ਟੈਕਸਟਾਈਲ ਮੰਤਰਾਲਾ
ਕੇਂਦਰ ਨੇ ਟੈਕਸਟਾਈਲ ਦੇ ਪੀਐੱਲਆਈ ਸਕੀਮ ਲਈ ਫ੍ਰੈਸ਼ ਐਪਲੀਕੇਸ਼ਨਜ਼ ਮੰਗਣ ਦੀ ਮਿਤੀ 31 ਦਸੰਬਰ 2023 ਤੱਕ ਵਧਾ ਦਿੱਤੀ ਹੈ
Posted On:
06 DEC 2023 5:48PM by PIB Chandigarh
ਭਾਰਤ ਦੇ ਪਾਸ ਕੁੱਲ ਕੱਪੜਾ ਅਤੇ ਲਿਬਾਸ (ਹੈਂਡੀਕ੍ਰਾਫਟਸ ਸਹਿਤ) ਨਿਰਯਾਤ ਵਿੱਚ ਮਾਨਵ ਨਿਰਮਿਤ ਫਾਈਬਰ (ਐੱਮਐੱਮਐੱਫ) ਉਤਪਾਦਾਂ (ਫਾਈਬਰ, ਯਾਰਨ, ਫੈਬ੍ਰਿਕ, ਮੇਡ-ਅੱਪ, ਐੱਮਐੱਮਐੱਫ ਦੇ ਰੈਡੀਮੇਡ ਗਾਰਮੈਂਟਸ) ਦੀ ਕਾਫੀ ਹਿੱਸੇਦਾਰੀ ਹੈ।
ਐੱਮਐੱਮਐੱਫ ਲਿਬਾਸ, ਐੱਮਐੱਮਐੱਫ ਫੈਬ੍ਰਿਕਸ ਅਤੇ ਟੈਕਨੀਕਲ ਲਿਬਾਸ (Apparel) ਵੱਲ ਧਿਆਨ ਕੇਂਦ੍ਰਿਤ ਕਰਨ ਵਾਲੇ ਟੈਕਸਟਾਈਲ ਲਈ ਪੀਐੱਲਆਈ ਸਕੀਮ ਦੇ ਤਹਿਤ, 64 ਚੁਣੇ ਹੋਏ ਬਿਨੈਕਾਰਾਂ ਤੋਂ 14 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 84 ਯੂਨਿਟਾਂ ਸਥਾਪਿਤ ਕਰਨ ਦੀ ਉਮੀਦ ਹੈ, ਜਿਸ ਵਿੱਚ ਓਡੀਸ਼ਾ ਵਿੱਚ ਇੱਕ ਅਤੇ ਮਹਾਰਾਸ਼ਟਰ ਵਿੱਚ 10 ਯੂਨਿਟਾਂ ਸ਼ਾਮਲ ਹਨ।
ਸਰਕਾਰ ਨੇ ਟੈਕਸਟਾਈਲ ਉਦਯੋਗ ਲਈ ਪੀਐੱਲਆਈ ਸਕੀਮ ਦੇ ਤਹਿਤ ਔਨਲਾਈਨ ਪੋਰਟਲ ਦੇ ਮਾਧਿਅਮ ਨਾਲ ਨਵੀਆਂ ਐਪਲੀਕੇਸ਼ਨਾਂ ਮੰਗਣ ਦੀ ਮਿਤੀ 31 ਦਸੰਬਰ 2023 ਤੱਕ ਵਧਾ ਦਿੱਤੀ ਹੈ ਅਤੇ ਵਰਤਮਾਨ ਵਿੱਚ ਐਪਲੀਕੇਸ਼ਨਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।
ਉਦਯੋਗ ਐੱਮਐੱਮਐੱਫ ਅਤੇ ਟੈਕਨੀਕਲ ਟੈਕਸਟਾਈਲ ਸੈੱਗਮੈਂਟ ਦੀ ਸਮਰੱਥਾ ਦਾ ਦੋਹਨ ਕਰਨ ਲਈ ਤਿਆਰੀ ਕਰ ਰਿਹਾ ਹੈ, ਜੋ ਦੇਸ਼ ਵਿੱਚ ਇੱਕ ਉੱਭਰਦਾ ਹੋਇਆ ਉਦਯੋਗ ਹੈ ਜੋ ਕਿ ਟੈਕਸਟਾਈਲ ਅਤੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਲਈ ਪੀਐੱਲਆਈ ਸਕੀਮ ਦੁਆਰਾ ਵਿਧੀਵਤ ਸਮਰਥਨ ਕੀਤਾ ਗਿਆ ਹੈ।
ਇਹ ਜਾਣਕਾਰੀ ਕੇਂਦਰੀ ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਏਡੀ/ਐੱਨਐੱਸ
(Release ID: 1983515)
Visitor Counter : 79