ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਡਬਲਿਊਸੀਡੀ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਅਤੇ ਵਿਦੇਸ਼ ਮਾਮਲਿਆਂ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਮੁਰਲੀਧਰਨ ਨੇ ਮਦੀਨਾ, ਕੇਐੱਸਏ ਦੀ ਇਤਿਹਾਸਕ ਯਾਤਰਾ ਲਈ ਸੀਨੀਅਰ ਅਧਿਕਾਰੀਆਂ ਦੇ ਇੱਕ ਵਫ਼ਦ ਦੀ ਅਗਵਾਈ ਕੀਤੀ


ਇਹ ਯਾਤਰਾ ਭਾਰਤੀ ਸ਼ਰਧਾਲੂਆਂ ਲਈ ਹੱਜ 2024 ਦੀ ਅਰਾਮਦਾਇਕਤਾ ਨੂੰ ਯਕੀਨੀ ਬਣਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਮੁੱਢਲੀ ਸਮੀਖਿਆ ਕਰੇਗੀ

Posted On: 08 JAN 2024 8:51PM by PIB Chandigarh

ਕੇਐੱਸਏ ਦੀ ਫੇਰੀ ਦੇ ਹਿੱਸੇ ਵਜੋਂ, ਜਿਸ ਦੌਰਾਨ 7 ਜਨਵਰੀ, 2024 ਨੂੰ ਭਾਰਤ ਅਤੇ ਕੇਐੱਸਏ ਦਰਮਿਆਨ ਹੱਜ 2024 ਲਈ ਦੁਵੱਲੇ ਹੱਜ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਸਨ, ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਵਿਦੇਸ਼ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਵੀ ਮੁਰਲੀਧਰਨ ਦੇ ਨਾਲ, ਇਸਲਾਮ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ, ਮਦੀਨਾ ਦੀ ਇਤਿਹਾਸਕ ਯਾਤਰਾ 'ਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਇੱਕ ਵਫ਼ਦ ਦੀ ਅੱਜ ਅਗਵਾਈ ਕੀਤੀ।

ਵਫ਼ਦ ਨੇ ਮਦੀਨਾ ਦੇ ਮਰਕਜ਼ੀਆ ਖੇਤਰ ਵਿੱਚ ਪੈਗੰਬਰ ਦੀ ਮਸਜਿਦ (ਅਲ ਮਸਜਿਦ ਅਲ ਨਬਵੀ) ਦੀ ਪਰਿਕਰਮਾ ਕੀਤੀ। ਇਸ ਤੋਂ ਬਾਅਦ ਉਹੂਦ ਪਰਬਤ ਦੀ ਯਾਤਰਾ ਅਤੇ ਕਾਬਾ ਮਸਜਿਦ ਦਾ ਦੌਰਾ ਕੀਤਾ ਗਿਆ। ਕਾਬਾ ਮਸਜਿਦ ਇਸਲਾਮ ਦੀ ਪਹਿਲੀ ਮਸਜਿਦ ਹੈ, ਜਦਕਿ ਉਹੂਦ ਪਰਬਤ ਬਹੁਤ ਸਾਰੇ ਪਹਿਲੇ ਇਸਲਾਮੀ ਸ਼ਹੀਦਾਂ ਦਾ ਅੰਤਮ ਕੁਰਬਾਨੀ ਸਥਾਨ ਹੈ।

ਵਫ਼ਦ ਨੇ ਭਾਰਤੀ ਵਲੰਟੀਅਰਾਂ ਨਾਲ ਗੱਲਬਾਤ ਕੀਤੀ, ਜੋ ਹੱਜ 2023 ਦੌਰਾਨ ਭਾਰਤੀ ਹੱਜ ਯਾਤਰੀਆਂ ਨੂੰ ਸਮਰਪਿਤ ਅਤੇ ਨਿਰਸਵਾਰਥ ਸੇਵਾ ਪ੍ਰਦਾਨ ਕਰਦੇ ਹਨ। ਵਫ਼ਦ ਨੇ ਭਾਰਤ ਤੋਂ ਉਮਰਾਹ ਤੀਰਥ ਯਾਤਰੀਆਂ ਨਾਲ ਵੀ ਗੱਲਬਾਤ ਕੀਤੀ।

ਇਹ ਦੌਰਾ ਭਾਰਤੀ ਹਾਜੀਆਂ ਲਈ ਹੱਜ 2024 ਦੀ ਅਰਾਮਦਾਇਕਤਾ ਨੂੰ ਯਕੀਨੀ ਬਣਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਮੁੱਢਲੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ। ਭਾਰਤ ਸਰਕਾਰ ਹੱਜ ਯਾਤਰਾ 'ਤੇ ਜਾਣ ਵਾਲੇ ਭਾਰਤੀ ਮੁਸਲਮਾਨਾਂ ਨੂੰ ਸੁਵਿਧਾਵਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨ ਲਈ ਡੂੰਘਾਈ ਨਾਲ ਵਚਨਬੱਧ ਹੈ, ਇਸ ਤਰ੍ਹਾਂ ਉਨ੍ਹਾਂ ਨੂੰ ਇੱਕ ਆਰਾਮਦਾਇਕ ਅਤੇ ਸੰਪੂਰਨ ਅਨੁਭਵ ਪ੍ਰਦਾਨ ਕਰਦਾ ਹੈ।

ਭਾਰਤ ਅਤੇ ਕੇਐੱਸਏ ਨਿੱਘੇ ਅਤੇ ਸਦਭਾਵਨਾ ਵਾਲੇ ਸਬੰਧ ਸਾਂਝੇ ਕਰਦੇ ਹਨ ਅਤੇ ਭਾਰਤ ਸਰਕਾਰ ਨੇ ਮਦੀਨਾ ਵਿੱਚ ਭਾਰਤੀ ਵਫ਼ਦ ਦੀ ਇਸ ਫੇਰੀ ਨੂੰ ਸੁਵਿਧਾਜਨਕ ਬਣਾਉਣ ਵਿੱਚ ਕੇਐੱਸਏ ਦੇ ਹੱਜ ਅਤੇ ਉਮਰਾਹ ਮੰਤਰਾਲੇ ਦੇ ਵਿਸ਼ੇਸ਼ ਇੰਤਜ਼ਾਮਾਂ ਦੀ ਡੂੰਘਾਈ ਨਾਲ ਸ਼ਲਾਘਾ ਕੀਤੀ ਹੈ। ਇਹ ਲੰਮੇ ਸਮੇਂ ਲਈ ਹੱਜ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰੇਗੀ।

****

ਐੱਸਐੱਸ/ਟੀਐੱਫਕੇ 


(Release ID: 1995458) Visitor Counter : 73


Read this release in: English , Urdu , Hindi , Malayalam