ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ ਭਾਰਤ ਅਤੇ ਇਟਲੀ ਦਰਮਿਆਨ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

Posted On: 27 DEC 2023 3:29PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਗਣਰਾਜ ਸਰਕਾਰ ਅਤੇ ਇਤਾਲਵੀ ਗਣਰਾਜ ਸਰਕਾਰ ਦਰਮਿਆਨ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਸਮਝੌਤੇ 'ਤੇ ਹਸਤਾਖਰ ਕਰਨ ਅਤੇ ਇਸ ਦੀ ਪੁਸ਼ਟੀ ਕਰਨ ਲਈ ਵਿਦੇਸ਼ ਮੰਤਰਾਲੇ ਦੇ ਪ੍ਰਸਤਾਵ ਨੂੰ ਕਾਰਜ-ਉੱਤਰ ਪ੍ਰਵਾਨਗੀ ਦੇ ਦਿੱਤੀ ਹੈ।

 

ਇਹ ਸਮਝੌਤਾ ਲੋਕਾਂ ਦੇ ਪਰਸਪਰ ਸੰਪਰਕ ਨੂੰ ਵਧਾਏਗਾ, ਵਿਦਿਆਰਥੀਆਂ, ਸਕਿੱਲਡ ਵਰਕਰਾਂ, ਕਾਰੋਬਾਰੀ ਲੋਕਾਂ ਅਤੇ ਨੌਜਵਾਨ ਪ੍ਰੋਫੈਸ਼ਨਲਸ ਦੀ ਮੋਬਿਲਿਟੀ ਨੂੰ ਵਧਾਏਗਾ ਅਤੇ ਦੋਵਾਂ ਪੱਖਾਂ ਦਰਮਿਆਨ ਅਨਿਯਮਿਤ ਪ੍ਰਵਾਸ ਨਾਲ ਸਬੰਧਿਤ ਮੁੱਦਿਆਂ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰੇਗਾ।

 

ਇਹ ਸਮਝੌਤਾ ਵਰਤਮਾਨ ਇਤਾਲਵੀ ਵੀਜ਼ਾ ਪ੍ਰਣਾਲੀ ਨੂੰ ਲੌਕ ਕਰਦਾ ਹੈ ਜਿਸ ਵਿੱਚ ਫਲੋਜ਼ ਡਿਕਰੀ (Flows Decree) ਦੇ ਤਹਿਤ ਮੌਜੂਦਾ ਲੇਬਰ ਮੋਬਿਲਿਟੀ ਪਾਥਵੇਅਜ਼ ਦੇ ਤਹਿਤ ਭਾਰਤ ਲਈ ਇੱਕ ਲਾਭ ਯਕੀਨੀ ਬਣਾਉਣ ਲਈ ਅਧਿਐਨ ਤੋਂ ਬਾਅਦ ਦੇ ਮੌਕਿਆਂ, ਇੰਟਰਨਸ਼ਿਪਾਂ, ਪ੍ਰੋਫੈਸ਼ਨਲ ਟ੍ਰੇਨਿੰਗਜ਼ ਲਈ ਵਿਧੀ ਸ਼ਾਮਲ ਹੈ। 

 

ਕੁਝ ਮੁੱਖ ਪ੍ਰਬੰਧ ਹੇਠਾਂ ਦਿੱਤੇ ਗਏ ਹਨ:

 

i. ਇਟਲੀ ਵਿੱਚ ਅਕਾਦਮਿਕ/ਵੋਕੇਸ਼ਨਲ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਸ਼ੁਰੂਆਤੀ ਪ੍ਰੋਫੈਸ਼ਨਲ ਤਜਰਬਾ ਹਾਸਲ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ 12 ਮਹੀਨਿਆਂ ਤੱਕ ਇਟਲੀ ਵਿੱਚ ਅਸਥਾਈ ਨਿਵਾਸ ਦਿੱਤਾ ਜਾ ਸਕਦਾ ਹੈ।

 

ii. ਇਤਾਲਵੀ ਪੱਖ ਕੋਲ ਪ੍ਰੋਫੈਸ਼ਨਲ ਟ੍ਰੇਨਿੰਗ, ਪਾਠਕ੍ਰਮ ਤੋਂ ਬਾਹਰਲੀਆਂ ਇੰਟਰਨਸ਼ਿਪਾਂ ਅਤੇ ਪਾਠਕ੍ਰਮ ਇੰਟਰਨਸ਼ਿਪਾਂ ਨਾਲ ਸਬੰਧਿਤ ਵਿਸਤ੍ਰਿਤ ਪ੍ਰਬੰਧ ਹਨ ਜੋ ਭਾਰਤੀ ਵਿਦਿਆਰਥੀਆਂ/ਟ੍ਰੇਨੀਜ਼  ਨੂੰ ਇਤਾਲਵੀ ਸਕਿੱਲ/ਟ੍ਰੇਨਿੰਗ ਦੇ ਸਟੈਂਡਰਡਾਂ ਵਿੱਚ ਤਜਰਬਾ ਹਾਸਲ ਕਰਨ ਦੀ ਇਜਾਜ਼ਤ ਦਿੰਦੇ ਹਨ।

 

iii. ਵਰਕਰਾਂ ਲਈ, ਇਤਾਲਵੀ ਪੱਖ ਨੇ ਮੌਜੂਦਾ ਫਲੋਜ਼ ਡਿਕਰੀ ਦੇ ਤਹਿਤ 2023, 2024 ਅਤੇ 2025 ਲਈ 5000, 6000 ਅਤੇ 7000 ਨੌਨ ਸੀਜ਼ਨਲ ਭਾਰਤੀ ਕਾਮਿਆਂ ਦਾ ਕੋਟਾ ਰਾਖਵਾਂ ਕੀਤਾ ਹੈ (ਨੌਨ ਸੀਜ਼ਨਲ ਕਾਮਿਆਂ ਲਈ ਕੁੱਲ ਰਾਖਵਾਂ ਕੋਟਾ 12000 ਹੈ)। ਇਸ ਤੋਂ ਇਲਾਵਾ, ਇਤਾਲਵੀ ਪੱਖ ਨੇ ਮੌਜੂਦਾ ਫਲੋਜ਼ ਡਿਕਰੀ (ਸੀਜ਼ਨਲ ਕਾਮਿਆਂ ਲਈ ਕੁੱਲ ਰਾਖਵਾਂ ਕੋਟਾ 8000 ਹੈ) ਦੇ ਤਹਿਤ 2023, 2024 ਅਤੇ 2025 ਲਈ 3000, 4000 ਅਤੇ 5000 ਸੀਜ਼ਨਲ ਭਾਰਤੀ ਵਰਕਰਾਂ ਦਾ ਕੋਟਾ ਰਾਖਵਾਂ ਕੀਤਾ ਹੈ। 

 

ਫਲੋਜ਼ ਡਿਕਰੀ ਦੇ ਤਹਿਤ, ਇਤਾਲਵੀ ਪੱਖ ਨੇ 2023-2025 ਤੱਕ ਸੀਜ਼ਨਲ ਅਤੇ ਗੈਰ-ਸੀਜ਼ਨਲ ਕਾਮਿਆਂ ਲਈ ਵਾਧੇ ਵਾਲੇ ਰਿਜ਼ਰਵਡ ਕੋਟੇ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ, ਇਹ ਸਮਝੌਤਾ ਯੁਵਾ ਮੋਬਿਲਿਟੀ ਅਤੇ ਸਿਹਤ ਸੰਭਾਲ ਅਤੇ ਮੈਡੀਕਲ ਸੇਵਾਵਾਂ ਦੇ ਖੇਤਰਾਂ ਵਿੱਚ ਭਾਰਤੀ ਯੋਗ ਪੇਸ਼ੇਵਰਾਂ ਦੀ ਭਰਤੀ ਦੀ ਸੁਵਿਧਾ ਬਾਰੇ ਸਮਝੌਤਿਆਂ ਰਾਹੀਂ ਭਾਰਤ ਅਤੇ ਇਟਲੀ ਦਰਮਿਆਨ ਮੋਬਿਲਿਟੀ ਪਾਥਵੇਅਜ਼ (mobility pathways) ਨੂੰ ਅੱਗੇ ਵਧਾਉਣ ਲਈ ਸਾਂਝੇ ਕੰਮ ਨੂੰ ਰਸਮੀ ਬਣਾਉਂਦਾ ਹੈ ਜਿਸ ਬਾਰੇ ਸੰਯੁਕਤ ਕਾਰਜ ਸਮੂਹ (ਜੇਡਬਲਿਊਜੀ) ਅਧੀਨ ਚਰਚਾ ਕੀਤੀ ਜਾਵੇਗੀ।

 

ਇਸ ਸਮਝੌਤੇ ਦੇ ਜ਼ਰੀਏ ਅਨਿਯਮਿਤ ਪ੍ਰਵਾਸ ਦੇ ਵਿਰੁੱਧ ਲੜਾਈ ਵਿੱਚ ਦੋਵਾਂ ਧਿਰਾਂ ਦਰਮਿਆਨ ਸਹਿਯੋਗ ਨੂੰ ਵੀ ਰਸਮੀ ਰੂਪ ਦਿੱਤਾ ਗਿਆ ਹੈ। 

 

ਇਹ ਸਮਝੌਤਾ ਦੋ ਨੋਟੀਫਿਕੇਸ਼ਨਾਂ ਵਿੱਚੋਂ ਆਖਰੀ ਦੀ ਪ੍ਰਾਪਤੀ ਦੀ ਮਿਤੀ ਤੋਂ ਬਾਅਦ ਦੂਸਰੇ ਮਹੀਨੇ ਦੇ ਪਹਿਲੇ ਦਿਨ ਤੋਂ ਲਾਗੂ ਹੋਵੇਗਾ ਜਿਸ ਦੁਆਰਾ ਪਾਰਟੀਆਂ ਨੇ ਇਸਦੇ ਲਾਗੂ ਹੋਣ ਲਈ ਜ਼ਰੂਰੀ ਅੰਦਰੂਨੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਲਈ ਇੱਕ ਦੂਸਰੇ ਨੂੰ ਸੂਚਿਤ ਕੀਤਾ ਹੋਵੇਗਾ ਅਤੇ 5 ਸਾਲ ਦੀ ਅਵਧੀ ਲਈ ਲਾਗੂ ਰਹੇਗਾ। ਜਦੋਂ ਤੱਕ ਕਿਸੇ ਵੀ ਭਾਗੀਦਾਰ ਦੁਆਰਾ ਸਮਾਪਤ ਨਹੀਂ ਕੀਤਾ ਜਾਂਦਾ, ਇਕਰਾਰਨਾਮੇ ਨੂੰ ਉਸੇ ਤਰ੍ਹਾਂ ਦੀ ਲਗਾਤਾਰ ਅਵਧੀ ਲਈ ਆਪਣੇ ਆਪ ਹੀ ਨਵਿਆਇਆ ਜਾਵੇਗਾ।

 

ਇਹ ਸਮਝੌਤਾ ਇੱਕ ਜੇਡਬਲਿਊਜੀ ਦੁਆਰਾ ਇਸਦੀ ਨਿਗਰਾਨੀ ਲਈ ਇੱਕ ਰਸਮੀ ਵਿਧੀ ਪ੍ਰਦਾਨ ਕਰੇਗਾ, ਜਿਸਦੀ ਸਮੇਂ-ਸਮੇਂ 'ਤੇ, ਸੁਵਿਧਾਜਨਕ ਤੌਰ 'ਤੇ ਵਰਚੁਅਲ ਜਾਂ ਭੌਤਿਕ ਮੋਡ ਵਿੱਚ ਬੈਠਕ ਹੋਵੇਗੀ, ਅਤੇ ਇਸਦੇ ਲਾਗੂ ਕਰਨ ਦੀ ਨਿਗਰਾਨੀ ਕਰੇਗਾ। ਜੇਡਬਲਿਊਜੀ ਸੰਬੰਧਿਤ ਜਾਣਕਾਰੀ ਸਾਂਝੀ ਕਰੇਗਾ, ਸਮਝੌਤੇ ਨੂੰ ਲਾਗੂ ਕਰਨ ਦਾ ਮੁਲਾਂਕਣ ਕਰੇਗਾ ਅਤੇ ਲੋੜ ਅਨੁਸਾਰ ਲਾਗੂ ਕਰਨ ਲਈ ਸਮਰਥਨ ਕਰਨ ਲਈ ਸਾਰੇ ਢੁਕਵੇਂ ਪ੍ਰਸਤਾਵਾਂ 'ਤੇ ਚਰਚਾ ਕਰੇਗਾ। 

 

 ਪਿਛੋਕੜ: 

ਇਸ ਸਮਝੌਤੇ 'ਤੇ ਭਾਰਤ ਦੀ ਤਰਫੋਂ 2 ਨਵੰਬਰ, 2023 ਨੂੰ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਇਟਲੀ ਦੀ ਤਰਫੋਂ ਵਿਦੇਸ਼ ਮਾਮਲਿਆਂ ਅਤੇ ਅੰਤਰਰਾਸ਼ਟਰੀ ਸਹਿਯੋਗ ਮੰਤਰੀ ਸ਼੍ਰੀ ਐਂਟੋਨੀਓ ਤਾਜਾਨੀ ਨੇ ਦਸਤਖਤ ਕੀਤੇ ਸਨ।

 

 *******

 

ਡੀਐੱਸ/ਐੱਸਕੇਐੱਸ


(Release ID: 1991122) Visitor Counter : 115