ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਭਾਰਤ ਮੰਡਪਮ ਵਿਖੇ 'ਆਤਮਨਿਰਭਰ ਭਾਰਤ ਉਤਸਵ 2024' ਵਿੱਚ ਐੱਮਐੱਸਐੱਮਈ ਮੰਤਰਾਲੇ ਦਾ 'ਪੀਐੱਮ ਵਿਸ਼ਵਕਰਮਾ' ਥੀਮ 'ਤੇ ਪਵੇਲੀਅਨ

Posted On: 05 JAN 2024 6:44PM by PIB Chandigarh

ਆਤਮਨਿਰਭਰ ਭਾਰਤ ਉਤਸਵ 2024 ਭਾਰਤ ਦੀ ਆਤਮਨਿਰਭਰਤਾ ਨੂੰ ਦਰਸਾਉਣ ਅਤੇ ਉਸਦਾ ਜਸ਼ਨ ਮਨਾਉਣ ਲਈ 3 ਜਨਵਰੀ ਤੋਂ 10 ਜਨਵਰੀ, 2024 ਤੱਕ ਭਾਰਤ ਮੰਡਪਮ, ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਹਾਲ ਨੰ. 5 ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦਾ ਉਦਘਾਟਨ ਰਾਜ ਮੰਤਰੀ (ਐੱਮਐੱਸਐੱਮਈ) ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਨੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ।

ਪੀਐੱਮ ਵਿਸ਼ਵਕਰਮਾ ਯੋਜਨਾ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ 'ਵਿਸ਼ਵਕਰਮਿਆਂ' ਨੂੰ ਸੰਪੂਰਨ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਸਮਾਰੋਹ ਵਿੱਚ ਭਾਗ ਲੈਣ ਵਾਲੇ ਉੱਦਮ ਟੈਕਸਟਾਈਲ, ਹੈਂਡਲੂਮ, ਕਢਾਈ, ਕਸਟਮ ਟੇਲਰਿੰਗ, ਹੱਥਕਰਘਾ, ਰਤਨ ਅਤੇ ਗਹਿਣੇ, ਚਮੜੇ ਦੇ ਜੁੱਤੇ, ਖੇਡਾਂ ਅਤੇ ਖਿਡੌਣੇ, ਬਾਂਸ ਦੀ ਸ਼ਿਲਪਕਾਰੀ, ਗੰਨੇ ਤੋਂ ਬਣੀਆਂ ਵਸਤੂਆਂ, ਫਰਨੀਚਰ, ਚੀਨੀ ਮਿੱਟੀ ਅਤੇ ਮਿੱਟੀ ਦੇ ਬਰਤਨ, ਭੋਜਨ ਉਤਪਾਦ, ਕਾਸਮੈਟਿਕਸ, ਰਸਾਇਣਕ ਉਤਪਾਦ, ਮਕੈਨੀਕਲ ਵਸਤੂਆਂ ਆਦਿ ਵਰਗੇ ਵਿਭਿੰਨ ਖੇਤਰਾਂ ਦੀ ਨੁਮਾਇੰਦਗੀ ਕਰਦੇ ਹਨ। 

ਸਟਾਲਾਂ ਦੀ ਵੰਡ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਵਿਭਿੰਨ ਆਰਥਿਕ ਖੇਤਰਾਂ ਦੀ  ਪ੍ਰਤੀਨਿਧਤਾ ਕਰਦੀ ਹੈ ਅਤੇ ਇਹ ਪੀਐੱਮ ਵਿਸ਼ਵਕਰਮਾ ਯੋਜਨਾ ਨਾਲ ਵੀ ਮੇਲ ਖਾਉਂਦੀ ਹੈ, ਜੋ ਕਿ 17.09.2023 ਨੂੰ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਐੱਮਓਐੱਮਐੱਸਐੱਮਈ ਦੀ ਫਲੈਗਸ਼ਿਪ ਸਕੀਮ ਹੈ। ਇਸ ਤੋਂ ਇਲਾਵਾ, ਸਮਾਵੇਸ਼ ਨੂੰ ਯਕੀਨੀ ਬਣਾਉਣ ਲਈ, ਐੱਸਸੀ/ਐੱਸਟੀ, ਮਹਿਲਾਵਾਂ ਅਤੇ ਦਿਵਯਾਂਗ ਜਿਹੀਆਂ ਸ਼੍ਰੇਣੀਆਂ ਨੂੰ ਵੱਡੀ ਗਿਣਤੀ ਵਿੱਚ ਸਟਾਲ ਅਲਾਟ ਕੀਤੇ ਗਏ ਹਨ, ਜੋ ਕਿ ਕੁੱਲ ਵੰਡ ਦਾ ਅੱਧਾ ਹਿੱਸਾ ਹੈ। ਪ੍ਰਦਰਸ਼ਨੀ ਵਿੱਚ ਦਾਖ਼ਲਾ ਮੁਫ਼ਤ ਹੈ।

*****

ਐੱਮਜੇਪੀਐੱਸ 



(Release ID: 1995459) Visitor Counter : 81


Read this release in: English , Urdu , Hindi