ਕੋਲਾ ਮੰਤਰਾਲਾ
azadi ka amrit mahotsav

ਕੋਲਾ ਸੈਕਟਰ ਨੇ ਨਵੰਬਰ 2023 ਦੌਰਾਨ ਅੱਠ ਪ੍ਰਮੁੱਖ ਉਦਯੋਗਾਂ ਵਿੱਚ 10.9 ਪ੍ਰਤੀਸ਼ਤ ਵਾਧਾ ਦਰਜ ਕੀਤਾ


ਅਪ੍ਰੈਲ-ਨਵੰਬਰ ਦੌਰਾਨ ਸੰਚਤ ਵਿਕਾਸ ਦਰ 12.8 ਫ਼ੀਸਦੀ 'ਤੇ ਪਹੁੰਚ ਗਈ

Posted On: 01 JAN 2024 12:41PM by PIB Chandigarh

ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਅੱਠ ਮੁੱਖ ਉਦਯੋਗਾਂ ਵਿੱਚ ਕੋਲਾ ਉਦਯੋਗ ਦੇ ਸੂਚਕਾਂਕ ਵਿੱਚ ਨਵੰਬਰ 2023 ਦੌਰਾਨ 10.9 ਪ੍ਰਤੀਸ਼ਤ (ਆਰਜ਼ੀ) ਵਾਧਾ ਦਰਜ ਕੀਤਾ ਗਿਆ ਹੈ। ਕੋਲਾ ਸੈਕਟਰ ਨੇ ਨਵੰਬਰ ਦੌਰਾਨ 185.7 ਅੰਕ ਹਾਸਲ ਕੀਤੇ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਇਸ ਨੇ 167.5 ਅੰਕ ਹਾਸਲ ਕੀਤੇ ਸਨ। ਕੋਲਾ ਸੈਕਟਰ ਦਾ ਸੰਚਤ ਸੂਚਕ ਅੰਕ ਅਪ੍ਰੈਲ-ਨਵੰਬਰ, 2023-24 ਦੌਰਾਨ ਪਿਛਲੇ ਸਾਲ ਦੀ ਇਸੇ ਅਵਧੀ ਦੇ ਮੁਕਾਬਲੇ 12.8 ਫੀਸਦੀ ਵਧਿਆ ਹੈ। 

ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਅੱਠ ਮੁੱਖ ਉਦਯੋਗਾਂ ਦੇ ਸੰਯੁਕਤ ਸੂਚਕਾਂਕ ਵਿੱਚ ਨਵੰਬਰ 2023 ਵਿੱਚ ਪਿਛਲੇ ਸਾਲ ਦੀ ਇਸੇ ਅਵਧੀ ਦੇ ਮੁਕਾਬਲੇ 7.8 ਪ੍ਰਤੀਸ਼ਤ (ਆਰਜ਼ੀ) ਵਾਧਾ ਦਰਜ ਹੋਇਆ ਹੈ।

ਆਈਸੀਆਈ ਅੱਠ ਪ੍ਰਮੁੱਖ ਉਦਯੋਗਾਂ - ਸੀਮਿੰਟ, ਕੋਲਾ, ਕੱਚਾ ਤੇਲ, ਬਿਜਲੀ, ਖਾਦ, ਕੁਦਰਤੀ ਗੈਸ, ਰਿਫਾਇਨਰੀ ਉਤਪਾਦ ਅਤੇ ਸਟੀਲ ਦੀ ਸੰਯੁਕਤ ਅਤੇ ਵਿਅਕਤੀਗਤ ਉਤਪਾਦਨ ਸਮਰੱਥਾ ਨੂੰ ਮਾਪਦਾ ਹੈ। 

ਕੋਲਾ ਉਦਯੋਗ ਦੇ ਸੂਚਕਾਂਕ ਵਿੱਚ ਇਹ ਵਾਧਾ ਮੁੱਖ ਤੌਰ 'ਤੇ ਨਵੰਬਰ 2023 ਦੇ ਮਹੀਨੇ ਦੌਰਾਨ ਕੋਲੇ ਦੇ ਉਤਪਾਦਨ ਵਿੱਚ ਹੋਏ ਭਾਰੀ ਵਾਧੇ ਕਾਰਨ ਹੈ, ਜੋ ਕਿ 84.52 ਮਿਲੀਅਨ ਟਨ (ਐੱਮਟੀ) ਤੱਕ ਪਹੁੰਚ ਗਿਆ ਹੈ। ਇਹ ਪਿਛਲੇ ਸਾਲ ਦੇ ਇਸੇ ਮਹੀਨੇ ਦੇ 76.16 ਐੱਮਟੀ ਦੇ ਉਤਪਾਦਨ ਤੋਂ ਵੱਧ ਹੈ। ਇਸ ਤਰ੍ਹਾਂ ਉਤਪਾਦਨ ਵਿੱਚ 10.97 ਫੀਸਦੀ ਦਾ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ। 

ਕੋਲਾ ਮੰਤਰਾਲੇ ਨੇ ਆਪਣੀਆਂ ਵਿਭਿੰਨ ਰਣਨੀਤਕ ਪਹਿਲਕਦਮੀਆਂ ਰਾਹੀਂ ਇਸ ਵਾਧੇ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਨ੍ਹਾਂ ਪਹਿਲਕਦਮੀਆਂ ਵਿੱਚ ਵਪਾਰਕ ਕੋਲਾ ਖਣਨ ਲਈ ਇੱਕ ਨਿਲਾਮੀ-ਅਧਾਰਿਤ ਪ੍ਰਣਾਲੀ ਰਾਹੀਂ ਘਰੇਲੂ ਉਤਪਾਦਨ ਨੂੰ ਵਧਾਉਣਾ, ਘਰੇਲੂ ਕੋਲਾ ਉਤਪਾਦਨ ਵਧਾਉਣ ਲਈ ਮਾਈਨ ਡਿਵੈਲਪਰਸ ਕਮ  ਅਪਰੇਟਰਾਂ (ਐੱਮਡੀਓਜ਼) ਨੂੰ ਸ਼ਾਮਲ ਕਰਨਾ ਅਤੇ ਕੋਲੇ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਮਾਲੀਆ ਵੰਡ ਮਾਡਲ 'ਤੇ ਬੰਦ ਪਈਆਂ ਖਾਣਾਂ ਨੂੰ ਮੁੜ ਖੋਲ੍ਹਣਾ ਆਦਿ ਸ਼ਾਮਲ ਹੈ।

ਕੋਲਾ ਸੈਕਟਰ ਦਾ ਸ਼ਾਨਦਾਰ ਵਾਧਾ ਅਤੇ ਅੱਠ ਪ੍ਰਮੁੱਖ ਉਦਯੋਗਾਂ ਦੇ ਸਮੁੱਚੇ ਵਿਕਾਸ ਵਿੱਚ ਇਸ ਸੈਕਟਰ ਦਾ ਯੋਗਦਾਨ ਕੋਲਾ ਮੰਤਰਾਲੇ ਵੱਲੋਂ ਲਗਾਤਾਰ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਪ੍ਰਮਾਣ ਹੈ। ਕੋਲਾ ਮੰਤਰਾਲੇ ਦੇ ਇਹ ਯਤਨ ਆਤਮਨਿਰਭਰਤਾ ਅਤੇ ਊਰਜਾ ਸੁਰੱਖਿਆ ਦੀ ਦਿਸ਼ਾ ਵੱਲ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ "ਆਤਮਨਿਰਭਰ ਭਾਰਤ" ਦੇ ਵਿਜ਼ਨ ਦੇ ਅਨੁਸਾਰ ਹਨ। 

 

  *******

ਵੀਆਈ/ਆਰਕੇਪੀ/ਐੱਸਟੀ


(Release ID: 1992330) Visitor Counter : 91