ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਮਨਜ਼ੂਰ ਕੁੱਲ 44.46 ਕਰੋੜ ਕਰਜ਼ਿਆਂ ਵਿੱਚੋਂ 69 ਪ੍ਰਤੀਸ਼ਤ ਕਰਜ਼ੇ ਮਹਿਲਾਵਾਂ ਨੂੰ ਮਨਜ਼ੂਰ ਕੀਤੇ ਗਏ ਹਨ
ਸਟੈਂਡ-ਅੱਪ ਇੰਡੀਆ ਦੇ ਤਹਿਤ ਮਨਜ਼ੂਰ ਕੁੱਲ 2.09 ਲੱਖ ਕਰਜ਼ਿਆਂ ਵਿੱਚੋਂ 84 ਪ੍ਰਤੀਸ਼ਤ ਮਹਿਲਾ ਉੱਦਮੀਆਂ ਨੂੰ ਮਨਜ਼ੂਰ ਕੀਤੇ ਗਏ ਹਨ
Posted On:
18 DEC 2023 5:11PM by PIB Chandigarh
ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਦੇ ਤਹਿਤ 24.11.2023 ਤੱਕ ਮਨਜ਼ੂਰ ਕੁੱਲ 44.46 ਕਰੋੜ ਕਰਜ਼ਿਆਂ ਵਿੱਚੋਂ 30.64 ਕਰੋੜ (69 ਪ੍ਰਤੀਸ਼ਤ) ਮਹਿਲਾਵਾਂ ਨੂੰ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ, ਸਟੈਂਡ-ਅੱਪ ਇੰਡੀਆ (ਐੱਸਯੂਪੀਆਈ) ਦੇ ਤਹਿਤ, 24.11.2023 ਤੱਕ ਮਨਜ਼ੂਰ 2.09 ਲੱਖ ਕਰਜ਼ਿਆਂ ਵਿੱਚੋਂ 1.77 ਲੱਖ (84 ਪ੍ਰਤੀਸ਼ਤ) ਮਹਿਲਾ ਉੱਦਮੀਆਂ ਨੂੰ ਮਨਜ਼ੂਰ ਕੀਤੇ ਗਏ ਹਨ।
ਕਰਜ਼ੇ ਤੱਕ ਬਿਹਤਰ ਪਹੁੰਚ ਦਾ ਅਸਰ ਸਮਾਜ ਦੇ ਵਿਭਿੰਨ ਵਰਗਾਂ ਦੇ ਸਮਾਜਿਕ-ਆਰਥਿਕ ਵਿਕਾਸ ‘ਤੇ ਪੈਂਦਾ ਹੈ। ਛੋਟੇ/ਮਾਈਕ੍ਰੋ ਉੱਦਮਾਂ ਨੂੰ ਆਮਦਨ ਸਿਰਜਣ ਗਤੀਵਿਧੀਆਂ ਲਈ ਬਿਨਾ ਕੁਝ ਗਿਰਵੀ ਰੱਖੇ ਸੰਸਥਾਗਤ ਕਰਜ਼ੇ ਪ੍ਰਦਾਨ ਕਰਨ ਲਈ 08.04.2015 ਨੂੰ ਪੀਐੱਮਐੱਮਵਾਈ ਸ਼ੁਰੂ ਕੀਤੀ ਗਈ ਸੀ। ਐੱਸਯੂਪੀਆਈ ਯੋਜਨਾ ਮਹਿਲਾਵਾਂ ਅਤੇ ਐੱਸਸੀ/ਐੱਸਟੀ ਦੇ ਦਰਮਿਆਨ ਉੱਦਮਤਾ ਨੂੰ ਹੁਲਾਰਾ ਦੇਣ ਲਈ ਗ੍ਰੀਨ ਫੀਲਡ ਉੱਦਮਾਂ ਦੀ ਸਥਾਪਨਾ ਲਈ ਕਰਜ਼ੇ ਪ੍ਰਦਾਨ ਕਰਨ ਲਈ 05.04.2016 ਨੂੰ ਸ਼ੁਰੂ ਕੀਤੀ ਗਈ ਸੀ। ਇਨ੍ਹਾਂ ਯੋਜਨਾਵਾਂ ਦਾ ਪ੍ਰਮੁੱਖ ਲਕਸ਼ ਮਹਿਲਾਵਾਂ ਦਾ ਉੱਥਾਨ ਰਿਹਾ ਹੈ।
ਪੀਐੱਮਐੱਮਵਾਈ ਰਾਹੀਂ ਮਿਲਣ ਵਾਲੇ ਮਾਈਕ੍ਰੋ ਕ੍ਰੈਡਿਟ ਨੇ ਮਹਿਲਾ ਉੱਦਮਤਾ ਨੂੰ ਪ੍ਰੋਤਸਾਹਿਤ ਕੀਤਾ, ਉਨ੍ਹਾਂ ਦੀ ਕਮਾਈ ਅਤੇ ਰੋਜ਼ਗਾਰ ਸਮਰੱਥਾ ਨੂੰ ਵਧਾਇਆ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਵਿੱਤੀ, ਸਮਾਜਿਕ ਅਤੇ ਮਨੋਵਿਗਿਆਨਿਕ ਤੌਰ ‘ਤੇ ਸਸ਼ਕਤ ਬਣਾਇਆ। ਘੱਟ ਤੋਂ ਘੱਟ ਇੱਕ ਕ੍ਰੈਡਿਟ ਮਹਿਲਾਵਾਂ ਅਤੇ ਇੱਕ ਕ੍ਰੈਡਿਟ ਐੱਸਸੀ/ਐੱਸਟੀ ਉੱਦਮੀਆਂ ਨੂੰ ਪ੍ਰਦਾਨ ਕਰਨ ਦਾ ਲਕਸ਼ ਨਿਰਧਾਰਿਤ ਕਰਕੇ, ਐੱਸਯੂਪੀਆਆਈ ਨੇ ਕ੍ਰੈਡਿਟ ਪ੍ਰਦਾਨ ਕਰਨ ਵਾਲਿਆਂ ਨੂੰ ਮਹਿਲਾ ਉੱਦਮੀਆਂ ਨੂੰ ਗ੍ਰੀਨ-ਫੀਲਡ ਪ੍ਰੋਜੈਕਟਾਂ ਨੂੰ ਵਿਤਪੋਸ਼ਣ ਕਰਨ ਲਈ ਪ੍ਰੋਤਸਾਹਿਤ ਕੀਤਾ, ਜੋ ਮਹਿਲਾਵਾਂ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਦਰਮਿਆਨ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਵਿੱਚ ਬਹੁਤ ਸਫ਼ਲ ਰਹੇਗਾ।
ਉਪਰੋਕਤ ਦੇ ਇਲਾਵਾ, ਵਿੱਤ ਮੰਤਰਾਲੇ ਦੁਆਰਾ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਰਾਹੀਂ ਦੇਸ਼ ਭਰ ਵਿੱਚ ਹੇਠ ਲਿਖੀਆਂ ਪ੍ਰਮੁੱਖ ਸਕੀਮਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ:
ਪੀਐੱਮ ਸਵਨਿਧੀ (PM SVANidhi) ਨੂੰ 1 ਜੂਨ, 2020 ਨੂੰ ਸਟ੍ਰੀਟ ਵੈਂਡਰਾਂ ਨੂੰ ਬਿਨਾਂ ਕੁਝ ਗਿਰਵੀ ਰੱਖੇ ਤਿੰਨ ਕਿਸ਼ਤਾਂ ਯਾਨੀ ਪਹਿਲੀ ਕਿਸ਼ਤ ਵਿੱਚ 10,000 ਰੁਪਏ ਤੱਕ, ਦੂਸਰੀ ਕਿਸ਼ਤ ਵਿੱਚ 20,000 ਰੁਪਏ ਤੱਕ, ਤੀਸਰੀ ਕਿਸ਼ਤ ਵਿੱਚ 50,000 ਰੁਪਏ ਤੱਕ ਕਰਜ਼ੇ ਪ੍ਰਦਾਨ ਕਰਨ ਲਈ ਲਾਂਚ ਕੀਤਾ ਗਿਆ ਸੀ।
ਪੀਐੱਮ ਵਿਸ਼ਵਕਰਮਾ ਨੂੰ 17 ਸਤੰਬਰ, 2023 ਨੂੰ ਲਾਂਚ ਕੀਤਾ ਗਿਆ ਸੀ। ਇਸ ਯੋਜਨਾ ਦਾ ਉਦੇਸ਼ 18 ਚਿੰਨ੍ਹਿਤ ਸ਼ਿਲਪਾਂ ਵਿੱਚ ਲਗੇ ਹੋਏ ਪਰੰਪਰਾਗਤ ਕਲਾਕਾਰਾਂ ਅਤੇ ਸ਼ਿਲਪਕਾਰਾਂ ਨੂੰ ਕੌਸ਼ਲ ਟ੍ਰੇਨਿੰਗ, ਬਿਨਾਂ ਕੁਝ ਗਿਰਵੀ ਰੱਖੇ ਕਰਜ਼ੇ, ਆਧੁਨਿਕ ਉਪਕਰਣ ਤੱਕ ਪਹੁੰਚ, ਬਜ਼ਾਰ ਲਿੰਕੇਜ ਸਮਰਥਨ ਅਤੇ ਡਿਜੀਟਲ ਲੈਣ ਦੇਣ ਲਈ ਪ੍ਰੋਤਸਾਹਨ ਰਾਹੀਂ ਅੰਤ ਸਮੁੱਚੀ ਸਹਾਇਤਾ ਪ੍ਰਦਾਨ ਕਰਨਾ ਹੈ।
ਸਵੈ ਸਹਾਇਤਾ ਸਮੂਹ-ਬੈਂਕ ਲਿੰਕੇਜ ਪ੍ਰੋਗਰਾਮ (ਐੱਸਐੱਚਜੀ-ਬੀਐੱਲਪੀ) ਨੇ ਬੱਚਤ ਕਰਨ, ਉਧਾਰ ਲੈਣ ਅਤੇ ਸਮਾਜਿਕ ਪੂੰਜੀ ਬਣਾਉਣ ਵਿੱਚ ਮਹਿਲਾਵਾਂ ਦੀ ਮਦਦ ਕਰਕੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਹੈ।
ਨਾਬਾਰਡ ਦਾ ਸੂਖਮ ਉੱਦਮ ਵਿਕਾਸ ਪ੍ਰੋਗਰਾਮ (ਐੱਮਈਡੀਪੀ): ਨਾਬਾਰਡ ਪੂਰਨਤਾ ਵਿਕਸਿਤ ਅਜਿਹੇ ਐੱਸਐੱਚਜੀ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਬੈਂਕਾਂ ਦੀ ਵਿੱਤੀ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਹੈ, ਨੂੰ ਜ਼ਰੂਰਤ ਅਧਾਰਿਤ ਕੌਸ਼ਲ ਵਿਕਾਸ ਪ੍ਰੋਗਰਾਮਾਂ (ਐੱਮਈਡੀਪੀ) ਵਿੱਚ ਸਹਾਇਤਾ ਕਰ ਰਿਹਾ ਹੈ।
ਆਜੀਵਿਕਾ ਅਤੇ ਉੱਦਮ ਵਿਕਾਸ ਪ੍ਰੋਗਰਾਮ (ਐੱਲਈਡੀਪੀ): 2015 ਵਿੱਚ ਸ਼ੁਰੂ ਹੋਇਆ ਐੱਲਈਡੀਪੀ ਸਮੂਹਾਂ ਵਿੱਚ ਆਜੀਵਿਕਾ ਪ੍ਰਚਾਰ ਪ੍ਰੋਗਰਾਮਾਂ ਦੇ ਸੰਚਾਲਨ ਦੀ ਕਲਪਨਾ ਕਰਦਾ ਹੈ। ਇਹ ਖੇਤੀਬਾੜੀ ਅਤੇ ਗ਼ੈਰ-ਖੇਤੀਬਾੜੀ ਗਤੀਵਿਧੀਆਂ ਵਿੱਚ ਆਜੀਵਿਕਾ ਦੇ ਸਿਰਜਣ ਨੂੰ ਹੁਲਾਰਾ ਦਿੰਦਾ ਹੈ ਅਤੇ ਦੋ ਕਰਜ਼ਾ ਚੱਕਰਾਂ ਵਿੱਚ ਗਹਿਨ ਕੌਸ਼ਲ ਨਿਰਮਾਣ, ਰਿਫਰੈਸ਼ਰ ਟ੍ਰੇਨਿੰਗ, ਬੈਕਵਰਡ-ਫਾਰਵਰਡ ਲਿੰਕੇਜ, ਵੈਲਿਊ ਚੇਨ ਮੈਨੇਜਮੈਂਟ, ਐਂਡ-ਟੂ-ਐਂਡ ਸੌਲਿਊਸ਼ਨ ਅਤੇ ਮਾਰਗਦਰਸ਼ਨ ਅਤੇ ਐਸਕਾਰਟ ਸੇਵਾਵਾਂ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ।
ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ): ਪੀਐੱਮਜੇਡੀਵਾਈ ਯੋਜਨਾ ਅਗਸਤ, 2014 ਵਿੱਚ ਬੈਕਿੰਗ ਸੇਵਾਵਾਂ ਤੋਂ ਵੰਚਿਤ ਹਰੇਕ ਹਰ ਬਾਲਗ ਲਈ ਯੂਨੀਵਰਸਲ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਹ ਯੋਜਨਾ ਮੁਫਤ ਅਤੇ ਨਿਊਨਤਮ ਬਾਕੀ ਰਾਸ਼ੀ ਰੱਖਣ ਦੀ ਜ਼ਰੂਰਤ ਦੇ ਬਿਨਾ ਬੈਂਕ ਖਾਤਾ ਖੋਲ੍ਹਣ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਜਨ ਧਨ ਖਾਤੇ ਖੋਲ੍ਹਣ ਨਾਲ ਸਮਾਜ ਦੇ ਅਸੰਗਠਿਤ ਵਰਗਾਂ ਦੇ ਦਰਮਿਆਨ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਦੀ ਕਵਰੇਜ਼ ਵਿੱਚ ਸੁਵਿਧਾ ਹੋਈ ਹੈ, ਜਿਨ੍ਹਾਂ ਵਿੱਚ ਹੋਰ ਤੋਂ ਇਲਾਵਾ ਹੇਠ ਲਿਖੀਆਂ ਯੋਜਨਾਵਾਂ ਸ਼ਾਮਲ ਹਨ:-
ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) 18 ਤੋਂ 50 ਸਾਲ ਦੀ ਉਮਰ ਦੇ ਅਜਿਹੇ ਸਾਰੇ ਬੈਂਕ/ਡਾਕਘਰ ਖਾਤਾਧਾਰਕਾਂ ਨੂੰ, ਜੋ ਇਸ ਯੋਜਨਾ ਨਾਲ ਜੁੜਦੇ ਹਨ, ਪ੍ਰਤੀ ਗ੍ਰਾਹਕ ਪ੍ਰਤੀ ਸਾਲ 436/-ਰੁਪਏ ਦੇ ਪ੍ਰੀਮੀਅਰ ‘ਤੇ ਦੋ ਲੱਖ ਰੁਪਏ ਦਾ ਇੱਕ ਸਾਲ ਦਾ ਜੀਵਨ ਕਵਰ ਪ੍ਰਦਾਨ ਕਰਦੀ ਹੈ, ਜਿਸ ਵਿੱਚ ਕਿਸੇ ਵੀ ਕਾਰਨ ਨਾਲ ਮੌਤ ਸ਼ਾਮਲ ਹੈ, ਅਤੇ ਇਹ ਨਵਿਆਉਣਯੋਗ ਹੈ।
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ) 18 ਤੋਂ 70 ਸਾਲ ਦੀ ਉਮਰ ਦੇ ਅਜਿਹੇ ਸਾਰੇ ਬੈਂਕ/ਡਾਕਘਰ ਖਾਤਾਧਾਰਕਾਂ ਲਈ ਉਪਲਬਧ ਹੈ, ਜੋ ਇਸ ਯੋਜਨਾ ਨਾਲ ਜੁੜਨ/ਆਪਣੇ ਖਾਤੇ ਤੋਂ ਆਟੋ-ਡੈਬਿਟ ਲਈ ਸਹਿਮਤੀ ਦਿੰਦੇ ਹਨ। ਯੋਜਨਾ ਦੇ ਤਹਿਤ 20 ਪ੍ਰਤੀ ਸਾਲ ਦੇ ਪ੍ਰੀਮੀਅਮ ‘ਤੇ ਜੋਖਮ ਕਵਰੇਜ਼ ਦੁਰਘਟਨਾ ਮੌਤ ਜਾਂ ਪੂਰਨ ਸਥਾਈ ਵਿਕਲਾਂਗਤਾ ਦੇ ਮਾਮਲੇ ਵਿੱਚ 2 ਲੱਖ ਰੁਪਏ, ਦੁਰਘਟਨਾ ਦੇ ਕਾਰਨ ਅੰਸ਼ਿਕ ਸਥਾਈ ਵਿਕਲਾਂਗਤਾ ਲਈ 1 ਲੱਖ ਰੁਪਏ ਹੈ।
ਅਟਲ ਪੈਨਸ਼ਨ ਯੋਜਨਾ (ਏਪੀਵਾਈ) 60 ਸਾਲ ਦੀ ਉਮਰ ਹੋਣ ਦੇ ਬਾਅਦ ਗ੍ਰਾਹਕਾਂ ਨੂੰ 1,000 ਰੁਪਏ ਤੋਂ 5,000 ਰੁਪਏ ਪ੍ਰਤੀ ਮਹੀਨੇ ਦੇ ਦਰਮਿਆਨ ਨਿਊਨਤਮ ਮਾਸਿਕ ਪੈਨਸ਼ਨ ਦੀ ਗਾਰੰਟੀ ਦਿੰਦੀ ਹੈ।
ਉਪਰੋਕਤ ਜਾਣਕਾਰੀ ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਰਾਡ ਨੇ ਅੱਜ ਲੋਕ ਸਭਾ ਵਿੱਚ ਇੱਕ ਤਾਰਾ ਰਹਿਤ (unstarred) ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਨਬੀ/ਵੀਐੱਮ/ਕੇਐੱਮਐੱਨ
(Release ID: 1988548)