ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ (ਆਈਆਈਆਈਟੀ), ਲਖਨਊ ਦੀ ਦੂਸਰੀ ਕਨਵੋਕੇਸ਼ਨ ਦੀ ਸ਼ੋਭਾ ਵਧਾਈ

Posted On: 12 DEC 2023 1:09PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ (ਆਈਆਈਆਈਟੀ), ਲਖਨਊ ਦੀ ਦੂਸਰੀ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ ਇਸ ਨੂੰ ਸੰਬੋਧਨ ਕੀਤਾ।

 

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਵਿੱਚ 5ਡੀ-ਡਿਮਾਂਡ, ਡੈਮੋਗ੍ਰਾਫੀ, ਡੈਮੋਕ੍ਰੇਸੀ, ਡਿਜ਼ਾਇਰ ਅਤੇ ਡ੍ਰੀਮ (5 Ds–Demand, Demography, Democracy, Desire and Dream) ਹਨ। ਇਹ 5ਡੀ(This 5Ds) ਸਾਡੀ ਵਿਕਾਸ ਯਾਤਰਾ ਵਿੱਚ ਬਹੁਤ ਲਾਭਕਾਰੀ ਸਿੱਧ ਹੋਣਗੇ। ਸਾਡੀ ਅਰਥਵਿਵਸਥਾ, ਜੋ ਇੱਕ ਦਹਾਕੇ ਪਹਿਲਾਂ 11ਵੇਂ ਸਥਾਨ ‘ਤੇ ਸੀ, ਅੱਜ 5ਵੀਂ ਸਭ ਤੋਂ ਬੜੀ ਅਰਥਵਿਵਸਥਾ ਬਣ ਗਈ ਹੈ ਅਤੇ ਇਹ ਸਾਲ 2030 ਤੱਕ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਦੇ ਮਾਰਗ ‘ਤੇ ਅਗ੍ਰਸਰ(ਅਗਾਂਹ ਵਧ ਰਹੀ) ਹੈ। ਭਾਰਤ ਇੱਕ ਪ੍ਰਗਤੀਸ਼ੀਲ ਅਤੇ ਲੋਕਤੰਤਰੀ ਰਾਸ਼ਟਰ ਹੈ। ਸਾਡਾ ਇਹ ਸੁਪਨਾ ਹੈ ਕਿ ਭਾਰਤ ਸਾਲ 2047 ਤੱਕ ਇੱਕ ਵਿਕਸਿਤ ਦੇਸ਼ ਬਣੇ। ਉਨ੍ਹਾਂ ਨੇ ਕਿਹਾ ਇਹ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ (ਆਈਆਈਆਈਟੀ), ਲਖਨਊ ਦੇ ਸਾਰੇ ਵਿਦਿਆਰਥੀਆਂ ਦੀ ਜ਼ਿੰਮੇਦਾਰੀ ਹੈ ਕਿ ਉਹ ਨਾ ਕੇਵਲ ਇਸ ਵਿਜ਼ਨ ਵਿੱਚ ਭਾਗੀਦਾਰ ਹੀ ਨਾ ਬਣਨ, ਬਲਕਿ ਇਸ ਨੂੰ ਪੂਰਾ ਕਰਨ ਦੇ ਲਈ ਆਪਣਾ ਬਿਹਤਰੀਨ ਯੋਗਦਾਨ ਭੀ ਦੇਣ।

 

ਰਾਸ਼ਟਰਪਤੀ ਨੇ ਕਿਹਾ ਕਿ ਪਰਿਵਰਤਨ ਪ੍ਰਕ੍ਰਿਤੀ ਦਾ ਨਿਯਮ ਹੈ। ਅਸੀਂ ਚੌਥੀ ਉਦਯੋਗਿਕ ਕ੍ਰਾਂਤੀ (4th Industrial Revolution) ਦੀ ਸ਼ੁਰੂਆਤ ਦੇਖ ਰਹੇ ਹਾਂ। ਮਾਨਵ ਜੀਵਨ ਨੂੰ ਅਸਾਨ ਬਣਾਉਣ ਅਤੇ ਉਤਪਾਦਕਤਾ ਵਧਾਉਣ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ (Artificial Intelligence) ਇੱਕ ਮਹੱਤਵਪੂਰਨ ਉਪਕਰਣ (important tool) ਸਿੱਧ ਹੋ ਰਹੀ ਹੈ। ਇਸ ਦੀਆਂ ਵਿਆਪਕ ਐਪਲੀਕੇਸ਼ਨਾਂ ਦੇ ਨਾਲ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ (AI and Machine Learning) ਸਾਡੇ ਜੀਵਨ ਦੇ ਲਗਭਗ ਸਾਰੇ ਪਹਿਲੂਆਂ ਨੂੰ ਛੂਹ ਰਹੀਆਂ ਹਨ। ਹੈਲਥਕੇਅਰ, ਐਜੂਕੇਸ਼ਨ, ਐਗਰੀਕਲਚਰ, ਸਮਾਰਟ ਸਿਟੀ, ਇਨਫ੍ਰਾਸਟ੍ਰਕਚਰ, ਸਮਾਰਟ ਮੋਬਿਲਿਟੀ ਅਤੇ ਟ੍ਰਾਂਸਪੋਰਟੇਸ਼ਨ(healthcare, education, agriculture, smart cities, infrastructure, smart mobility and transportation etc.) ਜਿਹੇ ਸਾਰੇ ਖੇਤਰਾਂ ਵਿੱਚ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਬੜੇ ਪੈਮਾਨੇ ‘ਤੇ ਸਾਡੀ ਦਕਸ਼ਤਾ ਅਤੇ ਕਾਰਜ ਸਮਰੱਥਾ ਵਿੱਚ ਸੁਧਾਰ ਦੇ ਕਈ ਅਵਸਰ ਪੇਸ਼ ਕਰ ਰਹੀਆਂ ਹਨ। ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਭਾਰਤ ਨਾ ਕੇਵਲ ਚੌਥੀ ਉਦਯੋਗਿਕ ਕ੍ਰਾਂਤੀ (4th Industrial Revolution) ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਬਲਕਿ ਆਰਟੀਫਿਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਇੰਟਰਨੈੱਟ ਆਵ੍ ਥਿੰਗਸ ਅਤੇ ਬਲੌਕਚੇਨ (Artificial intelligence, machine learning, Internet of Things and blockchain) ਜਿਹੀਆਂ ਨਵੀਆਂ ਟੈਕਨੋਲੋਜੀਆਂ(new technologies) ਦੀ ਗਲੋਬਲ ਹੱਬ (global hub) ਦੇ ਰੂਪ ਵਿੱਚ ਭੀ ਉੱਭਰ ਰਿਹਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਹੋਰ ਸਮਕਾਲੀ ਟੈਕਨੋਲੋਜੀ ਵਿਕਾਸ ਅਸੀਮਿਤ ਅਤੇ ਅਭੂਤਪੂਰਵ ਵਿਕਾਸਾਤਮਕ ਅਤੇ ਪਰਿਵਰਤਨਕਾਰੀ ਸੰਭਾਵਨਾਵਾਂ ਪ੍ਰਸਤੁਤ ਕਰ ਰਹੇ ਹਨ। ਲੇਕਿਨ, ਇਹ ਜ਼ਰੂਰੀ ਹੈ ਕਿ ਪਹਿਲਾਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਇਸਤੇਮਾਲ ਨਾਲ ਪੈਦਾ ਹੋਣ ਵਾਲੀਆਂ ਨੈਤਿਕ ਰੁਕਾਵਟਾਂ ਦਾ ਸਮਾਧਾਨ ਕੀਤਾ ਜਾਵੇ। ਚਾਹੇ ਉਹ ਆਟੋਮੇਸ਼ਨ ਦੇ ਕਾਰਨ ਉਤਪੰਨ ਹੋਈ ਰੋਜ਼ਗਾਰ ਦੀ ਸਮੱਸਿਆ ਹੋਵੇ, ਜਾਂ ਆਰਥਿਕ ਅਸਮਾਨਤਾ ਦੀ ਵਧਦੀ ਹੋਈ ਖਾਈ ਹੋਵੇ ਜਾਂ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਉਤਪੰਨ ਮਨੁੱਖੀ ਪੱਖਪਾਤ (human bias) ਹੋਵੇ, ਸਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਰਚਨਾਤਮਕ ਸਮਾਧਾਨ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਭੀ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਅਸੀਂ ‘ਆਰਟੀਫਿਸ਼ਲ ਇੰਟੈਲੀਜੈਂਸ’(‘Artificial Intelligence’) ਦੇ ਨਾਲ-ਨਾਲ ‘ਇਮੋਸ਼ਨਲ ਇੰਟੈਲੀਜੈਂਸ’(‘Emotional Intelligence’) ਨੂੰ ਭੀ ਮਹੱਤਵ ਦੇਈਏ। ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਇੱਕ ਮਨੋਰਥ ਨਹੀਂ ਬਲਕਿ ਇੱਕ ਸਾਧਨ ਹੋਣਾ ਚਾਹੀਦਾ ਹੈ (AI should not be an end but a means) ਜਿਸ ਦਾ ਉਦੇਸ਼ ਮਾਨਵ ਜੀਵਨ ਦੀ ਗੁਣਵੱਤਾ ਨੂੰ ਵਧਾਉਣਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜੋਰ ਦਿੱਤਾ ਕਿ ਸਾਡੇ ਹਰ ਨਿਰਣੇ ਨਾਲ ਸਭ ਤੋਂ ਨਿਚਲੇ ਪਾਇਦਾਨ ‘ਤੇ ਬੈਠੇ ਵਿਅਕਤੀ ਨੂੰ ਭੀ ਲਾਭ ਮਿਲਣਾ ਚਾਹੀਦਾ ਹੈ।

 

ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ (ਆਈਆਈਆਈਟੀ) ਲਖਨਊ (IIIT Lucknow) ਨੂੰ ਰਾਸ਼ਟਰੀ ਮਹੱਤਵ ਦੇ ਸੰਸਥਾਨ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਰਜਾ ਇਸ ਸੰਸਥਾ ਦੀ ਯੋਗਤਾ, ਸਮਰੱਥਾ ਅਤੇ ਦਕਸ਼ਤਾ ਦਾ ਸੂਚਕ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਸ ਦਰਜੇ ਦੇ ਨਾਲ ਦੇਸ਼ ਅਤੇ ਸਮਾਜ ਉਨ੍ਹਾਂ ਤੋਂ ਇਹ ਅਪੇਖਿਆ ਭੀ ਕਰਦਾ ਹੈ ਕਿ ਉਹ ਨਾ ਕੇਵਲ ਸਿੱਖਿਆ ਦੇ ਖੇਤਰ ਵਿੱਚ ਹੀ ਉੱਚਤਮ ਮਿਆਰਾਂ ‘ਤੇ ਖਰੇ ਉਤਰਨਗੇ ਬਲਕਿ ਉਤਕ੍ਰਿਸ਼ਟਤਾ ਦੇ ਐਸੇ ਆਯਾਮ ਭੀ ਸਥਾਪਿਤ ਕਰਨਗੇ ਜੋ ਆਪਣੇ ਆਪ ਵਿੱਚ ਹੀ ਮਿਆਰ(benchmarks) ਹੋਣਗੇ।

 

 ਰਾਸ਼ਟਰਪਤੀ ਨੇ ਕਿਹਾ ਕਿ ਖੇਤਰੀ ਭਾਸ਼ਾਵਾਂ ਵਿੱਚ ਗਿਆਨ ਪ੍ਰਾਪਤ ਕਰਨ ਦਾ ਵਿਚਾਰ ਇੱਕ ਸਕਾਰਾਤਮਕ ਕਦਮ ਹੈ। ਇਹ ਕਦਮ ਭਾਸ਼ਾਈ ਸੀਮਾਵਾਂ ਦੇ ਕਾਰਨ ਗਿਆਨਵਰਧਨ ਦੇ ਮਾਰਗ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਬਾਰੇ ਇੱਕ ਬੜਾ ਕਦਮ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਨਕਿਊਬੇਸ਼ਨ ਸੈਂਟਰ ਸੀ.ਆਰ.ਈ.ਏ.ਟੀ.ਈ. ਦੀ ਸਥਾਪਨਾ (establishment of Incubation Center C.R.E.A.T.E.), ਖੋਜ ਤੇ ਵਿਕਾਸ ਨੂੰ ਕਿਰਿਆਸ਼ੀਲ ਅਤੇ ਵਾਸਤਵਿਕ ਰੂਪ ਦੇ ਕੇ ਸਮਾਜ ਦੇ ਲਈ ਸੁਲਭ ਬਣਾਉਣ ਦੀ ਦਿਸ਼ਾ ਵਿੱਚ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਇਸ ਦੀਆਂ ਐਪਲੀਕੇਸ਼ਨਾਂ ‘ਤੇ ਕੇਂਦ੍ਰਿਤ ਪਾਠਕ੍ਰਮ ਵਿਦਿਆਰਥੀਆਂ ਨੂੰ ਨਵੇਂ ਤਕਨੀਕੀ ਪਰਿਦ੍ਰਿਸ਼ ਨੂੰ ਨੈਵੀਗੇਟ ਕਰਨ ਦੇ ਲਈ ਜ਼ਰੂਰੀ ਕੌਸ਼ਲ ਪ੍ਰਦਾਨ ਕਰਦਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ (ਆਈਆਈਆਈਟੀ) ਲਖਨਊ ਸਮਾਜ ਅਤੇ ਉਦਯੋਗ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਸਮੇਂ ਦੇ ਨਾਲ-ਨਾਲ ਉਤਪੰਨ ਹੋਣ ਵਾਲੀਆਂ ਮੰਗਾਂ ਦੇ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਦੇ ਲਈ ਪ੍ਰਤੀਬੱਧ ਹੈ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

***

ਡੀਐੱਸ/ਏਕੇ



(Release ID: 1985690) Visitor Counter : 52