ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨਿਕ ਅਤੇ ਉਦਯੋਗਿਕ ਰਿਸਰਚ ਕੌਂਸਲ-ਰਾਸ਼ਟਰੀ ਭੌਤਿਕ ਲੈਬ (ਸੀਐੱਸਆਈਆਰ-ਐੱਨਪੀਐੱਲ) ਨੇ ਭਾਰਤੀ ਅੰਤਰਰਾਸ਼ਟਰੀ ਵਿਗਿਆਨ ਮਹੋਤਸਵ (ਆਆਈਐੱਸਐੱਫ) 2023 ਦਾ ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤਾ

Posted On: 14 DEC 2023 6:29PM by PIB Chandigarh

ਵਿਗਿਆਨਿਕ ਅਤੇ ਉਦਯੋਗਿਕ ਰਿਸਰਚ ਕੌਂਸਲ-ਰਾਸ਼ਟਰੀ ਭੌਤਿਕੀ ਲੈਬ (ਕੌਂਸਲ ਆਫ਼ ਸਾਇੰਟਿਫਿਕ ਐਂਡ ਇੰਟਸਟ੍ਰੀਅਲ ਰਿਸਰਚ ਸੀਐੱਸਆਈਆਰ- ਨੈਸ਼ਨਲ ਫਿਜ਼ੀਕਲ ਲੈਬੋਰੇਟਰੀ-ਐੱਨਪੀਐੱਲ) ਨੇ ਭਾਰਤੀ ਅੰਤਰਰਾਸ਼ਟਰੀ ਵਿਗਿਆਨ ਮਹੋਤਸਵ (ਆਈਆਈਐੱਸਐੱਫ) 2023 ਦੇ ਲਈ ਅੱਜ 14 ਦਸੰਬਰ 2023 ਨੂੰ ਅੱਧੇ ਦਿਨ ਦੀ ਪਹੁੰਚ (ਆਊਟਰੀਚ) ਪ੍ਰੋਗਰਾਮ ਆਯੋਜਿਤ ਕੀਤਾ,

ਜਿਸ ਨੂੰ  17 ਤੋਂ 20 ਜਨਵਰੀ, 2024 ਦੌਰਾਨ ਖੇਤਰੀ ਜੈਵ ਟੈਕਨੋਲੋਜੀ ਸੈਂਟਰ- ਟ੍ਰਾਂਸਲੇਸ਼ਨਲ ਸਿਹਤ ਵਿਗਆਨ ਅਤੇ ਟੈਕਨੋਲੋਜੀ ਸੰਸਥਾਨ (ਰੀਜ਼ਨਲ ਸੈਂਟਰ ਫਾਰ ਬਾਇਓਟੈਕਨੋਲੋਜੀ-ਆਰਸੀਬੀ- ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ - ਟੀਐੱਚਐੱਸਟੀਆਈ) ਕੈਂਪਸ, ਫਰੀਦਾਬਾਦ, ਹਰਿਆਣਾ ਵਿੱਚ ਆਯੋਜਿਤ ਕੀਤਾ ਜਾਣਾ ਹੈ। ਸੀਐੱਸਆਈਆਰ-ਐੱਨਪੀਐੱਲ ਸਭਾ ਵਿੱਚ ਉਦਘਾਟਨੀ ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾਉਣ ਅਤੇ ਸਰਸਵਤੀ ਵੰਦਨਾ ਦੇ ਨਾਲ ਹੋਈ।

ਸੀਐੱਸਆਈਆਰ-ਐੱਨਪੀਐੱਲ ਦੇ ਡਾਇਰੈਕਟਰ ਪ੍ਰੋਫੈਸਰ ਵੇਣੂ-ਗੋਪਾਲ ਅਚੰਤਾ ਨੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਜਨਤਾ ਨੂੰ ਜਾਗਰੂਕ ਕਰਨ ਅਤੇ ਵਿਗਿਆਨਿਕ ਸੁਭਾਅ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਅੰਤਰਰਾਸ਼ਟਰੀ ਵਿਗਿਆਨ ਮਹੋਤਸਵ (ਆਈਆਈਐੱਸਐੱਫ) ਅਤੇ ਆਊਟਰੀਚ ਪ੍ਰੋਗਰਾਮ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ, ਰਾਸ਼ਟਰੀ ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਸੰਸਥਾਨ-ਨੈਸ਼ਨਲ ਇੰਸਟੀਟਿਊਟ ਆਫ਼ ਇਲੈਕਟ੍ਰੌਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ-ਐੱਨਆਈਈਐੱਲਆਈਟੀ) ਦੇ ਡਾਇਰੈਕਟਰ ਜਨਰਲ (ਡੀਜੀ) ਪ੍ਰੋਫੈਸਰ. ਐੱਮ.ਐੱਮ. ਤ੍ਰਿਪਾਠੀ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਆਈਆਈਐੱਸਐੱਫ 2016 ਦੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ,

ਜੋ ਪਹਿਲਾਂ ਸੀਐੱਸਆਈਆਰ-ਐੱਨਪੀਐੱਲ ਕੈਂਪਸ ਵਿੱਚ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨੌਜਵਾਨਾਂ ਨੂੰ ਅਜਿਹੇ ਪ੍ਰੋਗਰਾਮਾਂ ਵਿਚ ਸਰਗਰਮ ਭਾਗੀਦਾਰੀ ਨਿਭਾਉਣੀ ਚਾਹੀਦੀ ਹੈ ਕਿਉਂਕਿ ਉਹ ਭਵਿੱਖ ਦੇ ਆਗੂ ਹਨ ਅਤੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣਗੇ। ਡਾ. ਤ੍ਰਿਪਾਠੀ ਨੇ ਸਮਾਜ ਅਤੇ ਸਬੰਧਿਤ ਚੁਣੌਤੀਆਂ ਲਈ ਆਰਟੀਫਿਸ਼ਲ ਇੰਟੈਲੀਜੈਂਸ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਸਾਈਬਰ ਸੁਰੱਖਿਆ, ਕੁਆਂਟਮ ਕੰਪਿਊਟਿੰਗ, ਮੌਲੀਕਿਊਲਰ ਕਮਿਊਨੀਕੇਸ਼ਨ ਆਦਿ ਵਿੱਚ ਨੈਤਿਕਤਾ ਦੇ ਮਹੱਤਵ ‘ਤੇ ਵੀ ਚਾਨਣਾ ਪਾਇਆ।

ਪ੍ਰੋਗਰਾਮ ਤੋਂ ਬਾਅਦ ਭਾਰਤੀ ਅੰਤਰਰਾਸ਼ਟਰੀ ਵਿਗਿਆਨ ਮਹੋਤਸਵ (ਆਈਆਈਐੱਸਐੱਫ)2023 ਵਿੱਚ ਨਿਰਧਾਰਿਤ ਪ੍ਰੋਗਰਾਮਾਂ ਦੇ ਵਿਸਤਾਰ (ਸਪੈਕਟ੍ਰਮ) ‘ਤੇ ਇੰਦਰਪ੍ਰਸਥ ਵਿਗਿਆਨ ਭਾਰਤੀ ਦੇ ਪ੍ਰਧਾਨ ਪ੍ਰੋਫੈਸਰ ਪੁਨੀਤ ਮਿਸ਼ਰਾ ਦੁਆਰਾ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ। ਡਾ. ਮਿਸ਼ਰਾ ਨੇ ਲਗਭਗ ਅਜਿਹੇ 16 ਪ੍ਰੋਗਰਾਮਾਂ ‘ਤੇ ਚਾਨਣਾ ਪਾਇਆ, ਜਿਨ੍ਹਾਂ ਨੂੰ ਵਿਦਿਆਰਥੀ (ਸਟੂਡੈਂਟ) ਸਾਇੰਸ ਵਿਲੇਜ਼, ਯੁਵਾ ਵਿਗਿਆਨਿਕ ਸੰਮੇਲਨ, ਮਹਿਲਾ ਵਿਗਿਆਨਿਕ ਅਤੇ ਉੱਦਮੀ ਸੰਮੇਲਨ ਆਦਿ ਜਿਹੇ ਇਸ ਚਾਰ ਦਿਨੀਂ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੀ ਯੋਜਨਾ ਹੈ।

ਉਨ੍ਹਾਂ ਨੇ ਮੌਜੂਦ ਸਰੋਤਿਆਂ ਨੂੰ ਆਈਆਈਐੱਸਐੱਫ ਦੀ ਭੂਮਿਕਾ ਅਤੇ ਉਦੇਸ਼ ਬਾਰੇ ਦੱਸਿਆ ਜਿਸ ਵਿੱਚ ਪਰੰਪਰਾ, ਸੱਭਿਆਚਾਰ ਅਤੇ ਤਿਉਹਾਰ ਦੇ ਰੂਪ ਵਿੱਚ ਵਿਗਿਆਨ ਦਾ ਉਪਯੋਗ ਸ਼ਾਮਲ ਹੈ ਤਾਕਿ ਇਸ ਨੂੰ ਵਿਸ਼ੇਸ਼ ਤੌਰ ‘ਤੇ ਅਧਿਕਤਮ ਲੋਕਾਂ ਤੱਕ ਪ੍ਰਸਾਰਿਤ ਕੀਤਾ ਜਾ ਸਕੇ। ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਭਾਵੀ ਪੀੜ੍ਹੀ ਵਿੱਚ ਵਿਗਿਆਨਿਕ ਸੁਭਾਅ ਵਿਕਸਿਤ ਕਰਨ ਦੀ ਜ਼ਰੂਰਤ ਹੈ।

ਇੱਕ ਹੋਰ ਬੁਲਾਰੇ, ਸੀਐੱਸਆਈਆਰ-ਐੱਨਪੀਐੱਲ ਵਿੱਚ ਮੁੱਖ ਵਿਗਿਆਨਿਕ ਡਾ. ਸੁਸ਼ੀਲ ਕੁਮਾਰ ਨੇ ਸੀਐੱਸਆਈਆਰ-ਐੱਨਪੀਐੱਲ ਦੀ ਸੰਖੇਪ ਜਾਣਕਾਰੀ ਪੇਸ਼ ਕੀਤੀ ਅਤੇ ਇਸ ਦੇ ਆਦੇਸ਼ (ਮੈਂਡੇਟ), ਮੈਟਰੋਲੋਜੀ, ਖੋਜ ਅਤੇ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਸੀਐੱਸਆਈਆਰ-ਐੱਨਪੀਐੱਲ ਵਿੱਚ ਕੀਤੀ ਜਾ ਰਹੀ ਅਤੀਤ ਦੀ ਅਤੇ ਵਰਤਮਾਨ ਗਤੀਵਿਧੀਆਂ ਅਤੇ ਅੱਗੇ ਵੱਖ-ਵੱਖ ਖੇਤਰਾਂ ਵਿੱਚ ਉਦਯੋਗਾਂ ਦੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਵਿਗਿਆਨਿਕ ਅਤੇ ਉਦਯੋਗਿਕ ਖੋਜ ਕੌਂਸਲ-ਰਾਸ਼ਟਰੀ ਭੌਤਿਕੀ ਲੈਬ (ਸੀਐੱਸਆਈਆਰ-ਐੱਨਪੀਐੱਲ) ਵਿੱਚ ਆਈਆਈਐੱਸਐੱਫ ਆਊਟਰੀਚ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਸੁਮੀਤ ਕੇ. ਮਿਸ਼ਰਾ ਦੇ ਧੰਨਵਾਦ ਪ੍ਰਸਤਾਵ ਅਤੇ ਉਸ ਤੋਂ ਬਾਅਦ ਰਾਸ਼ਟਰੀ ਗੀਤ ਦੇ ਨਾਲ ਇਸ ਪ੍ਰੋਗਰਾਮ ਦੀ ਸਮਾਪਤੀ ਹੋਈ।

****

ਐੱਸਐੱਨਸੀ/ਪੀਕੇ



(Release ID: 1987152) Visitor Counter : 43


Read this release in: English , Urdu , Hindi