ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇਵੀਆਈਸੀ ਨੇ ਕਨਾਟ ਪਲੇਸ, ਨਵੀਂ ਦਿੱਲੀ ਵਿੱਚ ਆਪਣੇ ਫਲੈਗਸ਼ਿਪ ਸਟੋਰ ਤੋਂ 'ਖਾਦੀ ਸਨਾਤਨ ਵਸਤਰ' ਲਾਂਚ ਕੀਤਾ
'ਰਾਮੋਤਸਵ' ਦੇ ਖਾਸ ਮੌਕੇ 'ਤੇ 17 ਤੋਂ 22 ਜਨਵਰੀ ਤੱਕ 'ਸਨਾਤਨ ਵਸਤਰ' 'ਤੇ 20% ਤੱਕ ਦੀ ਛੋਟ
ਗਣਤੰਤਰ ਦਿਵਸ ਦੇ ਮੌਕੇ 'ਤੇ 17 ਤੋਂ 25 ਜਨਵਰੀ ਤੱਕ ਖਾਦੀ ਉਤਪਾਦਾਂ 'ਤੇ 10% ਤੋਂ 60% ਤੱਕ ਵਿਸ਼ੇਸ਼ ਛੋਟ
Posted On:
17 JAN 2024 8:48PM by PIB Chandigarh
ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਬੁੱਧਵਾਰ ਨੂੰ 20% ਦੀ ਛੋਟ ਦੇ ਨਾਲ 'ਸਨਾਤਨ ਖਾਦੀ ਵਸਤਰ' ਦੀ ਇੱਕ ਨਵੀਂ ਰੇਂਜ ਲਾਂਚ ਕੀਤੀ ਹੈ। ਸ਼੍ਰੀ ਮਨੋਜ ਕੁਮਾਰ, ਚੇਅਰਮੈਨ, ਕੇਵੀਆਈਸੀ ਨੇ ਦਿੱਲੀ ਦੇ ਕਨਾਟ ਪਲੇਸ ਵਿੱਚ ਫਲੈਗਸ਼ਿਪ ਖਾਦੀ ਭਵਨ ਵਿੱਚ ਖਾਦੀ ਕੱਪੜਿਆਂ ਤੋਂ ਬਣੇ 'ਸਨਾਤਨ ਵਸਤਰ' ਦੀ ਸ਼ੁਰੂਆਤ ਕੀਤੀ। ਸਨਾਤਨ ਕੱਪੜਿਆਂ ਦਾ ਡਿਜ਼ਾਈਨ ਨਿਫਟ ਸਥਿਤ ਖਾਦੀ ਸੈਂਟਰ ਆਫ ਐਕਸੀਲੈਂਸ (ਸੀਓਈਕੇ) ਵਿਖੇ ਤਿਆਰ ਕੀਤਾ ਗਿਆ ਹੈ। ਉਦਘਾਟਨੀ ਪ੍ਰੋਗਰਾਮ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਕੁਮਾਰ ਨੇ ਕਿਹਾ ਕਿ ਖਾਦੀ ਦੇ ਨਿਰਮਾਣ ਵਿੱਚ ਕਿਸੇ ਕਿਸਮ ਦੀ ਮਸ਼ੀਨੀ ਜਾਂ ਰਸਾਇਣਕ ਪ੍ਰਕਿਰਿਆ ਸ਼ਾਮਲ ਨਹੀਂ ਹੁੰਦੀ ਹੈ, ਇਸ ਲਈ ਭਾਰਤੀ ਪਰੰਪਰਾ ਅਨੁਸਾਰ ਤਿਆਰ ਕੀਤੇ ਗਏ ਸਨਾਤਨ ਵਸਤਰ ਆਪਣੇ ਆਪ ਵਿੱਚ ਵਿਲੱਖਣ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੌਕੇ ਖਾਦੀ ਭਵਨ, ਨਵੀਂ ਦਿੱਲੀ 17 ਤੋਂ 25 ਜਨਵਰੀ 2024 ਤੱਕ ਸਨਾਤਨ ਵਸਤਰ 'ਤੇ 20% ਤੱਕ ਅਤੇ ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦਾਂ 'ਤੇ 10% ਤੋਂ 60% ਤੱਕ ਦੀ ਵਿਸ਼ੇਸ਼ ਛੋਟ ਦੇਣ ਜਾ ਰਿਹਾ ਹੈ।
ਸਨਾਤਨ ਵਸਤਰ ਦੀ ਸ਼ੁਰੂਆਤ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਕੁਮਾਰ ਨੇ ਕਿਹਾ ਕਿ ਬਦਲਦੇ ਸਮੇਂ ਦੇ ਨਾਲ, ਦੇਸ਼ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਖਾਦੀ ਦਾ ਇੱਕ ਨਵਾਂ ਅਤੇ ਬਦਲਿਆ ਰੂਪ ਦੇਖਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਖਾਦੀ ਨੂੰ 'ਰਾਸ਼ਟਰ ਲਈ ਖਾਦੀ, ਫੈਸ਼ਨ ਲਈ ਖਾਦੀ ਅਤੇ ਪਰਿਵਰਤਨ ਲਈ ਖਾਦੀ' ਵਜੋਂ ਪਰਿਭਾਸ਼ਿਤ ਕੀਤਾ ਹੈ। ਇਸ ਫਲਸਫ਼ੇ ਦੇ ਆਧਾਰ ’ਤੇ ਅਜੋਕੇ ਸਮੇਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਖਾਦੀ ਦੇ ਸਦੀਵੀ ਵਸਤਰ ਤਿਆਰ ਕੀਤੇ ਗਏ ਹਨ, ਜੋ ਅਤੀਤ ਦੇ ਗੌਰਵਮਈ ਇਤਿਹਾਸ ਵਿੱਚੋਂ ਮੌਜੂਦਾ ਸਮੇਂ ਵਿੱਚ ਇੱਕ ਤੋਹਫ਼ਾ ਹੈ। ਉਨ੍ਹਾਂ ਦੁਹਰਾਇਆ ਕਿ ਸਨਾਤਨ ਵਸਤਰ ਦੀ ਸ਼ੁਰੂਆਤ ਦੇ ਨਾਲ, ਕੇਵੀਆਈਸੀ ਨੌਜਵਾਨਾਂ ਨੂੰ ਸਵਦੇਸ਼ੀ ਨਾਲ ਜੋੜਨਾ ਚਾਹੁੰਦਾ ਹੈ ਕਿਉਂਕਿ ਖਾਦੀ ਦਾ ਵਿਸਥਾਰ ਪੇਂਡੂ ਭਾਰਤ ਵਿੱਚ ਲੱਖਾਂ ਕਾਰੀਗਰਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦਾ ਹਿੱਸਾ ਹੈ।
ਸ਼੍ਰੀ ਕੁਮਾਰ ਨੇ ਕਿਹਾ ਕਿ ਖਾਦੀ, ਜਿਸ ਨੂੰ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਸਵਦੇਸ਼ੀ ਅੰਦੋਲਨ ਦੌਰਾਨ ਸਤਿਕਾਰਯੋਗ ਬਾਪੂ ਵਲੋਂ ਬਰਤਾਨਵੀ ਸ਼ਾਸਨ ਵਿਰੁੱਧ ਸੰਘਰਸ਼ ਦਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਬਣਾਇਆ ਗਿਆ ਸੀ, ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖਾਦੀ ਨੂੰ ਇਸਦੀ ਪੁਰਾਣੀ ਸ਼ਾਨ ਬਹਾਲ ਕਰਨ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਖਾਦੀ ਅਤੇ ਪੇਂਡੂ ਉਦਯੋਗ ਉਤਪਾਦਾਂ ਦਾ ਕਾਰੋਬਾਰ 1.34 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਖਾਦੀ ਟੈਕਸਟਾਈਲ ਦਾ ਉਤਪਾਦਨ 880 ਕਰੋੜ ਰੁਪਏ ਤੋਂ ਵਧ ਕੇ 3000 ਕਰੋੜ ਰੁਪਏ ਅਤੇ ਖਾਦੀ ਉਤਪਾਦਾਂ ਦੀ ਵਿਕਰੀ 1170 ਕਰੋੜ ਰੁਪਏ ਤੋਂ ਵਧ ਕੇ 6000 ਕਰੋੜ ਰੁਪਏ ਹੋ ਗਈ ਹੈ। ਇੰਨਾ ਹੀ ਨਹੀਂ ਖਾਦੀ ਮਹੋਤਸਵ ਦੌਰਾਨ ਦਿੱਲੀ ਦੇ ਕਨਾਟ ਪਲੇਸ ਦੇ ਸ਼ੋਅਰੂਮ 'ਚ ਇੱਕ ਦਿਨ 'ਚ ਡੇਢ ਕਰੋੜ ਰੁਪਏ ਦੀ ਵਿਕਰੀ ਹੋਈ ਅਤੇ ਖਾਦੀ ਭੰਡਾਰ 'ਚ ਇੱਕ ਮਹੀਨੇ 'ਚ 25 ਕਰੋੜ ਰੁਪਏ ਦੀ ਵਿਕਰੀ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦਿੱਲੀ ਦੇ ਆਈਆਈਟੀਐਫ ਵਿੱਚ 14 ਦਿਨਾਂ ਵਿੱਚ 15 ਕਰੋੜ ਰੁਪਏ ਦੀ ਖਾਦੀ ਵਿਕ ਗਈ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।
************
ਐੱਮਜੇਪੀਐੱਸ/ਐੱਨਐੱਸਕੇ
(Release ID: 1997291)
Visitor Counter : 77