ਵਿੱਤ ਮੰਤਰਾਲਾ

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਵਿਭਿੰਨ ਮਾਪਦੰਡਾਂ ‘ਤੇ ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਦੀ ਸਮੀਖਿਆ ਲਈ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕੀਤੀ


ਐੱਨਏਆਰਸੀਐੱਲ ਅਤੇ ਪੀਐੱਸਬੀ ਨੂੰ ਦਬਾਅ ਦਾ ਸਾਹਮਣਾ ਕਰਨ ਵਾਲੇ ਖਾਤਿਆਂ ਨੂੰ ਵਿਵਸਥਿਤ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਨਜ਼ਦੀਕੀ ਤਾਲਮੇਲ ਕਰਨਾ ਚਾਹੀਦਾ ਹੈ: ਕੇਂਦਰੀ ਵਿੱਤ ਮੰਤਰੀ

ਸ਼੍ਰੀਮਤੀ ਸੀਤਾਰਮਨ ਨੇ ਪੀਐੱਸਬੀ ਤੋਂ ਵੱਡੀਆਂ ਕਾਰਪੋਰੇਟ ਧੋਖਾਧੜੀਆਂ ਅਤੇ ਜਾਣਬੁੱਝ ਕੇ ਡਿਫਾਲਟਸ ਨਾਲ ਸਬੰਧਿਤ ਧੋਖਾਧੜੀ ਰੋਕਥਾਮ ਗਤੀਵਿਧੀਆਂ ‘ਤੇ ਧਿਆਨ ਕੇਂਦ੍ਰਿਤ ਕਰਨ ਨੂੰ ਕਿਹਾ

ਕੇਂਦਰੀ ਵਿੱਤ ਮੰਤਰੀ ਨੇ ਪੀਐੱਸਬੀ ਨੂੰ ਧੋਖਾਧੜੀ ਤੋਂ ਬਚਾਅ ਲਈ ਉਪਭੋਗਤਾਵਾਂ ਨੂੰ ਸਿੱਖਿਅਤ ਕਰਨ ਸਬੰਧੀ ਕਦਮ ਉਠਾਉਣ ਦਾ ਨਿਰਦੇਸ਼ ਦਿੱਤਾ।

ਕੇਂਦਰੀ ਵਿੱਤ ਮੰਤਰੀ ਨੇ ਪੀਐੱਸਬੀ ਨੂੰ ਸਾਰੇ ਪੱਧਰਾਂ ‘ਤੇ ਕਰਜ਼ੇ ਪ੍ਰਦਾਨ ਕਰਨ ਵਾਲੀ ਜ਼ਿੰਮੇਵਾਰ ਕਾਰਜ ਪ੍ਰਣਾਲੀਆਂ ਨੂੰ ਸੁਨਿਸ਼ਚਿਤ ਕਰਨ ਲਈ ਕਰਜ਼ਾ ਵੰਡ ਤੋਂ ਪਹਿਲਾਂ ਉਚਿਤ ਤੱਤਪਰਤਾ ਵਧਾਉਣ ਦਾ ਨਿਰਦੇਸ਼ ਦਿੱਤਾ।

ਘਰੇਲੂ ਵਿੱਤੀ ਪ੍ਰਣਾਲੀਆਂ ਦੀ ਭਰੋਸੇਯੋਗਤਾ ਨੂੰ ਸੁਨਿਸ਼ਚਿਤ ਕਰਨ ਲਈ ਸਰਗਰਮ ਸਾਈਬਰ ਸੁਰੱਖਿਆ ਉਪਾਵਾਂ ਨੂੰ ਅਪਣਾਏ ਅਤੇ ਸਖ਼ਤ ਸੁਰੱਖਿਆ ਪ੍ਰੋਟੋਕੋਲ ਲਾਗੂ ਕਰੇ: ਸ਼੍ਰੀਮਤੀ ਸੀਤਾਰਮਨ

ਸੰਭਾਵਿਤ ਸਾਈਬਰ ਸੁਰੱਖਿਆ ਖਤਰਿਆਂ ਦੇ ਵਿਰੁੱਧ ਅਧਿਕ ਸੁਦ੍ਰਿੜ੍ਹ ਵਿੱਤੀ ਈਕੋਸਿਸਟਮ ਬਣਾਉਣ ਲਈ ਬੈਂਕਾਂ, ਸੁਰੱਖਿਆ ਏਜੰਸੀਆਂ, ਰੈਗੂਲੇਟਰੀ ਸੰਸਥਾਵਾਂ ਅਤੇ ਟੈਕਨੋਲੋਜੀ ਮਾਹਿਰਾਂ ਦੇ ਦਰਮਿਆਨ ਤਾਲਮੇਲ ਹੋਵੇ: ਕੇਂਦਰੀ ਵਿੱਤ ਮੰਤਰੀ

ਕੇਂਦਰੀ ਵਿੱਤ ਮੰਤਰੀ ਨੇ ਪੀਐੱਸਬੀ ਨੂੰ ਗ੍ਰਾਹਕਾਂ ਨਾਲ ਸਬੰਧਿਤ ਡੇਟਾ ਦੀ ਗੋਪਨੀਯਤਾ

Posted On: 30 DEC 2023 8:52PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਨਵੀਂ ਦਿੱਲੀ ਵਿੱਚ ਵਿਭਿੰਨ ਮਾਪਦੰਡਾਂ ‘ਤੇ ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਦੇ ਪ੍ਰਦਰਸ਼ਨ ਦੀ ਸਮੀਖਿਆ ਲਈ ਆਯੋਜਿਤ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਿਸ਼ਨਰਾਓ ਕਰਾੜ, ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਡਾ. ਵਿਵੇਕ ਜੋਸ਼ੀ, ਵਿੱਤੀ ਸੇਵਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਇਲਾਵਾ ਜਨਤਕ ਖੇਤਰ ਦੇ ਵਿਭਿੰਨ ਬੈਂਕਾਂ ਦੇ ਪ੍ਰਮੁੱਖ ਵੀ ਮੌਜੂਦ ਸਨ।

ਨੈਸ਼ਨਲ ਐਸੇਟ ਰੀਕੰਸਟ੍ਰਕਸ਼ਨ ਕੰਪਨੀ ਲਿਮਿਟਿਡ (ਐੱਨਏਆਰਸੀਐੱਲ) ਦੁਆਰਾ ਖਾਤਿਆਂ ਦੀ ਪ੍ਰਾਪਤੀ ਦੀ ਪ੍ਰਗਤੀ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਵਿੱਤ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਐੱਨਏਆਰਸੀਐੱਲ ਦੁਆਰਾ ਦਬਾਅ ਦਾ ਸਾਹਮਣਾ ਕਰਨ ਵਾਲੇ ਖਾਤਿਆਂ ਦੀ ਪ੍ਰਾਪਤੀ ਦੇ ਕਾਰਜ ਵਿੱਚ ਅਤੇ ਸੁਧਾਰ ਕਰਨ ਦੀ ਜ਼ਰੂਰਤ ਹੈ ਅਤੇ ਇਸ ਦਿਸ਼ਾ ਵਿੱਚ ਜ਼ਰੂਰੀ ਪ੍ਰਯਾਸ ਕੀਤੇ ਜਾਣੇ ਚਾਹੀਦੇ ਹਨ। ਇਹ ਸਲਾਹ ਦਿੱਤੀ ਗਈ ਹੈ ਐੱਨਏਆਰਸੀਐੱਲ ਅਤੇ ਬੈਂਕਾਂ ਨੂੰ ਦਬਾਅ ਦਾ ਸਾਹਮਣਾ ਕਰਨ ਵਾਲੇ ਖਾਤਿਆਂ ਨੂੰ ਵਿਵਸਥਿਤ ਕਰਨ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਲੀ ਨਿਯਮਿਤ ਮੀਟਿੰਗਾਂ ਆਯੋਜਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਉਪਰੋਕਤ ਉਪਾਵਾਂ ਦੇ ਇਲਾਵਾ, ਸ਼੍ਰੀਮਤੀ ਸੀਤਾਰਮਨ ਨੇ ਜਮ੍ਹਾ ਰਾਸ਼ੀ ਜੁਟਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਪੀਐੱਸਬੀ ਤੋਂ ਆਪਣੇ ਜਮ੍ਹਾ ਅਧਾਰ ਨੂੰ ਵਧਾਉਣ ਲਈ ਰਚਨਾਤਮਕ ਰਵੱਈਆ ਅਪਣਾਉਣ ਅਤੇ ਆਕਰਸ਼ਕ ਕਿਸਮ ਦੀ ਜਮ੍ਹਾ ਯੋਜਨਾਵਾਂ ਨੂੰ ਪੇਸ਼ ਕਰਨ ਦੀ ਤਾਕੀਦ ਕੀਤੀ, ਜਿਸ ਨਾਲ ਉਨ੍ਹਾਂ ਨੂੰ ਅਧਿਕ ਕਰਜ਼ਾ ਪ੍ਰਦਾਨ ਕਰਨ ਵਿੱਚ ਵੀ ਮਦਦ ਮਿਲੇ।

ਧੋਖਾਧੜੀ ਨਾਲ ਸਬੰਧਿਤ ਮਾਮਲਿਆਂ ‘ਤੇ ਵਿਚਾਰ-ਵਟਾਂਦਰੇ ਦੌਰਾਨ, ਕੇਂਦਰੀ ਵਿੱਤ ਮੰਤਰੀ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਬਿਹਤਰ ਪ੍ਰਦਰਸ਼ਨ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ ਕਿਹਾ ਕਿ ਬੈਂ ਨਾਲ ਜੁੜੀਆਂ ਧੋਖਾਧੜੀਆਂ ਗ੍ਰਾਹਕਾਂ ਅਤੇ ਵਿੱਤੀ ਸੰਸਥਾਵਾਂ ਦੋਹਾਂ ਦੀ ਸੁਰੱਖਿਆ ਦੇ ਲਈ ਗੰਭੀਰ ਖਤਰਾ ਪੈਦਾ ਕਰ ਸਕਦੀ ਹੈ, ਜਿਸ ਦੇ ਨਤੀਜੇ ਵਜੋਂ ਵਿੱਤੀ ਘਾਟਾ ਹੋਵੇਗਾ ਅਤੇ ਬੈਂਕਿੰਗ ਪ੍ਰਣਾਲੀ ਵਿੱਚ ਜਨਤਾ ਦਾ ਵਿਸ਼ਵਾਸ ਘੱਟ ਹੋਵੇਗਾ।

ਸ਼੍ਰੀਮਤੀ ਸੀਤਾਰਮਨ ਨੇ ਪੀਐੱਸਬੀ ਨਾਲ ਵੱਡੇ ਕਾਰਪੋਰੇਟ ਧੋਖਾਧੜੀ ਅਤੇ ਜਾਣਬੁਝ ਕੇ ਚੂਕ ਨਾਲ ਸਬੰਧਿਤ ਧੋਖਾਧੜੀ ਰੋਕਥਾਮ ਗਤੀਵਿਧੀਆਂ ਦੇ ਨਾਲ-ਨਾਲ ਨਿਜੀ ਪੱਧਰ ‘ਤੇ ਗ੍ਰਾਹਕਾਂ ਨੂੰ ਧੋਖਾ ਦੇਣ ਵਾਲੇ ਕਾਰਾਜਾਂ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ। ਕੇਂਦਰੀ ਵਿੱਤ ਮੰਤਰੀ ਨੇ ਬੈਂਕਾਂ ਨੂੰ ਉਨੱਤ ਕਿਸਮ ਦੀ ਧੋਖਾਧੜੀ ਰੋਕਥਾਮ ਅਤੇ ਪਹਿਚਾਣ ਵਿਧੀ ਨੂੰ ਅਪਣਾਉਣ ਅਤੇ ਗ੍ਰਾਹਕਾਂ ਨੂੰ ਸੁਰੱਖਿਅਤ ਬੈਂਕਿੰਗ ਕਾਰਜਪ੍ਰਣਾਲੀਆਂ ਬਾਰੇ ਹਰ ਅਧਿਕ ਸਿਖਿਅਤ ਕਰਨ ਦਾ ਨਿਰਦੇਸ਼ ਦਿੱਤਾ।

ਕੇਂਦਰੀ ਵਿੱਤ ਮੰਤਰੀ ਨੇ ਬੈਂਕਾਂ ਨੂੰ ਖਤਰਨਾਕ ਫਰਾਡ ਕਾਲਾਂ ਤੋਂ ਬਚਾਅ ਲਈ ਉਪਭੋਗਤਾਵਾਂ ਨੂੰ ਸਿੱਖਿਅਤ ਕਰਨ ਸਬੰਧੀ ਉਪਾਅ ਕਰਨ ਅਤੇ ਧੋਖਾਧੜੀ ਵਾਲੇ ਖਾਤਿਆਂ ਦੀ ਸਮੇਂ ‘ਤੇ ਪਹਿਚਾਣ ਅਤੇ ਉਨ੍ਹਾਂ ਦੀ ਅੱਗੇ ਦੀ ਜਾਂਚ ਲਈ ਪ੍ਰਯਾਸ ਕਰਨ ਦਾ ਨਿਰਦੇਸ਼ ਦਿੱਤਾ। ਬੈਂਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਉਹ ਧੋਖਾਧੜੀ ਅਤੇ ਜਾਣਬੁੱਝ ਕੇ ਚੂਕ ਵਾਲੇ ਘੋਸ਼ਿਤ ਖਾਤਿਆਂ ਤੋਂ ਵਸੂਲੀ ਲਈ ਹੋਰ ਅਧਿਕ ਪ੍ਰਯਾਸ ਕਰਨ। ਕੇਂਦਰੀ ਵਿੱਤ ਮੰਤਰੀ ਨੇ ਬੈਂਕਾਂ ਤੋਂ ਸੰਭਾਵਿਤ ਧੋਖਾਧੜੀ ਨੂੰ ਰੋਕਣ ਲਈ ਚੇਤਾਵਨੀ ਦੇ ਸ਼ੁਰੂਆਤੀ ਸੰਕੇਤਾਂ ਦੀ ਨਿਗਰਾਨੀ ਕਰਨ ਨੂੰ ਵੀ ਕਿਹਾ।

ਇਸ ਤੱਥ ਨੂੰ ਸਵੀਕਾਰ ਕਰਦੇ ਹੋਏ ਕਿ ਅਦਾਲਤਾਂ ਅਤੇ ਟ੍ਰਿਬਿਊਨਲਾਂ ਦੇ ਸਾਹਮਣੇ ਡਿਫਾਲਟਰਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਪ੍ਰਭਾਵਸ਼ੀਲਤਾ ਬਹੁਤ ਹੱਦ ਤੱਕ ਬੈਂਕ ਅਧਿਕਾਰੀਆਂ ਦੁਆਰਾ ਸਹਾਇਤਾ ਪ੍ਰਾਪਤ ਵਕੀਲਾਂ ਅਤੇ ਵਕੀਲਾਂ ਦੇ ਪ੍ਰਭਾਵਸ਼ਾਲੀ ਪ੍ਰਤੀਨਿਧਤਾਵਾਂ ‘ਤੇ ਨਿਰਭਰ ਕਰਦੀ ਹੈ, ਕੇਂਦਰੀ  ਵਿੱਤ ਮੰਤਰੀ ਨੇ ਬਿਹਤਰ ਕਾਨੂੰਨੀ ਨਤੀਜੇ ਸੁਨਿਸ਼ਚਿਤ ਕਰਨ ਲਈ ਪੀਐੱਸਬੀ ਦਾ ਪ੍ਰਤੀਨਿਧੀਤਵ ਕਰਨ ਵਾਲੇ ਵਕੀਲ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨ ਦਾ ਸੱਦਾ ਦਿੱਤਾ।

ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਜਾਣਬੁੱਝ ਕੇ ਕੀਤੀ ਗਈ ਚੂਕ ਨਾ ਕੇਵਲ ਬੈਂਕਾਂ ਦੀ ਵਿੱਤੀ ਸਿਹਤ ‘ਤੇ ਅਸਰ ਪਾਉਂਦੀ ਹੈ, ਬਲਕਿ ਅਰਥਵਿਵਸਥਾ ਵਿੱਚ ਕਰਜ਼ੇ ਦੇ ਪ੍ਰਵਾਹ ਨੂੰ ਵੀ ਰੋਕਦਾ ਹੈ। ਉਨ੍ਹਾਂ ਨੇ ਪੀਐੱਸਬੀ ਤੋਂ  ਸਾਰੇ ਪੱਧਰਾਂ ‘ਤੇ ਕਰਜ਼ਾ ਪ੍ਰਦਾਨ ਕਰਨ ਦੀ ਜ਼ਿੰਮੇਵਾਰ ਕਾਰਜਪ੍ਰਣਾਲੀਆਂ ਨੂੰ ਅਪਣਾਉਣ ਦੀ ਅਪੀਲ ਕੀਤੀ। ਕੇਂਦਰੀ ਵਿੱਤ ਮੰਤਰੀ ਨੇ ਪੀਐੱਸਬੀ ਨੂੰ ਕਰਜ਼ਾ ਵੰਡ ਤੋਂ ਪਹਿਲਾ ਉੱਚਿਤ ਤੱਤਪਰਤਾ ਵਧਾਉਣ, ਵੱਡੇ ਕਰਜ਼ੇ ਖਾਤਿਆਂ ਦੀ ਨਿਯਮਿਤ ਨਿਗਰਾਨੀ ਸੁਨਿਸ਼ਚਿਤ ਕਰਨ ਅਤੇ ਚੂਕ ਦੇ ਅਜਿਹੇ ਮਾਮਲਿਆਂ ਵਿੱਚ ਤੁਰੰਤ ਅਤੇ ਸਮੁੱਚੀ ਕਾਨੂੰਨੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ।

ਸ਼੍ਰੀਮਤੀ ਸੀਤਾਰਮਨ ਨੇ ਬੈਂਕਾਂ ਤੋਂ ਧੋਖਾਧੜੀ ਅਤੇ ਜਾਣਬੁੱਝ ਕੇ ਚੂਕ ਕਰਨ ਵਾਲਿਆਂ ਦੇ ਨਾਲ ਮਿਲੀਭਗਤ ਕਰਨ ਵਾਲੇ ਬੈਂਕਾਂ ਦੇ ਅਧਿਕਾਰੀਆਂ ਦੇ ਵਿਰੁੱਧ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਕਰਨ ਦਾ ਵੀ ਸੱਦਾ ਦਿੱਤਾ।

ਮੀਟਿੰਗ ਵਿੱਚ ਸਾਈਬਰ ਸੁਰੱਖਿਆ ਨਾਲ ਜੁੜੇ ਹੋਰ ਮੁੱਦਿਆਂ ‘ਤੇ ਵੀ ਚਰਚਾ ਹੋਈ। ਕੇਂਦਰੀ ਵਿੱਤ ਮੰਰੀ ਦੁਆਰਾ ਸਾਈਬਰ ਸੁਰੱਖਿਆ ਸਬੰਧੀ ਜ਼ੋਖਿਮਾਂ ਨਾਲ ਨਜਿੱਠਣ ਵਿੱਚ ਸਾਰੇ ਪੀਐੱਸਬੀ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਅਤੇ ਪੀਐੱਸਬੀ ਨੂੰ ਗ੍ਰਾਹਕਾਂ ਦੇ ਡੇਟਾ ਦੀ ਗੋਪਨੀਯਤਾ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਗਿਆ।

ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਸਾਈਬਰ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਪ੍ਰਣਾਲੀਗਤ ਪਰਿਪੇਖ ਨਾਲ ਦੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਇੱਕ ਛੋਟੀ ਜਿਹੀ ਕਮਜ਼ੋਰੀ ਦਾ ਉਪਯੋਗ ਨਾਪਾਕ ਤੱਤਾਂ ਦੁਆਰਾ ਸੰਪੂਰਣ ਪ੍ਰਣਾਲੀ ਦੇ ਲਈ ਜ਼ੋਖਿਮ ਪੈਦਾ ਕਰਨ ਵਿੱਚ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ, ਵਿੱਤ ਮੰਤਰੀ ਨੇ ਸੰਵੇਦਨਸ਼ੀਲ ਵਿੱਤੀ ਜਾਣਕਾਰੀ ਅਤੇ ਪ੍ਰਣਾਲੀਆਂ ਨੂੰ ਸਾਈਬਰ ਹਮੱਲਿਆਂ ਤੋਂ ਬਚਾਉਣ ਲਈ ਸਰਗਰਮ ਸਾਈਬਰ ਸੁਰੱਖਿਆ ਉਪਾਵਾਂ ਨੂੰ ਅਪਣਾਉਣ ਅਤੇ ਸਖ਼ਤ ਸੁਰੱਖਿਆ ਪ੍ਰੋਟੋਕੋਲ ਨੂੰ ਲਾਗੂ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਅਤੇ ਬੈਂਕਾਂ ਨੂੰ ਉੱਭਰਦੇ ਡਿਜੀਟਲ ਲੈਂਡਸਕੇਪ ਨੂੰ ਅਨੁਕੂਲਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਤਾਕਿ ਘਰੇਲੂ ਵਿੱਤੀ ਪ੍ਰਣਾਲੀਆਂ ਦੀ ਅਖੰਡ ਭਰੋਸੇਯੋਗਤਾ ਸੁਨਿਸ਼ਚਿਤ ਹੋ ਸਕੇ।

ਕੇਂਦਰੀ ਵਿੱਤ ਮੰਤਰੀ ਨੇ ਸੰਭਾਵਿਤ ਸਾਈਬਰ-ਸੁਰੱਖਿਆ ਖਤਰਿਆਂ ਦੇ ਵਿਰੁੱਧ ਅਧਿਕ ਮਜ਼ਬੂਤ ਵਿੱਤੀ ਈਕੋਸਿਸਟਮ ਬਣਾਉਣ ਲਈ ਪੀਐੱਸਬੀ ਦੇ ਦਰਮਿਆਨ ਸਹਿਯੋਗ ਅਤੇ ਆਪਸੀ ਸਮਝ ਅਤੇ ਬੈਂਕਾਂ, ਸੁਰੱਖਿਆ ਏਜੰਸੀਆਂ, ਰੈਗੂਲੈਟਰੀ ਸੰਸਥਾਵਾਂ ਅਤੇ ਟੈਕਨੋਲੋਜੀ ਮਾਹਿਰਾਂ ਦੇ ਦਰਮਿਆਨ ਤਾਲਮੇਲ ਦੇ ਮਹੱਤਵ  ‘ਤੇ ਵੀ ਜ਼ੋਰ ਦਿੱਤਾ।

************

ਐੱਨਬੀ/ਵੀਐੱਮ/ਕੇਐੱਮਐੱਨ



(Release ID: 1992149) Visitor Counter : 70