ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਪੀਐੱਮ ਵਿਸ਼ਵਕਰਮਾ ਯੋਜਨਾ ‘ਤੇ ਸੋਨੀਪਤ, (ਹਰਿਆਣਾ) ਵਿੱਚ ਜਾਗਰੂਕਤਾ ਪ੍ਰੋਗਰਾਮ
Posted On:
28 DEC 2023 10:47AM by PIB Chandigarh
ਮਾਈਕਰੋ, ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ, ਭਾਰਤ ਸਰਕਾਰ ਦੇ ਕਰਨਾਲ ਸਥਿਤ ਐੱਮਐੱਸਐੱਮਈ-ਵਿਕਾਸ ਦਫ਼ਤਰ ਦੁਆਰਾ 27 ਦਸੰਬਰ, 2023 ਨੂੰ ਜੀਵੀਐੱਮ ਗਰਲਸ ਕਾਲਜ, ਮੁਰਥਲ ਰੋਡ, ਸੋਨੀਪਤ ਵਿੱਚ ਪੀਐੱਮ ਵਿਸ਼ਵਕਰਮਾ ਯੋਜਨਾ ‘ਤੇ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੋਨੀਪਤ ਜ਼ਿਲ੍ਹੇ ਦੇ ਰਾਈ ਵਿਧਾਨ ਸਭਾ ਖੇਤਰ ਦੇ ਵਿਧਾਇਕ ਸ਼੍ਰੀ ਮੋਹਨਲਾਲ ਬੜੌਲੀ ਸਨ।

ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਸੰਜੀਵ ਚਾਵਲਾ ਡਾਇਰੈਕਟਰ ਐੱਮਐੱਸਐੱਮਈ ਡੀਐੱਫਓ ਕਰਨਾਲ ਨੇ ਸਾਰੇ ਮਹਿਮਾਨਾਂ ਦੇ ਸੁਆਗਤ ਨਾਲ ਕੀਤੀ ਅਤੇ ਇੱਕ ਵੀਡੀਓ ਰਾਹੀਂ ਪੀਐੱਮ ਵਿਸ਼ਵਕਰਮਾ ਯੋਜਨਾ ਬਾਰੇ ਚਰਚਾ ਕਰਦੇ ਹੋਏ ਇਸ ਯੋਜਨਾ ਦੇ ਵਿਭਿੰਨ ਕੰਪੋਨੈਂਟ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਗ੍ਰਾਮ ਪੰਚਾਇਤ/ਸ਼ਹਿਰੀ ਸਥਾਨਕ ਸੰਸਥਾ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਔਨ-ਬੋਰਡਿੰਗ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਜਾਗਰੂਕਤਾ ਪ੍ਰੋਗਰਾਮ ਦਾ ਉਦੇਸ਼ ਪਰੰਪਰਾਗਤ ਕਾਰੀਗਰਾਂ ਦੇ ਸਮੁੱਚੇ ਵਿਕਾਸ ਲਈ ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ ਬਾਰੇ ਜਾਣਕਾਰੀ ਉਪਲਬਧ ਕਰਵਾਉਣਾ ਹੈ। ਇਸ ਯੋਜਨਾ ਦੇ ਤਿੰਨ ਥੰਮ੍ਹ ਹਨ-ਸਨਮਾਨ, ਸਮਰੱਥਾ ਅਤੇ ਸਮ੍ਰਿੱਧੀ।

ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਰਾਈ ਵਿਧਾਨਸਭਾ ਖੇਤਰ ਤੋਂ ਵਿਧਾਇਕ ਸ਼੍ਰੀ ਮੋਹਨ ਲਾਲ ਬੜੌਲੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਹਰਿਆਣਾ ਰਾਜ ਦੇ ਸਾਰੇ ਕਾਰੀਗਰਾਂ ਨੂੰ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਕਰਵਾ ਕੇ ਲਾਭ ਉਠਾਉਣਾ ਚਾਹੀਦਾ ਹੈ।
ਐੱਮਐੱਸਐੱਮਈ ਮੰਤਰਾਲੇ ਵੱਲੋਂ ਵਧੀਕ ਵਿਕਾਸ ਕਮਿਸ਼ਨਰ ਡਾ. ਇਸ਼ਿਤਾ ਗਾਂਗੁਲੀ ਤ੍ਰਿਪਾਠੀ ਨੇ ਦੱਸਿਆ ਕਿ ਇਹ ਯੋਜਨਾ 17 ਸਤੰਬਰ, 2023 ਨੂੰ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦੇ ਤਹਿਤ ਕਾਰੀਗਰਾਂ ਨੂੰ 15000 ਰੁਪਏ ਤੱਕ ਦੀ ਕੀਮਤ ਦੀ ਟੂਲ ਕਿੱਟ ਦਿੱਤੀ ਜਾਵੇਗੀ ਅਤੇ 5 ਪ੍ਰਤੀਸ਼ਤ ਵਿਆਜ ‘ਤੇ ਬਿਨਾਂ ਗਾਰੰਟੀ ਦੇ 3 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ।
ਇਸ ਦੇ ਨਾਲ-ਨਾਲ 500 ਰੁਪਏ ਪ੍ਰਤੀਦਿਨ ਦਾ ਰੋਜ਼ਾਨਾ ਭੱਤਾ, ਮੁਫ਼ਤ ਕੌਸ਼ਲ ਟ੍ਰੇਨਿੰਗ, ਮਾਰਕੀਟਿੰਗ ਸਹਾਇਤਾ, ਸਰਟੀਫਿਕੇਟ ਅਤੇ ਕਾਰੀਗਰ ਪਹਿਚਾਣ ਪੱਤਰ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਨੇ ਇਹ ਜਾਣਕਾਰੀ ਦਿੰਦੇ ਹਏ ਪ੍ਰਸੰਨਤਾ ਪ੍ਰਗਟ ਕੀਤੀ ਕਿ ਕੁੱਲ ਨਾਮਾਂਕਣ ਵਿੱਚ ਮਹਿਲਾਵਾਂ ਦੀ ਭਾਗੀਦਾਰੀ 55 ਪ੍ਰਤੀਸ਼ਤ ਹੈ। ਉਨ੍ਹਾਂ ਨੇ ਸਾਰਿਆਂ ਨੂੰ ਆਤਮਨਿਰਭਰ ਬਣਨ ਅਤੇ ਆਪਣਾ ਖੁਦ ਦਾ ਉੱਦਮ ਸਥਾਪਿਤ ਕਰਨ ਲਈ ਇਸ ਯੋਜਨਾ ਦਾ ਲਾਭ ਉਠਾਉਣ ਦੀ ਤਾਕੀਦ ਕੀਤੀ।

ਇਸ ਪ੍ਰੋਗਰਾਮ ਨੂੰ ਸ਼੍ਰੀ ਰਾਕੇਸ਼ ਕਾਦਯਾਨ,ਸਿਟੀ ਪ੍ਰੋਜੈਕਟ ਅਫ਼ਸਰ (ਸ਼ਹਿਰੀ ਸਥਾਨਕ ਸੰਸਥਾ) ਸੋਨੀਪਤ ਅਤੇ ਸ਼੍ਰੀ ਪਰਮਵੀਰ ਸੈਣੀ ਅਤੇ ਸ਼੍ਰੀ ਦਿਨੇਸ਼ ਸਵਾਮੀ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਬੋਧਿਤ ਕੀਤਾ। ਇਸ ਪ੍ਰੋਗਰਾਮ ਦੌਰਾਨ ਸੀਐੱਸਸੀ ਸੈਟਰ ਵੱਲੋਂ 10 ਸਟਾਲ ਲਗਾਏ ਗਏ। ਪੀਐੱਮ ਵਿਸ਼ਵਕਰਮਾ ਯੋਜਨਾ ਦੇ ਤਹਿਤ ਤਰਖਾਣ, ਲੁਹਾਰ, ਸੁਨਾਰ, ਘੁਮਿਹਾਰ, ਮੋਚੀ, ਰਾਜ ਮਿਸਤਰੀ, ਨਾਈ, ਧੋਬੀ, ਦਰਜ਼ੀ ਜਿਹੀਆਂ 18 ਵੱਖ-ਵੱਖ ਸ਼੍ਰੇਣੀਆਂ ਦੇ ਕਾਰੀਗਰਾਂ ਦਾ ਮੌਕੇ ‘ਤੇ ਹੀ ਰਜਿਸਟ੍ਰੇਸ਼ਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੀਐੱਮ ਵਿਸ਼ਵਕਰਮਾ ਦੇ ਤਹਿਤ ਦਿੱਤੇ ਜਾਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ।

ਸੰਯੁਕਤ ਡਾਇਰੈਕਟਰ ਸ਼੍ਰੀ ਵੀਪੀ ਸਿੰਘ ਵਾਲੀਆ, ਜ਼ਿਲ੍ਹਾ ਐੱਮਐੱਸਐੱਮਈ ਕੇਂਦਰ, ਸੋਨੀਪਤ ਦੁਆਰਾ ਧੰਨਵਾਦ ਪ੍ਰਸਤਾਵ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀ ਸੌਰਭ ਅਰੋੜਾ, ਅਸਿਸਟੈਂਟ ਡਾਇਰੈਕਟਰ, ਸ਼੍ਰੀ ਸਤਪਾਲ, ਅਸਿਸਟੈਂਟ ਡਾਇਰੈਕਟਰ, ਸ਼੍ਰੀ ਕੇਸੀ ਮੀਨਾ, ਅਸਿਸਟੈਂਟ ਡਾਇਰੈਕਟਰ, ਐੱਮਕੇ ਵਰਮਾ, ਅਸਿਸਟੈਂਟ ਡਾਇਰੈਕਟਰ, ਸ਼੍ਰੀ ਬਲਬੀਰ ਸਿੰਘ, ਅਸਿਸਟੈਂਟ ਡਾਇਰੈਕਟਰ, ਸ਼੍ਰੀਮਤੀ ਰਚਨਾ ਤ੍ਰਿਪਾਠੀ, ਅਸਿਸਟੈਂਟ ਡਾਇਰੈਕਟਰ, ਸ਼੍ਰੀਮਤੀ ਮੀਨੂ ਬਾਲਾ ਧੀਮਾਨ, ਅਸਿਸਟੈਂਟ ਡਾਇਰੈਕਟਰ, ਸ਼੍ਰੀ ਹਰਪਾਲ ਸਿੰਘ, ਅਸਿਸਟੈਂਟ ਡਾਇਰੈਕਟਰ ਵੀ ਮੌਜੂਦ ਸਨ। ਪ੍ਰੋਗਰਾਮ ਵਿੱਚ ਲਗਭਗ 300 ਕਾਰੀਗਰਾਂ ਨੇ ਵੀ ਹਿੱਸਾ ਲਿਆ।
****
ਐੱਮਜੇਪੀਐੱਸ
(Release ID: 1991555)