ਖਾਣ ਮੰਤਰਾਲਾ
ਅਕਤੂਬਰ, 2023 ਵਿੱਚ ਕੁੱਲ ਖਣਿਜ ਉਤਪਾਦਨ ਵਿੱਚ 13% ਦਾ ਵਾਧਾ ਹੋਇਆ
ਦਸ ਮਹੱਤਵਪੂਰਨ ਖਣਿਜਾਂ ਨੇ ਹਾਂ ਪੱਖੀ ਵਾਧਾ ਦਰਸਾਇਆ
ਉਤਪਾਦਨ ਵਿੱਚ 67% ਵਾਧੇ ਦੇ ਨਾਲ, ਕੱਚੇ ਲੋਹੇ ਦਾ ਮੁੱਲ 3518 ਕਰੋੜ ਰੁਪਏ ਤੋਂ ਵਧ ਕੇ 8411 ਕਰੋੜ ਰੁਪਏ ਹੋਇਆ
Posted On:
01 JAN 2024 5:30PM by PIB Chandigarh
ਅਕਤੂਬਰ, 2023 (ਆਧਾਰ: 2011-12=100) ਦੇ ਮਹੀਨੇ ਲਈ ਖਣਨ ਅਤੇ ਖੁਦਾਈ ਖੇਤਰ ਦੇ ਖਣਿਜ ਉਤਪਾਦਨ ਦਾ ਸੂਚਕ ਅੰਕ 127.4 'ਹੈ , ਜੋ ਅਕਤੂਬਰ, 2022 ਦੇ ਪੱਧਰ ਦੇ ਮੁਕਾਬਲੇ 13.1% ਵੱਧ ਹੈ। ਭਾਰਤੀ ਖਾਣ ਬਿਊਰੋ (ਆਈਬੀਐੱਮ) ਦੇ ਆਰਜ਼ੀ ਅੰਕੜਿਆਂ ਅਨੁਸਾਰ, ਅਪ੍ਰੈਲ-ਅਕਤੂਬਰ, 2023-24 ਦੀ ਮਿਆਦ ਲਈ ਸੰਚਤ ਵਾਧਾ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 9.4% ਹੈ।
ਅਕਤੂਬਰ, 2023 ਵਿੱਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ: ਕੋਲਾ 786 ਲੱਖ, ਲਿਗਨਾਈਟ 35 ਲੱਖ, ਪੈਟਰੋਲੀਅਮ (ਕੱਚਾ) 25 ਲੱਖ, ਲੋਹਾ 243 ਲੱਖ, ਚੂਨਾ ਪੱਥਰ 362 ਲੱਖ ਟਨ, ਕੁਦਰਤੀ ਗੈਸ (ਵਰਤੀ ਗਈ) 3110 ਮਿਲੀਅਨ ਕਿਊਸਿਕ ਮੀ., ਬਾਕਸਾਈਟ 1794 ਹਜ਼ਾਰ, ਕ੍ਰੋਮਾਈਟ 101 ਹਜ਼ਾਰ, ਕਾਪਰ ਕੰਸਨਟ੍ਰੇਟ 9 ਹਜ਼ਾਰ, ਲੈੱਡ ਕੰਸਨਟ੍ਰੇਟ 32 ਹਜ਼ਾਰ, ਕੱਚਾ ਮੈਂਗਨੀਜ਼ 223 ਹਜ਼ਾਰ, ਜ਼ਿੰਕ ਕੰਸਨਟ੍ਰੇਟ 143 ਹਜ਼ਾਰ, ਫਾਸਫੋਰਾਈਟ 94 ਹਜ਼ਾਰ ਅਤੇ ਮੈਗਨੀਸਾਈਟ 10 ਹਜ਼ਾਰ ਟਨ ਅਤੇ ਸੋਨਾ 116 ਕਿਲੋਗ੍ਰਾਮ ਰਿਹਾ ਹੈ।
ਅਕਤੂਬਰ, 2022 ਦੇ ਮੁਕਾਬਲੇ ਅਕਤੂਬਰ, 2023 ਦੌਰਾਨ ਹਾਂ ਪੱਖੀ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਕੱਚਾ ਲੋਹਾ (66.8%), ਕੱਚਾ ਮੈਂਗਨੀਜ਼ (33.1%), ਸੋਨਾ (19.6%), ਕੋਲਾ (18.5%), ਚੂਨਾ ਪੱਥਰ (14%), ਜ਼ਿੰਕ ਕੰਸਨਟ੍ਰੇਟ (10%), ਕੁਦਰਤੀ ਗੈਸ (ਯੂ) (9.9%), ਮੈਗਨੇਸਾਈਟ (6.7%), ਲੈੱਡ ਕੰਸਨਟ੍ਰੇਟ (4.7%) ਅਤੇ ਪੈਟਰੋਲੀਅਮ (ਕੱਚਾ) (1.3%) ਅਤੇ ਹੋਰ ਮਹੱਤਵਪੂਰਨ ਖਣਿਜ ਜੋ ਨਕਾਰਾਤਮਕ ਵਾਧਾ ਦਰਸਾਉਂਦੇ ਹਨ, ਉਨ੍ਹਾਂ ਵਿੱਚ ਸ਼ਾਮਲ ਹਨ: ਲਿਗਨਾਈਟ (-0.8) %) ਕਾਪਰ ਕੰਸਨਟ੍ਰੇਟ (-4.6%), ਬਾਕਸਾਈਟ (-13.3%), ਕ੍ਰੋਮਾਈਟ (-24.2%), ਅਤੇ ਫਾਸਫੋਰਾਈਟ (-38.6%).
****
ਬੀਵਾਈ/ਆਰਕੇਪੀ/ਐੱਸਟੀ
(Release ID: 1993497)
Visitor Counter : 108