ਸਿੱਖਿਆ ਮੰਤਰਾਲਾ
ਕਾਸ਼ੀ ਤਮਿਲ ਸੰਗਮਮ ਦੇ ਦੂਜੇ ਪੜਾਅ ਦੇ ਤਮਿਲ ਪ੍ਰਤੀਨਿਧੀ ਮੰਡਲ ਦੇ ਦੂਜੇ ਜੱਥੇ ਨੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਦਾ ਦੌਰਾ ਕੀਤਾ
Posted On:
19 DEC 2023 3:47PM by PIB Chandigarh
ਤਮਿਲ ਪ੍ਰਤੀਨਿਧੀ ਮੰਡਲ ਦੇ ਦੂਜੇ ਜੱਥੇ, ਜਿਸ ਵਿੱਚ ਅਧਿਆਪਕਾਂ (ਪਵਿੱਤਰ ਨਦੀ ਯਮੁਨਾ ਦੇ ਨਾਮ 'ਤੇ) ਅਤੇ ਹੋਰਨਾਂ ਲੋਕਾਂ ਸਣੇ ਲਗਭਗ 250 ਲੋਕਾਂ ਨੇ ਅੱਜ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਦਾ ਦੌਰਾ ਕੀਤਾ।
ਇਨ੍ਹਾਂ ਪ੍ਰਤੀਨਿਧੀਆਂ ਨੇ ਗੰਗਾ ਦੇ ਤੱਟ, ਵਿਸ਼ਾਲਾਕਸ਼ੀ ਅਤੇ ਅੰਨਪੂਰਣਾ ਮੰਦਰਾਂ ਅਤੇ ਅੰਨਪੂਰਣਾ ਭਵਨ ਦਾ ਦੌਰਾ ਕੀਤਾ।
ਕਾਸ਼ੀ ਤਮਿਲ ਸੰਗਮਮ ਦਾ ਦੂਜਾ ਪੜਾਅ 30 ਦਸੰਬਰ, 2023 ਤੱਕ ਜਾਰੀ ਰਹੇਗਾ। ਪਿਛਲੇ ਸਾਲ, ਕਾਸ਼ੀ ਤਮਿਲ ਸੰਗਮਮ ਦਾ ਪਹਿਲਾ ਪੜਾਅ 16 ਨਵੰਬਰ ਤੋਂ 16 ਦਸੰਬਰ 2022 ਤੱਕ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਤਾਮਿਲਨਾਡੂ ਦੇ ਵੱਖ-ਵੱਖ ਹਿੱਸਿਆਂ ਤੋਂ ਜੀਵਨ ਦੇ ਵੱਖ-ਵੱਖ ਖੇਤਰਾਂ ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 1400 (ਪ੍ਰਤੀ 200 ਵਿਅਕਤੀਆਂ ਵਾਲੇ 7 ਸਮੂਹ) ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਕਾਸ਼ੀ ਵਿੱਚ ਆਪਣੇ ਠਹਿਰਾਅ ਦੌਰਾਨ, ਉਹ ਆਪਣੀ ਯਾਤਰਾ ਦੇ ਅਨੁਸਾਰ ਪ੍ਰਯਾਗਰਾਜ ਅਤੇ ਅਯੁੱਧਿਆ ਵੀ ਜਾਣਗੇ।
****
ਐੱਸਐੱਸ/ ਏਕੇ
(Release ID: 1988759)
Visitor Counter : 57