ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਏਆਈ ਨੇ 9,384 ਕਰੋੜ ਰੁਪਏ ਵਿੱਚ ਟੋਲ, ਓਪਰੇਟ, ਟਰਾਂਸਫਰ (ਟੀਓਟੀ) ਬੰਡਲ 13 ਅਤੇ 14 ਅਲਾਟ ਕੀਤੇ
Posted On:
18 DEC 2023 3:50PM by PIB Chandigarh
ਐੱਨਐੱਚਏਆਈ ਨੇ 9,384 ਕਰੋੜ ਰੁਪਏ ਵਿੱਚ 273 ਕਿਲੋਮੀਟਰ ਦੀ ਸੰਯੁਕਤ ਲੰਬਾਈ ਦੇ ਟੋਲ, ਓਪਰੇਟ, ਟਰਾਂਸਫਰ (ਟੀਓਟੀ) ਬੰਡਲ 13 ਅਤੇ 14 ਅਲਾਟ ਕੀਤੇ ਹਨ। ਵਿੱਤੀ ਬੋਲੀਆਂ ਵੀਰਵਾਰ, 14 ਨਵੰਬਰ, 2023 ਨੂੰ ਖੋਲ੍ਹੀਆਂ ਗਈਆਂ । ਸਬੰਧਿਤ ਅਧਿਕਾਰੀਆਂ ਦੀ ਪ੍ਰਵਾਨਗੀ ਨਾਲ, ਸਫ਼ਲ ਬੀਡਰਸ ਨੂੰ ਇੱਕ ਦਿਨ ਦੇ ਅੰਦਰ ਐਵਾਰਡ ਲੈਂਟਰ ਜਾਰੀ ਕਰ ਦਿੱਤਾ ਗਿਆ ਹੈ।
ਟੀਓਟੀ ਬੰਡਲ 13 ਵਿੱਚ ਰਾਜਸਥਾਨ ਵਿੱਚ ਐੱਨਐੱਚ-76 ‘ਤੇ ਕੋਟਾ ਬਾਈਪਾਸ ਅਤੇ ਸਟੇ ਬ੍ਰਿਜ ਸ਼ਾਮਲ ਹੈ, ਨਾਲ ਹੀ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਐੱਨਐੱਚ-75 ਦਾ ਗਵਾਲੀਅਰ-ਝਾਂਸੀ ਸੈਕਸ਼ਨ ਵੀ ਆਈਆਰਬੀ ਇਨਫ੍ਰਾਸਟ੍ਰਕਚਰ ਟਰਸਟ ਨੂੰ 1,683 ਕਰੋੜ ਰੁਪਏ ਵਿੱਚ ਅਲਾਟ ਕਰ ਦਿੱਤਾ ਗਿਆ ਹੈ।
ਟੀਓਟੀ ਬੰਡਲ 14 ਵਿੱਚ ਦਿੱਲੀ-ਮੇਰਠ ਐਕਸਪ੍ਰੈੱਸਵੇਅ, ਦਿੱਲੀ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਐੱਨਐੱਚ-9 ਦਾ ਦਿੱਲੀ-ਹਾਪੁੜ ਸੈਕਸ਼ਨ ਅਤੇ ਓਡੀਸ਼ਾ ਵਿੱਚ ਐੱਨਐੱਚ-6 ਦਾ ਬਿੰਜਾਬਹਲ ਤੋਂ ਤੇਲੀਬਾਨੀ ਸੈਕਸ਼ਨ ਸ਼ਾਮਲ ਹੈ। ਇਸ ਨੂੰ ਕਿਊਬ ਹਾਈਵੇਜ਼ ਐਂਡ ਇਨਫ੍ਰਾਸਟ੍ਰਕਚਰ ਪੀਟੀਈ ਲਿਮਿਟਿਡ ਨੂੰ 7,701 ਕਰੋੜ ਰੁਪਏ ਵਿੱਚ ਅਲਾਟ ਕੀਤਾ ਗਿਆ ਹੈ।
ਟੀਓਟੀ ਬੰਡਲਾਂ ਦੀ ਰਿਆਇਤ ਮਿਆਦ 20 ਵਰ੍ਹਿਆਂ ਲਈ ਹੈ ਜਿਸ ਵਿੱਚ ਰਿਆਇਤਕਰਤਾਵਾਂ ਨੂੰ ਇਸ ਸੈਕਸ਼ਨ ਦਾ ਰੱਖ-ਰਖਾਅ ਕਰਨ ਅਤੇ ਪ੍ਰਚਾਲਿਤ ਕਰਨ ਦੀ ਜ਼ਰੂਰਤ ਹੋਵੇਗੀ। ਇਸ ਦੇ ਬਦਲੇ ਵਿੱਚ, ਰਿਆਇਤਕਰਤਾ ਐੱਨਐੱਚ ਫ਼ੀਸ ਨਿਯਮਾਂ ਦੇ ਤਹਿਤ ਨਿਰਧਾਰਿਤ ਫ਼ੀਸ ਦਰਾਂ ਦੇ ਅਨੁਸਾਰ ਇਨ੍ਹਾਂ ਹਿੱਸਿਆਂ ਦੇ ਲਈ ਉਪਯੋਗਕਰਤਾ (ਉਪਭੋਗਤਾ) ਫ਼ੀਸ ਇਕੱਠਾ ਕਰੇਗਾ ਅਤੇ ਕਾਇਮ ਰੱਖੇਗਾ।
ਇਸ ਤੋਂ ਪਹਿਲਾਂ ਅਕਤੂਬਰ 2023 ਵਿੱਚ, ਐੱਨਐੱਚਏਆਈ ਨੇ 400 ਕਿਲੋਮੀਟਰ ਦੀ ਸੰਯੁਕਤ ਲੰਬਾਈ ਦੇ ਟੀਓਟੀ ਬੰਡਲ 11 ਅਤੇ 12 ਨੂੰ 6,584 ਕਰੋੜ ਰੁਪਏ ਵਿੱਚ ਅਲਾਟ ਕੀਤਾ ਸੀ। ਇਨ੍ਹਾਂ ਦੋ ਬੰਡਲਾਂ (11 ਅਤੇ 12) ਵਿੱਚ ਕ੍ਰਮਵਾਰ ਉੱਤਰ ਪ੍ਰਦੇਸ਼ ਵਿੱਚ ਐੱਨਐੱਚ-19 ‘ਤੇ ਇਲਾਹਾਬਾਦ ਬਾਈਪਾਸ ਅਤੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਰਾਜ ਵਿੱਚ ਲਲਿਤਪੁਰ-ਸਾਗਰ-ਲਖਨਾਦੌਨ ਸੈਕਸ਼ਨ ਸ਼ਾਮਲ ਸਨ। ਵਿੱਤ ਵਰ੍ਹੇ 2023-24 ਵਿੱਚ ਅਲਾਟ ਕੀਤੇ ਗਏ ਚਾਰ ਟੀਓਟੀ ਬੰਡਲਾਂ ਦਾ ਸੰਯੁਕਤ ਮੁੱਲ ਲਗਭਗ 15,968 ਕਰੋੜ ਰੁਪਏ ਹੈ ਜੋ ਚਾਲੂ ਵਿੱਤ ਵਰ੍ਹੇ ਦੇ 10,000 ਕਰੋੜ ਰੁਪਏ ਦੇ ਮੁਦਰੀਕਰਨ ਲਕਸ਼ ਤੋਂ ਅਧਿਕ ਹੈ।
ਟੀਓਟੀ ਮਾਡਲ ਰਾਜਮਾਰਗ ਖੇਤਰ ਵਿੱਚ ਨਿਜੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਲਈ ਵਿਕਸਿਤ ਕੀਤਾ ਗਿਆ ਹੈ। ਐੱਨਐੱਚਏਆਈ ਨੇ ਸਮੇਂ-ਸਮੇਂ ‘ਤੇ ਟੋਲ, ਓਪਰੇਟ ਟਰਾਂਸਫਰ ਅਧਾਰ ‘ਤੇ ਵਿਭਿੰਨ ਰਾਸ਼ਟਰੀ ਰਾਜਮਾਰਗ ਸੈਕਸ਼ਨਾਂ ਦੇ ਟੋਲਿੰਗ, ਪ੍ਰਚਾਲਨ ਅਤੇ ਰੱਖ-ਰਖਾਅ ਦੇ ਲਈ ਠੇਕੇ ਅਲਾਟ ਕੀਤੇ ਹਨ। ਟੀਓਟੀ ਨੇ ਸੜਕ ਨੈੱਟਵਰਕ ਦੇ ਮੁੱਲ ਨੂੰ ਪ੍ਰਦਰਸ਼ਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਦੇਸ਼ ਵਿੱਚ ਵਿਸ਼ਵ ਪੱਧਰੀ ਰਾਸ਼ਟਰੀ ਰਾਜਮਾਰਗ ਨੈੱਟਵਰਕ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ ਹੈ।
****
ਐੱਮਜੇਪੀਐੱਸ/ਐੱਨਐੱਸਕੇ
(Release ID: 1988110)
Visitor Counter : 99