ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉਲਫਾ ਦੇ ਨਾਲ ਸ਼ਾਂਤੀ ਸਮਝੌਤੇ ‘ਤੇ ਹਸਤਾਖਰ ਕਰਨ ਦੀ ਸ਼ਲਾਘਾ ਕੀਤੀ

Posted On: 29 DEC 2023 10:15PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਉਲਫਾ ਨਾਲ ਸ਼ਾਂਤੀ ਸਮਝੌਤੇ 'ਤੇ ਹਸਤਾਖਰ ਨਾਲ ਅਸਾਮ ਵਿੱਚ ਸਥਾਈ ਪ੍ਰਗਤੀ ਦਾ ਮਾਰਗ ਪੱਧਰਾ ਹੋਵੇਗਾ।

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਅਤੇ ਅਸਾਮ ਸਰਕਾਰ ਨੇ ਰਾਜ ਦੇ ਸਭ ਤੋਂ ਪੁਰਾਣੇ ਵਿਦਰੋਹੀ ਸਮੂਹ ਉਲਫਾ ਨਾਲ ਸ਼ਾਂਤੀ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਵਿਦਰੋਹੀ ਸਮੂਹ ਨੇ ਹਿੰਸਾ ਦਾ ਰਾਹ ਤਿਆਗਣ, ਸਾਰੇ ਹਥਿਆਰ ਅਤੇ ਗੋਲਾ-ਬਾਰੂਦ ਸੌਂਪਣ, ਕਾਨੂੰਨ ਦੁਆਰਾ ਸਥਾਪਿਤ ਸ਼ਾਂਤੀਪੂਰਨ ਲੋਕਤਾਂਤ੍ਰਿਕ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਅਤੇ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਸਹਿਮਤੀ ਵਿਅਕਤ ਕੀਤੀ ਹੈ।

 

 

 

 

 

ਪ੍ਰਧਾਨ ਮੰਤਰੀ ਨੇ ਜੁਆਬ ਵਿੱਚ ਐਕਸ (X)'ਤੇ ਪੋਸਟ ਕੀਤਾ:

 

 

“ਅੱਜ ਦਾ ਦਿਨ ਸ਼ਾਂਤੀ ਅਤੇ ਵਿਕਾਸ ਦੀ ਦਿਸ਼ਾ ਵਿੱਚ ਅਸਾਮ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਇਹ ਸਮਝੌਤਾ, ਅਸਾਮ ਵਿੱਚ ਸਥਾਈ ਪ੍ਰਗਤੀ ਦਾ ਮਾਰਗ ਪੱਧਰਾ ਕਰੇਗਾ। ਮੈਂ ਇਸ ਇਤਿਹਾਸਕ ਉਪਲਬਧੀ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕਰਦਾ ਹਾਂ। "ਨਾਲ ਮਿਲ ਕੇ, ਅਸੀਂ ਸਾਰੇ ਏਕਤਾ, ਵਿਕਾਸ ਅਤੇ ਸਾਰਿਆਂ ਦੇ ਲਈ ਸਮ੍ਰਿੱਧੀ ਦੇ ਭਵਿੱਖ ਦੀ ਤਰਫ ਵਧ ਰਹੇ ਹਾਂ।"

 

 

***

ਡੀਐੱਸ 



(Release ID: 1991743) Visitor Counter : 62