ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਸਾਲ 2023 ਲਈ ਜਨਤਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰਾਂ ਦੀ ਯੋਜਨਾ ਅਤੇ ਵੈੱਬ-ਪੋਰਟਲ ਲਾਂਚ ਕੀਤਾ ਗਿਆ


ਪ੍ਰਧਾਨ ਮੰਤਰੀ ਪੁਰਸਕਾਰ 2023 ਦੀ ਪੁਰਸਕਾਰ ਰਾਸ਼ੀ 20 ਲੱਖ ਰੁਪਏ ਹੋਵੇਗੀ

ਲਕਸ਼ਿਤ ਵਿਅਕਤੀਗਤ ਲਾਭਾਰਥੀਆਂ ਅਤੇ ਪਰਿਪੂਰਣ ਦ੍ਰਿਸ਼ਟੀਕੋਣ ਦੇ ਨਾਲ ਲਾਗੂਕਰਨ ਰਾਹੀਂ ਜ਼ਿਲ੍ਹਾ ਕਲੈਕਟਰਾਂ ਦੇ ਕਾਰਜ ਪ੍ਰਦਰਸ਼ਨ ਨੂੰ ਮਾਨਤਾ ਦੇਣ ਲਈ ਪੁਰਸਕਾਰ ਯੋਜਨਾ ਦਾ ਪੁਨਰ ਗਠਨ ਕੀਤਾ ਗਿਆ ਹੈ

Posted On: 08 JAN 2024 1:51PM by PIB Chandigarh

 

ਜਨਤਕ ਪ੍ਰਸ਼ਾਸਨ  ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ 2023 ਲਈ ਯੋਜਨਾ ਅਤੇ ਵੈੱਬ-ਪੋਰਟਲ ((http://www.pmawards.gov.in) ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੁਆਰਾ ਅੱਜ ਸਵੇਰੇ 11.00 ਵਜੇ ਲਾਂਚ ਕੀਤਾ ਗਿਆ ਹੈ। ਸਾਰੇ ਪ੍ਰਧਾਨ ਸਕੱਤਰਾਂ (ਏਆਰ)/(ਆਈਟੀ) ਅਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡਿਪਟੀ ਕਮਿਸ਼ਨਰਸ/ਜ਼ਿਲ੍ਹਾ ਮੈਜਿਸਟ੍ਰੇਟਸ ਨੂੰ ਅੱਜ ਵੀਡੀਓ ਕਾਨਫਰੰਸ ਰਾਹੀਂ ਲਾਂਚ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ।

  1. ਉਚਿਤ ਰਜਿਸਟ੍ਰੇਸ਼ਨ ਅਤੇ ਐਪਲੀਕੇਸ਼ਨ ਜਮ੍ਹਾਂ ਕਰਨ ਲਈ ‘ਪੀਐੱਮ ਐਵਾਰਡਸ ਵੈੱਬ ਪੋਰਟਲ ‘ਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਗਿਆ ਹੈ, ਜੋ ਅੱਜ ਯਾਨੀ 8 ਜਨਵਰੀ, 2024 ਤੋਂ 31 ਜਨਵਰੀ, 2024 ਤੱਕ ਚਾਲੂ ਰਹੇਗਾ।

  2. ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਅਗਵਾਈ ਵਿੱਚ, 2014 ਦੇ ਬਾਅਦ ਤੋਂ ਪੀਐੱਮ ਉਤਕ੍ਰਿਸ਼ਟਤਾ ਪੁਰਸਕਾਰਾਂ ਦੀ ਪੂਰਨ ਧਾਰਨਾ ਅਤੇ ਫਾਰਮੈਟ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਇਆ ਹੈ। ਇਸ ਯੋਜਨਾ ਦਾ ਉਦੇਸ਼ ਰਚਨਾਤਮਕ ਪ੍ਰਤੀਯੋਗਤਾ, ਇਨੋਵੇਸ਼ਨ, ਜਵਾਬਦੇਹੀ ਅਤੇ ਸਰਵੋਤਮ ਪ੍ਰਥਾਵਾਂ ਦੇ ਸੰਸਥਾਨੀਕਰਣ ਨੂੰ ਪ੍ਰੋਤਸਾਹਿਤ ਕਰਨਾ ਹੈ। ਇਸ ਦ੍ਰਿਸ਼ਟੀਕੋਣ ਦੇ ਤਹਿਤ, ਕੇਵਲ ਮਾਤਰਾਤਮਕ ਲਕਸ਼ਾਂ ਨੂੰ ਹਾਸਲ ਕਰਨ ਦੇ ਇਲਾਵਾ ਸੁਸ਼ਾਸਨ, ਗੁਣਾਤਮਕ ਉਪਲਬਧੀ ਅਤੇ ਅੰਤਿਮ ਮੀਲ ਕਨੈਕਟੀਵਿਟੀ ‘ਤੇ ਜ਼ੋਰ ਦਿੱਤਾ ਜਾਵੇਗਾ।

  3. ਇਸ ਸਾਲ, ਇਸ ਪੁਰਸਕਾਰ ਯੋਜਨਾ ਨੂੰ ਲਕਸ਼ਿਤ ਵਿਅਕਤੀਗਤ ਲਾਭਾਰਥੀਆਂ ਰਾਹੀਂ ਜ਼ਿਲ੍ਹਾ ਕਲੈਕਟਰ ਦੇ ਕਾਰਜ ਪ੍ਰਦਰਸ਼ਨ ਨੂੰ ਮਾਨਤਾ ਦੇਣ ਅਤੇ ਪਰਿਪੂਰਣ ਦ੍ਰਿਸ਼ਟੀਕੋਣ ਦੇ ਨਾਲ ਲਾਗੂਕਰਨ ਦੇ ਲਈ ਪੁਨਰ ਗਠਿਤ ਕੀਤਾ ਗਿਆ ਹੈ। ਇਸ ਫੋਕਸ ਦੇ ਨਾਲ, ਪੁਰਸਕਾਰਾਂ ਦੇ ਲਈ ਐਪਲੀਕੇਸ਼ਨਾਂ ਦਾ ਮੁਲਾਂਕਣ ਤਿੰਨ ਮਾਪਦੰਡਾਂ-ਸੁਸ਼ਾਸਨ, ਗੁਣਾਤਮਕ ਅਤੇ ਮਾਤਰਾਤਮਕ ਦੇ ਅਧਾਰ ‘ਤੇ ਕੀਤਾ ਜਾਵੇਗਾ।

  4. ਇਹ ਉਮੀਦ ਹੈ ਕਿ ਸਾਰੇ ਜ਼ਿਲ੍ਹੇ ਜਨਤਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਾਰ 2023 ਦੀ ਇਸ ਯੋਜਨਾ ਵਿੱਚ ਸ਼ਾਮਲ ਹੋਣਗੇ।

  5. ਸਾਲ 2023 ਦੇ ਲਈ , ਜਨਤਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ ਯੋਜਨਾ ਦਾ ਉਦੇਸ਼ ਹੇਠਾਂ ਲਿਖੀਆਂ ਦੋ ਸ਼੍ਰੇਣੀਆਂ ਵਿੱਚ ਸਿਵਲ ਸੇਵਕਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਹੈ:

ਸ਼੍ਰੇਣੀ 1: 12 ਪ੍ਰਾਥਮਿਕਤਾ ਖੇਤਰ ਪ੍ਰੋਗਰਾਮਾਂ ਦੇ ਤਹਿਤ ਜ਼ਿਲ੍ਹਿਆਂ ਦਾ ਸਮੁੱਚਾ ਵਿਕਾਸ। ਇਸ ਸ਼੍ਰੇਣੀ ਦੇ ਤਹਿਤ 10 ਪੁਰਸਕਾਰ ਦਿੱਤੇ ਜਾਣਗੇ।

ਸ਼੍ਰੇਣੀ2: ਕੇਂਦਰੀ ਮੰਤਰਾਲਿਆਂ/ਵਿਭਾਗਾਂ ਰਾਜਾਂ, ਜ਼ਿਲ੍ਹਿਆਂ ਦੇ ਲਈ ਇਨੋਵੇਸ਼ਨ। ਇਸ ਸ਼੍ਰੇਣੀ ਦੇ ਤਹਿਤ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।

  1. ਪੁਰਸਕਾਰਾਂ ਦੇ ਲਈ ਵਿਚਾਰ ਮਿਆਦ 1 ਅਪ੍ਰੈਲ, 2021 ਤੋਂ 31 ਜਨਵਰੀ, 2024 ਤੱਕ ਹੈ। ਜਨਤਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ 2023 ਦੇ ਤਹਿਤ ਪੁਰਸਕਾਰਾਂ ਦੀ ਕੁੱਲ ਸੰਖਿਆ 16 ਹੋਵੇਗੀ।

  2. ਮੁਲਾਂਕਣ ਪ੍ਰਕਿਰਿਆ ਵਿੱਚ (i) ਸਕ੍ਰੀਨਿੰਗ ਕਮੇਟੀ ਦੁਆਰਾ  ਜ਼ਿਲ੍ਹਿਆਂ/ਸੰਗਠਨਾਂ ਨੂੰ ਸ਼ੌਰਟਲਿਸਟ (ਪਹਿਲਾਂ ਅਤੇ ਦੂਸਰਾ ਪੜਾਅ) ਕਰਨਾ, (ii) ਮਾਹਿਰ ਕਮੇਟੀ ਦੁਆਰਾ ਮੁਲਾਂਕਣ ਅਤੇ (iii) ਅਧਿਕਾਰ ਪ੍ਰਾਪਤ ਕਮੇਟੀ ਸ਼ਾਮਲ ਹੋਵੇਗੀ। ਪੁਰਸਕਾਰਾਂ ਦੇ ਲਈ ਅਧਿਕਾਰ ਪ੍ਰਾਪਤ ਕਮੇਟੀ ਦੀਆਂ ਸਿਫ਼ਾਰਸ਼ਾਂ  ‘ਤੇ ਪ੍ਰਧਾਨ ਮੰਤਰੀ ਦੀ ਮਨਜ਼ੂਰੀ ਲਈ ਜਾਵੇਗੀ।

  3. ਪ੍ਰਧਾਨ ਮੰਤਰੀ ਪੁਰਸਕਾਰ, 2023 ਵਿੱਚ (i) ਟ੍ਰੌਫੀ, (ii) ਸਕ੍ਰੌਲ ਅਤੇ (iii) 20 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਸ਼ਾਮਲ ਹੋਵੇਗੀ, ਜੋ ਸਨਮਾਨਿਤ ਜ਼ਿਲ੍ਹੇ/ਸੰਗਠਨ ਨੂੰ ਪ੍ਰਦਾਨ ਕੀਤੀ ਜਾਵੇਗੀ, ਜਿਸ ਦਾ ਉਪਯੋਗ ਜਨਤਕ ਭਲਾਈ ਦੇ ਕਿਸੇ ਵੀ ਖੇਤਰ ਵਿੱਚ ਪ੍ਰੋਜੈਕਟ/ਪ੍ਰੋਗਰਾਮ ਦੇ ਲਾਗੂਕਰਨ ਜਾਂ ਸੰਸਾਧਨਾਂ ਦੀ ਕਮੀ ਨੂੰ ਪੂਰਾ ਕਰਨ ਲਈ ਕੀਤਾ ਜਾਵੇਗਾ।

*********

ਐੱਸਐੱਨਸੀ/ਐੱਸਏ


(Release ID: 1994493) Visitor Counter : 83