ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਸਰਕਾਰ ਨੇ ਕਬਾਇਲੀਆਂ ਨੂੰ ਮੁੱਖਧਾਰਾ ਦੀ ਆਰਥਿਕ ਗਤੀਵਿਧੀ ਵਿੱਚ ਸ਼ਾਮਲ ਕਰਨ ਅਤੇ ਕਬਾਇਲੀ ਉਤਪਾਦਾਂ ਦੇ ਪ੍ਰਚਾਰ ਅਤੇ ਨਿਰਯਾਤ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਕਈ ਕਦਮ ਚੁੱਕੇ ਹਨ

Posted On: 06 DEC 2023 4:54PM by PIB Chandigarh

ਕਬਾਇਲੀ ਮਾਮਲੇ ਮੰਤਰਾਲੇ ਨੇ ਆਪਣੀਆਂ ਦੋ ਏਜੰਸੀਆਂ ਅਰਥਾਤ ਭਾਰਤੀ ਕਬਾਇਲੀ ਸਹਿਕਾਰੀ ਮਾਰਕੀਟਿੰਗ ਵਿਕਾਸ ਮਹਾਸੰਘ (ਟ੍ਰਾਇਬਲ ਕੋਆਪ੍ਰੇਟਿਵ ਮਾਰਕਿਟਿੰਗ ਡਿਵੈਲਪਮੈਂਟ ਫੈੱਡਰੇਸ਼ਨ ਆਫ਼ ਇੰਡੀਆ) (ਟ੍ਰਾਈਫੇਡ) ਅਤੇ ਰਾਸ਼ਟਰੀ ਅਨੁਸੂਚਿਤ ਜਨਜਾਤੀ ਵਿੱਤ ਅਤੇ ਵਿਕਾਸ ਨਿਗਮ (ਐੱਨਐੱਸਟੀਐੱਫਡੀਸੀ) ਦੇ ਜ਼ਰੀਏ ਕਬਾਇਲੀ ਭਾਈਚਾਰਿਆਂ ਦੁਆਰਾ ਕੀਤੀਆਂ ਜਾ ਰਹੀਆਂ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਵਿੱਚ ਅਹਿਮ ਯੋਗਦਾਨ ਦਿੱਤਾ ਹੈ ਅਤੇ ਇਸ ਦੇ ਨਤੀਜੇ ਵਜੋਂ, ਉਨ੍ਹਾਂ ਦਾ ਆਰਥਿਕ ਵਿਕਾਸ ਹੋ ਰਿਹਾ ਹੈ।

 

ਪ੍ਰਧਾਨ ਮੰਤਰੀ ਜਨਜਾਤੀਯ ਵਿਕਾਸ ਮਿਸ਼ਨ (ਪੀਐੱਮਜੇਵੀਐੱਮ) ਯੋਜਨਾ ਦੇ ‘ਵਨ ਧਨ’ ਕੰਪੋਨੈਂਟ ਦੇ ਤਹਿਤ, ਟ੍ਰਾਈਫੇਡ ਨੇ 2019-20 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ 11.83 ਲੱਖ ਲਾਭਾਰਥੀਆਂ ਨੂੰ ਜੋੜਦੇ ਹੋਏ 3958 ਵਨ ਧਨ ਵਿਕਾਸ ਕੇਂਦਰਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵੀਡੀਵੀਕੇ ਨੇ ਲਘੂ ਵਣ ਉਪਜ (Minor Forest Produces) ਅਤੇ ਗ਼ੈਰ –ਐੱਮਐੱਫਪੀ ਦੇ ਵੈਲਿਊ ਐਡੀਸ਼ਨ ਦੇ ਜ਼ਰੀਏ ਹੁਣ ਤੱਕ (6.12.2023 ਤੱਕ) ਲਗਭਗ 41 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।

 

ਟ੍ਰਾਈਫੇਡ ਨੇ 3069 ਆਦਿਵਾਸੀ ਕਾਰੀਗਰਾਂ/ਸਪਲਾਈ ਕਰਤਾਵਾਂ ਨੂੰ ਸੂਚੀਬੱਧ ਕੀਤਾ ਹੈ ਅਤੇ 2019-20 ਤੋਂ (30.11.2023 ਤੱਕ) ਆਪਣੇ ਔਨਲਾਈਨ/ਔਫਲਾਈਨ ਪਲੈਟਫਾਰਮਾਂ ਦੇ ਜ਼ਰੀਏ ਆਦਿਵਾਸੀ ਉਤਪਾਦਾਂ ਦੀਆਂ ਵਿਭਿੰਨ ਸ਼੍ਰੇਣੀਆਂ ਦੀ ਮਾਰਕੀਟਿੰਗ ਨਾਲ 172.55 ਕਰੋੜ ਰੁਪਏ ਦੀ ਵਿਕਰੀ ਹਾਸਲ ਕੀਤੀ ਹੈ।

ਇਸੇ ਪ੍ਰਕਾਰ, ਐੱਨਐੱਸਟੀਐੱਫਡੀਸੀ ਨੇ 2019-20 ਤੋਂ (31.10.2023 ਤੱਕ) ਆਪਣੀਆਂ ਯੋਜਨਾਵਾਂ ਜਿਵੇਂ ਟਰਮ ਲੋਨ, ਆਦਿਵਾਸੀ ਮਹਿਲਾ ਸਸ਼ਕਤੀਕਰਣ ਯੋਜਨਾ, ਮਾਈਕ੍ਰੋ ਕ੍ਰੈਡਿਟ ਯੋਜਨਾ, ਆਦਿਵਾਸੀ ਸਿਕਸ਼ਾ ਰਿਣ ਯੋਜਨਾ ਆਦਿ ਦੇ ਤਹਿਤ 2.56 ਲੱਖ ਲਾਭਾਰਥੀਆਂ ਨੂੰ ਵਿਭਿੰਨ ਆਰਥਿਕ ਗਤੀਵਿਧੀਆਂ ਲਈ 1343.06 ਕਰੋੜ ਰੁਪਏ ਦੀ ਰਿਆਇਤੀ ਲੋਨ ਰਾਸ਼ੀ ਦੀ ਵੰਡ ਕੀਤੀ ਹੈ।

ਕਬਾਇਲੀ ਉਤਪਾਦਾਂ ਦੇ ਪ੍ਰਚਾਰ ਅਤੇ ਨਿਰਯਾਤ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਦੇ ਸਬੰਧ ਵਿੱਚ, ਆਪਣੀਆਂ ਮਾਰਕੀਟਿੰਗ ਵਿਕਾਸ ਗਤੀਵਿਧੀਆਂ ਦੇ ਹਿੱਸੇ ਵਜੋਂ, ਟ੍ਰਾਈਫੇਡ ਨਿਰਯਾਤ ਬਜ਼ਾਰਾਂ ਦੀ ਵੀ ਖੋਜ ਕਰਦਾ ਹੈ। ਕਬਾਇਲੀ ਉਤਪਾਦਾਂ ਦੇ ਨਿਰਯਾਤ ਪ੍ਰੋਤਸਾਹਨ ਦੇ ਹਿੱਸੇ ਦੇ ਰੂਪ ਵਿੱਚ, ਟ੍ਰਾਈਫੇਡ ਨੇ ਆਈਟੀਪੀਓ/ ਈਪੀਸੀਐੱਚ ਦੇ ਜ਼ਰੀਏ ਵਿਦੇਸ਼ਾਂ ਵਿੱਚ ਆਯੋਜਿਤ ਕੁਝ ਅੰਤਰਰਾਸ਼ਟਰੀ ਮੇਲਿਆਂ ਵਿੱਚ ਹਿੱਸਾ ਲਿਆ, ਜਿਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

 

ਲੜੀ ਨੰਬਰ

ਵਿੱਤੀ ਵਰ੍ਹਾ

ਅੰਤਰਰਾਸ਼ਟਰੀ ਪ੍ਰਦਰਸ਼ਨੀ ਦਾ ਨਾਮ 

ਪ੍ਰਦਰਸ਼ਨੀ ਦੀ ਮਿਤੀ

1

 2015-16

ਏਐੱਫਐੱਲ ਆਰਟੀਗਿਯਾਨੋ ਇਨਫਿਏਰਾ, ਮਿਲਾਨ, ਇਟਲੀ

5-13 ਦਸੰਬਰ, 2015

2

2018-19

ਏਸ਼ੀਅਨ ਗਿਫਟਸ ਐਂਡ ਪ੍ਰੀਮੀਅਮ ਸ਼ੋਅ, ਹਾਂਗਕਾਂਗ

20-23 ਅਕਤੂਬਰ, 2018

 

3

2020-21

ਬਰਲਿਨ ਬਜ਼ਾਰ, ਜਰਮਨੀ

3-7 ਨਵੰਬਰ, 2021

 

ਇਸ ਦੇ ਇਲਾਵਾ, ਟ੍ਰਾਈਫੇਡ ਨੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਕਬਾਇਲੀ ਉਤਪਾਦਾਂ ਨੂੰ ਹੁਲਾਰਾ ਦੇਣ ਲਈ ਆਤਮਨਿਰਭਰ ਭਾਰਤ ਕੌਰਨਰ ਸਥਾਪਿਤ ਕਰਨ ਲਈ ਵਿਦੇਸ਼ਾਂ ਵਿੱਚ 63 ਭਾਰਤੀ ਮਿਸ਼ਨਾਂ/ਦੂਤਾਵਾਸਾਂ ਵਿੱਚ ਕਬਾਇਲੀ ਉਤਪਾਦ ਭੇਜੇ ਹਨ। ਹੁਣ ਤੱਕ, ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਵਿੱਚ  42 ਅਜਿਹੇ ਆਤਮਨਿਰਭਰ ਕੋਨੇ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਪਿਛਲੇ 5 ਵਰ੍ਹਿਆਂ ਦੌਰਾਨ ਟ੍ਰਾਈਫੇਡ ਦੇ ਜ਼ਰੀਏ ਵਿਭਿੰਨ ਰਾਜਾਂ ਦੇ ਪੈਨਲ ਵਿੱਚ ਸ਼ਾਮਲ ਕਬਾਇਲੀ ਕਾਰੀਗਰਾਂ ਦੇ 23.29 ਲੱਖ ਰੁਪਏ ਦੇ ਕਬਾਇਲੀ ਉਤਪਾਦਾਂ ਦਾ ਨਿਰਯਾਤ ਕੀਤਾ ਗਿਆ ਹੈ।

ਇਹ ਜਾਣਕਾਰੀ ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਸਰੁਤਾ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।

*****

ਐੱਨਬੀ/ਵੀਐੱਮ  


(Release ID: 1983657) Visitor Counter : 52


Read this release in: English , Urdu , Hindi