ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਘੱਟ ਗਿਣਤੀ ਭਾਈਚਾਰਿਆਂ ਦੇ ਬਜ਼ੁਰਗ ਨਾਗਰਿਕਾਂ ਲਈ ਪ੍ਰੋਗਰਾਮ

Posted On: 07 DEC 2023 3:34PM by PIB Chandigarh

ਸਰਕਾਰ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ, ਕੱਪੜਾ ਮੰਤਰਾਲੇ, ਸੱਭਿਆਚਾਰ ਮੰਤਰਾਲੇ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਪੇਂਡੂ ਵਿਕਾਸ ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਘੱਟ ਗਿਣਤੀਆਂ ਦੇ ਸੀਨੀਅਰ ਨਾਗਰਿਕਾਂ ਸਮੇਤ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਉੱਨਤੀ ਲਈ ਕਈ ਪ੍ਰੋਗਰਾਮ ਲਾਗੂ ਕਰ ਰਹੀ ਹੈ। ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ ਵਿਸ਼ੇਸ਼ ਤੌਰ 'ਤੇ ਛੇ (6) ਕੇਂਦਰੀ ਤੌਰ 'ਤੇ ਸੂਚਿਤ ਘੱਟ ਗਿਣਤੀ ਭਾਈਚਾਰਿਆਂ ਦੇ ਸਮਾਜਿਕ-ਆਰਥਿਕ ਅਤੇ ਵਿਦਿਅਕ ਸਸ਼ਕਤੀਕਰਨ ਲਈ ਦੇਸ਼ ਭਰ ਵਿੱਚ ਵੱਖ-ਵੱਖ ਯੋਜਨਾਵਾਂ ਲਾਗੂ ਕਰ ਰਿਹਾ ਹੈ। ਭਾਰਤ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਕੀਮਾਂ ਵਿੱਚ ਸੀਨੀਅਰ ਨਾਗਰਿਕਾਂ ਲਈ ਏਕੀਕ੍ਰਿਤ ਪ੍ਰੋਗਰਾਮ ਦੀ ਕੇਂਦਰੀ ਖੇਤਰ ਯੋਜਨਾ (ਆਈਪੀਐੱਸਆਰਸੀ), ਸੀਨੀਅਰ ਨਾਗਰਿਕਾਂ ਲਈ ਰਾਜ ਕਾਰਜ ਯੋਜਨਾ (ਐੱਸਏਪੀਐੱਸਆਰਸੀ), ਰਾਸ਼ਟਰੀ ਵਯੋਸ਼੍ਰੀ ਯੋਜਨਾ (ਆਰਵੀਵਾਈ), ਸੀਨੀਅਰ ਸਿਟੀਜ਼ਨ ਲਈ ਰਾਸ਼ਟਰੀ ਹੈਲਪਲਾਈਨ ਸ਼ਾਮਲ ਹਨ। ਇਸ ਤੋਂ ਇਲਾਵਾ ਆਯੁਸ਼ਮਾਨ ਭਾਰਤ- ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਏਬੀ-ਪੀਐੱਮਜੇਏਵਾਈ) ਅਤੇ ਪ੍ਰਧਾਨ ਮੰਤਰੀ ਵਯਾਯ ਵੰਦਨਾ ਯੋਜਨਾ (ਪੀਐੱਮਵੀਵੀਵਾਈ) ਸਰਕਾਰ ਵਲੋਂ ਲਾਗੂ ਕੀਤੀ ਜਾ ਰਹੀ ਹੈ।

ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਜਕ੍ਰਮ (ਪੀਐੱਮਜੇਵੀਕੇ) ਨੂੰ ਲਾਗੂ ਕਰ ਰਿਹਾ ਹੈ ਜੋ ਕਿ ਦੇਸ਼ ਵਿੱਚ ਪਛਾਣੇ ਗਏ ਖੇਤਰਾਂ ਵਿੱਚ ਘੱਟ ਗਿਣਤੀ ਆਬਾਦੀ ਦੇ ਸਮਾਜਿਕ-ਆਰਥਿਕ ਵਿਕਾਸ ਲਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਇੱਕ ਕੇਂਦਰੀ ਸਪਾਂਸਰਡ ਸਕੀਮ ਹੈ। ਪੀਐੱਮਜੇਵੀਕੇ ਦੇ ਅਧੀਨ ਤਰਜੀਹੀ ਖੇਤਰਾਂ ਵਿੱਚ ਸਿਹਤ ਖੇਤਰ ਵੀ ਸ਼ਾਮਲ ਹੈ। ਪੀਐੱਮਜੇਵੀਕੇ ਅਧੀਨ ਬਣਾਈਆਂ ਗਈਆਂ ਸਹੂਲਤਾਂ ਜਿਵੇਂ ਕਿ ਹਸਪਤਾਲ, ਡਿਸਪੈਂਸਰੀਆਂ, ਕਮਿਊਨਿਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਸਰਵਿਸ ਸੈਂਟਰ, ਇੰਦਰਾ ਆਵਾਸ ਯੋਜਨਾ ਆਦਿ ਦੇ ਲਾਭ ਬਜ਼ੁਰਗ ਨਾਗਰਿਕਾਂ ਸਮੇਤ ਪੂਰੇ ਭਾਈਚਾਰੇ ਲਈ ਉਪਲਬਧ ਹਨ। ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪ੍ਰਵਾਨਿਤ ਅਜਿਹੇ ਪ੍ਰੋਜੈਕਟਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:-

(ਲੱਖ ਵਿੱਚ)

ਲੜੀ ਨੰ.

ਪ੍ਰੋਜੈਕਟਾਂ ਦੇ ਨਾਮ

ਪ੍ਰਵਾਨਿਤ ਯੂਨਿਟ

ਕੁੱਲ ਮਨਜ਼ੂਰ ਲਾਗਤ

ਮਨਜ਼ੂਰ ਕੇਂਦਰੀ ਹਿੱਸਾ

1

ਸਿਹਤ ਪ੍ਰੋਜੈਕਟ (ਜਿਵੇਂ ਕਿ ਹਸਪਤਾਲ, ਡਿਸਪੈਂਸਰੀਆਂ, ਸੀਐੱਚਸੀ, ਪੀਐੱਚਸੀ ਆਦਿ,)

5853

350279.71

248154.32

2

ਕਮਿਊਨਿਟੀ ਸੇਵਾ ਕੇਂਦਰ

1218

130592.98

88183.37

3

ਆਈਏਵਾਈਜ਼

359743

140506.82

112813.23

ਕੁੱਲ ਗਿਣਤੀ

366814

621379.51

449150.92

 

 

ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

****

ਐੱਸਐੱਸ/ਟੀਐੱਫਕੇ


(Release ID: 1987675)
Read this release in: English , Urdu , Hindi , Tamil