ਖਾਣ ਮੰਤਰਾਲਾ

ਭਾਰਤ ਦੇ ਖਣਿਜ ਉਤਪਾਦਨ ਵਿੱਚ ਸਤੰਬਰ 2023 ਵਿੱਚ 11.5% ਦਾ ਵਾਧਾ ਹੋਇਆ


ਮਹੱਤਵਪੂਰਨ ਖਣਿਜਾਂ ਵਿੱਚ ਸਕਾਰਾਤਮਕ ਵਾਧਾ

Posted On: 05 DEC 2023 4:11PM by PIB Chandigarh

ਸਤੰਬਰ, 2023 ਮਹੀਨੇ ਲਈ ਖਣਨ ਅਤੇ ਖੱਡ ਖੇਤਰ ਦਾ ਖਣਿਜ ਉਤਪਾਦਨ ਸੂਚਕ ਅੰਕ 111.5 (ਬੇਸ: 2011-12=100) ਰਿਹਾ। ਇਹ ਸਤੰਬਰ 2022 ਦੇ ਮਹੀਨੇ ਦੇ ਪੱਧਰ ਤੋਂ 11.5 ਫੀਸਦ ਵੱਧ ਹੈ। ਇੰਡੀਅਨ ਬਿਊਰੋ ਆਫ ਮਾਈਨਜ਼ ਦੇ ਆਰਜ਼ੀ ਅੰਕੜਿਆਂ ਅਨੁਸਾਰ, ਅਪ੍ਰੈਲ-ਸਤੰਬਰ 2023-24 ਦੀ ਮਿਆਦ ਲਈ ਸੰਚਤ ਵਾਧਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 8.7 ਫੀਸਦ ਹੈ।

ਸਤੰਬਰ, 2023 ਵਿੱਚ ਮਹੱਤਵਪੂਰਨ ਖਣਿਜ - ਕੋਲਾ 673 ਲੱਖ ਟਨ, ਲਿਗਨਾਈਟ 29 ਲੱਖ ਟਨ, ਕੁਦਰਤੀ ਗੈਸ (ਵਰਤੀ ਗਈ) 2974 ਮਿਲੀਅਨ ਘਣ ਮੀਟਰ, ਪੈਟਰੋਲੀਅਮ (ਕੱਚਾ) 24 ਲੱਖ ਟਨ, ਬਾਕਸਾਈਟ 1726 ਹਜ਼ਾਰ ਟਨ, ਕ੍ਰੋਮਾਈਟ 117 ਹਜ਼ਾਰ ਟਨ, ਤਾਂਬਾ ਕੰਸਨਟ੍ਰੇਟ 10 ਹਜ਼ਾਰ ਟਨ, ਸੋਨਾ 113 ਕਿਲੋਗ੍ਰਾਮ, ਕੱਚਾ ਲੋਹਾ 195 ਲੱਖ ਟਨ, ਸੀਸਾ ਕੰਸਨਟ੍ਰੇਟ 29 ਹਜ਼ਾਰ ਟਨ, ਮੈਂਗਨੀਜ਼ 247 ਹਜ਼ਾਰ ਟਨ, ਜ਼ਿੰਕ ਕੰਸਨਟ੍ਰੇਟ 134 ਹਜ਼ਾਰ ਟਨ, ਚੂਨਾ ਪੱਥਰ 347 ਲੱਖ ਟਨ, ਫਾਸਫੋਰਾਈਟ 88 ਹਜ਼ਾਰ ਟਨ, ਮੈਗਨੀਸਾਈਟ 09 ਹਜ਼ਾਰ ਟਨ ਦਾ ਉਤਪਾਦਨ ਪੱਧਰ ਹੈ।

ਸਤੰਬਰ, 2022 ਦੇ ਮੁਕਾਬਲੇ ਸਤੰਬਰ, 2023 ਦੌਰਾਨ ਸਕਾਰਾਤਮਕ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਮੈਂਗਨੀਜ਼ ਧਾਤੂ (51.5 ਪ੍ਰਤੀਸ਼ਤ), ਸੋਨਾ (22.8 ਪ੍ਰਤੀਸ਼ਤ), ਲੋਹਾ (17 ਪ੍ਰਤੀਸ਼ਤ), ਕੋਲਾ (16 ਪ੍ਰਤੀਸ਼ਤ), ਚੂਨਾ ਪੱਥਰ (13.7 ਪ੍ਰਤੀਸ਼ਤ), ਕੁਦਰਤੀ ਗੈਸ (ਯੂ) (6.6 ਪ੍ਰਤੀਸ਼ਤ), ਲਿਗਨਾਈਟ (6.2 ਪ੍ਰਤੀਸ਼ਤ), ਬਾਕਸਾਈਟ (3.5 ਪ੍ਰਤੀਸ਼ਤ), ਜ਼ਿੰਕ ਕੰਸਨਟ੍ਰੇਟ (1.6 ਪ੍ਰਤੀਸ਼ਤ), ਕ੍ਰੋਮਾਈਟ (1.6 ਪ੍ਰਤੀਸ਼ਤ), ਤਾਂਬਾ ਕੰਸਨਟ੍ਰੇਟ (0.2 ਪ੍ਰਤੀਸ਼ਤ) ਸ਼ਾਮਲ ਹਨ ਅਤੇ ਨਕਾਰਾਤਮਕ ਵਾਧਾ ਦਿਖਾਉਣ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਪੈਟਰੋਲੀਅਮ (ਕੱਚਾ) (-0.3 ਪ੍ਰਤੀਸ਼ਤ), ਲੈੱਡ ਕੰਸਨਟ੍ਰੇਟ (-3.0 ਪ੍ਰਤੀਸ਼ਤ), ਮੈਗਨੇਸਾਈਟ (-3.7 ਪ੍ਰਤੀਸ਼ਤ), ਅਤੇ ਫਾਸਫੋਰਾਈਟ (-41.5 ਪ੍ਰਤੀਸ਼ਤ) ਸ਼ਾਮਲ ਹਨ।

*****

ਬੀਵਾਈ/ਆਰਕੇਪੀ 



(Release ID: 1983504) Visitor Counter : 46