ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਭਾਰਤ ਨਿਊ ਕਾਰ ਅਸੈੱਸਮੈਂਟ ਪ੍ਰੋਗਰਾਮ ਯਾਤਰੀ ਕਾਰਾਂ ਦੀ ਸੁਰੱਖਿਆ ਰੇਟਿੰਗ ਨਿਰਧਾਰਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਵਾਹਨ ਖਪਤਕਾਰਾਂ ਨੂੰ ਪੂਰੀ ਜਾਣਕਾਰੀ ਦੇ ਨਾਲ ਫੈਸਲੇ ਲੈਣ ਲਈ ਸਮਰੱਥਾ ਪ੍ਰਦਾਨ ਕਰਦਾ ਹੈ
प्रविष्टि तिथि:
14 DEC 2023 2:32PM by PIB Chandigarh
ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਨੇ ਜੀ.ਐੱਸ.ਆਰ. 698 (ਈ) ਮਿਤੀ 27 ਸਤੰਬਰ, 2023 ਨੂੰ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਦੇ ਅਨੁਸਾਰ ਭਾਰਤ ਨਿਊ ਕਾਰ ਅਸੈੱਸਮੈਂਟ ਪ੍ਰੋਗਰਾਮ (ਬੀਐੱਨਸੀਏਪੀ) ਦੇ ਸਬੰਧ ਵਿੱਚ ਸੀਐੱਮਵੀਆਰ (ਕੇਂਦਰੀ ਮੋਟਰ ਵਾਹਨ ਨਿਯਮ), 1989 ਵਿੱਚ ਇੱਕ ਨਵਾਂ ਨਿਯਮ 126ਈ ਸ਼ਾਮਲ ਕੀਤਾ ਹੈ। ਇਸ ‘ਤੇ ਅਧਾਰਿਤ ਹੇਠ ਲਿਖੇ ਬਿੰਦੂਆਂ ਨੂੰ ਨਿਰਧਾਰਿਤ ਕੀਤਾ ਗਿਆ ਹੈ:-
126ਈ. ਭਾਰਤ ਨਿਊ ਕਾਰ ਅਸੈੱਸਮੈਂਟ ਪ੍ਰੋਗਰਾਮ-(1) ਇਸ ਨਿਯਮ ਦੇ ਤਹਿਤ ਕਾਰਾਂ ਲਈ ਮੁਲਾਂਕਣ ਪ੍ਰੋਗਰਾਮ 1 ਅਕਤੂਬਰ, 2023 ਨੂੰ ਜਾਂ ਉਸ ਤੋਂ ਬਾਅਦ ਦੇਸ਼ ਵਿੱਚ ਨਿਰਮਿਤ ਜਾਂ ਆਯਾਤ ਸ਼੍ਰੇਣੀ ਐੱਮ1 ਦੇ ਪ੍ਰਵਾਨਿਤ ਵਾਹਨਾਂ ‘ਤੇ ਲਾਗੂ ਹੋਵੇਗਾ। ਇਸ ਤੋਂ ਇਲਾਵਾ, ਬੀਐੱਨਸੀਏਪੀ ਇੱਕ ਸਵੈ-ਇੱਛਤ ਪ੍ਰੋਗਰਾਮ ਹੋਵੇਗਾ ਜਿਸ ਦੀ ਨਿਗਰਾਨੀ ਕਿਸੇ ਏਜੰਸੀ ਦੁਆਰਾ ਕੀਤੀ ਜਾਵੇਗੀ।
1 ਅਕਤੂਬਰ 2023 ਤੋਂ, ਮੋਟਰ ਵਾਹਨਾਂ ਦੇ ਨਿਰਮਾਤਾ ਜਾਂ ਆਯਾਤਕ ਨੂੰ ਏਆਈਐੱਸ:197 ਦੇ ਅਨੁਸਾਰ ਸਟਾਰ ਰੇਟਿੰਗ ਦੇ ਲਈ ਆਪਣੇ ਮੋਟਰ ਵਾਹਨ ਦੀ ਜਾਂਚ ਅਤੇ ਸਟਾਰ ਰੇਟਿੰਗ ਦਾ ਮੁਲਾਂਕਣ ਕਰਵਾਉਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਦੁਆਰਾ ਮਨੋਨੀਤ ਕੀਤੀ ਗਈ ਏਜੰਸੀ ਦੇ ਸਾਹਮਣੇ ਫਾਰਮ 70 ਏ ਵਿੱਚ ਇੱਕ ਬਿਨੈ-ਪੱਤਰ ਪੇਸ਼ ਕਰਨਾ ਹੋਵੇਗਾ।
ਨਿਯਮ ਦੇ ਅਨੁਸਾਰ ਸਟਾਰ ਰੇਟਿੰਗ ਦੇ ਮੁਲਾਂਕਣ ਦੇ ਉਦੇਸ਼ ਨਾਲ ਮੋਟਰ ਵਾਹਨ ਦੀ ਲਾਗਤ ਅਤੇ ਇਸ ਤਰ੍ਹਾਂ ਦੇ ਮੁਲਾਂਕਣ ਦੀ ਪ੍ਰਕਿਰਿਆਗਤ ਲਾਗਤ ਸਬੰਧਿਤ ਨਿਰਮਾਤਾ ਜਾਂ ਆਯਾਤਕ ਦੁਆਰਾ ਹੀ ਖਰਚ ਕੀਤੀ ਜਾਵੇਗੀ।
ਮੁਲਾਂਕਣ ਕਾਰਜ ਨੂੰ ਪੂਰਾ ਕਰਨ ਲਈ ਮੋਟਰ ਵਾਹਨਾਂ ਦੀ ਚੋਣ ਏਆਈਐੱਸ-197 ਪ੍ਰਾਵਧਾਨ ਦੇ ਅਨੁਸਾਰ ਨਿਰਮਾਤਾ, ਆਯਾਤਕ ਜਾਂ ਨਿਰਮਾਤਾ ਜਾਂ ਆਯਾਤ ਦੇ ਅਧਿਕਾਰਿਤ ਡੀਲਰ ਦੇ ਕੈਂਪਸ ਤੋਂ ਮਨੋਨੀਤ ਏਜੰਸੀ ਦੁਆਰਾ ਬੇਤਰਤੀਬੇ ਢੰਗ ਨਾਲ ਕੀਤਾ ਜਾਵੇਗਾ।
ਉਪ-ਨਿਯਮ (2) ਵਿੱਚ ਚੁਣੇ ਗਏ ਵਾਹਨਾਂ ਦੇ ਮੁਲਾਂਕਣ ਦੇ ਉਦੇਸ਼ ਲਈ ਮਨੋਨੀਤ ਕੀਤੀ ਗਈ ਸੰਸਥਾ ਦੁਆਰਾ ਨਿਯਮ 126 ਵਿੱਚ ਦਰਸਾਏ ਗਈ ਕਿਸੇ ਵੀ ਟੈਸਟਿੰਗ ਏਜੰਸੀ ਦੀ ਚੋਣ ਕੀਤੀ ਜਾਵੇਗੀ।
ਨਿਰਮਾਤਾ ਜਾਂ ਆਯਾਤਕ ਦੁਆਰਾ ਚੁਣੇ ਗਏ ਵਾਹਨਾਂ ਨੂੰ ਉਪ-ਨਿਯਮ (4) ਦੇ ਤਹਿਤ ਅਭਿਲਕਸ਼ਿਤ ਟੈਸਟਿੰਗ ਏਜੰਸੀ ਨੂੰ ਭੇਜਣਗੇ।
ਟੈਸਟਿੰਗ ਕਰਨ ਵਾਲੀ ਸੰਸਥਾ ਏਆਈਐੱਸ-197 ਦੇ ਅਨੁਸਾਰ ਚੁਣੇ ਗਏ ਵਾਹਨਾਂ ਦਾ ਮੁਲਾਂਕਣ ਕਰੇਗੀ ਅਤੇ ਫਾਰਮ 70ਬੀ ਵਿੱਚ ਮੁਲਾਂਕਣ ਰਿਪੋਰਟ ਮਨੋਨੀਤ ਏਜੰਸੀ ਦੇ ਸਾਹਮਣੇ ਪੇਸ਼ ਕਰੇਗੀ।
ਮੁਲਾਂਕਣ ਰਿਪੋਰਟ ਦੀ ਜਾਂਚ ਅਤੇ ਪ੍ਰਵਾਨਗੀ ‘ਤੇ, ਵਾਹਨ ਦੀ ਸਟਾਰ ਰੇਟਿੰਗ ਮਨੋਨੀਤ ਕੀਤੀ ਗਈ ਏਜੰਸੀ ਦੁਆਰਾ ਮਨੋਨੀਤ ਪੋਰਟਲ ‘ਤੇ ਅਪਲੋਡ ਕੀਤੀ ਜਾਵੇਗੀ:
ਇਸ ਨਵੀਂ ਵਿਵਸਥਾ ਦਾ ਕੋਈ ਵੀ ਪ੍ਰਾਵਧਾਨ ਨਿਯਮ 126 ਦੇ ਤਹਿਤ ਛੋਟ ਪ੍ਰਾਪਤ ਵਾਹਨ ‘ਤੇ ਲਾਗੂ ਨਹੀਂ ਹੋਵੇਗਾ।
ਭਾਰਤ ਨਿਊ ਕਾਰ ਅਸੈੱਸਮੈਂਟ ਪ੍ਰੋਗਰਾਮ ਯਾਤਰੀ ਕਾਰਾਂ ਦੀ ਸੁਰੱਖਿਆ ਰੇਟਿੰਗ ਦੀ ਧਾਰਨਾ ਪੇਸ਼ ਕਰਦਾ ਹੈ ਅਤੇ ਇਹ ਭਾਰਤੀ ਉਪਭੋਗਤਾਵਾਂ ਨੂੰ ਪੂਰੀ ਜਾਣਕਾਰੀ ਦੇ ਨਾਲ ਫੈਸਲਾ ਲੈਣ ਲਈ ਸਸ਼ਕਤ ਬਣਾਉਂਦਾ ਹੈ। ਇਹ ਦੇਸ਼ ਵਿੱਚ ਓਈਐੱਮ ਦੁਆਰਾ ਉਤਪਾਦਿਤ ਕਾਰਾਂ ਦੀ ਨਿਰਯਾਤ ਯੋਗਤਾ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ, ਭਾਰਤ ਨਿਊ ਕਾਰ ਅਸੈੱਸਮੈਂਟ ਪ੍ਰੋਗਰਾਮ ਵਾਹਨ ਨਿਰਮਾਤਾਵਾਂ ਨੂੰ ਉੱਚ ਰੇਟਿੰਗ ਹਾਸਲ ਕਰਨ ਲਈ ਉੱਨਤ ਸੁਰੱਖਿਆ ਤਕਨੀਕ ਪ੍ਰਦਾਨ ਕਰਨ ਲਈ ਵੀ ਪ੍ਰੋਤਸਾਹਿਤ ਕਰਦਾ ਹੈ।
ਕੇਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
***
ਐੱਮਜੇਪੀਐੱਸ/ਐੱਨਐੱਸਕੇ
(रिलीज़ आईडी: 1986778)
आगंतुक पटल : 85