ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਮੇਘਾਲਿਆ ਗੇਮਸ ਦੇ 5ਵੇਂ ਐਡੀਸ਼ਨ ਦਾ ਉਦਘਾਟਨ ਕੀਤਾ


ਵਿਵਿਧਤਾ ਸਾਡੇ ਦੇਸ਼ ਦੀ ਸੁੰਦਰਤਾ ਹੈ ਅਤੇ ਸਾਨੂੰ ਇਸ ਦਾ ਉਪਯੋਗ ਖੇਡ ਖੇਤਰ ਵਿੱਚ ਭਾਰਤ ਦੀ ਆਲਮੀ ਛਵੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕਰਨਾ ਚਾਹੀਦਾ ਹੈ: ਰਾਸ਼ਟਰਪਤੀ ਮੁਰਮੂ

Posted On: 15 JAN 2024 7:23PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (15 ਜਨਵਰੀ, 2024) ਤੁਰਾ, ਮੇਘਾਲਿਆ ਵਿੱਚ ਮੇਘਾਲਿਆ ਗੇਮਸ ਦੇ 5ਵੇਂ ਐਡੀਸ਼ਨ ਦਾ ਉਦਘਾਟਨ ਕੀਤਾ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਉੱਤਰ ਪੂਰਬ ਖੇਤਰ ਵਿੱਚ ਖੇਡਾਂ ਅਤੇ ਖਿਡਾਰੀਆਂ ਦੇ ਵਿਕਾਸ ਦੀਆਂ ਜਬਰਦਸਤ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਇਸ ਖੇਤਰ ਵਿੱਚ ਪਰੰਪਰਾਗਤ ਰੂਪ ਨਾਲ ਇੱਕ ਮਜ਼ਬੂਤ ਖੇਡ ਸੱਭਿਆਚਾਰ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਵਿਵਿਧਤਾ ਸਾਡੇ ਦੇਸ਼ ਦੀ ਸੁੰਦਰਤਾ ਹੈ ਅਤੇ ਸਾਨੂੰ ਇਸ ਦਾ ਉਪਯੋਗ ਖੇਡ ਖੇਤਰ ਵਿੱਚ ਭਾਰਤ ਦੀ ਆਲਮੀ ਛਵੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਆਦਿਵਾਸੀ ਖੇਤਰਾਂ ਦੀਆਂ ਪ੍ਰਤਿਭਾਵਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਨੂੰ ਪੇਸ਼ੇਵਰ ਖਿਡਾਰੀ ਬਣਾਉਣ ਦੇ ਲਈ ਤਿਆਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਉੱਤਰ ਪੂਰਬ ਦਾ ਸਮਾਜ ਮਹਿਲਾਵਾਂ ਨੂੰ ਖੇਡਣ ਅਤੇ ਖੇਡਾਂ ਨੂੰ ਇੱਕ ਪੇਸ਼ੇ ਦੇ ਰੂਪ ਵਿੱਚ ਸ਼ਾਮਲ ਕਰਨ ਦੇ ਲਈ ਪ੍ਰੋਤਸਾਹਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬ ਖੇਤਰ ਨੇ ਕਈ ਮਹਾਨ ਮਹਿਲਾ ਐਥਲੀਟਸ ਪੈਦਾ ਕੀਤੀਆਂ ਹਨ। ਉਨ੍ਹਾਂ ਨੇ ਇਸ ਖੇਤਰ ਵਿੱਚ ਸਾਹਸਿਕ ਖੇਡਾਂ ਅਤੇ ਸਾਹਸਿਕ ਟੂਰਿਜ਼ਮ ਦੀਆਂ ਸੰਭਾਵਨਾਵਾਂ ਨੂੰ ਵੀ ਰੇਖਾਂਕਿਤ ਕੀਤਾ ਅਤੇ ਪ੍ਰਾਥਮਿਕਤਾ ਦੇ ਅਧਾਰ ‘ਤੇ ਇਸ ਦਾ ਪਤਾ ਲਗਾਉਣ ਅਤੇ ਇਸ ਦਾ ਲਾਭ ਉਠਾਉਣ ਦੀ ਜ਼ਰੂਰਤ ਦੱਸੀ।

ਰਾਸ਼ਟਰਪਤੀ ਨੇ ਕਿਹਾ ਕਿ ਹਾਲ ਦੇ ਵਰ੍ਹਿਆਂ ਵਿੱਚ ਭਾਰਤ ਦਾ ਖੇਡ ਸੱਭਿਆਚਾਰ ਕਾਫੀ ਵਿਕਸਿਤ ਹੋਇਆ ਹੈ। ਸਰਕਾਰ ਦੀਆਂ ਕਈ ਪਹਿਲਾਂ ਅਤੇ ਖਿਡਾਰੀਆਂ ਨੂੰ ਪ੍ਰੋਤਸਾਹਨ ਦੇ ਨਾਲ, ਭਾਰਤੀ ਖਿਡਾਰੀ ਹੁਣ ਆਲਮੀ ਪ੍ਰਤੀਯੋਗਿਤਾਵਾਂ ਵਿੱਚ ਪਹਿਲਾਂ ਤੋਂ ਕਿਤੇ ਅਧਿਕ ਮੈਡਲ ਜਿੱਤ ਰਹੇ ਹਨ। ਖੇਲੋ ਇੰਡੀਆ ਜਿਹੇ ਪ੍ਰੋਗਰਾਮ ਭਵਿੱਖ ਦੇ ਖੇਡ ਚੈਂਪੀਅਨਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਵੱਡੇ ਪੈਮਾਨੇ ‘ਤੇ ਅੰਤਰਰਾਸ਼ਟਰੀ ਖੇਡ ਅਤੇ ਹੋਰ ਆਯੋਜਨਾਂ ਦੀ ਮੇਜ਼ਬਾਨੀ ਕਰਨ ਦੀ ਆਪਣੀ ਸਮਰੱਥਾ ਦਾ ਵੀ ਪ੍ਰਦਰਸ਼ਨ ਕੀਤਾ ਹੈ।

ਰਾਸ਼ਟਰਪਤੀ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਘੱਟ ਤੋਂ ਘੱਟ ਇੱਕ ਖੇਡ ਸਿੱਖਣ ਅਤੇ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਖੇਡ ਨੂੰ ਕਰੀਅਰ ਦੇ ਰੂਪ ਵਿੱਚ ਅਪਣਾਉਣ ਜਾਂ ਨਾ ਅਪਣਾਉਣ, ਲੇਕਿਨ ਇਕੱਠੇ ਖੇਡਣ ਨਾਲ ਉਹ ਸਰੀਰਕ ਅਤੇ ਮਾਨਸਿਕ ਰੂਪ ਨਾਲ ਫਿਟ ਰਹਿਣ ਦੇ ਇਲਾਵਾ ਉਨ੍ਹਾਂ ਦੇ ਵਿਅਕਤੀਤਵ ਵਿੱਚ ਟੀਮ ਭਾਵਨਾ ਅਤੇ ਮੁਕਾਬਾਲੇਬਾਜ਼ੀ ਪੈਦਾ ਕਰਨਗੇ।

ਰਾਸ਼ਟਰਪਤੀ ਨੇ ਕਿਹਾ ਕਿ ਰਾਜ ਦੇ ਵਿਭਿੰਨ ਹਿੱਸਿਆਂ ਵਿੱਚ ਇਨ੍ਹਾਂ ਖੇਡਾਂ ਨੂੰ ਆਯੋਜਿਤ ਕਰਨ ਦਾ ਸਰਕਾਰ ਦਾ ਫੈਸਲਾ ਇੱਕ ਸੁਆਗਤ ਯੋਗ ਕਦਮ ਹੈ ਅਤੇ ਇਸ ਨਾਲ ਜਨਤਾ ਦੇ ਦਰਮਿਆਨ ਅਜਿਹੇ ਆਯੋਜਨਾਂ ਦੀ ਵਿਆਪਕ ਪਹੁੰਚ ਸੁਨਿਸ਼ਚਿਤ ਹੋਵੇਗੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮੇਘਾਲਿਆ ਗੇਮਸ ਜਿਹੇ ਆਯੋਜਨ ਐਥਲੀਟਾਂ ਨੂੰ ਉਤਕ੍ਰਿਸ਼ਟਤਾ ਦੇ ਲਈ ਪ੍ਰੋਤਸਾਹਿਤ ਕਰਨਗੇ, ਮੁਕਾਬਾਲੇਬਾਜੀ ਨੂੰ ਹੁਲਾਰਾ ਦੇਣਗੇ ਅਤੇ ਇੱਕ ਵਾਈਬ੍ਰੈਂਟ ਸਪੋਰਟਸ ਈਕੋਸਿਸਟਮ ਦਾ ਨਿਰਮਾਣ ਕਰਨਗੇ।

ਰਾਸ਼ਟਰਪਤੀ ਦਾ ਪੂਰਾ ਭਾਸ਼ਣ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ--

*****

ਡੀਐੱਸ/ਬੀਐੱਮ



(Release ID: 1996621) Visitor Counter : 64


Read this release in: English , Urdu , Hindi , Assamese