ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਹਾਲ ਹੀ ਵਿੱਚ ਭਾਰਤ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਅਤੇ ਜੇਐੱਨ.1 ਵੇਰੀਐਂਟ (JN.1 variant) ਦੇ ਪਹਿਲੇ ਮਾਮਲੇ ਦਾ ਪਤਾ ਚੱਲਣ ਦੇ ਮੱਦੇਨਜ਼ਰ ਰਾਜਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ


ਰਾਜਾਂ ਨੂੰ ਕੋਵਿਡ ਦੀ ਸਥਿਤੀ ‘ਤੇ ਨਿਰੰਤਰ ਨਿਗਰਾਨੀ ਕਾਇਮ ਰੱਖਣ ਦੀ ਤਾਕੀਦ

ਰਾਜਾਂ ਨੂੰ ਨਿਯਮਿਤ ਅਧਾਰ ‘ਤੇ ਐੱਸਏਆਰਆਈ ਅਤੇ ਆਈਐੱਲਆਈ (SARI and ILI) ਮਾਮਲਿਆਂ ਦੀ ਡਿਸਟ੍ਰਿਕਟ ਵਾਈਜ਼ ਰਿਪੋਰਟ ਅਤੇ ਨਿਗਰਾਨੀ ਕਰਨ ਲਈ ਕਿਹਾ ਗਿਆ

ਰਾਜਾਂ ਨੂੰ ਅਧਿਕ ਸੰਖਿਆ ਵਿੱਚ ਆਰਟੀ-ਪੀਸੀਆਰ ਪ੍ਰੀਖਣਾਂ ਸਹਿਤ ਉਚਿਤ ਪ੍ਰੀਖਣ ਸੁਨਿਸ਼ਚਿਤ ਕਰਨ; ਅਤੇ ਪਾਜਿਟਿਵ ਨਮੂਨਿਆਂ ਨੂੰ ਜੀਨੋਮ ਸੀਕਵੈਂਸਿੰਗ ਦੇ ਲਈ ਆਈਐੱਨਐੱਸਏਸੀਓਜੀ ਲੈਬੋਰਟਰੀਜ਼ (INSACOG laboratories) ਨੂੰ ਭੇਜਣ ਦੀ ਸਲਾਹ

Posted On: 18 DEC 2023 6:09PM by PIB Chandigarh

ਭਾਰਤ ਦੇ ਕੁਝ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਾਲ ਹੀ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਅਤੇ ਦੇਸ਼ ਵਿੱਚ ਕੋਵਿਡ-19 ਦੇ ਜੇਐੱਨ.1 ਵੇਰੀਐਂਟ (JN.1 variant) ਦੇ ਪਹਿਲੇ ਮਾਮਲੇ ਦਾ ਪਤਾ ਚੱਲਣ ਦੇ ਮੱਦੇਨਜ਼ਰ ਕੇਂਦਰੀ ਸਿਹਤ ਸਕੱਤਰ ਸ਼੍ਰੀ ਸੁਧਾਂਸ਼ ਪੰਤ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਭੇਜ ਕੇ ਦੇਸ਼ ਵਿੱਚ ਕੋਵਿਡ ਦੀ ਸਥਿਤੀ ‘ਤੇ ਨਿਰੰਤਰ ਨਿਗਰਾਨੀ ਬਣਾਏ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ।

 

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ  “ਕੇਂਦਰ ਅਤੇ ਰਾਜ ਸਰਕਾਰਾਂ ਦੇ ਦਰਮਿਆਨ ਅਤੇ ਸਹਿਯੋਗਪੂਰਨ ਕਾਰਜਾਂ ਦੇ ਕਾਰਨਅਸੀਂ ਟ੍ਰੈਜੈਕਟਰੀ ਨੂੰ ਟਿਕਾਊ ਘੱਟ ਦਰਾਂ 'ਤੇ ਕਾਇਮ ਰੱਖਣ ਵਿੱਚ ਯੋਗ ਰਹੇ ਹਾਂ।” ਹਾਲਾਂਕਿਕਿਉਂਕਿ ਕੋਵਿਡ-19 ਵਾਇਰਸ ਫੈਲਣਾ ਜਾਰੀ ਹੈ ਅਤੇ ਇਸ ਦਾ ਮਹਾਮਾਰੀ ਵਿਗਿਆਨ ਵਿਵਹਾਰ ਭਾਰਤੀ ਮੌਸਮ ਦੀ ਸਥਿਤੀ ਅਤੇ ਹੋਰ ਸਧਾਰਣ ਰੋਗਾਣੂਆਂ ਦੇ ਫੈਲਣ ਨਾਲ ਪ੍ਰਣਾਲੀਗਤ ਹੋ ਜਾਂਦਾ ਹੈ, ਇਸ ਲਈ ਜਨਤਕ ਸਿਹਤ ਨਾਲ ਜੁੜੀਆਂ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਦੀ ਗਤੀ ਬਣਾਏ ਰੱਖਣਾ ਮਹੱਤਵਪੂਰਨ ਹੈ।

ਕੇਂਦਰੀ ਸਿਹਤ ਸਕੱਤਰ ਨੇ ਕੋਵਿਡ ਨਿਯੰਤਰਣ ਅਤੇ ਪ੍ਰਬੰਧਨ ਲਈ ਨਿਮਨਲਿਖਤ ਮਹੱਤਵਪੂਰਨ ਰਣਨੀਤੀਆਂ ਨੂੰ ਰੇਖਾਂਕਿਤ ਕੀਤਾ ਹੈ:

1.  ਆਉਣ ਵਾਲੇ ਤਿਉਹਾਰਾਂ ਦੇ ਮੌਸਮ ਨੂੰ ਦੇਖਦੇ ਹੋਏ ਰਾਜਾਂ ਨੂੰ  ਜ਼ਰੂਰੀ ਜਨਤਕ ਸਿਹਤ ਉਪਾਅ ਅਤੇ ਹੋਰ ਵਿਵਸਥਾਵਾਂ ਕਰਨ ਦੀ ਸਲਾਹ ਦਿੱਤੀ ਗਈ ਹੈਤਾਕਿ ਸਾਹ ਸਬੰਧੀ ਸਵੱਛਤਾ ਦੀ ਪਾਲਣਾ ਕਰਦੇ ਹੋਏ ਬਿਮਾਰੀ ਵਧਣ ਦੇ ਜੋਖਮ ਨੂੰ ਘੱਟ ਕੀਤਾ ਜਾ ਸਕੇ।

2.  ਰਾਜਾਂ ਨੂੰ ਕੋਵਿਡ-19 ਦੇ ਲਈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸਾਂਝੇ ਕੀਤੇ ਗਏ ਸੰਸ਼ੋਧਿਤ ਨਿਗਰਾਨੀ ਰਣਨੀਤੀ ਦੇ ਵਿਸਤ੍ਰਿਤ ਸੰਚਾਲਨ ਦਿਸ਼ਾ-ਨਿਰਦੇਸ਼ਾਂ ਦੀ ਪ੍ਰਭਾਵੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਗਈ ਹੈ। (ਜੋ ਕਿ  : https://www.mohfw.gov.in/pdf/OperationalGuidelinesforRevisedSurveillanceStrategyincontextofCOVID-19.pdf ‘ਤੇ ਉਪਲਬਧ ਹਨ।)

3.  ਰਾਜਾਂ ਨੂੰ ਨਿਯਮਿਤ ਤੌਰ ‘ਤੇ ਇਨਟੈਗ੍ਰੇਟਿਡ ਹੈਲਥ ਇਨਫਰਮੇਸ਼ਨ ਪਲੈਟਫਾਰਮ (IHIP) ਪੋਰਟਲ ਸਹਿਤ ਸਾਰੀਆਂ ਸਿਹਤ ਸੁਵਿਧਾਵਾਂ ਵਿੱਚ ਇਨਫਲੂਐਂਜ਼ਾ ਜਿਹੀ ਬਿਮਾਰੀ (ILI) ਅਤੇ ਗੰਭੀਰ ਤੇਜ਼ ਸਾਹ ਦੀ ਬਿਮਾਰੀ (SARI) ਮਾਮਲਿਆਂ ਦੀ ਜ਼ਿਲ੍ਹੇ-ਵਾਰ ਨਿਗਰਾਨੀ ਅਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਤਾਕਿ ਅਜਿਹੇ ਕੇਸਾਂ ਦੀ ਸ਼ੁਰੂਆਤੀ ਵਧਤੀ ਪ੍ਰਵਿਰਤੀ ਦਾ ਪਤਾ ਲਗਾਇਆ ਜਾ ਸਕੇ।

4.  ਰਾਜਾਂ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਕੋਵਿਡ-19 ਟੈਸਟਿੰਗ ਗਾਈਡਲਾਈਨਜ਼ ਦੇ ਅਨੁਸਾਲ ਲੋੜੀਂਦਾ ਪ੍ਰੀਖਣ ਸੁਨਿਸ਼ਚਿਤ ਕਰਨ ਅਤੇ ਆਰਟੀ-ਪੀਸੀਆਰ ਅਤੇ ਐਂਟੀਜੈਨ ਟੈਸਟਾਂ ਦੀ ਸਿਫਾਰਸ਼ ਕੀਤੀ ਹਿੱਸੇਦਾਰੀ ਨੂੰ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ।

5.  ਰਾਜਾਂ ਨੂੰ ਆਰਟੀ-ਪੀਸੀਆਰ ਟੈਸਟਾਂ ਦੀ ਸੰਖਿਆ ਵਧਾਉਣ ਅਤੇ ਪਾਜਿਟਿਵ ਨਮੂਨੇ ਜੀਨੋਮ ਸੀਕਵੈਂਸਿੰਗ ਦੇ ਲਈ ਭਾਰਤੀ ਐੱਸਏਆਰਐੱਸ ਸੀਓਵੀ-2 ਜੀਨੋਮਿਕਸ ਕੰਸੋਰਟਿਯਮ (INSACOG) ਲੈਬੋਰਟਰੀਜ਼ ਵਿੱਚ ਭੇਜਣ ਦੇ ਲਈ ਪ੍ਰੋਤਸਾਹਿਤ ਕੀਤਾ ਗਿਆ ਤਾਕਿ ਦੇਸ਼ ਵਿੱਚ ਨਵੇਂ ਵੇਰੀਐਂਟ, ਜੇਕਰ ਕੋਈ ਹੋਵੇ, ਤਾਂ ਉਸ ਦਾ ਸਮੇਂ ‘ਤੇ ਪਤਾ ਲਗਾਇਆ ਜਾ ਸਕੇ।

6.  ਰਾਜਾਂ ਨੂੰ ਆਪਣੀਆਂ ਤਿਆਰੀਆਂ ਅਤੇ ਪ੍ਰਤੀਕਿਰਿਆ ਸਮਰੱਥਾਵਾਂ ਦਾ ਜ਼ਾਇਜਾ ਲੈਣ ਲਈ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਆਯੋਜਿਤ ਡ੍ਰਿਲ ਵਿੱਚ ਸਾਰੀਆਂ ਜਨਤਕ ਅਤੇ ਨਿਜੀ ਸਿਹਤ ਸੁਵਿਧਾਵਾਂ ਦੀ ਸਰਗਰਮ ਭਾਗੀਦਾਰੀ ਸੁਨਿਸ਼ਚਿਤ ਕਰਨੀ ਹੋਵੇਗੀ।

7.  ਰਾਜਾਂ ਨੂੰ ਭਾਈਚਾਰਕ ਜਾਗਰੂਕਤਾ ਨੂੰ ਵੀ ਹੁਲਾਰਾ ਦੇਣਾ ਹੋਵੇਗਾ, ਤਾਕਿ ਸਾਹ ਨਾਲ ਸਬੰਧੀ ਸਵੱਛਤਾ ਦੇ ਪਾਲਣ ਸਹਿਤ, ਕੋਵਿਡ-19 ਦੇ ਪ੍ਰਬੰਧਨ ਵਿੱਚ ਉਨ੍ਹਾਂ ਦਾ ਨਿਰੰਤਰ ਸਮਰਥਨ ਪ੍ਰਾਪਤ ਹੋ ਸਕੇ।

****

ਐੱਮਵੀ(Release ID: 1988539) Visitor Counter : 83