ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਪੰਜਾਬ ਵਿੱਚ 4,000 ਕਰੋੜ ਰੁਪਏ ਦੇ 29 ਰਾਜਮਾਰਗ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ
Posted On:
10 JAN 2024 6:02PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਪੰਜਾਬ ਨੂੰ ਰਾਸ਼ਟਰੀ ਰਾਜਮਾਰਗਾਂ ਦੇ ਜ਼ਰੀਏ ਵਿਕਾਸ ਦੇ ਪਥ ‘ਤੇ ਲੈ ਜਾਂਦੇ ਹੋਏ, ਅੱਜ ਪੰਜਾਬ ਦੇ ਹੁਸ਼ਿਆਰਪੁਰ ਵਿੱਚ 4,000 ਕਰੋੜ ਰੁਪਏ ਤੋਂ ਅਧਿਕ ਦੇ ਨਿਵੇਸ਼ ਦੇ ਨਾਲ 29 ਰਾਸ਼ਟਰੀ ਰਾਜਮਾਰਗ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਨਾਥ, ਪੰਜਾਬ ਭਾਰਤੀ ਜਨਤਾ ਪਾਰਟੀ ਸਟੇਟ ਪ੍ਰੈਜ਼ੀਡੈਂਟ ਸ਼੍ਰੀ ਸੁਨੀਲ ਕੁਮਾਰ ਸਹਿਤ ਸਾਂਸਦ, ਵਿਧਾਇਕ ਅਤੇ ਅਧਿਕਾਰੀ ਵੀ ਮੌਜੂਦ ਸਨ।
ਅੱਜ ਲੋਕਅਰਪਣ ਅਤੇ ਨੀਂਹ ਪੱਥਰ ਰੱਖੇ ਗਏ ਪ੍ਰੋਜੈਕਟਾਂ ਦੇ ਲਾਗੂਕਰਣ ਨਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਲਾਗੂਕਰਣ ਖੇਤਰ ਦਾ ਸਮੁੱਚਾ ਆਰਥਿਕ ਵਿਕਾਸ ਹੋਵੇਗਾ ਅਤੇ ਨਿਵਾਸੀਆਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ। ਟ੍ਰੈਫਿਕ ਦੀ ਨਿਰਵਿਘਨ ਅਤੇ ਮੁਫ਼ਤ ਆਵਾਜਾਈ ਹੋਵੇਗੀ ਜਿਸ ਨਾਲ ਮਾਲ ਟ੍ਰਾਂਸਪੋਰਟੇਸ਼ਨ ਦੀ ਦਕਸ਼ਤਾ ਵਿੱਚ ਵੀ ਸੁਧਾਰ ਹੋਵੇਗਾ।
ਫਗਵਾੜਾ ਅਤੇ ਹੁਸ਼ਿਆਰਪੁਰ ਬਾਈਪਾਸ ਸਮੇਤ ਇਸ ਸੈਕਸ਼ਨ ਦੇ 4-ਲੇਨ ਦੇ ਨਿਰਮਾਣ ਨਾਲ ਫਗਵਾੜਾ ਅਤੇ ਹੁਸ਼ਿਆਰਪੁਰ ਦੇ ਦਰਮਿਆਨ 100 ਕਿਲੋਮੀਟਰ ਪ੍ਰਤੀ ਘੰਟੇ ਦੀ ਹਾਈ-ਸਪੀਡ ਕਨੈਕਟੀਵਿਟੀ ਮਿਲੇਗੀ ਅਤੇ ਯਾਤਰਾ ਦਾ ਸਮਾਂ 1 ਘੰਟੇ ਤੋਂ ਘਟ ਕੇ 30 ਮਿੰਟ ਹੋ ਜਾਵੇਗਾ। ਫਗਵਾੜਾ ਅਤੇ ਹੁਸ਼ਿਆਰਪੁਰ ਬਾਈਪਾਸ ਸ਼ਹਿਰੀ ਖੇਤਰ ਵਿੱਚ ਭੀੜ-ਭਾੜ ਨੂੰ ਘੱਟ ਕਰੇਗਾ ਅਤੇ ਰਾਸ਼ਟਰੀ ਰਾਜਮਾਰਗ 44 (ਜੀਟੀ ਰੋਡ) ਦੇ ਮਾਧਿਅਮ ਹੁਸ਼ਿਆਰਪੁਰ ਨੂੰ ਸਿੱਧੀ ਕਨੈਕਟੀਵਿਟੀ ਪ੍ਰਦਾਨ ਕਰੇਗਾ। ਲੁਧਿਆਣਾ ਵਿੱਚ ਜੀਟੀ ਰੋਡ ਅਤੇ ਰਾਸ਼ਟਰ ਰਾਜਮਾਰਗ 5 ਨੂੰ ਜੋੜਨ ਵਾਲੇ 4-ਲੇਨ ਵਾਲੇ ਲਾਡੋਵਾਲ ਬਾਈਪਾਸ ਦੇ ਨਿਰਮਾਣ ਨਾਲ ਲੁਧਿਆਣਾ-ਫਿਰੋਜ਼ਪੁਰ ਰਾਜਮਾਰਗ ਨੂੰ ਦਿੱਲੀ-ਜਲੰਧਰ ਰਾਜਮਾਰਗ (ਰਾਸ਼ਟਰੀ ਰਾਜਮਾਰਗ 44) ਨਾਲ ਸਿੱਧੀ ਕਨੈਕਟੀਵਿਟੀ ਪ੍ਰਾਪਤ ਹੋਵੇਗੀ।
ਤਲਵੰਡੀ ਭਾਈ ਤੋਂ ਫਿਰੋਜ਼ਪੁਰ ਸੈਕਸ਼ਨ ਅਤੇ ਫਿਰੋਜ਼ਪੁਰ ਬਾਈਪਾਸ ਦੇ 4-ਲੇਨ ਦੇ ਨਿਰਮਾਣ ਨਾਲ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ। ਇਨ੍ਹਾਂ ਪ੍ਰੋਜੈਕਟਾਂ ਦੇ ਨਿਰਮਾਣ ਨਾਲ ਦੇਸ਼ ਦੇ ਰਾਜਮਾਰਗਾਂ ‘ਤੇ ਸੁਧਾਰ ਵਧੇਗੀ ਅਤੇ ਆਵਾਜਾਈ ਤੇਜ਼ ਹੋਵੇਗੀ। ਪ੍ਰੋਜਕਟ ਖੇਤਰਾਂ ਵਿੱਚ ਸਥਿਤ ਧਾਰਮਿਕ ਤੀਰਥ ਸਥਾਲਾਂ ਅਤੇ ਅੰਤਰਰਾਸ਼ਟਰੀ ਕਨੈਕਟੀਵਿਟੀ ਵਿੱਚ ਸਿੱਧਾ ਵਾਧਾ ਹੋਵੇਗਾ।
ਅੱਜ ਆਯੋਜਿਤ ਇਸ ਪ੍ਰੋਗਰਾਮ ਦੇ ਮਾਧਿਅਮ ਸ਼੍ਰੀ ਨਿਤਿਨ ਗਡਕਰੀ ਨੇ ਸੜਕ ਕਨੈਕਟੀਵਿਟੀ ਦੇ ਸੰਦਰਭ ਵਿੱਚ ਹੋਰ ਕਈ ਪ੍ਰੋਜੈਕਟਾਂ ਦਾ ਵੀ ਐਲਾਨ ਕੀਤਾ। ਇਸ ਐਲਾਨ ਵਿੱਚ 1600 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ ਤੋਂ ਪਠਾਨਕੋਟ ਮਾਰਗ ‘ਤੇ ਮੁਕੇਰੀਆ, ਦਸੁਈਆ ਅਤੇ ਭੋਗਪੁਰ ਵਿੱਚ 45 ਕਿਲੋਮੀਟਰ ਦੇ 4-ਲੇਨ ਬਾਈਪਾਸ ਅਤੇ 800 ਕਰੋੜ ਰੁਪਏ ਦੀ ਲਾਗਤ ਨਾਲ ਟਾਂਡਾ ਤੋਂ ਹੁਸ਼ਿਆਰਪੁਰ ਤੱਕ 30 ਕਿਲੋਮੀਟਰ ਦੇ 4-ਲੇਨ ਬਾਈਪਾਸ ਦਾ ਨਿਰਮਾਣ ਸ਼ਾਮਲ ਹੈ।
***
ਐੱਮਜੇਪੀਐੱਸ/ਐੱਨਐੱਸਕੇ
(Release ID: 1995545)