ਪੰਚਾਇਤੀ ਰਾਜ ਮੰਤਰਾਲਾ

ਪੰਚਾਇਤ ਵਿਕਾਸ ਸੂਚਕਾਂਕ ਨੌਂ ਵਿਸ਼ਾ-ਵਸਤੂਆਂ ਦੇ ਨਾਲ-ਨਾਲ ਸਮੁੱਚੇ ਪੀਡੀਆਈ ਸਕੋਰ ਵਿੱਚ ਵਿਕਾਸ ਲਕਸ਼ਾਂ ਦੀ ਪ੍ਰਗਤੀ ਵਿੱਚ ਪੰਚਾਇਤਾਂ ਦੀ ਤੁਲਨਾ ਕਰਨ ਵਿੱਚ ਸਹਾਇਤਾ ਕਰੇਗਾ

Posted On: 05 DEC 2023 2:34PM by PIB Chandigarh

ਪੰਚਾਇਤੀ ਰਾਜ ਮੰਤਰਾਲਾ 9 ਵਿਸ਼ਾ-ਵਸਤੂਆਂ ਦਾ ਅੰਗੀਕਰਣ ਕਰਦੇ ਹੋਏ 2030 ਟਿਕਾਊ ਵਿਕਾਸ ਦੇ ਏਜੰਡੇ ਨੂੰ ਪ੍ਰਾਪਤ ਕਰਨ ਦੇ ਲਈ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਦੇ ਲੋਕਲਾਈਜ਼ੇਸ਼ਨ ਦੀ ਪ੍ਰਕਿਰਿਆ ਦਾ ਸੰਚਾਲਨ ਕਰਦਾ ਰਿਹਾ ਹੈ। ਲੋਕਲਾਈਜ਼ਡ ਐੱਸਡੀਜੀਜ਼ ਪ੍ਰਾਪਤ ਕਰਨ ਅਤੇ ਇਸ ਪ੍ਰਕਾਰ ਐੱਸਡੀਜੀ 2030 ਅਰਜਿਤ ਕਰਨ ਵਿੱਚ ਜ਼ਮੀਨੀ ਪੱਧਰ ਦੇ ਸੰਸਥਾਵਾਂ ਦੁਆਰਾ ਕੀਤੀ ਗਈ ਪ੍ਰਗਤੀ ਦਾ ਮੁਲਾਂਕਣ ਅਤੇ ਮਾਪ ਕਰਨ ਦੇ ਲਈ, ਮੰਤਰਾਲੇ ਨੇ ਪੰਚਾਇਤਾ ਵਿਕਾਸ ਸੂਚਕਾਂਕ (ਪੀਡੀਆਈ) ‘ਤੇ ਇੱਕ ਰਿਪੋਰਟ ਜਾਰੀ ਕੀਤੀ ਹੈ। ਪੰਚਾਇਤ ਵਿਕਾਸ ਸੂਚਕਾਂਕ ਗ੍ਰਾਮੀਣ ਖੇਤਰ ਵਿੱਚ ਐੱਲਸੀਡੀਜੀ ਅਰਜਿਤ ਕਰਨ ਵਿੱਚ ਨਿਸ਼ਪਾਦਨ ਮੁਲਾਂਕਣ ਅਤੇ ਪ੍ਰਗਤੀ ਮੁਲਾਂਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।

 

ਸੰਸ਼ੋਧਿਤ ਆਰਜੀਐੱਸਏ ਦੇ ਤਹਿਤ, ਮੰਤਰਾਲਾ ਪੰਚਾਇਤਾਂ ਦਰਮਿਆਨ ਸਕਾਰਾਤਮਕ ਮੁਕਾਬਲੇ ਪੈਦਾ ਕਰਨ ਦੇ ਲਈ ਐੱਸਡੀਜੀ ਦੀ ਪ੍ਰਾਪਤੀ ਵਿੱਚ ਉਨ੍ਹਾਂ ਦੇ ਨਿਸ਼ਪਾਦਨ ਦਾ ਮੁਲਾਂਕਣ ਕਰਕੇ ਰਾਸ਼ਟਰੀ ਪੰਚਾਇਤ ਪੁਰਸਕਾਰ (ਐੱਨਪੀਏ) ਦੇ ਮਾਧਿਅਮ ਨਾਲ ਸਰਵਸ਼੍ਰੇਸ਼ਠ ਨਿਸ਼ਪਾਦਨ ਕਰਨ ਵਾਲੀਆਂ ਪੰਚਾਇਤਾਂ ਨੂੰ ਪ੍ਰੋਤਸਾਹਿਤ ਕਰਦਾ ਰਿਹਾ ਹੈ। ਪੀਡੀਆਈ ਦੀ ਤਿਆਰੀ ਵਿੱਚ ਪ੍ਰਾਪਤ ਲੋਕਲਾਈਜ਼ਡ ਟਿਕਾਊ ਵਿਕਾਸ ਲਕਸ਼ਾਂ ਦੀ ਨੌਂ ਵਿਸ਼ਾ-ਵਸਤੂਆਂ ‘ਤੇ ਵਿਸ਼ੇਗਤ ਸਕੋਰ ਅਤੇ ਗ੍ਰਾਮ ਪੰਚਾਇਤਾਂ ਦੇ ਸਮੁੱਚੇ ਪੀਡੀਆਈ ਸਕੋਰ ਨਾਲ ਲੋਕਲ ਐੱਸਡੀਜੀ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਪ੍ਰਗਤੀ ਦਾ ਆਕਲਨ ਕਰਨ ਵਿੱਚ ਮਦਦ ਮਿਲੇਗੀ। ਪੀਡੀਆਈ ਨੌ ਵਿਸ਼ਾ-ਵਸਤੂਆਂ ਦੇ ਨਾਲ-ਨਾਲ ਸਮੁੱਚੇ ਪੀਡੀਆਈ ਸਕੋਰ ਵਿੱਚ ਵਿਕਾਸ ਲਕਸ਼ਾਂ ਦੀ ਪ੍ਰਗਤੀ ਵਿੱਚ ਪੰਚਾਇਤਾਂ ਦੀ ਤੁਲਨਾ ਕਰਨ ਵਿੱਚ ਵੀ ਮਦਦ ਕਰੇਗਾ। ਇਸ ਲਈ, ਪੀਡੀਆਈ ਵਿਕਾਸਾਤਮਕ ਲਕਸ਼ਾਂ ਦੇ ਲਈ ਯੋਜਨਾ ਬਣਾਉਣ ਅਤੇ ਕੰਮ ਕਰਨ ਦੇ ਲਈ ਪੰਚਾਇਤ ਦਰਮਿਆਨ ਭਾਵਨਾ ਨੂੰ ਹੁਲਾਰਾ ਦੇਵੇਗਾ ਅਤੇ ਆਪਣੇ ਸਾਹਮਣੇ ਪੰਚਾਇਤਾਂ ਦੀ ਤੁਲਨਾ ਵਿੱਚ ਆਪਣੀ ਸਥਿਤੀ ਵਿੱਚ ਸੁਧਾਰ ਕਰਨ ਦੇ ਦੁਆਰਾ ਸਾਰੇ ਪੱਧਰਾਂ ‘ਤੇ ਸਮੁੱਚੇ ਵਿਕਾਸ ਦੀ ਉਪਸਥਿਤੀ ਵਧਾਵੇਗਾ।

 

ਪੀਡੀਆਈ ਰਿਪੋਰਟ ਨੇ 9 ਵਿਸ਼ਾ-ਵਸਤੂਆਂ ਦੇ ਲੋਕਲ ਇੰਡੀਕੇਟਰਸ, ਇਸ ਦੇ ਡੇਟਾ ਸਰੋਤਾਂ ਅਤੇ ਮੌਨੀਟਰਿੰਗ ਮਕੈਨਿਜ਼ਮਸ ਦੇ ਅਧਾਰ ‘ਤੇ ਪੰਚਾਇਤ ਵਿਕਾਸ ਸੂਚਕਾਂਕ ਦੀ ਗਣਨਾ ਦੇ ਲਈ ਮਕੈਨਿਜ਼ਮ ਦੀ ਵਿਆਖਿਆ ਕੀਤੀ ਹੈ। ਪੀਡੀਆਈ ਦੀ ਗਣਨਾ ਐੱਲਐੱਸਡੀਜੀ ਦੀ ਪ੍ਰਗਤੀ ਦੀ ਨਿਗਰਾਨੀ ਦੇ ਲਈ 9 ਵਿਸ਼ਾ-ਵਸਤੂਆਂ, 144 ਲੋਕਲ ਟਾਰਗੇਟਸ ਅਤੇ 642 ਵਿਲੱਖਣ ਡੇਟਾ-ਬਿੰਦੁਆਂ ‘ਤੇ ਵਿਕਾਸ ਦਾ ਮੁਲਾਂਕਣ ਕਰਨ ਵਾਲੇ 577 ਲੋਕਲ ਇੰਡੀਕੇਟਰਸ ‘ਤੇ ਕੀਤੀ ਜਾਵੇਗੀ।

 

ਮੰਤਰਾਲੇ ਨੇ ਪੀਡੀਆਈ ‘ਤੇ ਵਿਭਿੰਨ ਹਿਤਧਾਰਕਾਂ ਅਤੇ ਭਾਗੀਦਾਰਾਂ ਦੇ ਨਾਲ ਗਿਆਨ ਸਾਂਝਾ ਕਰਨ ਦੇ ਲਈ ਵਿਭਿੰਨ ਦ੍ਰਿਸ਼ਟੀਕੋਣ ਅਪਣਾਏ ਹਨ। ਪੀਡੀਆਈ ਨੂੰ ਲਾਗੂ ਕਰਨ ਦੇ ਮਹੱਤਵ ਅਤੇ ਸੰਸਥਾਗਤਕਰਣ ਕਾਰਜ ਨੀਤੀਆਂ ‘ਤੇ ਗਿਆਨ ਵਧਾਉਣ ਦੇ ਲਈ ਵਿਭਿੰਨ ਹਿਤਧਾਰਕਾਂ ਦੇ ਨਾਲ ਸਟੇਟ ਲੈਵਲ ਵਰਕਸ਼ਾਪ/ਮੀਟਿੰਗ ਦੀ ਲੜੀ; ਏਵੀ ਫਿਲਮਸ, ਲਰਨਿੰਗ ਮੌਡਿਊਲ ਦੇ ਵਿਕਾਸ ਆਦਿ ਦੇ ਵਿਕਾਸ ਦੀ ਲੜੀ ਸ਼ੁਰੂ ਕੀਤੀ ਗਈ ਹੈ।

 

ਪੀਡੀਆਈ ਪੰਚਾਇਤਾਂ ਨੂੰ ਸੰਯੋਜਨ ਮਕੈਨਿਜ਼ਮ ਦੇ ਮਾਧਿਅਮ ਨਾਲ ਐੱਲਐੱਸਡੀਜੀ ਦੀ ਵਿਸ਼ਾ-ਵਸਤੂਆਂ ਦੇ ਵਿਭਿੰਨ ਇਨੋਵੇਟਿਵ ਮਾਡਲਾਂ ‘ਤੇ ਮਿਸਾਲੀ ਪ੍ਰਕਿਰਿਆ ਵਿਕਸਿਤ ਕਰਨ ਦੇ ਲਈ ਵੀ ਪ੍ਰੇਰਿਤ ਕਰੇਗਾ। ਪੰਚਾਇਤਾਂ ਦੀ ਸਰਵੋਤਮ ਪ੍ਰਥਾਵਾਂ ਨੂੰ ਹੋਰ ਰਾਜਾਂ ਅਤੇ ਪੀਆਰਆਈ ਦੇ ਨਾਲ ਸਾਂਝਾ ਕਰਨ ਦੀ ਸਚੇਤ ਪ੍ਰਕਿਰਿਆ ਦੇ ਮਾਧਿਅਮ ਨਾਲ ਪੰਚਾਇਤਾਂ ਦੀ ਚੰਗੀ ਪ੍ਰਥਾਵਾਂ ਨੂੰ ਹੋਰ ਪੰਚਾਇਤਾਂ ਵਿੱਚ ਦੋਹਰਾਇਆ ਜਾ ਰਿਹਾ ਹੈ ਅਤੇ ਇਸ ਦੇ ਸਦਕਾ ਅਨੁਭਵਾਂ ਅਤੇ ਮਾਹਿਰਤਾ ਨੂੰ ਸਾਂਝਾ ਕਰਨ ਦੇ ਮਾਧਿਅਮ ਨਾਲ ਜ਼ਮੀਨੀ ਪੱਧਰ ‘ਤੇ ਪ੍ਰਭਾਵੀ ਪ੍ਰਥਾਵਾਂ ਨੂੰ ਹੁਲਾਰਾ ਮਿਲ ਰਿਹਾ ਹੈ। ਰਾਜਾਂ ਦੇ ਅੰਦਰ ਅਤੇ ਬਾਹਰ ਪੀਆਰਆਈ ਦਾ ਬਾਹਰੀ ਦੌਰਾ ਗਿਆਨ ਸਾਂਝਾ ਕਰਨ ਦਾ ਇੱਕ ਹੋਰ ਤਰੀਕਾ ਹੈ। ਨਾਲ ਹੀ, ਹੋਰ ਹਿਤਧਾਰਕਾਂ ਦੇ ਵਿੱਚ ਪੰਚਾਇਤਾਂ ਦੁਆਰਾ ਅਪਣਾਈ ਗਈ ਚੰਗੀ ਪ੍ਰਥਾਵਾਂ ਦਾ ਪ੍ਰਸਾਰ ਕਰਨ ਦੇ ਲਈ ਰਾਜਾਂ ਵਿੱਚ ਪੰਚਾਇਤ ਲਰਨਿੰਗ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ।

 

ਮੰਤਰਾਲੇ ਨੇ ਵਿਭਿੰਨ ਰਣਨੀਤੀਆਂ ਅਤੇ ਮਕੈਨਿਜ਼ਮਾਂ ਦੇ ਮਾਧਿਅਮ ਨਾਲ ਪੀਡੀਆਈ ਨੂੰ ਸੰਸਥਾਗਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਰਾਜਾਂ ਨੂੰ ਮੰਤਰਾਲੇ ਦੁਆਰਾ ਅਪਣਾਈਆਂ ਗਈਆਂ ਕਾਰਜ ਨੀਤੀਆਂ ਨਾਲ ਜਾਣੂ ਕਰਵਾਇਆ ਜਾਂਦਾ ਹੈ ਅਤੇ ਉਹ ਪੰਚਾਇਤ ਪੱਧਰ ‘ਤੇ ਅਧਾਰਿਤ ਵਿਕਾਸ ਲਕਸ਼ਾਂ ਦੇ ਲਈ ਪੀਡੀਆਈ ਦਾ ਉਪਯੋਗ ਕਰਨ ਦੇ ਲਈ ਤਿਆਰ ਹਨ। ਪੀਡੀਆਈ ਦਾ ਪਰਿਣਾਮ ਐੱਲਐੱਸਡੀਜੀ ਦੀ ਉਪਲਬਧੀ ਦੇ ਲਈ ਪੰਚਾਇਤ ਦੁਆਰਾ ਪ੍ਰਾਪਤ ਅੰਕਾਂ ਦੇ ਮਾਧਿਅਮ ਨਾਲ ਵਾਧੇ ਦੀ ਪ੍ਰਗਤੀ ਨੂੰ ਮਾਪੇਗਾ ਅਤੇ ਪੀਡੀਆਈ ਦਾ ਅਧਾਰਭੂਤ ਡੇਟਾ ਬਿਹਤਰ ਨਿਸ਼ਪਾਦਨ ਦੇ ਲਈ ਵਾਂਝੇ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਸਬੂਤ ਅਧਾਰਿਤ ਪੰਚਾਇਤ ਵਿਕਾਸ ਯੋਜਨਾ ਦੀ ਤਿਆਰੀ ਵਿੱਚ ਲੋਕਲ ਲਕਸ਼ ਅਤੇ ਕਾਰਵਾਈ ਯੋਗ ਬਿੰਦੁ ਨਿਰਧਾਰਿਤ ਕਰਨ ਵਿੱਚ ਮਦਦ ਕਰੇਗਾ।

ਇਹ ਜਾਣਕਾਰੀ ਕੇਂਦਰੀ ਪੰਚਾਇਤੀ ਰਾਜ, ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤ ਜਵਾਬ ਵਿੱਚ ਦਿੱਤੀ।

****

ਐੱਸਕੇ/ਐੱਸਐੱਸ/ਐੱਸਐੱਮ/450



(Release ID: 1982966) Visitor Counter : 59


Read this release in: English , Urdu , Hindi , Telugu