ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਈਪੀਐੱਫਓ ਨੇ ਉੱਚ ਤਨਖਾਹ 'ਤੇ ਪੈਨਸ਼ਨ ਦੇ ਸਬੰਧ ਵਿੱਚ ਉਜਰਤ ਵੇਰਵੇ ਆਦਿ ਨੂੰ ਅਪਲੋਡ ਕਰਨ ਲਈ ਰੋਜ਼ਗਾਰਦਾਤਾਵਾਂ ਲਈ ਪੰਜ ਮਹੀਨਿਆਂ ਦਾ ਸਮਾਂ ਵਧਾਇਆ

Posted On: 03 JAN 2024 7:27PM by PIB Chandigarh

ਈਪੀਐੱਫਓ ਵਲੋਂ ਪਹਿਲਾਂ ਉੱਚ ਵੇਤਨ 'ਤੇ ਪੈਨਸ਼ਨ ਲਈ ਵਿਕਲਪ / ਸੰਯੁਕਤ ਵਿਕਲਪਾਂ ਦੀ ਪ੍ਰਮਾਣਿਕਤਾ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਲਈ ਇੱਕ ਔਨਲਾਈਨ ਸਹੂਲਤ ਉਪਲਬਧ ਕਰਵਾਈ ਗਈ ਸੀ ਇਹ ਸਹੂਲਤ 04.11.2022 ਦੇ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਯੋਗ ਪੈਨਸ਼ਨਰਾਂ/ਮੈਂਬਰਾਂ ਲਈ ਸੀ ਇਹ ਸਹੂਲਤ 26.02.2023 ਨੂੰ ਸ਼ੁਰੂ ਕੀਤੀ ਗਈ ਸੀ ਅਤੇ ਸਿਰਫ 03.05.2023 ਤੱਕ ਉਪਲਬਧ ਰਹਿਣੀ ਸੀ ਹਾਲਾਂਕਿਕਰਮਚਾਰੀਆਂ ਦੀਆਂ ਪ੍ਰਤੀਨਿਧਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏਅਰਜ਼ੀਆਂ ਦਾਇਰ ਕਰਨ ਲਈ ਯੋਗ ਪੈਨਸ਼ਨਰਾਂ/ਮੈਂਬਰਾਂ ਨੂੰ ਪੂਰਾ ਚਾਰ ਮਹੀਨਿਆਂ ਦਾ ਸਮਾਂ ਪ੍ਰਦਾਨ ਕਰਨ ਲਈ ਸਮਾਂ ਸੀਮਾ 26.06.2023 ਤੱਕ ਵਧਾ ਦਿੱਤੀ ਗਈ ਸੀ

ਯੋਗ ਪੈਨਸ਼ਨਰਾਂ/ਮੈਂਬਰਾਂ ਨੂੰ ਦਰਪੇਸ਼ ਕਿਸੇ ਵੀ ਮੁਸ਼ਕਲ ਨੂੰ ਦੂਰ ਕਰਨ ਲਈ 15 ਦਿਨਾਂ ਦਾ ਆਖਰੀ ਮੌਕਾ ਦਿੱਤਾ ਗਿਆ ਸੀ ਇਸ ਅਨੁਸਾਰਕਰਮਚਾਰੀਆਂ ਵਲੋਂ ਵਿਕਲਪ / ਸੰਯੁਕਤ ਵਿਕਲਪਾਂ ਦੀ ਪ੍ਰਮਾਣਿਕਤਾ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਮਿਤੀ 11.07.2023 ਤੱਕ ਵਧਾ ਦਿੱਤੀ ਗਈ ਸੀ 11.07.2023 ਤੱਕ ਪੈਨਸ਼ਨਰਾਂ/ਮੈਂਬਰਾਂ ਤੋਂ ਵਿਕਲਪ/ਸੰਯੁਕਤ ਵਿਕਲਪਾਂ ਦੀ ਪ੍ਰਮਾਣਿਕਤਾ ਲਈ 17.49 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ

ਰੋਜ਼ਗਾਰਦਾਤਾਵਾਂ ਅਤੇ ਰੋਜ਼ਗਾਰਦਾਤਾ ਐਸੋਸੀਏਸ਼ਨਾਂ ਤੋਂ ਪ੍ਰਾਪਤ ਪ੍ਰਤੀਨਿਧਤਾਵਾਂ ਦੇ ਮੱਦੇਨਜ਼ਰਜਿਸ ਵਿੱਚ ਬਿਨੈਕਾਰ ਪੈਨਸ਼ਨਰਾਂ/ਮੈਂਬਰਾਂ ਦੀਆਂ ਤਨਖਾਹਾਂ ਦੇ ਵੇਰਵਿਆਂ ਨੂੰ ਅਪਲੋਡ ਕਰਨ ਲਈ ਸਮਾਂ ਮਿਆਦ ਵਧਾਉਣ ਲਈ ਬੇਨਤੀਆਂ ਕੀਤੀਆਂ ਗਈਆਂ ਸਨਰੋਜ਼ਗਾਰਦਾਤਾਵਾਂ ਨੂੰ 30.09.2023 ਤੱਕ ਉਜਰਤ ਵੇਰਵੇ ਆਦਿ ਆਨਲਾਈਨ ਜਮ੍ਹਾਂ ਕਰਾਉਣ ਲਈ ਤਿੰਨ ਮਹੀਨਿਆਂ ਦਾ ਹੋਰ ਸਮਾਂ ਵੀ ਦਿੱਤਾ ਗਿਆ ਸੀ ਇਹ ਸਮਾਂ 31.12.2023 ਤੱਕ ਹੋਰ ਵਧਾ ਦਿੱਤਾ ਗਿਆ ਸੀ ਕਿਉਂਕਿ ਰੋਜ਼ਗਾਰਦਾਤਾਵਾਂ ਅਤੇ ਰੋਜ਼ਗਾਰਦਾਤਾ ਐਸੋਸੀਏਸ਼ਨਾਂ ਤੋਂ ਬਹੁਤ ਸਾਰੀਆਂ ਪ੍ਰਤੀਨਿਧਤਾਵਾਂ ਪ੍ਰਾਪਤ ਹੋਈਆਂ ਸਨਜਿਸ ਵਿੱਚ ਬਿਨੈਕਾਰ ਪੈਨਸ਼ਨਰਾਂ/ਮੈਂਬਰਾਂ ਦੀਆਂ ਤਨਖਾਹਾਂ ਦੇ ਵੇਰਵਿਆਂ ਨੂੰ ਅਪਲੋਡ ਕਰਨ ਲਈ ਹੋਰ ਸਮਾਂ ਮਿਆਦ ਵਧਾਉਣ ਲਈ ਬੇਨਤੀਆਂ ਕੀਤੀਆਂ ਗਈਆਂ ਸਨ

ਬਦਲ ਸੰਯੁਕਤ ਬਦਲਾਂ ਦੀ ਪ੍ਰਮਾਣਿਕਤਾ ਲਈ 3.6 ਲੱਖ ਤੋਂ ਵੱਧ ਅਰਜ਼ੀਆਂ ਅਜੇ ਵੀ ਪ੍ਰੋਸੈਸਿੰਗ ਲਈ ਰੋਜ਼ਗਾਰਦਾਤਾਵਾਂ ਕੋਲ ਲੰਬਿਤ ਹਨ

ਇਸ ਲਈਇਹ ਯਕੀਨੀ ਬਣਾਉਣ ਲਈ ਕਿ ਰੋਜ਼ਗਾਰਦਾਤਾ ਬਦਲ / ਸੰਯੁਕਤ ਬਦਲਾਂ ਦੀ ਪ੍ਰਮਾਣਿਕਤਾ ਲਈ ਇਨ੍ਹਾਂ ਬਾਕੀ ਅਰਜ਼ੀਆਂ 'ਤੇ ਕਾਰਵਾਈ ਕਰਨਸੀਬੀਟੀ ਈਪੀਐੱਫ ਚੇਅਰਮੈਨ ਨੇ 31 ਮਈ, 2024 ਤੱਕ ਤਨਖ਼ਾਹ ਦੇ ਵੇਰਵਿਆਂ ਨੂੰ ਆਨਲਾਈਨ ਅਪਲੋਡ ਕਰਨ ਆਦਿ ਲਈ ਰੋਜ਼ਗਾਰਦਾਤਾਵਾਂ ਲਈ ਸਮਾਂ ਹੋਰ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ

*****

ਐੱਮਜੇਪੀਐੱਸ


(Release ID: 1994459) Visitor Counter : 142


Read this release in: English , Urdu , Hindi , Telugu