ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 15 ਤੋਂ 17 ਜਨਵਰੀ ਤੱਕ ਮੇਘਾਲਿਆ ਅਤੇ ਅਸਾਮ ਦਾ ਦੌਰਾ ਕਰਨਗੇ
Posted On:
14 JAN 2024 6:05PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 15 ਤੋਂ 17 ਜਨਵਰੀ 2024 ਤੱਕ ਮੇਘਾਲਿਆ ਅਤੇ ਅਸਾਮ ਦੇ ਦੌਰ ‘ਤੇ ਰਹਿਣਗੇ।
ਰਾਸ਼ਟਰਪਤੀ ਕੱਲ 15 ਜਨਵਰੀ ਨੂੰ ਤੂਰਾ ਦੇ ਪੀਏ ਸੰਗਮਾ ਸਟੇਡੀਅਮ ਵਿਖੇ ਮੇਘਾਲਿਆ ਖੇਡਾਂ ਦਾ ਉਦਘਾਟਨ ਕਰਨਗੇ।
ਰਾਸ਼ਟਰਪਤੀ 16 ਜਨਵਰੀ ਨੂੰ ਤੂਰਾ ਦੇ ਬਾਲਜ਼ੇਕ ਹਵਾਈ ਅੱਡੇ ‘ਤੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਸੰਬੋਧਨ ਕਰਨਗੇ ਅਤੇ ਵਰਚੁਅਲ ਤਰੀਕੇ ਨਾਲ ਤੂਰਾ ਵਿੱਚ ਨਵੇਂ ਏਕੀਕ੍ਰਿਤ ਪ੍ਰਸ਼ਾਸਨ ਕੰਪਲੈਕਸ ਦਾ ਨੀਂਹ ਪੱਥਰ ਰੱਖਣਗੇ। ਉਸੇ ਦਿਨ, ਉਹ ਮਾਵਫਲਾਂਗ ਵਿੱਚ ਇੱਕ ਸਭਾ ਨੂੰ ਸੰਬੋਧਨ ਕਰਨਗੇ ਅਤੇ ਵਰਚੁਅਲ ਤਰੀਕ ਨਾਲ ਅਪਗ੍ਰੇਡ ਕੀਤੀ ਰੋਂਗਜੇਂਗ ਮਾਂਗਸੰਗ ਅਡੋਕਗਰੇ ਰੋਡ ਅਤੇ ਮੈਰਾਂਗ ਰਾਨੀਗੋਡਾਉਨ ਅਜ਼ਰਾ ਰੋਡ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਰਾਸ਼ਟਰਪਤੀ ਸ਼ਿਲਾਂਗ ਪੀਕ ਰੋਪਵੇਅ ਅਤੇ ਕੋਂਗਥੋਂਗ, ਮਾਵਲਿੰਗੋਟ ਅਤੇ ਕੁਡੇਨਗ੍ਰਿਮ ਪਿੰਡਾਂ ਵਿੱਚ ਟੂਰਿਸਟ ਆਵਾਸਾਂ ਦਾ ਨੀਂਹ ਪੱਥਰ ਰੱਖਣਗੇ। ਸ਼ਾਮ ਨੂੰ, ਰਾਸ਼ਟਰਪਤੀ ਸ਼ਿਲਾਂਗ ਦੇ ਰਾਜਭਵਨ ਵਿੱਚ ਮੇਘਾਲਿਆ ਸਰਕਾਰ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਨਾਗਰਿਕ ਅਭਿਨੰਦਨ ਸਮਾਰੋਹ ਵਿੱਚ ਹਿੱਸਾ ਲੈਣਗੇ।
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 17 ਜਨਵਰੀ ਨੂੰ ਅਸਾਮ ਦੇ ਤਾਰਾਲਾਂਗਸੋ, ਦੀਫੂ ਵਿੱਚ ਕਾਰਬੀ ਯੁਵਾ ਮਹੋਤਸਵ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣਗੇ।
***
ਡੀਐੱਸ/ਏਕੇ
(Release ID: 1996400)
Visitor Counter : 91