ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਸਵੱਛ ਸਰਵੇਖਣ ਪੁਰਸਕਾਰ ਪ੍ਰਦਾਨ ਕੀਤੇ

Posted On: 11 JAN 2024 2:00PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (11 ਜਨਵਰੀ, 2024) ਨਵੀਂ ਦਿੱਲੀ ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸਵੱਛ ਸਰਵੇਖਣ ਪੁਰਸਕਾਰ ਪ੍ਰਦਾਨ ਕੀਤੇ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਵਿਆਪਕ ਭਾਗੀਦਾਰੀ ਦੇ ਨਾਲ ਆਯੋਜਿਤ ਸਵੱਛਤ ਸਰਵੇਖਣ ਸਵੱਛਤਾ ਦੇ ਪੱਧਰ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ‘ਸਮ੍ਰਿੱਧੀ ਦੇ ਲਈ ਸਵੱਛਤਾ’ ਦਾ ਮਾਰਗ ਅਪਣਾਉਣ ਲਈ ਸਾਰਿਆਂ ਦੀ ਸ਼ਲਾਘਾ ਕੀਤੀ।  ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸਵੱਛਤਾ ਅਭਿਯਾਨ ਮਹਿਲਾਵਾਂ ਦੀ ਆਰਥਿਕ ਆਤਮਨਿਰਭਰਤਾ ਦੇ ਅਵਸਰ ਪੈਦਾ ਕਰ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸਫ਼ਾਈ ਮਿੱਤਰ ਸਾਡੇ ਸਵੱਛਤਾ ਅਭਿਯਾਨ ਦੀ ਫਰੰਟ ਲਾਈਨ ਦੇ ਸੈਨਿਕ ਰਹੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸਫ਼ਾਈ ਮਿੱਤਰਾਂ ਦੀ ਸੁਰੱਖਿਆ, ਸਨਮਾਨ ਅਤੇ ਕਲਿਆਣ ਸੁਨਿਸ਼ਚਿਤ ਕਰਨ ਲਈ ਪ੍ਰਭਾਵੀ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਸ਼ੀਨੀ ਸਫ਼ਾਈ ਰਾਹੀਂ ਮੇਨਹੋਲਾਂ ਨੂੰ ਖ਼ਤਮ ਕਰਕੇ ਅਤੇ ਮਸ਼ੀਨ-ਹੋਲ ਰਾਹੀਂ ਸਵੱਛਤਾ ਦੇ ਲਕਸ਼ ਨੂੰ ਪ੍ਰਾਪਤ ਕਰਕੇ ਹੀ ਅਸੀਂ ਇੱਕ ਸੰਵੇਦਨਸ਼ੀਲ ਸਮਾਜ ਦੇ ਰੂਪ ਵਿੱਚ ਆਪਣੀ ਅਸਲੀ ਪਹਿਚਾਣ ਸਥਾਪਿਤ ਕਰ ਸਕਦੇ ਹਾਂ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਸਵੱਛ ਭਾਰਤ ਮਿਸ਼ਨ ਦੇ ਦੂਸਰੇ ਪੜਾਅ ਵਿੱਚ ਕਚਰਾ ਪ੍ਰੰਬਧਨ ਵਿੱਚ ਸਰਕੂਲਰਿਟੀ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕੂਲਰ ਇਕੌਨਮੀ ਦੀ ਅਧਿਕ ਤੋਂ ਅਧਿਕ ਵਸਤੂਆਂ ਦੀ  ਰੀਸਾਈਕਲਿੰਗ ਅਤੇ ਦੁਬਾਰਾ ਉਪਯੋਗ ਦੀਆਂ ਵਿਧੀਆਂ ਟਿਕਾਊ ਵਿਕਾਸ ਦੇ ਲਈ ਮਦਦਗਾਰ ਸਾਬਤ ਹੋ ਰਹੀਆਂ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਅਜਿਹੀ ਪ੍ਰਣਾਲੀ ਕਚਰਾ ਪ੍ਰਬੰਧਨ ਦੇ ਖੇਤਰ ਵਿੱਚ ਵੀ ਬਹੁਤ ਉਪਯੋਗੀ ਸਾਬਤ ਹੋਵੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਅਸੀਂ ਵੇਸਟ ਤੋਂ ਮੁੱਲ ਦੀ ਧਾਰਨਾ ‘ਤੇ ਗਹਿਰਾਈ ਨਾਲ ਵਿਚਾਰ ਕਰਾਂਗੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਹਰ ਚੀਜ਼ ਦਾ ਮੁੱਲ ਹੈ, ਕੁਝ ਵੀ ਵੇਸਟ ਨਹੀਂ ਹੈ। ਗ੍ਰੀਨ ਵੇਸਟ ਤੋਂ ਬਾਇਓਗੈਸ ਬਣਾਉਣ ਅਤੇ ਅਸਵੀਕਾਰ ਕੀਤੇ ਈਂਧਣ ਤੋਂ ਬਿਜਲੀ ਪੈਦਾ ਕਰਨ ਦੇ ਪਿੱਛੇ ਇਹੀ ਸਮੁੱਚੀ ਅਤੇ ਪ੍ਰਗਤੀਸ਼ੀਲ ਸੋਚ ਕੰਮ ਕਰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਲਗਭਗ ਇੱਕ ਤਿਹਾਈ ਆਬਾਦੀ ਸ਼ਹਿਰੀ ਖੇਤਰਾਂ ਵਿੱਚ ਰਹਿੰਦੀ ਹੈ। ਸ਼ਹਿਰਾਂ ਅਤੇ ਕਸਬਿਆਂ ਦੀ ਸਵੱਛਤਾ ਉਨ੍ਹਾਂ ਦੀ ਸਿਹਤ ਅਤੇ ਵਿਕਾਸ ਲਈ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਵੱਡੀ ਮਾਤਰਾ ਵਿੱਚ ਸ਼ਹਿਰੀ ਜ਼ਮੀਨ ਕਚਰੇ ਦੇ ਪਹਾੜਾਂ ਦੇ ਹੇਠਾਂ ਦਬੀ ਹੋਈ ਹੈ। ਉਨ੍ਹਾਂ ਨੇ ਕਿਹਾ ਕੇ ਕਚਰੇ ਦੇ ਅਜਿਹੇ ਪਹਾੜ ਸ਼ਹਿਰੀ ਆਬਾਦੀ ਦੀ ਸਿਹਤ ਲਈ ਬੇਹਦ ਹਾਨੀਕਾਰਕ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸਵੱਛ ਭਾਰਤ ਅਭਿਯਾਨ ਦੇ ਤਹਿਤ ਅਜਿਹੀਆਂ ਡੰਪ ਸਾਈਟਾਂ ਨੂੰ ਹਟਾਇਆ ਜਾ ਰਿਹਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਰੇ ਸ਼ਹਿਰੀ ਖੇਤਰਾਂ ਵਿੱਚ ਪ੍ਰਭਾਵੀ ਕਾਰਜ ਕੀਤਾ ਜਾਵੇਗਾ ਅਤੇ ਜ਼ੀਰੋ ਡੰਪ ਸਾਈਟ ਦਾ ਲਕਸ਼ ਪ੍ਰਾਪਤ ਕੀਤਾ ਜਾਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਯੁਵਾ ਸਾਡੇ ਸਭ ਤੋਂ ਮਹੱਤਵਪੂਰਨ ਹਿਤਧਾਰਕ ਹਨ। ਜੇਕਰ ਯੁਵਾ ਪੀੜ੍ਹੀ ਸਾਰੇ ਸ਼ਹਿਰਾਂ ਅਤੇ ਪੂਰੇ ਦੇਸ਼ ਨੂੰ ਸਵੱਛ ਰੱਖਣ ਦਾ ਫੈਸਲਾ  ਲੈ ਲਵੇ, ਤਾਂ 2047 ਦਾ ਭਾਰਤ ਨਿਸ਼ਚਿਤ ਤੌਰ ‘ਤੇ ਦੁਨੀਆ ਦੇ ਸਭ ਤੋਂ ਸਵੱਛ ਦੇਸ਼ਾਂ ਵਿੱਚ ਸ਼ਾਮਲ ਹੋ ਕੇ ਆਪਣੀ ਸੁਤੰਤਰਤਾ ਦੀ ਸ਼ਤਾਬਦੀ ਮਨਾਏਗਾ। ਉਨ੍ਹਾਂ ਨੇ ਦੇਸ਼ ਦੇ ਸਾਰੇ ਨੌਜਵਾਨਾਂ ਨੂੰ ਭਾਰਤ ਨੂੰ ਦੁਨੀਆ ਦਾ ਸਭ ਤੋਂ ਸਵੱਛ ਦੇਸ਼ ਬਣਾਉਣ ਦੇ ਵੱਡੇ ਲਕਸ਼ ਦੇ ਨਾਲ ਅੱਗੇ ਵਧਣ ਦੀ ਤਾਕੀਦ ਕੀਤੀ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ -

 

***

ਡੀਐੱਸ/ਏਕੇ



(Release ID: 1995201) Visitor Counter : 74