ਰੇਲ ਮੰਤਰਾਲਾ
ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ 15 ਦਸੰਬਰ, 2023 ਨੂੰ ਭਾਰਤ ਮੰਡਪਮ ਵਿਖੇ 68ਵੇਂ ਰਾਸ਼ਟਰੀ ਰੇਲਵੇ ਪੁਰਸਕਾਰ ਪ੍ਰਦਾਨ ਕਰਨਗੇ
ਸ਼੍ਰੀ ਅਸ਼ਵਿਨੀ ਵੈਸ਼ਣਵ ਉਤਕ੍ਰਿਸ਼ਟ ਸੇਵਾਵਾਂ/ਸਰਵੋਤਮ ਪ੍ਰਦਰਸ਼ਨ ਦੇ ਲਈ ਰੇਲਵੇ ਕਰਮਚਾਰੀਆਂ/ਜ਼ੋਨਲ ਰੇਲਵੇ/ਜਨਤਕ ਉਪਕ੍ਰਮਾਂ ਨੂੰ ਪੁਰਸਕਾਰ/ਸ਼ੀਲਡ ਪ੍ਰਦਾਨ ਕਰਨਗੇ
ਦੇਸ਼ ਭਰ ਵਿੱਚ 100 ਰੇਲਵੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਉਤਕ੍ਰਿਸ਼ਟ ਸੇਵਾਵਾਂ ਲਈ ਜ਼ੋਨਲ ਰੇਲਵੇ, ਉਤਪਾਦਨ ਇਕਾਈਆਂ ਅਤੇ ਪੀਐੱਸਯੂ ਲਈ 21 ਸ਼ੀਲਡਸ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ
Posted On:
14 DEC 2023 2:40PM by PIB Chandigarh
ਕੇਂਦਰੀ ਰੇਲਵੇ, ਸੰਚਾਰ ਅਤੇ ਇਲੈਕਟ੍ਰੋਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ 15 ਦਸੰਬਰ, 2023 ਨੂੰ ਮੰਡਪਮ, ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ 68ਵੇਂ ਰੇਲਵੇ ਸਪਤਾਹ ਕੇਂਦਰੀ ਸਮਾਰੋਹ-ਅਤਿ ਵਿਸ਼ੇਸ਼ ਰੇਲਵੇ ਸੇਵਾ ਪੁਰਸਕਾਰ-2023 ਵਿੱਚ ਰੇਲਵੇ ਕਰਮਚਾਰੀਆਂ ਦੇ ਦਰਮਿਆਨ ਸ਼੍ਰੇਸ਼ਠ ਵਿਵਹਾਰਾਂ ਨੂੰ ਹੁਲਾਰਾ ਦੇਣ ਲਈ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਰੇਲਵੇ ਕਰਮਚਾਰੀਆਂ ਨੂੰ ਪੁਰਸਕਾਰ/ਸ਼ੀਲਡ ਪ੍ਰਦਾਨ ਕਰਨਗੇ।
ਵਿਸ਼ੇਸ਼ ਖੇਤਰ ਵਿੱਚ ਸਰਬਸ਼੍ਰੇਸ਼ਠ ਪ੍ਰਦਰਸ਼ਨ ਲਈ ਜ਼ੋਨਲ ਰੇਲ/ਪੀਐੱਸਯੂ ਨੂੰ ਸ਼ੀਲਡਸ ਵੀ ਪ੍ਰਦਾਨ ਕੀਤੇ ਜਾਣਗੇ। ਰੇਲਵੇ, ਕੋਲਾ ਅਤੇ ਮਾਈਨਜ਼ ਰਾਜ ਮੰਤਰੀ ਸ਼੍ਰੀ ਰਾਓਸਾਹੇਬ ਪਾਟਿਲ ਦਾਨਵੇ ਅਤੇ ਰੇਲਵੇ ਅਤੇ ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਸਨਮਾਨਿਤ ਮਹਿਮਾਨ ਹੋਣਗੇ। ਇਸ ਮੌਕੇ ‘ਤੇ ਰੇਲਵੇ ਬੋਰਡ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਂਬਰ, ਸਾਰੇ ਜ਼ੋਨਲ ਰੇਲਵੇ ਦੇ ਜਨਰਲ ਮੈਨੇਜਰ ਅਤੇ ਰੇਲਵੇ ਦੀਆਂ ਉਤਪਾਦਨ ਇਕਾਈਆਂ ਅਤੇ ਰੇਲਵੇ ਦੇ ਜਨਤਕ ਪ੍ਰਤਿਸ਼ਠਾਨਾਂ ਦੇ ਪ੍ਰਮੁੱਖ ਵੀ ਮੌਜੂਦ ਰਹਿਣਗੇ।
ਕੁੱਲ ਮਿਲਾ ਕੇ, ਦੇਸ਼ ਭਰ ਦੇ ਵਿਭਿੰਨ ਜ਼ੋਨਲ ਰੇਲਵੇ, ਉਤਪਾਦਨ ਇਕਾਈਆਂ ਅਤੇ ਰੇਲਵੇ ਪੀਐੱਸਯੂ ਦੇ 100 ਰੇਲਵੇ ਕਰਮਚਾਰੀਆਂ ਨੂੰ 21 ਸ਼ੀਲਡਾਂ ਦੇ ਨਾਲ ਉਨ੍ਹਾਂ ਦੀਆਂ ਉਤਕ੍ਰਿਸ਼ਟ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ। ਹਰੇਕ ਸਾਲ 10 ਤੋਂ 16 ਅਪ੍ਰੈਲ ਤੱਕ ਰੇਲਵੇ ਸਪਤਾਹ ਮਨਾਇਆ ਜਾਂਦਾ ਹੈ। ਭਾਰਤ ਵਿੱਚ 16.04.1853 ਨੂੰ ਪਹਿਲੀ ਟ੍ਰੇਨ ਚੱਲਣ ਦੀ ਯਾਦ ਵਿੱਚ ਇਹ ਸਾਲ ਮਨਾਇਆ ਜਾਂਦਾ ਹੈ। ਰੇਲਵੇ ਸਪਤਾਹ ਦੌਰਾਨ, ਪੂਰੇ ਭਾਰਤੀ ਰੇਲਵੇ ਵਿੱਚ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ।
ਸ਼ੀਲਡ ਜੇਤੂਆਂ ਦੀ ਸੂਚੀ-2023 ਦੇਖਣ ਲਈ ਇੱਥੇ ਕਲਿੱਕ ਕਰੋ:
ਪੁਰਸਕਾਰ ਜੇਤੂਆਂ ਦੀ ਅੰਤਿਮ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ:
******
ਵਾਈਬੀ/ਏਐੱਸ/ਪੀਐੱਸ
(Release ID: 1987153)
Visitor Counter : 57