ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ (ਐੱਸਈਸੀਆਈ) ਨੇ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਤਮ ਨਿਰਭਰ ਭਾਰਤ ਉਤਸਵ 2024 ਵਿੱਚ ਹਿੱਸਾ ਲਿਆ

Posted On: 04 JAN 2024 3:21PM by PIB Chandigarh

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਦੇ ਪ੍ਰਬੰਧਕੀ ਕੰਟ੍ਰੋਲ ਅਧੀਨ ਮਿਨੀਰਤਨ ਸ਼੍ਰੇਣੀ-1 ਕੇਂਦਰੀ ਜਨਤਕ ਖੇਤਰ ਦੀ ਇਕਾਈ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟਡ (ਐੱਸਈਸੀਆਈ) ਭਾਰਤ ਵਪਾਰ ਪ੍ਰੋਤਸਾਹਨ ਸੰਗਠਨ (ਆਈਟੀਪੀਓ) ਅਤੇ ਉਦਯੋਗ ਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ (ਡੀਪੀਆਈਆਈਟੀ) ਵਲੋਂ ਆਯੋਜਿਤ ਆਤਮ ਨਿਰਭਰ ਭਾਰਤ ਉਤਸਵ 2024 ਵਿੱਚ ਹਿੱਸਾ ਲੈ ਰਹੀ ਹੈ। ਇਹ ਉਤਸਵ 3 ਤੋਂ 10 ਜਨਵਰੀ 2024 ਤੱਕ ਚੱਲੇਗਾ।

 

ਆਤਮ ਨਿਰਭਰ ਭਾਰਤ ਉਤਸਵ ਵਿੱਚ ਐੱਸਈਸੀਆਈ ਸਟਾਲ 'ਤੇ ਸ਼੍ਰੀ ਰੋਹਿਤ ਚੌਬੇ, ਮੈਨੇਜਰ (ਕਾਰੋਬਾਰ ਵਿਕਾਸ), ਐੱਸਈਸੀਆਈ

ਸ਼ਹਿਰੀ ਹਵਾਬਾਜ਼ੀ ਮੰਤਰਾਲਾ; ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ; ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ; ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲਾ; ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲਾ; ਰੇਲ ਮੰਤਰਾਲਾ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ; ਰੱਖਿਆ ਮੰਤਰਾਲੇ ਅਤੇ ਡੀਪੀਆਈਆਈਟੀ ਦੇ ਕੰਮ ਉਤਸਵ ਵਿੱਚ ਪ੍ਰਦਰਸ਼ਿਤ ਕੀਤੇ ਗਏ। 

'ਆਤਮਨਿਰਭਰ ਭਾਰਤ ਉਤਸਵ 2024' ਦਾ ਉਦਘਾਟਨ ਕੇਂਦਰੀ ਵਿਦੇਸ਼ ਮੰਤਰੀ ਡਾ. ਸੁਬਰਾਮਣੀਅਮ ਜੈਸ਼ੰਕਰ ਅਤੇ ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ 3 ਜਨਵਰੀ, 2024 ਨੂੰ ਕੀਤਾ।

 [ਇੱਥੇ ਹੋਰ ਪੜ੍ਹੋ।]

ਐੱਸਈਸੀਆਈ ਵੱਖ-ਵੱਖ ਅਖੁੱਟ ਊਰਜਾ ਸਰੋਤਾਂ, ਖਾਸ ਤੌਰ 'ਤੇ ਸੌਰ ਅਤੇ ਪੌਣ ਊਰਜਾ, ਅਖੁੱਟ ਊਰਜਾ (ਆਰਈ) ਆਧਾਰਿਤ ਸਟੋਰੇਜ ਪ੍ਰਣਾਲੀਆਂ, ਬਿਜਲੀ ਟਰੇਡਿੰਗ, ਖੋਜ ਤੇ ਵਿਕਾਸ ਦੇ ਨਾਲ-ਨਾਲ ਆਰਈ-ਅਧਾਰਿਤ ਉਤਪਾਦਾਂ ਜਿਵੇਂ ਕਿ ਗ੍ਰੀਨ ਹਾਈਡ੍ਰੋਜਨ, ਗ੍ਰੀਨ ਅਮੋਨੀਆ ਅਤੇ ਆਰਈ ਸੰਚਾਲਿਤ ਇਲੈਕਟ੍ਰਿਕ ਵਾਹਨਾਂ ਦੇ ਪ੍ਰੋਤਸਾਹਨ ਅਤੇ ਵਿਕਾਸ ਵਿੱਚ ਰੁੱਝਿਆ ਹੋਇਆ ਹੈ। 

ਇਹ ਕੰਪਨੀ ਐੱਮਐੱਨਆਰਈ ਦੀਆਂ ਕਈ ਸਕੀਮਾਂ ਨੂੰ ਲਾਗੂ ਕਰਨ ਲਈ ਨੋਡਲ ਏਜੰਸੀਆਂ ਵਿੱਚੋਂ ਇੱਕ ਹੈ। ਕੰਪਨੀ ਕੋਲ ਇੱਕ ਸ਼੍ਰੇਣੀ 1 ਪਾਵਰ ਟਰੇਡਿੰਗ ਲਾਇਸੈਂਸ ਵੀ ਹੈ ਅਤੇ ਉਹ ਇਸ ਡੋਮੇਨ ਵਿੱਚ ਸੋਲਰ/ਵਿੰਡ/ਹਾਈਬ੍ਰਿਡ/ਆਰਟੀਸੀ/ਬੀਐੱਸਈਐੱਸ ਪਾਵਰ ਟਰੇਡਿੰਗ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਸਕੀਮਾਂ ਦੇ ਤਹਿਤ ਸਥਾਪਤ ਕੀਤੇ ਗਏ ਪ੍ਰੋਜੈਕਟਾਂ ਰਾਹੀਂ ਸਰਗਰਮ ਹੈ।

************

ਪੀਆਈਬੀ ਦਿੱਲੀ | ਆਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ


(Release ID: 1993679) ਵਿਜ਼ੀਟਰ ਕਾਊਂਟਰ : 114