ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸੜਕ ਸੁਰੱਖਿਆ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ ਅਤੇ 2030 ਤੱਕ ਸੜਕ ਦੁਰਘਟਨਾ ਵਿੱਚ ਹੋਣ ਵਾਲੀਆਂ ਮੌਤਾਂ ਨੂੰ 50 ਪ੍ਰਤੀਸ਼ਤ ਤੱਕ ਘੱਟ ਕਰਨ ਦਾ ਲਕਸ਼ ਹੈ

Posted On: 16 JAN 2024 1:03PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਸੁਰੱਖਿਆ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ ਅਤੇ 2030 ਤੱਕ ਸੜਕ ਦੁਰਘਟਨਾ ਨਾਲ ਹੋਣ ਵਾਲੀਆਂ ਮੌਤਾਂ ਨੂੰ 50 ਪ੍ਰਤੀਸ਼ਤ ਤੱਕ ਘੱਟ ਕਰਨ ਦਾ ਲਕਸ਼ ਹੈ। ‘ਸੜਕ ਸੁਰੱਖਿਆ ‘ਤੇ ਸੀਆਈਆਈ ਰਾਸ਼ਟਰੀ ਸੰਮੇਲਨ –ਭਾਰਤੀ ਸੜਕਾਂ@2030- ਸੁਰੱਖਿਆ ਦੇ ਮਾਪਦੰਡ ਨੂੰ ਹੋਰ ਉੱਚਾ ਕਰਦੇ ਹੋਏ’ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਗਡਕਰੀ ਨੇ ਕਿਹਾ ਕਿ ‘ਸੜਕ ਸੁਰੱਖਿਆ ਦੇ 4ਈ’- ਇੰਜੀਨੀਅਰਿੰਗ (ਸੜਕ ਅਤੇ ਵਾਹਨ ਇੰਜੀਨੀਅਰਿੰਗ)- ਪ੍ਰਵਰਤਨ – ਸਿੱਖਿਆ ਅਤੇ ਐਮਰਜੈਂਸੀ ਮੈਡੀਕਲ ਸਰਵਿਸ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ-ਨਾਲ ਸਮਾਜਿਕ ਵਿਵਹਾਰ ਵਿੱਚ ਬਦਲਾਅ ਲਿਆਉਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਲਈ ਸਾਰੇ ਹਿਤਧਾਰਕਾਂ ਦੇ ਸਹਿਯੋਗ ‘ਤੇ ਬਲ ਦਿੱਤਾ।

ਸ਼੍ਰੀ ਗਡਕਰੀ ਨੇ ਕਿਹਾ ਕਿ ਸੜਕ ਦੁਰਘਟਨਾ 2022 ‘ਤੇ ਨਵੀਨਤਮ ਰਿਪੋਰਟ ਦੇ ਅਨੁਸਾਰ, 4.6 ਲੱਖ ਸੜਕ ਦੁਰਘਟਨਾਵਾਂ ਹੋਈਆਂ ਹਨ, ਇਨ੍ਹਾਂ ਵਿੱਚ 1.68 ਲੱਖ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਅਤੇ 4 ਲੱਖ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਹਰ ਘੰਟੇ 53 ਸੜਕ ਦੁਰਘਟਨਾਵਾਂ ਹੁੰਦੀਆਂ ਹਨ ਅਤੇ 19 ਮੌਤਾਂ ਹੁੰਦੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਸੜਕ ਦੁਰਘਟਨਾਵਾਂ ਵਿੱਚ 12 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ 10 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਸਕਲ ਘਰੇਲੂ ਉਤਪਾਦ (ਜੀਡੀਪੀ) ਨੂੰ 3.14 ਪ੍ਰਤੀਸ਼ਤ ਦੀ ਸਮਾਜਿਕ –ਆਰਥਿਕ ਹਾਨੀ ਹੋਈ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ 60 ਪ੍ਰਤੀਸ਼ਤ ਮੌਤਾਂ 18 ਤੋਂ 35 ਵਰ੍ਹੇ ਦੇ ਯੁਵਾ ਵਰਗ ਵਿੱਚ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦੁਰਘਟਨਾ ਵਿੱਚ ਹੋਈ ਮੌਤ ਨਾਲ ਇੱਕ ਪਰਿਵਾਰ ਵਿੱਚ ਕਮਾਉਣ ਵਾਲੇ ਦਾ ਨੁਕਸਾਨਤ ਨਿਯੋਕਤਾ ਦੇ ਲਈ ਪੇਸ਼ੇਵਰ ਨੁਕਸਾਨ, ਅਤੇ ਅਰਥਵਿਵਸਥਾ ਦੇ ਲਈ ਸਮੁੱਚੀ ਹਾਨੀ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਨਾਗਰਿਕਾਂ ਦੇ ਦਰਮਿਆਨ ਚੰਗੇ ਟ੍ਰੈਫਕਿ ਵਿਵਹਾਰ ਦੇ ਲਈ ਪੁਰਸਕਾਰ ਦੀ ਵਿਵਸਥਾ ਨਾਲ ਨਾਗਪੁਰ ਵਿੱਚ ਸਕਾਰਾਤਮਕ ਨਤੀਜੇ ਮਿਲੇ ਹਨ। ਕੇਂਦਰੀ ਮੰਤਰੀ ਨੇ ਡਰਾਈਵਰਾਂ ਦੀ ਨਿਯਮਿਤ ਅੱਖਾਂ ਦੀ ਜਾਂਚ ‘ਤੇ ਬਲ ਦਿੱਤਾ ਅਤੇ ਸੰਗਠਨਾਂ ਨੂੰ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ ਦੇ ਤਹਿਤ ਇਸ ਦੇ ਲਈ ਮੁਫ਼ਤ ਕੈਂਪ ਆਯੋਜਿਤ ਕਰਨ ਲਈ ਕਿਹਾ। ਸ਼੍ਰੀ ਗਡਕਰੀ ਨੇ ਕਾਹ ਕਿ ਸਕੂਲ, ਕਾਲਜਾਂ ਦੇ ਦਰਮਿਆਨ ਸਿੱਖਿਆ ਅਤੇ ਜਾਗਰੂਕਤਾ, ਐੱਨਜੀਓ, ਸਟਾਰਟਅੱਪਸ, ਟੈਕਨੋਲੋਜੀ ਪ੍ਰੋਵਾਈਡਰਸ, ਆਈਆਈਟੀ, ਯੂਨੀਵਰਸਿਟੀਆਂ, ਟ੍ਰੈਫਿਕ ਅਤੇ ਹਾਈਵੇਅ ਅਥਾਰਿਟੀਆਂ ਦੇ ਨਾਲ ਸਹਿਯੋਗ ਸੜਕ ਸੁਰੱਖਿਆ ਦੇ ਲਈ ਚੰਗੀਆਂ ਪ੍ਰਥਾਵਾਂ ਨੂੰ ਫੈਲਾਉਣ ਦਾ ਰਸਤਾ ਹੈ।

 

***

ਐੱਮਜੇਪੀਐੱਸ



(Release ID: 1996902) Visitor Counter : 78