ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਦੂਰਸੰਚਾਰ ਵਿਭਾਗ (ਡੀਓਟੀ) ਨੇ ਸਾਰੀਆਂ ਸੰਸਥਾਵਾਂ ਲਈ ਐੱਮ2ਐੱਮ ਅਤੇ ਡਬਲਿਊਪੀਏਐੱਨ/ਡਬਲਿਊਐੱਲਏਐੱਨ ਰਜਿਸਟ੍ਰੇਸ਼ਨ ਦਾ ਵਿਸਤਾਰ ਕੀਤਾ


31 ਮਾਰਚ, 2024 ਤੱਕ ਸਰਲਸੰਚਾਰ ਪੋਰਟਲ ਰਾਹੀਂ ਰਜਿਸਟਰ ਕਰਨ ਦੀ ਸਲਾਹ ਦਿੱਤੀ

ਪਾਲਣਾ ਨਾ ਕੀਤੇ ਜਾਣ ’ਤੇ ਅਧਿਕਾਰਤ ਟੈਲੀਕਾਮ ਲਾਇਸੰਸ ਧਾਰਕਾਂ ਤੋਂ ਦੂਰਸੰਚਾਰ ਸੰਸਾਧਨਾਂ ਦੀ ਵਾਪਸੀ ਜਾਂ ਡਿਸਕਨੈਕਸ਼ਨ

ਸੰਸਥਾਵਾਂ ਵਿੱਚ ਕਾਰੋਬਾਰ, ਸਰਕਾਰੀ ਵਿਭਾਗ ਅਤੇ ਸਾਂਝੇਦਾਰੀਆਂ ਸ਼ਾਮਲ ਹਨ

ਦੂਰਸੰਚਾਰ ਵਿਭਾਗ (ਡੀਓਟੀ) ਇੱਕ ਸੁਰੱਖਿਅਤ ਅਤੇ ਨਵੀਨਤਾਕਾਰੀ ਐੱਮ2ਐੱਮ/ਆਈਓਟੀ (ਇੰਟਰਨੈੱਟ ਆਫ਼ ਥਿੰਗਜ਼) ਲੈਂਡਸਕੇਪ ਬਣਾਉਣ ਲਈ ਵਚਨਬੱਧ ਹੈ

Posted On: 07 JAN 2024 11:21AM by PIB Chandigarh

ਦੂਰਸੰਚਾਰ ਵਿਭਾਗ (ਡੀਓਟੀ), ਸੰਚਾਰ ਮੰਤਰਾਲਾ (ਐੱਮਓਸੀ) ਨੇ ਇਨ੍ਹਾਂ ਕਾਰੋਬਾਰਾਂ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਲਈ ਮਸ਼ੀਨ-ਟੂ-ਮਸ਼ੀਨ (ਐੱਮ2ਐੱਮ) ਅਤੇ ਵਾਇਰਲੈੱਸ ਪਰਸਨਲ ਏਰੀਆ ਨੈੱਟਵਰਕ/ਵਾਇਰਲੈੱਸ ਲੋਕਲ ਏਰੀਆ ਨੈੱਟਵਰਕ (ਡਬਲਿਊਪੀਏਐੱਨ/ਡਬਲਿਊਐੱਲਏਐੱਨ) ਰਜਿਸਟਰੇਸ਼ਨ ਦਾ ਵਿਸਤਾਰ ਕੀਤਾ ਹੈ। ਐੱਮ2ਐੱਮ ਸਰਵਿਸ ਪ੍ਰੋਵੀਜ਼ਨਿੰਗ ਅਤੇ ਡਬਲਿਊਪੀਏਐੱਨ/ਡਬਲਿਊਐੱਲਏਐੱਨ ਕਨੈਕਟੀਵਿਟੀ ਪ੍ਰੋਵੀਜ਼ਨਿੰਗ ਨਾਲ ਜੁੜੀਆਂ ਸਾਰੀਆਂ ਵਪਾਰਕ ਸੰਸਥਾਵਾਂ (ਕੰਪਨੀਆਂ, ਸਰਕਾਰੀ ਵਿਭਾਗ/ਸੰਸਥਾਵਾਂ, ਭਾਈਵਾਲੀ ਫਰਮਾਂ, ਐੱਲਐੱਲਪੀ, ਸੰਸਥਾਵਾਂ, ਅੰਡਰਟੇਕਿੰਗਜ਼, ਪ੍ਰੋਪਰਾਈਟਰਸ਼ਿਪ ਫਰਮਾਂ, ਸੁਸਾਇਟੀਆਂ ਅਤੇ ਟਰੱਸਟਾਂ ਸਮੇਤ) ਨੂੰ ਸਰਲਸੰਚਾਰ ਪੋਰਟਲ (https://saralsanchar.gov.in) ਰਾਹੀਂ ਇੱਕ ਸਧਾਰਨ ਅਤੇ ਟਰਾਂਸਪੇਰੈਂਟ ਆਨਲਾਈਨ ਪ੍ਰਕਿਰਿਆ ਰਾਹੀਂ ਰਜਿਸਟਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

 

ਇਸ ਦੀ ਪਾਲਣਾ ਨਾ ਕਰਨ ’ਤੇ ਅਧਿਕਾਰਤ ਟੈਲੀਕਾਮ ਲਾਇਸੰਸ ਧਾਰਕਾਂ ਤੋਂ ਪ੍ਰਾਪਤ ਕੀਤੇ ਦੂਰਸੰਚਾਰ ਸੰਸਾਧਨਾਂ ਨੂੰ ਵਾਪਸ ਲਿਆ ਜਾਂ ਡਿਸਕਨੈਕਸ਼ਨ ਕੀਤਾ ਜਾ ਸਕਦਾ ਹੈ। 


 

ਇਹ ਫੈਸਲਾ ਸਟੈਂਡਰਡ-ਅਧਾਰਿਤ ਅਤੇ ਸੁਰੱਖਿਅਤ ਐੱਮ2ਐੱਮ/ਆਈਓਟੀ (ਇੰਟਰਨੈੱਟ ਆਫ਼ ਥਿੰਗਜ਼) ਈਕੋਸਿਸਟਮ ਦੇ ਪ੍ਰਸਾਰ ਲਈ ਰਜਿਸਟ੍ਰੇਸ਼ਨ ਦੇ ਦਾਇਰੇ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਦੂਰਸੰਚਾਰ ਸੇਵਾ ਪ੍ਰਦਾਤਾ (ਟੀਐੱਸਪੀ), ਕੇਵਾਈਸੀ, ਸੁਰੱਖਿਆ, ਐਨਕ੍ਰਿਪਸ਼ਨ ਆਦਿ ਨਾਲ ਇੰਟਰਫੇਸ ਨਾਲ ਸਬੰਧਤ ਐੱਮ2ਐੱਮ ਸੇਵਾਵਾਂ ਲਈ ਐੱਮ2ਐੱਮ ਸੇਵਾ ਪ੍ਰਦਾਤਾਵਾਂ ਅਤੇ ਡਬਲਿਊਪੀਏਐੱਨ/ਡਬਲਿਊਐੱਲਏਐੱਨ ਕਨੈਕਟੀਵਿਟੀ ਪ੍ਰਦਾਤਾਵਾਂ ਦੀਆਂ ਸਮੱਸਿਆਵਾਂ ਨੂੰ ਵੀ ਸੰਬੋਧਤ ਕਰਦਾ ਹੈ।

 

ਦੂਰਸੰਚਾਰ ਵਿਭਾਗ ਇੱਕ ਸੁਰੱਖਿਅਤ (ਡੀਓਟੀ) ਦੂਰਸੰਚਾਰ ਵਿਭਾਗ (ਡੀਓਟੀ) ਇੱਕ ਸੁਰੱਖਿਅਤ ਅਤੇ ਨਵੀਨਤਾਕਾਰੀ ਐੱਮ2ਐੱਮ/ਆਈਓਟੀ (ਇੰਟਰਨੈੱਟ ਆਫ਼ ਥਿੰਗਜ਼) ਲੈਂਡਸਕੇਪ ਬਣਾਉਣ ਲਈ ਵਚਨਬੱਧ ਹੈ। ਰਾਸ਼ਟਰੀ ਡਿਜੀਟਲ ਸੰਚਾਰ ਨੀਤੀ ਦਾ ਉਦੇਸ਼ ਇੱਕ ਮਜ਼ਬੂਤ ਡਿਜੀਟਲ ਸੰਚਾਰ ਬੁਨਿਆਦੀ ਢਾਂਚਾ ਬਣਾਉਣ, ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਨੂੰ ਸਮਰੱਥ ਬਣਾਉਣਾ ਅਤੇ ਐੱਮ2ਐੱਮ/ਆਈਓਟੀ ਵਰਗੀਆਂ ਉੱਭਰਦੀਆਂ ਤਕਨਾਲੋਜੀਆਂ ਨੂੰ ਵਰਤਣ ਲਈ ਇੱਕ ਸੰਪੂਰਨ ਅਤੇ ਮੇਲ ਖਾਂਦੀ ਪਹੁੰਚ ਨੂੰ ਯਕੀਨੀ ਬਣਾਉਣਾ ਹੈ। 

 

"ਐੱਮ2ਐੱਮ ਸੰਚਾਰ ਵਿੱਚ ਸਪੈਕਟਰਮ, ਰੋਮਿੰਗ ਅਤੇ ਸੇਵਾ ਦੀ ਗੁਣਵੱਤਾ (ਕਿਊਓਐੱਸ) ਸੰਬੰਧੀ ਲੋੜਾਂ" 'ਤੇ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਦੀਆਂ ਸਿਫ਼ਾਰਸ਼ਾਂ ਅਤੇ ਐੱਮ2ਐੱਮ ਉਦਯੋਗ ਦੇ ਹਿਤਧਾਰਕਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ 'ਤੇ ਵਿਚਾਰ ਕਰਨ ਤੋਂ ਬਾਅਦ ਸਰਕਾਰ ਨੇ 'ਐੱਮ2ਐੱਮ ਸੇਵਾ ਪ੍ਰਦਾਤਾਵਾਂ (ਐੱਮ2ਐੱਮਐੱਸਪੀ) ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਐੱਮ2ਐੱਮ ਸੇਵਾਵਾਂ ਲਈ ਡਬਲਿਊਪੀਏਐੱਨ/ਡਬਲਿਊਐੱਲਏਐੱਨ ਕਨੈਕਟੀਵਿਟੀ ਪ੍ਰਦਾਤਾਵਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ' ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦਾ ਫੈਸਲਾ ਲਿਆ ਹੈ।

 

ਵਿਸਤਾਰਪੂਰਨ ਦਿਸ਼ਾ-ਨਿਰਦੇਸ਼ ਇੱਥੇ ਉਪਲਬਧ ਹਨ: 

 

(https://dot.gov.in/latestupdates/guidelines-registration-process-m2m-service-providers-m2msp-and-wpanwlan-connectivity)

 

 *******

 

ਡੀਕੇ/ਡੀਕੇ/ਐੱਸਐੱਮਪੀ



(Release ID: 1994561) Visitor Counter : 37