਨੂੰ ਮਨਜ਼ੂਰੀ ਦਿੱਤੀ

Posted On: 18 JAN 2024 1:04PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਨੂੰ ਸੈਂਟਰਲ ਡ੍ਰੱਗਸ ਸਟੈਂਡਰਡ ਕੰਟਰੋਲ ਆਰਗੇਨਾਇਜ਼ੇਸ਼ਨ (CDSCO), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਅਤੇ ਮਾਨਵ ਵਿਸ਼ਿਆਂ ਨਾਲ ਜੁੜੀ ਖੋਜ ਬਾਰੇ ਚਿਕਿਤਸਾ  ਮੁੱਲਾਂਕਣ ਬੋਰਡ (Medicines Evaluation Board), ਹੈਲਥ ਐਂਡ ਯੂਥ ਕੇਅਰ ਸੈਂਟਰਲ ਕਮੇਟੀ ਦੀ ਤਰਫੋਂ ਸਿਹਤ, ਭਲਾਈ, ਖੇਡ ਮੰਤਰਾਲਾ, ਨੀਦਰਲੈਂਡ ਦੇ ਦਰਮਿਆਨ “ਮੈਡੀਕਲ ਪ੍ਰੋਡਕਟਸ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ‘ਤੇ” ਹਸਤਾਖਰ ਕੀਤੇ ਇੱਕ ਇਰਾਦਾ ਪੱਤਰ (MoI) ਬਾਰੇ ਜਾਣੂ ਕਰਵਾਇਆ ਗਿਆ। ਇਸ ਇਰਾਦਾ ਪੱਤਰ (MoI) ‘ਤੇ 7 ਨਵੰਬਰ, 2023 ਨੂੰ ਹਸਤਾਖਰ ਕੀਤੇ ਗਏ ਸਨ।

 

ਇਹ ਇਰਾਦਾ ਪੱਤਰ (MoI) ਸੈਂਟਰਲ ਡ੍ਰੱਗਸ ਸਟੈਂਡਰਡ ਕੰਟਰੋਲ ਆਰਗੇਨਾਇਜ਼ੇਸ਼ਨ (CDSCO) ਚਿਕਿਤਸਾ ਮੁੱਲਾਂਕਣ ਬੋਰਡ, ਹੈਲਥ ਐਂਡ ਯੂਥ ਕੇਅਰ ਇੰਸਪੈਕਟੋਰੇਟ ਅਤੇ ਅੰਤਰਰਾਸ਼ਟਰੀ ਜ਼ਿੰਮੇਦਾਰੀਆਂ ਦੇ ਅਨੁਰੂਪ ਮੈਡੀਕਲ ਪ੍ਰੋਡਕਟਸ ਰੈਗੂਲੇਸ਼ਨ ਨਾਲ ਸਬੰਧਿਤ ਮਾਮਲਿਆਂ ਵਿੱਚ ਮਾਨਵ ਵਿਸ਼ਿਆਂ ਨਾਲ ਜੁੜੀ ਖੋਜ ਤੇ ਸੈਂਟਰਲ ਕਮੇਟੀ ਦੀ ਤਰਫ਼ੋਂ ਸਿਹਤ, ਭਲਾਈ, ਖੇਡ ਮੰਤਰਾਲਾ, ਨੀਦਰਲੈਂਡ ਦੇ ਦਰਮਿਆਨ ਉਪਯੋਗੀ ਸਹਿਯੋਗ ਅਤੇ ਸੂਚਨਾ ਦੇ ਅਦਾਨ-ਪ੍ਰਦਾਨ ਲਈ ਇੱਕ ਫ੍ਰੇਮਵਰਕ ਸਥਾਪਿਤ ਕਰਨਾ ਚਾਹੁੰਦਾ ਹੈ।

 

ਦੋਹਾਂ ਦੇਸ਼ਾਂ ਦੀਆਂ ਰੈਗੂਲੇਟਰੀ ਅਥਾਰਿਟੀਆਂ ਦੇ ਦਰਮਿਆਨ ਇਹ ਇਰਾਦਾ ਪੱਤਰ (MoI) ਫਾਰਮਾਸਿਊਟੀਕਲ ਉਪਯੋਗ ਲਈ ਕੱਚਾ ਮਾਲ, ਜੈਵਿਕ ਪ੍ਰੋਡਕਟਸ, ਮੈਡੀਕਲ ਡਿਵਾਇਸਿਜ਼ ਅਤੇ ਕਾਸਮੈਟਿਕ ਪ੍ਰੋਡਕਟਸ ਸਹਿਤ ਫਾਰਮਾਸਿਊਟੀਕਲਸ ਦੇ ਸਬੰਧ ਵਿੱਚ ਮੈਡੀਕਲ ਪ੍ਰੋਡਕਟਸ ਰੈਗੂਲੇਸ਼ਨ ਦੀ ਬਿਹਤਰ ਸਮਝ ਦੀ ਸੁਵਿਧਾ ਪ੍ਰਦਾਨ ਕਰੇਗਾ।

 

ਇਹ ਰੈਗੂਲੇਟਰੀ ਪਿਰਤਾਂ ਵਿੱਚ ਸਮਾਵੇਸ਼(Convergence in the regulatory practices) ਨਾਲ ਭਾਰਤ ਤੋਂ ਦਵਾਈਆਂ ਦੇ ਨਿਰਯਾਤ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ ਜਿਸ ਦੇ ਪਰਿਣਾਮਸਰੂਪ ਫਾਰਮਾਸਿਊਟੀਕਲ ਸੈਕਟਰ(Pharmaceutical sector) ਵਿੱਚ ਸਿੱਖਿਅਤ ਪੇਸ਼ੇਵਰਾਂ ਦੇ  ਲਈ ਬਿਹਤਰ ਰੋਜ਼ਗਾਰ ਦੇ ਅਵਸਰਾਂ ਦੀ ਸਿਰਜਣਾ ਵਿੱਚ ਸਹਾਇਤਾ ਪ੍ਰਦਾਨ ਕਰ ਸਕਦਾ ਹੈ।

 

ਇਹ ਇਰਾਦਾ ਪੱਤਰ (MoI ਮੈਡੀਕਲ ਪ੍ਰੋਡਕਟਸ ਦੇ ਨਿਰਯਾਤ ਦੀ ਸੁਵਿਧਾ ਪ੍ਰਦਾਨ ਕਰੇਗਾ ਜਿਸ ਨਾਲ ਵਿਦੇਸ਼ੀ ਮੁਦਰਾ ਆਮਦਨ (ਕਮਾਈ) ਵਿੱਚ ਵਾਧਾ ਹੋਵੇਗਾ ਅਤੇ ਇਹ ਆਤਮਨਿਰਭਰ ਭਾਰਤ (Atmanirbhar Bharat) ਦੀ ਦਿਸ਼ਾ ਵਿੱਚ ਵਧਾਇਆ ਗਿਆ ਕਦਮ ਹੋਵੇਗਾ।

*****

ਡੀਐੱਸ/ਐੱਸਕੇਐੱਸ  



(Release ID: 1997730) Visitor Counter : 41