ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਦਿਵਿਯਾਂਗ ਸਾਬਕਾ ਇੰਡੀਅਨ ਏਅਰ ਫੋਰਸ ਦੇ ਅਧਿਕਾਰੀ ਦੇ ਨਾਲ ਓਲਾ ਕੈਬ (Ola Cabs) ਡਰਾਈਵਰ ਨੇ ਕੀਤਾ ਦੁਰਵਿਹਾਰ


ਦਿਵਿਯਾਂਗ ਦੇ ਲਈ ਚੀਫ਼ ਕਮਿਸ਼ਨਰ ਨੇ ਘਟਨਾ ‘ਤੇ ਓਲਾ ਕੈਬਸ (Ola Cabs) ਨੂੰ ਨੋਟਿਸ ਜਾਰੀ ਕੀਤਾ

Posted On: 15 DEC 2023 4:31PM by PIB Chandigarh

ਦਿਵਿਯਾਂਗ ਵਿਅਕਤੀਆਂ ਲਈ ਚੀਫ਼ ਕਮਿਸ਼ਨਰ ਨੇ ਓਲਾ ਕੈਬ (Ola Cabsਦੇ ਇੱਕ ਡਰਾਈਵਰ ਦੁਆਰਾ 80 ਫੀਸਦੀ ਲੋਕੋਮੋਟਰ ਦਿਵਿਯਾਂਗਤਾ ਵਾਲੇ ਪੈਰਾ ਸ਼ੂਟਰ, ਵਿੰਗ ਕਮਾਂਡਰ ਸ਼ਾਂਤਨੂੰ ਦੇ ਨਾਲ ਕੀਤੇ ਗਏ ਦੁਰਵਿਹਾਰ ਦੇ ਸੰਦਰਭ ਵਿੱਚ ਓਲਾ ਕੈਬ ਕੰਪਨੀ ਨੂੰ ਨੋਟਿਸ ਜਾਰੀ ਕੀਤਾ।

 

ਏਅਰ ਫੋਰਸ ਦੇ ਸਾਬਕਾ ਅਧਿਕਾਰੀ ਸ਼ਾਂਤਨੂੰ ਸਿੰਘ ਨੇ ਸੀਸੀਪੀਡੀ ਵਿੱਚ ਕੀਤੀ ਗਈ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਮੰਗਲਵਾਰ 12 ਦਸੰਬਰ 2023 ਨੂੰ ਕਰਣੀ ਸਿੰਘ ਸ਼ੂਟਿੰਗ ਰੇਂਜ਼ ਤੋਂ ਥੋੜੀ ਦੂਰੀ ਦੀ ਯਾਤਰਾ ਕਰਨ ਦੇ ਲਈ ਉਨ੍ਹਾਂ ਨੇ ਇੱਕ ਓਲਾ ਕੈਬ ਬੁੱਕ ਕੀਤੀ, ਜਿੱਥੇ ਉਹ ਪਹਿਲਾਂ ਖੇਲੋ ਇੰਡੀਆ ਪੈਰਾ ਗੇਮਸ ਵਿੱਚ ਹਿੱਸਾ ਲੈਣ ਲਈ 3 ਕਿਲੋਮੀਟਰ ਦੂਰ ਇੱਕ ਸਥਾਨ ‘ਤੇ ਆਏ ਸਨ। ਸ਼ਾਂਤਨੂੰ ਸਿੰਘ ਦੀ ਪਤਨੀ ਨੇ ਕੈਬ ਦੇ ਡਰਾਈਵਰ ਤੋਂ ਬੂਟ ਸਪੇਸ ਵਿੱਚ ਸੀਐੱਨਜੀ ਕਿੱਟ ਲਗੀ ਹੋਣ ਕਾਰਨ ਫੋਲਡਿਡ ਵ੍ਹੀਲਚੇਅਰ ਨੂੰ ਪਿਛਲੀ ਸੀਟ ‘ਤੇ ਰੱਖਣ ਦੀ ਬੇਨਤੀ ਕੀਤੀ ਲੇਕਿਨ ਕੈਬ ਡਰਾਈਵਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ। ਇਸ ਤੋਂ ਇਲਾਵਾ ਕੈਬ ਡਰਾਈਵਰ ਨੇ ਏਅਰ ਫੋਰਸ ਦੇ ਸਾਬਕਾ ਅਧਿਕਾਰੀ ਦੀ ਪਤਨੀ ਦੇ ਨਾਲ ਦੁਰਵਿਹਾਰ ਕੀਤਾ ਅਤੇ ਸ਼ਾਂਤਨੂੰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਕੈਬ ਤੋਂ ਉਤਰ ਜਾਣ ਲਈ ਕਿਹਾ। ਕੈਬ ਡਰਾਈਵਰ ਨੇ ਕਿਹਾ ਕਿ ਉਹ ਵ੍ਹੀਲਚੇਅਰ ਨੂੰ ਆਪਣੀ ਕੈਬ ਵਿੱਚ ਨਹੀਂ ਰੱਖ ਸਕਦਾ ਹੈ ਅਤੇ ਨਾ ਹੀ ਲੈ ਜਾ ਸਕਦਾ ਹੈ। ਕੈਬ ਡਰਾਈਵਰ ਦੇ ਇਸ ਦੁਰਵਿਹਾਰ ਤੋਂ ਦੁਖੀ ਅਤੇ ਪੀੜਤ ਹੋਣ ਦੇ ਬਾਅਦ ਏਅਰ ਫੋਰਸ ਦੇ ਸਾਬਕਾ ਅਧਿਕਾਰੀ ਨੇ ਸੀਸੀਪੀਡੀ ਤੋਂ ਕੈਬ ਡਰਾਈਵਰ ਦੀ ਸ਼ਿਕਾਇਤ ਲਈ ਸੰਪਰਕ ਕੀਤਾ।

 

ਏਅਰ ਫੋਰਸ ਦੇ ਸਾਬਕਾ ਅਧਿਕਾਰੀ ਦੀ ਸ਼ਿਕਾਇਤ ਦਾ ਹਵਾਲਾ ਲੈਂਦੇ ਹੋਏ ਦਿਵਿਯਾਂਗ ਵਿਅਕਤੀਆਂ ਦੇ ਚੀਫ਼ ਕਮਿਸ਼ਨਰ ਨੇ ਓਲਾ ਕੰਪਨੀ ਨੂੰ 30 ਦਿਨਾਂ ਦੇ ਅੰਦਰ ਇਸ ਸੰਦਰਭ ਵਿੱਚ ਜਵਾਬ ਮੰਗਿਆ ਹੈ।

****

ਐੱਮਜੀ/ਐੱਮਐੱਸ/ਵੀਐੱਲ/ਐੱਸਡੀ



(Release ID: 1986773) Visitor Counter : 33


Read this release in: English , Urdu , Hindi