ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂ ਬੀਓਟੀ ਮਾਡਲ ਨੂੰ ਮੁੜ-ਸੁਰਜੀਤ ਕਰਨ ਦੇ ਲਈ ਪ੍ਰਤੀਬੱਧ ਹਾਂ, ਜਿਸ ਨਾਲ ਇਸ ਨੂੰ ਨਿਵੇਸ਼ ਦੇ ਅਨੁਕੂਲ ਅਤੇ ਨਿਜੀ ਭਾਗੀਦਾਰੀ ਦੇ ਲਈ ਆਕਰਸ਼ਕ ਬਣਾਇਆ ਜਾ ਸਕੇ


ਇਸ ਨਾਲ ਨਾ ਸਿਰਫ਼ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਬਲਕਿ ਇਸ ਦਾ ਵਿਆਪਕ ਪ੍ਰਭਾਵ ਹੋਵੇਗਾ ਜਿਸ ਨਾਲ ਅਰਥਵਿਵਸਥਾ ਨੂੰ ਮਜ਼ਬੂਤ ਕਰਨ, ਰੋਜ਼ਗਾਰ ਦੀ ਸੰਭਾਵਨਾਵਾਂ ਵਧਾਉਣ ਅਤੇ ਲੌਜਿਸਟਿਕਸ ਲਾਗਤ ਘੱਟ ਕਰਨ ਵਿੱਚ ਮਦਦ ਮਿਲੇਗੀ: ਸ਼੍ਰੀ ਗਡਕਰੀ

Posted On: 17 JAN 2024 8:41PM by PIB Chandigarh

ਬਿਲਡ-ਓਪਰੇਟ-ਟ੍ਰਾਂਸਫਰ (ਬੀਓਟੀ) ਪ੍ਰੋਜੈਕਟਾਂ ਦੇ ਲਈ ਜਨਤਕ ਨਿਜੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਅਤੇ ਵਪਾਰ ਕਰਨ ਵਿੱਚ ਅਸਾਨੀ ਨੂੰ ਹੁਲਾਰਾ ਦੇਣ ਦੇ ਲਈ, ਨਵੀਂ ਦਿੱਲੀ ਵਿੱਚ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲਾ (ਐੱਮਓਆਰਟੀਐੱਚ) ਨੇ ਰਿਆਇਤਗ੍ਰਾਹੀ/ਠੇਕੇਦਾਰ, ਹਾਈਵੇਅ ਓਪਰੇਟਰਸ, ਨਿਵੇਸ਼ ਟ੍ਰਸਟ, ਬੈਂਕਰ ਜਿਹੇ ਉਦਯੋਗ ਹਿਤਧਾਰਕਾਂ ਅਤੇ ਸੜਕ ਖੇਤਰ ਤੋਂ ਵਿੱਤੀ ਸੰਸਥਾਨ, ਤਕਨੀਕੀ ਅਤੇ ਵਿੱਤੀ ਸਲਾਹਕਾਰ ਦੇ ਨਾਲ ਇੱਕ ਸੰਮੇਲਨ ਦਾ ਆਯੋਜਨ ਕੀਤਾ ਗਿਆ। ਸੰਮੇਲਨ ਦਾ ਉਦਘਾਟਨ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕੀਤਾ। ਇਸ ਅਵਸਰ ‘ਤੇ ਕੇਂਦਰੀ ਟ੍ਰਾਂਸਪੋਰਟ ਮੰਤਰਾਲੇ ਦੇ ਸਕੱਤਰ, ਸ਼੍ਰੀ ਅਨੁਰਾਗ ਜੈਨ, ਸਕੱਤਰ, ਐੱਨਐੱਚਏਆਈ ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਅਤੇ ਸੜਕ ਟ੍ਰਾਂਸਪੋਰਟ ਤੇ ਹਾਈਵੇਅ ਮੰਤਰਾਲਾ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ, ਐੱਨਐੱਚਆਈਡੀਸੀਐੱਲ, ਨੀਤੀ ਆਯੋਗ, ਆਰਥਿਕ ਮਾਮਲਿਆਂ ਦੇ ਵਿਭਾਗ, ਵਿੱਤੀ ਸੇਵਾ ਵਿਭਾਗ, ਕਾਨੂੰਨੀ ਮਾਮਲਿਆਂ ਦੇ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਇਸ ਅਵਸਰ ‘ਤੇ ਬੋਲਦੇ ਹੋਏ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ “ਅਸੀਂ ਬੀਓਟੀ ਮਾਡਲ ਨੂੰ ਮੁੜ-ਸੁਰਜੀਤ ਕਰਨ ਅਤੇ ਇਸ ਨੂੰ ਨਿਵੇਸ਼ ਦੇ ਅਨੁਕੂਲ ਅਤੇ ਨਿਜੀ ਭਾਗੀਦਾਰੀ ਦੇ ਲਈ ਆਕਰਸ਼ਕ ਬਣਾਉਣ ਦੇ ਲਈ ਪ੍ਰਤੀਬੱਧ ਹਾਂ। ਇਸ ਨਾਲ ਨਾ ਸਿਰਫ਼ ਸੜਕ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਬਲਕਿ ਇਸ ਦਾ ਵਿਆਪਕ ਪ੍ਰਭਾਵ ਹੋਵੇਗਾ ਜੋ ਅਰਥਵਿਵਸਥਾ ਨੂੰ ਮਜ਼ਬੂਤ ਕਰਨ, ਰੋਜ਼ਗਾਰ ਸਮਰੱਥਾ ਵਧਾਉਣ ਅਤੇ ਲੌਜਿਸਟਿਕਸ ਲਾਗਤ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।”

ਸੰਮੇਲਨ ਵਿੱਚ ਹਿਤਧਾਰਕਾਂ ਦੀਆਂ ਚਿੰਤਾਵਾਂ ਅਤੇ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਬੀਓਟੀ (ਟੋਲ) ਦੇ ਮਾਡਲ ਰਿਆਇਤ ਸਮਝੌਤੇ (ਐੱਮਸੀਏ) ਵਿੱਚ ਪ੍ਰਸਤਾਵਿਤ ਸੰਸ਼ੋਧਨਾਂ ‘ਤੇ ਐੱਨਐੱਚਏਆਈ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਪ੍ਰਸਤੁਤੀਆਂ ਦਿੱਤੀਆਂ ਗਈਆਂ। ਪ੍ਰਸਤਾਵਿਤ ਸੰਸ਼ੋਧਨਾਂ ਵਿੱਚ ਵਿਸੰਗਤੀਆਂ ਨੂੰ ਦੂਰ ਕਰਨ ਦੇ ਲਈ ਵਿਭਿੰਨ ਪ੍ਰਾਵਧਾਨ ਸ਼ਾਮਲ ਹਨ ਜਿਵੇਂ ਸਮਾਪਤੀ ਭੁਗਤਾਨ ਦਾ ਨਿਰਧਾਰਣ, ਵਾਸਤਵਿਕ ਆਵਾਜਾਈ (ਪੀਸੀਯੂ) ਬਨਾਮ ਵਾਹਨਾਂ ਨੂੰ ਟੋਲਿੰਗ ਸਮੂਹਾਂ ਦੇ ਅਧਾਰ ‘ਤੇ ਰਿਆਇਤੀ ਮਿਆਦ ਵਿੱਚ ਸੰਸ਼ੋਧਨ, ਡਿਜ਼ਾਈਨ ਸਮਰੱਥਾ ਤੋਂ ਅਧਿਕ ਵਾਸਤਵਿਕ ਆਵਾਜਾਈ ਨੂੰ ਫਿਰ ਤੋਂ ਦੇਖਣਾ ਅਤੇ ਦੇਰੀ ਦੇ ਲਈ ਮੁਆਵਜ਼ਾ, ਅਥਾਰਿਟੀ ਦੇ ਹਿੱਸੇ ਦੇ ਨਾਲ-ਨਾਲ ਅਪ੍ਰਤਯਾਸ਼ਿਤ ਘਟਨਾ ਦੇ ਕਾਰਨ ਅਤਿਰਿਕਤ ਟੋਲਵੇ/ਕੰਪੀਟਿੰਗ ਰੋਡ ਦੇ ਮਾਮਲੇ ਵਿੱਚ ਬਾਇ ਬੈਕ ਦੇ ਨਵੇਂ ਪ੍ਰਾਵਧਾਨ ਦੇ ਨਾਲ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਪਹਿਲਾਂ ਸਮਾਪਤੀ ਭੁਗਤਾਨ ਨੂੰ ਸਪਸ਼ਟ ਤੌਰ ‘ਤੇ ਪਰਿਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ।

ਵਰਤਮਾਨ ਵਿੱਚ, ਬੀਓਟੀ ਪ੍ਰੋਜੈਕਟਾਂ ਦੇ ਲਾਗੂਕਰਨ ਵਿੱਚ ਵਿਭਿੰਨ ਚੁਣੌਤੀਆਂ ਦੇ ਕਾਰਨ ਪ੍ਰੋਜੈਕਟਾਂ ਨੂੰ ਇੰਜੀਨੀਅਰਿੰਗ ਪ੍ਰੋਕਯੋਰਮੈਂਟ ਕੰਸਟ੍ਰਕਸ਼ਨ (ਈਪੀਸੀ) ਜਾਂ ਹਾਈਬ੍ਰਿਡ ਇਨਿਊਟੀ ਮੋਡ (ਐੱਚਏਐੱਮ) ‘ਤੇ ਪ੍ਰਦਾਨ ਕੀਤਾ ਜਾ ਕਿਹਾ ਹੈ। ਬੀਓਟੀ ਪ੍ਰੋਜੈਕਟਾਂ ਦੀ ਬਹਾਲੀ ਦੇ ਲਈ ਕਈ ਪਹਿਲਾਂ ਕੀਤੀਆਂ ਗਈਆਂ ਹਨ ਅਤੇ ਤਾਲਮੇਲ ਪ੍ਰਤਿਸਥਾਪਨ, ਵਨ ਟਾਈਮ ਫੰਡ ਇਨਫਿਊਜ਼ਨ, ਤਰਕਸੰਗਤ ਮੁਆਵਜ਼ਾ, ਪ੍ਰੀਮੀਅਮ ਸਥਗਨ ਅਤੇ ਪੁਨਰਵਿੱਤ ਦੀ ਅਨੁਮਤੀ ਜਿਹੀਆਂ ਵਿਭਿੰਨ ਯੋਜਨਾਵਾਂ ਅਤੀਤ ਵਿੱਚ ਅਪਣਾਈ ਗਈਆਂ ਹਨ। ਅੱਗੇ ਵਧਦੇ ਹੋਏ. 2.1 ਲੱਖ ਕਰੋੜ ਰੁਪਏ ਦੀ 5200 ਕਿਲੋਮੀਟਰ ਦੀ ਲੰਬਾਈ ਦੇ ਲਈ 53 ਬੀਓਟੀ (ਟੋਲ) ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਗਈ ਅਤੇ 27,000 ਕਰੋੜ ਦੀ 387 ਕਿਲੋਮੀਟਰ ਲੰਬਾਈ ਵਾਲੇ 7 ਪ੍ਰੋਜੈਕਟਾਂ ਦੀ ਬੋਲੀ ਲਗਾਉਣ ਦਾ ਸੱਦਾ ਦਿੱਤਾ ਗਿਆ।

ਭਾਰਤ ਸਰਕਾਰ ਦੇ ‘ਵਿਜ਼ਨ 2047’ ਯੋਜਨਾ ਦੇ ਅਨੁਸਾਰ, ਵੱਡੀ ਸੰਖਿਆ ਵਿੱਚ ਹਾਈ-ਸਪੀਡ ਕੌਰੀਡੋਰ ਵਿਕਸਿਤ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ। ਸੜਕ ਖੇਤਰ ਦੇ ਵਿਕਾਸ ਵਿੱਚ ਮਜ਼ਬੂਤ ਜਨਤਕ ਨਿਜੀ ਭਾਗੀਦਾਰੀ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ ਅਤੇ ਦੇਸ਼ ਵਿੱਚ ਵਿਸ਼ਵ ਪੱਧਰੀ ਰਾਸ਼ਟਰੀ ਰਾਜਮਾਰਗ ਨੈੱਟਵਰਕ ਦੇ ਵਿਕਾਸ ਦੇ ਨਾਲ-ਨਾਲ ਸੰਚਾਲਨ ਅਤੇ ਰੱਖ-ਰਖਾਅ ਵਿੱਚ ਬਹੁਤ ਯੋਗਦਾਨ ਦੇਵੇਗੀ।

*******

ਐੱਮਜੇਪੀਐੱਸ



(Release ID: 1997479) Visitor Counter : 71


Read this release in: English , Urdu , Hindi , Telugu