ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਹੈਦਰਾਬਾਦ ਪਬਲਿਕ ਸਕੂਲ ਦੇ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੋਏ

प्रविष्टि तिथि: 19 DEC 2023 3:47PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (19 ਦਸੰਬਰ, 2023) ਨੂੰ ਹੈਦਰਾਬਾਦ ਵਿੱਚ ਹੈਦਰਾਬਾਦ ਪਬਲਿਕ ਸਕੂਲ ਦੇ ਸ਼ਤਾਬਦੀ ਸਮਾਰੋਹ ਵਿੱਚ ਹਿੱਸਾ ਲਿਆ।

ਰਾਸ਼ਟਰਪਤੀ ਮਹੋਦਯਾ ਨੇ ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ 100 ਵਰ੍ਹਿਆਂ ਦੀ ਯਾਤਰਾ ਵਿੱਚ ਵਿਦਿਆਰਥੀਆਂ ਨੂੰ ਉੱਤਕ੍ਰਿਸ਼ਟ ਸਿੱਖਿਆ ਪ੍ਰਦਾਨ ਕਰਨ ਦੇ ਲਈ ਹੈਦਰਾਬਾਦ ਪਬਲਿਕ ਸਕੂਲ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਜਾਣ ਕੇ ਪ੍ਰਸੰਨਤਾ ਵਿਅਕਤੀ ਕੀਤੀ ਕਿ ਅਕਾਦਮਿਕ ਉਪਲਬਧੀਆਂ ਦੇ ਇਲਾਵਾ ਇਸ ਸਕੂਲ ਵਿੱਚ ਚਰਿੱਤਰ ਨਿਰਮਾਣ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾਨ ਨੇ ਆਪਣੇ ਵਿਦਿਆਰਥੀਆਂ ਨੂੰ ਵਿਭਿੰਨ ਖੇਤਰਾਂ ਵਿੱਚ ਉੱਤਕ੍ਰਿਸ਼ਟਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਹੈ, ਜਿਸ ਨਾਲ ਸਾਡੇ ਦੇਸ਼ ਨੂੰ ਸਨਮਾਨ ਅਤੇ ਗੌਰਵ ਵੀ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਕੂਲ ਵਿਦਿਆਰਥੀਆਂ ਦੀਆਂ ਖੇਡ ਅਤੇ ਅਕਾਦਮਿਕ ਗਤੀਵਿਧੀਆਂ ‘ਤੇ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਨਾਲ ਹੀ ਇਨੋਵੇਸ਼ਨ ਅਤੇ ਮਹੱਤਵਪੂਰਨ ਸੋਚ ਨੂੰ ਪ੍ਰੋਤਸਾਹਨ ਦੇਣ ‘ਤੇ ਜ਼ੋਰ ਦਿੰਦਾ ਹੈ ਜੋ ਵਿਦਿਆਰਥੀਆਂ ਦੇ ਜੀਵਨ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ।

ਰਾਸ਼ਟਰਪਤੀ ਮਹੋਦਯਾ ਨੇ ਕਿਹਾ ਕਿ ਭਵਿੱਖ ਦੇ ਲਈ ਪਾਠਕ੍ਰਮ ਤਿਆਰ ਕਰਦੇ ਸਮੇਂ ਸਾਰੇ ਹਿਤਧਾਰਕਾਂ ਨੂੰ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਵਿਦਿਆਰਥੀ ਨਾ ਕੇਵਲ ਅਕਾਦਮਿਕ ਗਿਆਨ ਪ੍ਰਾਪਤ ਕਰਨ ਬਲਕਿ ਜੀਵਨ ਕੌਸ਼ਲ ਵੀ ਸਿੱਖਣ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਆਉਣ ਵਾਲੇ ਸਮੇਂ ਵਿੱਚ ਹਰ ਖੇਤਰ ਵਿੱਚ ਅਜਿਹੇ ਲੋਕਾਂ ਦੀ ਮੰਗ ਹੋਵੇਗੀ ਜੋ ਨਾ ਕੇਵਲ ਤਕਨੀਕੀ ਰੂਪ ਨਾਲ ਕੁਸ਼ਲ ਹੋਣ ਬਲਕਿ ਭਾਵਨਾਤਮਕ ਤੌਰ ‘ਤੇ ਵੀ ਸਥਿਰ ਹੋਣ ਅਤੇ ਹਰ ਸਥਿਤੀ ਅਤੇ ਹਰ ਸੰਕਟ ਦਾ ਸਾਹਮਣਾ ਕਰਨ ਵਿੱਚ ਸਮਰੱਥ ਹੋਣ।

ਰਾਸ਼ਟਰਪਤੀ ਮਹੋਦਯਾ ਨੇ ਬੱਚਿਆਂ ਨੂੰ ਜੀਵਨ ਵਿੱਚ ਕੁਝ ਜਨੂਨ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕੰਮ ਕਰਨ ਦੇ ਲਈ ਸਮਾਂ ਕੱਢਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਨੂੰ ਪ੍ਰਸੰਨਤਾ ਅਤੇ ਸੰਤੁਸ਼ਟੀ ਪ੍ਰਾਪਤ ਹੋਵੇ। ਉਸ ਕੰਮ ਨੂੰ ਕਰਨ ਨਾਲ ਉਨ੍ਹਾਂ ਨੂੰ ਜੋ ਸਕਾਰਾਤਮਕ ਊਰਜਾ ਮਿਲੇਗੀ ਉਸ ਨਾਲ ਤੁਹਾਡੀ ਦੂਸਰੇ ਕੰਮ ਨੂੰ ਕਰਨ ਦੀ ਸਮਰੱਥਾ ਵੀ ਵਧੇਗੀ।

Please click here to see the President's Speech –

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

 

***

DS ਡੀਐੱਸ


(रिलीज़ आईडी: 1988503) आगंतुक पटल : 103
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Tamil