ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਐੱਸਆਈ ਸਕੀਮ ਅਧੀਨ ਨਵੰਬਰ, 2023 ਦੇ ਮਹੀਨੇ ਵਿੱਚ 15.92 ਲੱਖ ਨਵੇਂ ਕਾਮੇ ਸ਼ਾਮਲ


25 ਸਾਲ ਦੀ ਉਮਰ ਤੱਕ ਦੇ 7.47 ਲੱਖ ਨੌਜਵਾਨ ਕਰਮਚਾਰੀਆਂ ਵਲੋਂ ਨਵੀਂ ਰਜਿਸਟ੍ਰੇਸ਼ਨ

ਈਐੱਸਆਈ ਸਕੀਮ ਵਿੱਚ 3.17 ਲੱਖ ਮਹਿਲਾ ਕਰਮਚਾਰੀ ਸ਼ਾਮਲ

ਨਵੰਬਰ, 2023 ਦੇ ਮਹੀਨੇ ਵਿੱਚ ਲਗਭਗ 20,830 ਨਵੇਂ ਅਦਾਰੇ ਈਐੱਸਆਈ ਸਕੀਮ ਅਧੀਨ ਰਜਿਸਟਰ

58 ਟਰਾਂਸਜੈਂਡਰ ਕਰਮਚਾਰੀਆਂ ਨੂੰ ਨਵੰਬਰ, 2023 ਵਿੱਚ ਈਐੱਸਆਈ ਸਕੀਮ ਦੇ ਲਾਭ ਦਿੱਤੇ ਗਏ

Posted On: 16 JAN 2024 11:05AM by PIB Chandigarh

ਈਐੱਸਆਈਸੀ ਦੇ ਆਰਜ਼ੀ ਵੇਤਨਮਾਨ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨਵੰਬਰ, 2023 ਦੇ ਮਹੀਨੇ ਵਿੱਚ 15.92 ਲੱਖ ਨਵੇਂ ਕਰਮਚਾਰੀ ਸ਼ਾਮਲ ਕੀਤੇ ਗਏ ਹਨ।

ਨਵੰਬਰ, 2023 ਦੇ ਮਹੀਨੇ ਵਿੱਚ ਲਗਭਗ 20,830 ਨਵੇਂ ਅਦਾਰੇ ਰਜਿਸਟਰ ਕੀਤੇ ਗਏ ਹਨ ਅਤੇ ਕਰਮਚਾਰੀ ਰਾਜ ਬੀਮਾ ਯੋਜਨਾ ਦੀ ਸਮਾਜਿਕ ਸੁਰੱਖਿਆ ਛਤਰੀ ਹੇਠ ਲਿਆਂਦੇ ਗਏ ਹਨ, ਇਸ ਤਰ੍ਹਾਂ ਹੋਰ ਕਰਮਚਾਰੀਆਂ ਲਈ ਕਵਰੇਜ ਯਕੀਨੀ ਬਣਾਈ ਗਈ ਹੈ।

ਅੰਕੜੇ ਸਪੱਸ਼ਟ ਤੌਰ 'ਤੇ ਦੱਸਦੇ ਹਨ ਕਿ ਦੇਸ਼ ਦੇ ਨੌਜਵਾਨਾਂ ਲਈ ਵਧੇਰੇ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ ਕਿਉਂਕਿ ਮਹੀਨੇ ਦੌਰਾਨ ਸ਼ਾਮਲ ਕੀਤੇ ਗਏ ਕੁੱਲ 15.92 ਲੱਖ ਕਰਮਚਾਰੀਆਂ ਵਿੱਚੋਂ ਕੁੱਲ ਰਜਿਸਟ੍ਰੇਸ਼ਨਾਂ ਵਿਚੋਂ 7.47 ਲੱਖ ਕਰਮਚਾਰੀ 25 ਸਾਲ ਦੀ ਉਮਰ ਤੱਕ ਦੇ ਹਨ ਜੋ ਕੁੱਲ ਰਜਿਸਟ੍ਰੇਸ਼ਨ ਦਾ 47% ਹਨ।

ਵੇਤਨਮਾਨ ਅੰਕੜਿਆਂ ਦਾ ਲਿੰਗ-ਅਧਾਰਿਤ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਨਵੰਬਰ, 2023 ਵਿੱਚ ਮਹਿਲਾ ਮੈਂਬਰਾਂ ਦੀ ਕੁੱਲ ਰਜਿਸਟਰੇਸ਼ਨ 3.17 ਲੱਖ ਸੀ। ਅੰਕੜੇ ਦਰਸਾਉਂਦੇ ਹਨ ਕਿ ਨਵੰਬਰ, 2023 ਦੇ ਮਹੀਨੇ ਵਿੱਚ ਕੁੱਲ 58 ਟਰਾਂਸਜੈਂਡਰ ਕਰਮਚਾਰੀਆਂ ਨੇ ਵੀ ਈਐੱਸਆਈ ਸਕੀਮ ਅਧੀਨ ਰਜਿਸਟਰ ਕੀਤਾ ਹੈ। ਇਹ ਦਰਸਾਉਂਦਾ ਹੈ ਕਿ ਈਐੱਸਆਈਸੀ ਸਮਾਜ ਦੇ ਹਰ ਵਰਗ ਤੱਕ ਇਸਦੇ ਲਾਭ ਪਹੁੰਚਾਉਣ ਲਈ ਵਚਨਬੱਧ ਹੈ।

ਵੇਤਨਮਾਨ ਅੰਕੜੇ ਆਰਜ਼ੀ ਹਨ ਕਿਉਂਕਿ ਡੇਟਾ ਉਤਪਾਦਨ ਇੱਕ ਨਿਰੰਤਰ ਅਭਿਆਸ ਹੈ।

****

ਐੱਮਜੇਪੀਐੱਸ



(Release ID: 1996922) Visitor Counter : 131