ਵਿੱਤ ਮੰਤਰਾਲਾ

ਮੁਲਾਂਕਣ ਸਾਲ 2023-2024 ਲਈ 31.12.2023 ਤੱਕ 8.18 ਕਰੋੜ ਤੋਂ ਵੀ ਵੱਧ ਇਨਕਮ ਟੈਕਸ ਰਿਟਰਨਾਂ (ਆਈਟੀਆਰ) ਦਾਇਰ ਕੀਤੀਆਂ ਗਈਆਂ; ਸਲਾਨਾ ਅਧਾਰ ‘ਤੇ 9% ਦਾ ਵਾਧਾ ਦਰਜ


ਇਨਕਮ ਟੈਕਸ ਵਿਭਾਗ ਨੇ ਲਕਸ਼ਿਤ ਈ-ਮੇਲ, ਐੱਸਐੱਮਐੱਸ ਅਤੇ ਹੋਰ ਰਚਨਾਤਮਕ ਅਭਿਯਾਨਾਂ ਰਾਹੀਂ 103.5 ਕਰੋੜ ਤੋਂ ਵੀ ਵੱਧ ਸੰਚਾਰ ਸੁਨਿਸ਼ਚਿਤ ਕੀਤਾ

ਈ-ਫਾਈਲਿੰਗ ਹੈਲਪਡੈਸਕ ਟੀਮ ਨੇ ਸਾਲ ਦੌਰਾਨ 31.12.2023 ਤੱਕ ਟੈਕਸਦਾਤਾਵਾਂ ਦੇ ਲਗਭਗ 27.37 ਲੱਖ ਸਵਾਲਾਂ ਦਾ ਨਿਪਟਾਰਾ ਕੀਤਾ

ਡਿਜੀਟਲ ਈ-ਪੇਅ ਟੈਕਸ ਭੁਗਤਾਨ ਪਲੈਟਫਾਰਮ ‘ਟਿਨ 2.0’ ਨੇ ਟੈਕਸਾਂ ਦੇ ਈ-ਭੁਗਤਾਨ ਅਤੇ ਟੈਕਸਦਾਤਾਵਾਂ ਦੁਆਰਾ ਰੀਅਲ ਟਾਈਮ ਕ੍ਰੈਡਿਟ ਜਮ੍ਹਾਂ ਕਰਨ ਲਈ ਉਪਯੋਗਕਰਤਾ-ਅਨੁਕੂਲ ਵਿਕਲਪਾਂ ਨੂੰ ਸੰਭਵ ਕੀਤਾ ਹੈ, ਜਿਸ ਨਾਲ ਆਈਟੀਆਰ ਫਾਈਲਿੰਗ ਕਰਨਾ ਆਸਾਨ ਅਤੇ ਬਹੁਤ ਤੇਜ਼ ਹੋ ਗਿਆ ਹੈ

Posted On: 01 JAN 2024 6:33PM by PIB Chandigarh

ਇਨਕਮ ਟੈਕਸ ਵਿਭਾਗ ਨੇ ਇਨਕਮ-ਟੈਕਸ ਰਿਟਰਨ (ਆਈਟੀਆਰ) ਫਾਈਲ ਕਰਨ ਵਿੱਚ ਜ਼ੋਰਦਾਰ ਵਾਧਾ ਦਰਜ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਮੁਲਾਂਕਣ ਸਾਲ 2023-2024 ਲਈ 31.12.2023  ਤੱਕ ਦਾਇਰ ਕੀਤੇ ਗ 8.18 ਕਰੋੜ ਆਈਟੀਆਰ ਦਾ ਇੱਕ ਨਵਾਂ ਰਿਕਾਰਡ ਬਣ ਗਿਆ ਹੈ, ਜਦਕਿ 31.12.2022  ਤੱਕ 7.51 ਕਰੋੜ ਆਈਟੀਆਰ ਹੀ ਦਾਇਰ ਕੀਤੇ ਗਏ ਸਨ। ਇਹ ਮੁਲਾਂਕਣ ਸਾਲ 2022-23 ਲਈ ਦਾਇਰ ਕੀਤੇ ਗਏ ਕੁੱਲ ਆਈਟੀਆਰ ਤੋਂ 9% ਵੱਧ ਹੈ। ਇਸ ਦੀ ਮਿਆਦ ਦੌਰਾਨ ਦਾਇਰ ਕੀਤੀਆਂ ਗਈਆਂ ਆਡਿਟ ਰਿਪੋਰਟਾਂ ਅਤੇ ਹੋਰ ਫਾਰਮਾਂ ਦੀ ਕੁੱਲ ਸੰਖਿਆ 1.60 ਕਰੋੜ ਹੈ, ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 1.43 ਕਰੋੜ ਆਡਿਟ ਰਿਪੋਰਟ ਅਤੇ ਫਾਰਮ ਦਾਇਰ ਕੀਤੇ ਗਏ ਸਨ।

ਇਹ ਵੀ ਦੇਖਿਆ ਗਿਆ ਹੈ ਕਿ ਵੱਡੀ ਸੰਖਿਆ ਵਿੱਚ ਟੈਕਸਦਾਤਾਵਾਂ ਨੇ ਆਪਣੇ ਸਲਾਨਾ ਸੂਚਨਾ ਸਟੇਟਮੈਂਟ (ਏਆਈਐੱਸ) ਅਤੇ ਟੈਕਸਪੇਅਰ ਇਨਫੋਰਮੇਸ਼ਨ ਸਮਰੀ (ਟੀਆਈਐੱਸ) ਨੂੰ ਦੇਖ ਕੇ ਬੜੀ ਬਾਰੀਕੀ ਨਾਲ ਆਪਣੇ ਸਮੁੱਚੇ ਵਿੱਤੀ ਲੈਣ-ਦੇਣ ਦੇ ਡੇਟਾ ਦੀ ਤੁਲਨਾ ਕੀਤੀ। ਟੈਕਸਦਾਤਾਵਾਂ ਦੁਆਰਾ ਪਾਲਣ ਨੂੰ ਹੋਰ ਆਸਾਨ ਬਣਾਉਣ ਲਈ ਸਾਰੇ ਆਈਟੀਆਰ ਦੇ ਡੇਟਾ ਦਾ ਇੱਕ ਵੱਡਾ ਹਿੱਸਾ ਤਨਖਾਹ, ਵਿਆਜ, ਲਾਭਅੰਸ਼, ਜਾਣਕਾਰੀ, ਟੀਡੀਐੱਸ ਸਬੰਧੀ ਜਾਣਕਾਰੀ ਸਮੇਤ ਟੈਕਸ ਭੁਗਤਾਨ, ਅਗਲੇ ਟੈਕਸ ਵਰ੍ਹੇ ਵਿੱਚ ਪਾਏ ਗਏ ਨੁਕਸਾਨ, ਮੈਟ ਦੇ ਕ੍ਰੈਡਿਟ, ਆਦਿ ਨਾਲ ਸਬੰਧਿਤ ਡੇਟਾ ਨਾਲ ਪਹਿਲਾਂ ਹੀ ਭਰਿਆ ਹੋਇਆ ਸੀ। ਇਸ ਸੁਵਿਧਾ ਦਾ ਵਿਆਪਕ ਤੌਰ ‘ਤੇ ਉਪਯੋਗ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਆਈਟੀਆਰ ਨੂੰ ਆਸਾਨੀ ਨਾਲ ਅਤੇ ਬਹੁਤ ਤੇਜ਼ੀ ਨਾਲ ਦਾਇਰ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਚਾਲੂ ਵਿੱਤ ਵਰ੍ਹੇ 2023-2024 ਦੌਰਾਨ ਓਐੱਲਟੀਏਐੱਸ ਭੁਗਤਾਨ ਪ੍ਰਣਾਲੀ ਦੇ ਸਥਾਨ ‘ਤੇ ਇੱਕ ਡਿਜੀਟਲ ਈ-ਪੇਅ ਟੈਕਸ ਭੁਗਤਾਨ ਪਲੈਟਫਾਰਮ ‘ਟਿਨ 2.0’ ਨੂੰ ਈ-ਫਾਈਲਿੰਗ ਪੋਰਟਲ ‘ਤੇ ਪੂਰੀ ਤਰ੍ਹਾਂ ਨਾਲ ਕਾਰਜਸ਼ੀਲ ਬਣਾ ਦਿੱਤਾ ਗਿਆ ਸੀ। ਇਸ ਨਾਲ ਟੈਕਸਾਂ ਦੇ ਈ-ਭੁਗਤਾਨ ਲਈ ਇੰਟਰਨੈੱਟ ਬੈਂਕਿੰਗ, ਐੱਨਈਐੱਫਟੀ/ਆਰਟੀਜੀਐੱਸ, ਓਟੀਸੀ, ਡੈਬਿਟ ਕਾਰਡ, ਪੇਮੈਂਟ ਗੇਟਵੇ ਅਤੇ ਯੂਪੀਆਈ ਜਿਹੇ ਉਪਯੋਗਕਰਤਾ-ਅਨੁਕੂਲ ਵਿਕਲਪ ਸੰਭਵ ਹੋ ਗਏ। ਟਿਨ 2.0 ਪਲੈਟਫਾਰਮ ਨੇ ਟੈਕਸਦਾਤਾਵਾਂ ਨੂੰ ਰੀਅਲ ਟਾਈਮ ਕ੍ਰੈਡਿਟ ਜਮ੍ਹਾਂ ਕਰਨ ਵਿੱਚ ਸਮਰੱਥ ਬਣਾਇਆ ਹੈ ਜਿਸ ਨਾਲ ਆਈਟੀਆਰ ਦਾਇਰ ਕਰਨਾ ਆਸਾਨ  ਅਤੇ ਬਹੁਤ ਤੇਜ਼ ਹੋ ਗਿਆ ਹੈ।

ਟੈਕਸਦਾਤਾਵਾਂ ਨੂੰ ਆਪਣੇ ਆਈਟੀਆਰ ਅਤੇ ਫਾਰਮ ਜਲਦੀ ਦਾਇਰ ਕਰਨ ਲਈ ਪ੍ਰੋਤਸਾਹਿਤ ਕਰਨ ਲਈ ਲਕਸ਼ਿਤ ਈ-ਮੇਲ, ਐੱਸਐੱਮਐੱਸ ਅਤੇ ਹੋਰ ਰਚਨਾਤਮਕ ਅਭਿਯਾਨਾਂ ਰਾਹੀਂ 103.5 ਕਰੋੜ ਤੋਂ ਵੱਧ ਸੰਚਾਰ ਸੁਨਿਸ਼ਚਿਤ ਕੀਤਾ ਗਿਆ। ਇਸ ਤਰ੍ਹਾਂ ਦੇ ਠੋਸ ਪ੍ਰਯਾਸਾਂ ਦੇ ਸਾਰਥਕ ਨਤੀਜੇ ਸਾਹਮਣੇ ਆਏ ਅਤੇ ਮੁਲਾਂਕਣ ਸਾਲ 2023-24 ਲਈ 31.12.2023 ਤੱਕ 9% ਅਧਿਕ ਆਈਟੀਆਰ ਦਾਇਰ ਕੀਤੇ ਗਏ। ਈ-ਫਾਈਲਿੰਗ ਹੈਲਪਡੈਸਕ ਟੀਮ ਨੇ ਸਾਲ ਦੌਰਾਨ 31.12.2023 ਤੱਕ ਟੈਕਸਦਾਤਾਵਾਂ ਦੇ ਲਗਭਗ 27.37 ਲੱਖ ਸਵਾਲਾਂ ਦਾ ਨਿਪਟਾਰਾ ਕੀਤਾ, ਅਤੇ ਪੀਕ ਫਾਈਲਿੰਗ ਪੀਰੀਅਡ ਦੌਰਾਨ ਟੈਕਸਦਾਤਾਵਾਂ ਦੀ ਸਰਗਰਮੀ ਨਾਲ ਸਹਾਇਤਾ ਕੀਤੀ।

ਹੈਲਪਡੈਸਕ ਟੀਮ ਵੱਲੋਂ ਟੈਕਸਦਾਤਾਵਾਂ ਨੂੰ ਇਨਬਾਉਂਡ ਕਾਲਾਂ, ਆਊਟਬਾਊਂਡ ਕਾਲਾਂ, ਲਾਈਵ ਚੈਟਸ, ਵੈੱਬਐਕਸ ਅਤੇ ਕੋ-ਬ੍ਰਾਊਜ਼ਿੰਗ ਸੈਸ਼ਨਾਂ ਰਾਹੀਂ ਸਹਾਇਤਾ ਪ੍ਰਦਾਨ ਕੀਤੀ ਗਈ। ਹੈਲਪਡੈਸਕ ਟੀਮ ਨੇ ਔਨਲਾਈਨ ਰਿਸਪਾਂਸ ਮੈਨੇਜਮੈਂਟ (ਓਆਰਐੱਮ) ਰਾਹੀਂ ਵਿਭਾਗ ਦੇ ‘ਐਕਸ (ਟਵਿੱਟਰ)’ ਹੈਂਡਲ ‘ਤੇ ਪ੍ਰਾਪਤ ਸਵਾਲਾਂ ਦਾ ਨਿਪਟਾਰਾ ਕਰਕੇ ਵੀ ਸਹਾਇਤਾ ਪ੍ਰਦਾਨ ਕੀਤੀ ਜਿਸ ਦੇ ਤਹਿਤ ਸਬੰਧਿਤ ਟੈਕਸਦਾਤਾਵਾਂ/ਹਿਤਧਾਰਕਾਂ ਨਾਲ ਸਰਗਰਮੀ ਨਾਲ ਸੰਪਰਕ ਕੀਤਾ ਗਿਆ ਅਤੇ ਲਗਭਗ ਰੀਅਲ ਟਾਈਮ ‘ਤੇ ਵਿਭਿੰਨ ਮੁੱਦਿਆਂ ਨੂੰ ਸੁਲਝਾਉਣ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਗਈ।

ਆਈਟੀ ਵਿਭਾਗ ਟੈਕਸਦਾਤਾਵਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਕਿਸੇ ਵੀ ਪ੍ਰਤੀਕੂਲ ਕਾਰਵਾਈ ਤੋਂ ਬਚਣ ਲਈ ਆਈਟੀਆਰ ਦਾਇਰ ਕਰਨ ਦੇ 30 ਦਿਨਾਂ ਦੇ ਅੰਦਰ ਆਪਣੇ ਅਣ-ਪ੍ਰਮਾਣਿਤ ਆਈਟੀਆਰ, ਜੇਕਰ ਕੋਈ ਹੋਵੇ, ਦੀ ਪੁਸ਼ਟੀ ਕਰੇ।

************

ਐੱਨਬੀ/ਵੀਐੱਮ/ਕੇਐੱਮਐੱਨ



(Release ID: 1992433) Visitor Counter : 59