ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

“ਵਿਕਸਿਤ ਭਾਰਤ ਸੰਕਲਪ ਯਾਤਰਾ” ਯੋਜਨਾਵਾਂ ਵਿੱਚ ਉੱਧਮਪੁਰ 100 ਪ੍ਰਤੀਸ਼ਤ ਸੈਚੂਰੇਸ਼ਨ ਦੇ ਕਰੀਬ


ਡਾ. ਜਿਤੇਂਦਰ ਸਿੰਘ ਨੇ ਉਧਮਪੁਰ ਜ਼ਿਲ੍ਹੇ ਦੇ ਵਿਕਾਸਾਤਮਕ ਕਾਰਜਾਂ ਅਤੇ ਮਹੱਤਵਪੂਰਨ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ

Posted On: 31 DEC 2023 7:24PM by PIB Chandigarh

ਸਾਰੀਆਂ “ਵਿਕਸਿਤ ਭਾਰਤ ਸੰਕਲਪ ਯਾਤਰਾ” ਯੋਜਨਾਵਾਂ ਦੇ ਨਾਲ-ਨਾਲ ਭਾਰਤ ਸਰਕਾਰ ਦੀਆਂ ਸਾਰੀਆਂ ਪ੍ਰਮੁੱਖ ਯੋਜਨਾਵਾਂ ਜ਼ਿਲ੍ਹਾ ਉਧਮਪੁਰ ਵਿੱਚ 100 ਪ੍ਰਤੀਸ਼ਤ ਸੈਚੂਰੇਸ਼ਨ ਦੇ ਕਰੀਬ ਹਨ।

ਇਹ ਗੱਲ ਅੱਜ ਉਧਮਪੁਰ ਵਿੱਚ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਯੂਈਈਡੀ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਦੇ ਬਾਅਦ ਕਹੀ। ਬੈਠਕ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ), ਪੀਡਬਲਿਊਡੀ (ਆਰ ਐਂਡ ਬੀ) ਆਰਡੀਡੀ ਅਤੇ ਸ਼ਹਿਰੀ ਵਿਭਾਗ ਦੇ ਤਹਿਤ ਪ੍ਰੋਜੈਕਟਾਂ ਦੀ ਸੰਖੇਪ ਸਮੀਖਿਆ ਵੀ ਕੀਤੀ।

ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ (ਪੀਐੱਮਜੀਐੱਸਵਾਈ) ਸੜਕ ਕਨੈਕਟੀਵਿਟੀ ਅਤੇ ਖੇਤਰ ਵਿਕਾਸ ਯੋਜਨਾ ਦੇ ਤਹਿਤ ਖਰਚ ਅਤੇ ਕਾਰਜਾਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੀ ਟੌਪ ਪਰਫਾਰਮੈਂਸ ਦੇ ਲਈ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਅਤੇ ਆਰਡੀਡੀ ਵਿਭਾਗ ਦੇ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਬੀਡੀਸੀ, ਡੀਡੀਸੀ, ਐੱਮਸੀ ਉਧਮਪੁਰ ਦੇ ਸਾਬਕਾ ਕੌਂਸਲਰਾਂ, ਪੰਚਾਇਤੀ ਰਾਜ ਸੰਸਥਾਨਾਂ ਅਤੇ ਪ੍ਰਮੁੱਖ ਨਾਗਰਿਕਾਂ ਦੇ ਨਾਲ ਵੀ ਗੱਲਬਾਤ ਕੀਤੀ। ਗੱਲਬਾਤ ਦੌਰਾਨ ਵਿਭਿੰਨ ਮੁੱਦੇ ਅਤੇ ਮੰਗਾਂ ਸਾਹਮਣੇ ਆਈਆਂ, ਜਿਸ ‘ਤੇ ਕੇਂਦਰੀ ਮੰਤਰੀ ਨੇ ਜ਼ਿਲ੍ਹੇ ਦੇ ਸਬੰਧਿਤ ਅਧਿਕਾਰੀਆਂ ਨੂੰ ਜਲਦੀ ਸਮਾਧਾਨ ਅਤੇ ਨਿਪਟਾਰੇ ਦੇ ਨਿਰਦੇਸ਼ ਜਾਰੀ ਕੀਤੇ।

ਇਸ ਦੇ ਬਾਅਦ ਮੰਤਰੀ ਜੀ ਨੇ ਦੇਵਿਕਾ ਘਾਟ ਦਾ ਵੀ ਦੌਰਾ ਕੀਤਾ। ਦੌਰੇ ਦੌਰਾਨ ਡਾ. ਜਿਤੇਂਦਰ ਸਿੰਘ ਨੇ ਘਾਟ ਖੇਤਰ ਦੀ ਸਵੱਛਤਾ ਅਤੇ ਸੌਂਦਰੀਕਰਣ ਬਣਾਏ ਰੱਖਣ ਦੇ ਇਲਾਵਾ, ਬਿਨਾ ਰੁਕਾਵਟ ਪਾਵਰ ਸਪਲਾਈ ਲਈ ਸਮਰਪਿਤ ਫੀਡਰ ਸੁਨਿਸ਼ਚਿਤ ਕਰਨ ਦੇ ਲਈ ਪੀਡਬਲਿਊਡੀ (ਆਰ ਐਂਡ ਬੀ) ਅਤੇ ਨਗਰ ਕੌਂਸਲ ਉਧਮਪੁਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ।

 

ਯੂਈਈਡੀ ਦੇ ਚੀਫ ਇੰਜੀਨੀਅਰ ਨੇ ਮੰਤਰੀ ਜੀ ਨੂੰ ਜਾਣੂ ਕਰਵਾਇਆ ਕਿ ਡ੍ਰੇਜਿੰਗ ਅਤੇ ਸਬੰਧਿਤ ਕਾਰਜਾਂ ਦੇ ਮੁੱਦਿਆਂ ਨੂੰ ਸੰਬੋਧਨ ਕਰਨ ਲਈ ਵਿਆਪਕ ਯੋਜਨਾ ਨੂੰ ਆਈਐਂਡਐੱਫਸੀ ਵਿਭਾਗ ਦੁਆਰਾ ਅੰਮ੍ਰਿਤ 2.0 ਦੇ ਤਹਿਤ ਕਵਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਈਐਂਡਐੱਫਸੀ ਨੂੰ ਪ੍ਰੋਜੈਕਟ ਦੀ ਜਲਦੀ ਮਨਜ਼ੂਰੀ ਦੇ ਲਈ ਸਬੰਧਿਤ ਖੇਤਰਾਂ ਦੇ ਨਾਲ ਇਸ ਮਾਮਲੇ ‘ਤੇ ਅੱਗੇ ਕਾਰਵਾਈ ਕਰਨ ਦੀ ਸਲਾਹ ਦਿੱਤੀ।

ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਇੱਕ ਅਲੱਗ ਬੈਠਕ ਵਿੱਚ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਪ੍ਰੋਗਰਾਮ ਦੇ ਇਲਾਵਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ (ਪੀਐੱਮਜੀਐੱਸਵਾਈ), ਪੀਡਬਲਿਊਡੀ (ਆਰ ਐਂਡ ਬੀ)/ਨਾਬਾਰਡ, ਆਰਡੀਡੀ, ਸ਼ਹਿਰੀ ਸਥਾਨਕ ਸੰਸਥਾਵਾਂ ਦੁਆਰਾ ਲਾਗੂ ਕੀਤੇ ਜਾ ਰਹੇ ਮਹੱਤਵਪੂਰਨ ਪ੍ਰੋਜੈਕਟਾਂ ਦੀ ਵਿਸਤ੍ਰਿਤ ਸਮੀਖਿਆ ਕੀਤੀ। ਬੈਠਕ ਦੌਰਾਨ ਜ਼ਿਲ੍ਹੇ ਨਾਲ ਸਬੰਧਿਤ ਅਧਿਕਾਰੀਆਂ ਨੇ ਮੰਤਰੀ ਜੀ ਨੂੰ ਵਿਭਿੰਨ ਸੜਕਾਂ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੀ ਵਰਤਮਾਨ ਸਥਿਤੀ ਤੋਂ ਜਾਣੂ ਕਰਵਾਇਆ।

 

*****

ਐੱਸਐੱਨਸੀ/ਪੀਕੇ


(Release ID: 1992074) Visitor Counter : 92