ਸੰਸਦੀ ਮਾਮਲੇ
ਯੁਵਾ ਸੰਸਦ ਪ੍ਰਤੀਯੋਗਿਤਾਵਾਂ ‘ਤੇ ਖਰਚ ਕੀਤਾ ਗਿਆ ਫੰਡ
Posted On:
13 DEC 2023 3:01PM by PIB Chandigarh
ਸੰਸਦੀ ਮਾਮਲੇ ਮੰਤਰਾਲਾ ਦੇਸ਼ ਭਰ ਦੇ ਸਕੂਲਂ ਵਿੱਚ ਹੇਠ ਲਿਖੇ ਯੁਵਾ ਸੰਸਦ ਪ੍ਰਤੀਯੋਗਿਤਾਵਾਂ ਦਾ ਆਯੋਜਨ ਕਰਦਾ ਹੈ:-
-
ਸਿੱਖਿਆ ਡਾਇਰੈਕਟੋਰੇਟ, ਐੱਨਸੀਟੀ ਦਿੱਲੀ ਸਰਕਾਰ ਅਤੇ ਨਵੀਂ ਦਿੱਲੀ ਮਿਊਂਸੀਪਲ ਕੌਂਸਲ (ਐੱਨਡੀਐੱਮਸੀ) ਦੇ ਤਹਿਤ ਸਕੂਲਾਂ ਲਈ ਯੁਵਾ ਸੰਸਦ ਪ੍ਰਤੀਯੋਗਿਤਾਵਾਂ।
-
ਕੇਂਦਰੀ ਵਿਦਿਆਲਿਆਂ ਲਈ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ।
-
ਜਵਾਹਰ ਨਵੋਦਯ ਵਿਦਿਆਲਿਆਂ ਦੇ ਲਈ ਰਾਸ਼ਟਰੀ ਯੁਵਾ ਸੰਸਦ ਪ੍ਰਤੀਯੋਗਿਤਾ।
ਯੋਜਨਾਵਾਂ ਦੇ ਅਨੁਸਾਰ, ਹਰੇਕ ਪ੍ਰਤੀਯੋਗਿਤਾ ਸਬੰਧਿਤ ਮੂਲ ਵਿਦਿਅਕ ਸੰਗਠਨਾਂ ਯਾਨੀ ਸਿੱਖਿਆ ਡਾਇਰੈਕਟੋਰੇਟ, ਐੱਨਸੀਟੀ ਦਿੱਲੀ ਸਰਕਾਰ ਅਤੇ ਸਿੱਖਿਆ ਵਿਭਾਗ, ਨਵੀਂ ਦਿੱਲੀ ਮਿਊਂਸੀਪਲ ਕੌਂਸਲ (ਐੱਨਡੀਐੱਮਸੀ), ਕੇਂਦਰੀ ਵਿਦਿਆਲਿਆ ਸੰਗਠਨ ਅਤੇ ਨਵੋਦਯ ਵਿਦਿਆਲਿਆ ਸੰਗਠਨ ਦੁਆਰਾ ਨਾਮਜ਼ਦ ਪ੍ਰਤੀਭਾਗੀ ਸਕੂਲਾਂ ਦੇ ਦਰਮਿਆਨ ਪ੍ਰਤੀਯੋਗਿਤਾ ਆਯੋਜਿਤ ਕੀਤੀ ਜਾਂਦੀ ਹੈ। ਸਕੂਲਾਂ ਦਾ ਨਾਮਕਰਣ ਮੂਲ ਵਿਦਿਅਕ ਸੰਗਠਨਾਂ ਦੁਆਰਾ ਉਨ੍ਹਾਂ ਦੇ ਸੰਗਠਨਾਤਮਕ ਢਾਂਚੇ ਦੇ ਅਨੁਸਾਰ ਨਾਮ ਦਰਜ ਕੀਤਾ ਜਾਂਦਾ ਹੈ, ਨਾ ਕਿ ਰਾਜ-ਵਾਰ ਅਧਾਰ ‘ਤੇ।
ਪਿਛਲੇ ਪੰਜ ਵਰ੍ਹਿਆਂ ਦੌਰਾਨ ਹਿੱਸਾ ਲੈਣ ਵਾਲੇ ਸਕੂਲਾਂ ਦਾ ਵੇਰਵਾ ਇਸ ਤਰ੍ਹਾਂ ਹੈ:-
ਲੜੀ ਨੰਬਰ
|
ਸਾਲ
|
ਹਿੱਸਾ ਲੈਣ ਵਾਲੀਆਂ ਸੰਸਥਾਵਾਂ ਦੀ ਸੰਖਿਆ
|
|
|
|
ਦਿੱਲੀ ਦੇ ਸਕੂਲ
|
ਕੇਂਦਰੀ ਵਿਦਿਆਲਿਆ
|
ਜਵਾਹਰ ਨਵੋਦਯ
|
|
1
|
2018-19
|
33
|
125
|
64
|
|
2
|
2019-20
|
31
|
125
|
64
|
|
3
|
2020-21
|
ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਦੇ ਕਾਰਨ ਆਯੋਜਿਤ ਨਹੀਂ ਕੀਤਾ ਗਿਆ
|
|
4
|
2021-22
|
|
5
|
2022-23
|
39
|
150
|
80
|
|
ਪਿਛਲੇ ਪੰਜ ਵਰ੍ਹਿਆਂ ਦੌਰਾਨ ਸਕੂਲਾਂ ਵਿੱਚ ਯੁਵਾ ਸੰਸਦ ਪ੍ਰਤੀਯੋਗਿਤਾਵਾਂ ਦੇ ਆਯੋਜਨ ਵਿੱਚ ਸੰਸਦੀ ਮਾਮਲੇ ਮੰਤਰਾਲੇ ਦੁਆਰਾ ਖਰਚ ਕੀਤੀ ਗਈ ਰਾਸ਼ੀ ਦਾ ਵੇਰਵਾ ਇਸ ਤਰ੍ਹਾਂ ਹੈ:-
ਲੜੀ ਨੰਬਰ
|
ਵਿੱਤ ਵਰ੍ਹਾਂ
|
ਸੰਸਦੀ ਮਾਮਲੇ ਮੰਤਰਾਲੇ ਦੁਆਰਾ ਖਰਚਿਆ ਫੰਡ (ਰੁਪਏ ਵਿੱਚ)
|
1.
|
2018-19
|
26,43,150/-
|
2.
|
2019-20
|
35,69,837/-
|
3.
|
2020-21
|
6,78,086/-
|
4.
|
2021-22
|
40,000/-
|
5.
|
2022-23
|
3,84,557/-
|
ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ, ਅਨੁਸ਼ਾਸਨ ਦੀਆਂ ਸਿਹਤਮੰਦ ਆਦਤਾਂ ਵਿਕਸਿਤ ਕਰਨ, ਦੂਸਰਿਆਂ ਦੇ ਵਿਚਾਰਾਂ ਦੇ ਪ੍ਰਤੀ ਸਹਿਣਸ਼ੀਲਤਾ ਪੈਦਾ ਕਰਨਾ ਅਤੇ ਵਿਦਿਆਰਥੀ ਭਾਈਚਾਰੇ ਨੂੰ ਸੰਸਦ ਦੇ ਕੰਮਕਾਜ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਸੰਸਦੀ ਮਾਮਲੇ ਮੰਤਰਾਲੇ ਦੁਆਰਾ ਯੁਵਾ ਸੰਸਦ ਪ੍ਰਤੀਯੋਗਿਤਾਵਾਂ ਦਾ ਆਯੋਜਨ ਕੀਤਾ ਜਾਂਦਾ ਹੈ।
ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਸੰਸਦੀ ਮਾਮਲੇ ਮੰਤਰਾਲਾ ਅਤੇ ਸੱਭਿਆਚਾਰਕ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
******
ਬੀਵਾਈ/ਏਕੇਐੱਨ
(Release ID: 1986277)
Visitor Counter : 100