ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਹਵਾਈ ਯਾਤਰੀਆਂ ਨੂੰ ਫਲਾਈਟ ਰੱਦ ਹੋਣ ਅਤੇ ਦੇਰੀ ਦੇ ਮਾਮਲੇ ਵਿੱਚ ਮੁਆਵਜ਼ਾ ਦੇਣ ਲਈ ਦਿਸ਼ਾ-ਨਿਰਦੇਸ਼

Posted On: 11 DEC 2023 2:25PM by PIB Chandigarh

ਏਅਰਲਾਈਨ ਨੂੰ ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਵੱਲੋਂ ਨਾਗਰਿਕ ਹਵਾਬਾਜ਼ੀ ਦੀ ਲੋੜ (ਸੀਏਆਰ) ਸੈਕਸ਼ਨ 3, ਲੜੀ ਐੱਮ, ਭਾਗ IV ਦੇ ਅਨੁਸਾਰ ਜਿਸਦਾ ਸਿਰਲੇਖ "ਉਡਾਣਾਂ ਰੱਦ ਹੋਣ ਅਤੇ ਉਡਾਣਾਂ ਵਿੱਚ ਦੇਰੀ ਹੋਣ ਦੇ ਮਾਮਲੇ ਵਿੱਚ ਏਅਰਲਾਈਨਾਂ ਵੱਲੋਂ ਯਾਤਰੀਆਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ" ਹੈ, ਉਡਾਣਾਂ ਰੱਦ ਹੋਣ ਅਤੇ ਦੇਰੀ ਕਾਰਨ ਪ੍ਰਭਾਵਿਤ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨੀ ਹੁੰਦੀ ਹੈ।

ਉਪਰੋਕਤ ਸੀਏਆਰ ਦੇ ਉਪਬੰਧਾਂ ਦੇ ਤਹਿਤ, ਏਅਰਲਾਈਨ ਨੂੰ ਹੇਠ ਲਿਖੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਪੈਣਗੀਆਂ:

I. ਰੱਦ ਹੋਣ ਦੇ ਮਾਮਲੇ ਵਿੱਚ, ਏਅਰਲਾਈਨਾਂ ਜਾਂ ਤਾਂ ਬਦਲਵੀਂ ਉਡਾਣ ਪ੍ਰਦਾਨ ਕਰੇਗੀ ਜਾਂ ਹਵਾਈ ਟਿਕਟ ਦੇ ਪੂਰੇ ਰੀਫੰਡ ਤੋਂ ਇਲਾਵਾ ਮੁਆਵਜ਼ਾ ਵੀ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ, ਏਅਰਲਾਈਨ ਨੂੰ ਅਸਲ ਉਡਾਣ ਲਈ ਪਹੁੰਚੇ ਯਾਤਰੀਆਂ ਨੂੰ ਬਦਲਵੀਂ ਉਡਾਣ ਦੀ ਉਡੀਕ ਕਰਨ ਦੌਰਾਨ ਭੋਜਨ ਅਤੇ ਖਾਣ-ਪੀਣ ਦੀ ਸਹੂਲਤ ਵੀ ਪ੍ਰਦਾਨ ਕਰਨੀ ਪਵੇਗੀ।

II. ਉਡਾਣ ਵਿੱਚ ਦੇਰੀ ਦੇ ਮਾਮਲੇ ਵਿੱਚ, ਏਅਰਲਾਈਨ ਨੂੰ ਉਡਾਣ ਵਿੱਚ ਦੇਰੀ ਦੇ ਆਧਾਰ 'ਤੇ ਭੋਜਨ ਅਤੇ ਖਾਣ-ਪੀਣ, ਯਾਤਰੀਆਂ ਨੂੰ ਬਦਲਵੀਂ ਉਡਾਣ/ਟਿਕਟ ਦਾ ਪੂਰਾ ਰੀਫੰਡ ਜਾਂ ਹੋਟਲ ਰਿਹਾਇਸ਼ (ਟ੍ਰਾਂਸਫਰ ਸਮੇਤ) ਪ੍ਰਦਾਨ ਕਰਨਾ ਲਾਜ਼ਮੀ ਹੈ।

ਜੇਕਰ ਉਡਾਣ ਰੱਦ ਕਿਸੇ ਅਣਕਿਆਸੀ ਘਟਨਾ ਭਾਵ ਏਅਰਲਾਈਨ ਦੇ ਕੰਟਰੋਲ ਤੋਂ ਬਾਹਰ ਅਸਾਧਾਰਨ ਹਾਲਾਤ ਕਾਰਨ ਰੱਦ ਕੀਤਾ ਜਾਂਦਾ ਹੈ ਜਾਂ ਦੇਰੀ ਹੁੰਦੀ ਹੈ, ਉਸ ਸਥਿਤੀ ਵਿੱਚ ਏਅਰਲਾਈਨ ਮੁਆਵਜ਼ਾ ਦੇਣ ਲਈ ਪਾਬੰਦ ਨਹੀਂ ਹੋਵੇਗੀ।

ਉਡਾਣ ਵਿੱਚ ਵਿਘਨ ਪੈਣ ਦੀ ਸਥਿਤੀ ਵਿੱਚ ਪ੍ਰਭਾਵਿਤ ਯਾਤਰੀਆਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਮੰਤਰਾਲੇ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਯਾਤਰੀ ਚਾਰਟਰ ਦੇ ਰੂਪ ਵਿੱਚ, ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਦੀ ਵੈੱਬਸਾਈਟ 'ਤੇ ਸੀਏਆਰਐੱਸ ਅਤੇ ਸਬੰਧਤ ਏਅਰਲਾਈਨ ਵੈੱਬਸਾਈਟ 'ਤੇ ਪਹਿਲਾਂ ਹੀ ਉਪਲਬਧ ਹਨ।

ਯਾਤਰੀਆਂ ਦੇ ਹਿੱਤਾਂ ਦੀ ਰਾਖੀ ਲਈ ਪਹਿਲਾਂ ਹੀ ਢੁਕਵੇਂ ਪ੍ਰਬੰਧ ਮੌਜੂਦ ਹਨ।

ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਡਾ.) ਵੀ ਕੇ ਸਿੰਘ (ਸੇਵਾਮੁਕਤ) ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*** *** *** *** 

ਵਾਈਬੀ/ਪੀਐੱਸ 



(Release ID: 1985358) Visitor Counter : 77