ਪ੍ਰਧਾਨ ਮੰਤਰੀ ਦਫਤਰ

ਮਹਾਰਾਸ਼ਟਰ ਦੇ ਸਿੰਧੁਦੁਰਗ ਵਿੱਚ ਜਲ ਸੈਨਾ ਦਿਵਸ 2023 ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 04 DEC 2023 7:51PM by PIB Chandigarh

ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਕੀ ਜੈ !

ਛਤਰਪਤੀ ਵੀਰ ਸੰਭਾਜੀ ਮਹਾਰਾਜ ਕੀ ਜੈ !

 

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀਮਾਨ ਰਮੇਸ਼ ਜੀ, ਮੁੱਖ ਮੰਤਰੀ ਏਕਨਾਥ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਰਾਜਨਾਥ ਸਿੰਘ ਜੀ, ਨਾਰਾਇਣ ਰਾਣੇ ਜੀ, ਉਪ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਜੀ, ਅਜੀਤ ਪਵਾਰ ਜੀ, ਸੀਡੀਐੱਸ ਜਨਰਲ ਅਨਿਲ ਚੌਹਾਨ ਜੀ, ਜਲ ਸੈਨਾ  ਪ੍ਰਮੁੱਖ ਐਡਮਿਰਲ ਆਰ. ਹਰਿ ਕੁਮਾਰ, ਜਲ ਸੈਨਾ  ਦੇ ਸਾਰੇ ਸਾਥੀ, ਅਤੇ ਸਾਰੇ ਮੇਰੇ ਪਰਿਵਾਰਜਨ !

 

ਅੱਜ 4 ਦਸੰਬਰ ਦਾ ਇਹ ਇਤਿਹਾਸਿਕ ਦਿਨ...ਸਾਨੂੰ ਅਸ਼ੀਰਵਾਦ ਦਿੰਦਾ ਹੈ ਸਿੰਧੁਦੁਰਗ ਦਾ ਇਤਿਹਾਸਿਕ ਕਿਲਾ...ਮਾਲਵਣ-ਤਾਰਕਰਲੀ ਦਾ ਇਹ ਖੂਬਸੂਰਤ ਕਿਨਾਰਾ, ਚਾਰੋਂ ਤਰਫ਼ ਫੈਲਿਆ ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਦਾ ਪ੍ਰਤਾਪ...ਰਾਜਕੋਟ ਫੋਰਟ ‘ਤੇ ਉਨ੍ਹਾਂ ਦੀ ਵਿਸ਼ਾਲ ਪ੍ਰਤਿਮਾ ਤੋਂ ਪਰਦਾ ਹਟਾਉਣਾ ਅਤੇ ਤੁਹਾਡੀ ਇਹ ਹੁੰਕਾਰ...ਹਰ ਭਾਰਤਵਾਸੀ ਨੂੰ ਜੋਸ਼ ਨਾਲ ਭਰ ਰਹੀ ਹੈ। ਤੁਹਾਡੇ ਲਈ ਹੀ ਕਿਹਾ ਗਿਆ ਹੈ-

 

ਚਲੋ ਨਈ ਮਿਸਾਲ ਹੋ, ਬੜ੍ਹੋ ਨਯਾ ਕਮਾਲ ਹੋ,

ਝੁਕੋ ਨਹੀ, ਰੁਕੋ ਨਹੀ, ਬੜ੍ਹੇ ਚਲੋ, ਬੜ੍ਹੇ ਚਲੋ।

(चलो नई मिसाल होबढ़ो नया कमाल हो,

झुको नहीरुको नहीबढ़े चलोबढ़े चलो ।)

 

ਮੈਂ ਜਲ ਸੈਨਾ  ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਨੇਵੀ ਡੇਅ ‘ਤੇ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ। ਅੱਜ ਦੇ ਦਿਨ ਅਸੀਂ ਉਨ੍ਹਾਂ ਸ਼ੂਰਬੀਰਾਂ ਨੂੰ ਭੀ ਪ੍ਰਣਾਮ ਕਰਦੇ ਹਾਂ, ਜਿਨ੍ਹਾਂ ਨੇ ਮਾਤ੍ਰਭੂਮੀ ਦੇ ਲਈ ਆਪਣਾ ਸਰਬਉੱਚ ਬਲੀਦਾਨ ਦਿੱਤਾ ਹੈ।

 

ਸਾਥੀਓ,

ਅੱਜ ਸਿੰਧੁਦੁਰਗ ਦੀ ਇਸ ਵੀਰਭੂਮੀ ਤੋਂ ਦੇਸ਼ਵਾਸੀਆਂ ਨੂੰ ਜਲ ਸੈਨਾ  ਦਿਵਸ ਦੀ ਵਧਾਈ ਦੇਣਾ ਵਾਕਈ ਆਪਣੇ ਆਪ ਵਿੱਚ ਬਹੁਤ ਬੜੇ ਗੌਰਵ ਦੀ ਘਟਨਾ ਹੈ। ਸਿੰਧੁਦੁਰਗ ਦੇ ਇਤਿਹਾਸਿਕ ਕਿਲੇ ਨੂੰ ਦੇਖ ਕੇ ਹਰ ਭਾਰਤੀ ਗਰਵ (ਮਾਣ) ਨਾਲ ਭਰ ਜਾਂਦਾ ਹੈ। ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਜਾਣਦੇ ਸਨ ਕਿ ਕਿਸੇ ਭੀ ਦੇਸ਼ ਦੇ ਲਈ ਸਮੁੰਦਰੀ ਸਮਰੱਥਾ ਕਿਤਨੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਦਾ ਉਦਘੋਸ਼ (ਨਾਅਰਾ) ਸੀ- ਜਲਮੇਵ ਯਸਯ, ਬਲਮੇਵ ਤਸਯ! (जलमेव यस्यबलमेव तस्य!) ਯਾਨੀ “ਜੋ ਸਮੁੰਦਰ ‘ਤੇ ਨਿਯੰਤ੍ਰਣ ਰੱਖਦਾ ਹੈ ਉਹ ਸਰਬਸ਼ਕਤੀਮਾਨ ਹੈ।” ਉਨ੍ਹਾਂ ਨੇ ਇੱਕ ਸ਼ਕਤੀਸ਼ਾਲੀ ਜਲ ਸੈਨਾ  ਬਣਾਈ। ਕਾਨਹੋਜੀ ਆਂਗ੍ਰੇ ਹੋਣ, ਮਾਯਾਜੀ ਨਾਈਕ ਭਾਟਕਰ ਹੋਣ, ਹੀਰੋਜੀ ਇੰਦਾਲਕਰ ਹੋਣ, ਐਸੇ ਅਨੇਕ ਜੋਧੇ ਅੱਜ ਭੀ ਸਾਡੇ ਲਈ ਬਹੁਤ ਬੜੀ ਪ੍ਰੇਰਣਾ ਹਨ। ਮੈਂ ਅੱਜ ਜਲ ਸੈਨਾ  ਦਿਵਸ ‘ਤੇ, ਦੇਸ਼ ਦੇ ਐਸੇ ਪਰਾਕ੍ਰਮੀ ਜੋਧਿਆਂ ਨੂੰ ਭੀ ਨਮਨ ਕਰਦਾ ਹਾਂ।

 

ਸਾਥੀਓ,

ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਣਾ ਲੈਂਦੇ ਹੋਏ ਅੱਜ ਭਾਰਤ, ਗ਼ੁਲਾਮੀ ਦੀ ਮਾਨਸਿਕਤਾ ਨੂੰ ਪਿੱਛੇ ਛੱਡ ਕੇ ਅੱਗੇ ਵਧ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਸਾਡੇ Naval Officers ਜੋ ‘ਐਪੋ-ਲੈਟਸ’ ਪਹਿਨਦੇ ਹਨ ਹੁਣ ਉਸ ਵਿੱਚ ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਦੀ ਝਲਕ ਭੀ ਦੇਖਣ ਨੂੰ ਮਿਲਣ ਵਾਲੀ ਹੈ। ਨਵੇਂ ‘ਐਪੋ-ਲੈਟਸ’ ਭੀ ਹੁਣ ਉਨ੍ਹਾਂ ਦੀ ਜਲ ਸੈਨਾ  ਦੇ ਪ੍ਰਤੀਕ ਚਿੰਨ੍ਹ ਦੀ ਤਰ੍ਹਾਂ ਹੀ ਹੋਣਗੇ।

 

ਇਹ ਮੇਰਾ ਸੁਭਾਗ ਹੈ ਕਿ ਜਲ ਸੈਨਾ  ਦੇ ਧਵਜ(ਝੰਡੇ) ਨੂੰ ਮੈਨੂੰ ਪਿਛਲੇ ਵਰ੍ਹੇ ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਨਾਲ ਜੋੜਨ ਦਾ ਅਵਸਰ ਮਿਲਿਆ ਸੀ। ਹੁਣ ‘ਐਪੋ-ਲੈਟਸ’ ਵਿੱਚ ਭੀ ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਦਾ ਪ੍ਰਤੀਬਿੰਬ ਸਾਨੂੰ ਸਭ ਨੂੰ ਨਜ਼ਰ ਆਵੇਗਾ। ਆਪਣੀ ਵਿਰਾਸਤ ‘ਤੇ ਗਰਵ (ਮਾਣ) ਦੀ ਭਾਵਨਾ ਦੇ ਨਾਲ, ਮੈਨੂੰ ਇੱਕ ਹੋਰ ਐਲਾਨ ਕਰਦੇ ਹੋਏ ਅੱਜ ਗੌਰਵ ਹੋ ਰਿਹਾ ਹੈ। ਭਾਰਤੀ ਜਲ ਸੈਨਾ  ਹੁਣ ਆਪਣੇ Ranks ਦਾ ਨਾਮਕਰਣ, ਭਾਰਤੀ ਪਰੰਪਰਾਵਾਂ ਦੇ ਅਨੁਰੂਪ ਕਰਨ ਜਾ ਰਹੀ ਹੈ। ਅਸੀਂ ਹਥਿਆਰਬੰਦ ਬਲਾਂ ਵਿੱਚ ਆਪਣੀ ਨਾਰੀ ਸ਼ਕਤੀ ਦੀ ਸੰਖਿਆ ਵਧਾਉਣ ‘ਤੇ ਭੀ ਜ਼ੋਰ ਦੇ ਰਹੇ ਹਾਂ। ਮੈਂ ਜਲ ਸੈਨਾ  ਨੂੰ ਵਧਾਈ ਦੇਵਾਂਗਾ ਕਿ ਤੁਸੀਂ ਨੇਵਲ ਸ਼ਿਪ ਵਿੱਚ ਦੇਸ਼ ਦੀ ਪਹਿਲੀ ਮਹਿਲਾ ਕਮਾਂਡਿੰਗ ਅਫ਼ਸਰ ਦੀ ਤੈਨਾਤੀ ਕੀਤੀ ਹੈ।

 

ਸਾਥੀਓ,

ਅੱਜ ਦਾ ਭਾਰਤ ਆਪਣੇ ਲਈ ਬੜੇ ਲਕਸ਼ ਤੈਅ ਕਰ ਰਿਹਾ ਹੈ, ਅਤੇ ਉਸ ਨੂੰ ਪਾਉਣ(ਪ੍ਰਾਪਤ ਕਰਨ) ਦੇ ਲਈ ਆਪਣੀ ਪੂਰੀ ਸ਼ਕਤੀ ਲਗਾ ਰਿਹਾ ਹੈ। ਭਾਰਤ ਦੇ ਪਾਸ ਇਨ੍ਹਾਂ ਲਕਸ਼ਾਂ ਨੂੰ ਪੂਰਾ ਕਰਨ ਦੇ ਲਈ ਇੱਕ ਬੜੀ ਤਾਕਤ ਹੈ। ਇਹ ਤਾਕਤ, 140 ਕਰੋੜ ਭਾਰਤੀਆਂ ਦੇ ਵਿਸ਼ਵਾਸ ਦੀ ਹੈ। ਇਹ ਤਾਕਤ, ਦੁਨੀਆ ਦੇ ਸਭ ਤੋਂ ਬੜੇ ਲੋਕਤੰਤਰ ਦੀ ਮਜ਼ਬੂਤੀ ਦੀ ਹੈ। ਕੱਲ੍ਹ ਤੁਸੀਂ ਦੇਸ਼ ਦੇ 4 ਰਾਜਾਂ ਵਿੱਚ ਇਸੇ ਤਾਕਤ ਦੀ ਝਲਕ ਦੇਖੀ। ਦੇਸ਼ ਨੇ ਦੇਖਿਆ, ਜਦੋਂ ਲੋਕਾਂ ਦੇ ਸੰਕਲਪ ਜੁੜਦੇ ਹਨ... ਜਦੋਂ ਲੋਕਾਂ ਦੀਆਂ ਭਾਵਨਾਵਾਂ ਜੁੜਦੀਆਂ ਹਨ... ਜਦੋਂ ਲੋਕਾਂ ਦੀਆਂ ਆਕਾਂਖਿਆਵਾਂ ਜੁੜਦੀਆਂ ਹਨ... ਤਾਂ ਕਿਤਨੇ ਸਕਾਰਾਤਮਕ ਪਰਿਣਾਮ ਸਾਹਮਣੇ ਆਉਂਦੇ ਹਨ।

 

ਅਲੱਗ-ਅਲੱਗ ਰਾਜਾਂ ਦੀਆਂ ਪ੍ਰਾਥਮਿਕਤਾਵਾਂ ਅਲੱਗ ਹਨ, ਉਨ੍ਹਾਂ ਦੀਆਂ ਜ਼ਰੂਰਤਾਂ ਅਲੱਗ ਹਨ। ਲੇਕਿਨ ਸਾਰੇ ਰਾਜਾਂ ਦੇ ਲੋਕ ਰਾਸ਼ਟਰ ਪ੍ਰਥਮ ਦੀ ਭਾਵਨਾ ਨਾਲ ਓਤਪ੍ਰੋਤ ਹਨ। ਦੇਸ਼ ਹੈ ਤਾਂ ਅਸੀਂ ਹਾਂ, ਦੇਸ਼ ਅੱਗੇ ਵਧੇਗਾ ਤਾਂ ਅਸੀਂ ਅੱਗੇ ਵਧਾਂਗੇ, ਇਹੀ ਭਾਵਨਾ ਅੱਜ ਹਰ ਨਾਗਰਿਕ ਦੇ ਮਨ ਵਿੱਚ ਹੈ। ਅੱਜ ਦੇਸ਼, ਇਤਿਹਾਸ ਤੋਂ ਪ੍ਰੇਰਣਾ ਲੈ ਕੇ ਉੱਜਵਲ ਭਵਿੱਖ ਦੇ ਰੋਡਮੈਪ ਤਿਆਰ ਕਰਨ ਵਿੱਚ ਜੁਟ ਗਿਆ ਹੈ। ਲੋਕਾਂ ਨੇ ਨਕਾਰਾਤਮਕਤਾ ਦੀ ਰਾਜਨੀਤੀ ਨੂੰ ਹਰਾ ਕੇ, ਹਰ ਖੇਤਰ ਵਿੱਚ ਅੱਗੇ ਨਿਕਲਣ ਦਾ ਪ੍ਰਣ ਕੀਤਾ ਹੈ। ਇਹੀ ਪ੍ਰਣ ਸਾਨੂੰ ਵਿਕਸਿਤ ਭਾਰਤ ਦੀ ਤਰਫ਼ ਲੈ ਜਾਵੇਗਾ। ਇਹੀ ਪ੍ਰਣ ਦੇਸ਼ ਦਾ ਉਹ ਗੌਰਵ ਪਰਤਾਵੇਗਾ, ਜਿਸ ਦਾ ਇਹ ਦੇਸ਼ ਹਮੇਸ਼ਾ ਤੋਂ ਹੱਕਦਾਰ ਹੈ।

 

ਸਾਥੀਓ,

ਭਾਰਤ ਦਾ ਇਤਿਹਾਸ, ਸਿਰਫ਼ ਇੱਕ ਹਜ਼ਾਰ ਸਾਲ ਦੀ ਗ਼ੁਲਾਮੀ ਦਾ ਇਤਿਹਾਸ ਨਹੀਂ ਹੈ, ਸਿਰਫ਼ ਹਾਰ ਅਤੇ ਨਿਰਾਸ਼ਾ ਦਾ ਇਤਿਹਾਸ ਨਹੀਂ ਹੈ। ਭਾਰਤ ਦਾ ਇਤਿਹਾਸ, ਵਿਜੈ ਦਾ ਇਤਿਹਾਸ ਹੈ। ਭਾਰਤ ਦਾ ਇਤਿਹਾਸ, ਸ਼ੌਰਯ ਦਾ ਇਤਿਹਾਸ ਹੈ। ਭਾਰਤ ਦਾ ਇਤਿਹਾਸ, ਗਿਆਨ ਅਤੇ ਵਿਗਿਆਨ ਦਾ ਇਤਿਹਾਸ ਹੈ। ਭਾਰਤ ਦਾ ਇਤਿਹਾਸ, ਕਲਾ ਅਤੇ ਸਿਰਜਣ ਕੌਸ਼ਲ ਦਾ ਇਤਿਹਾਸ ਹੈ। ਭਾਰਤ ਦਾ ਇਤਿਹਾਸ, ਸਾਡੀ ਸਮੁੰਦਰੀ ਸਮਰੱਥਾ ਦਾ ਇਤਿਹਾਸ ਹੈ। ਸੈਂਕੜੋਂ ਵਰ੍ਹੇ ਪਹਿਲਾਂ ਜਦੋਂ ਐਸੀ ਟੈਕਨੋਲੋਜੀ ਨਹੀਂ ਸੀ, ਜਦੋਂ ਐਸੇ ਸੰਸਾਧਨ ਨਹੀਂ ਸਨ, ਤਦ ਉਸ ਜ਼ਮਾਨੇ ਵਿੱਚ ਸਮੁੰਦਰ ਨੂੰ ਚੀਰ ਕੇ ਅਸੀਂ ਸਿੰਧੁਦੁਰਗ ਜਿਹੇ ਕਿਤਨੇ ਹੀ ਕਿਲੇ ਬਣਵਾਏ।

 

ਭਾਰਤ ਦੀ ਸਮੁੰਦਰੀ ਸਮਰੱਥਾ ਹਜ਼ਾਰਾਂ ਸਾਲ ਪੁਰਾਣੀ ਹੈ। ਗੁਜਰਾਤ ਦੇ ਲੋਥਲ ਵਿੱਚ ਮਿਲਿਆ ਸਿੰਧੁ ਘਾਟੀ ਸੱਭਿਅਤਾ ਦਾ ਪੋਰਟ, ਅੱਜ ਸਾਡੀ ਬਹੁਤ ਬੜੀ ਵਿਰਾਸਤ ਹੈ। ਇੱਕ ਸਮੇਂ ਵਿੱਚ ਸੂਰਤ ਦੇ ਬੰਦਰਗਾਹ ‘ਤੇ 80 ਤੋਂ ਜ਼ਿਆਦਾ ਦੇਸ਼ਾਂ ਦੇ ਜਹਾਜ਼ ਲੰਗਰ ਪਾ ਕੇ ਰਿਹਾ ਕਰਦੇ ਸਨ। ਚੋਲ ਸਾਮਰਾਜ ਨੇ ਭਾਰਤ ਦੀ ਇਸੇ ਸਮਰੱਥਾ ਦੇ ਬਲਬੂਤੇ, ਦੱਖਣ ਪੂਰਬ ਏਸ਼ੀਆ ਦੇ ਕਿਤਨੇ ਹੀ ਦੇਸ਼ਾਂ ਤੱਕ ਆਪਣਾ ਵਪਾਰ ਫੈਲਾਇਆ।

 

ਅਤੇ ਇਸ ਲਈ, ਜਦੋਂ ਵਿਦੇਸ਼ੀ ਤਾਕਤਾਂ ਨੇ ਭਾਰਤ ‘ਤੇ ਹਮਲਾ ਕੀਤਾ, ਤਾਂ ਸਭ ਤੋਂ ਪਹਿਲਾਂ ਸਾਡੀ ਇਸ ਸ਼ਕਤੀ ਨੂੰ ਨਿਸ਼ਾਨਾ ਬਣਾਇਆ ਗਿਆ। ਜੋ ਭਾਰਤ, ਕਿਸ਼ਤੀਆਂ ਅਤੇ ਜਹਾਜ਼ ਬਣਾਉਣ ਦੇ ਲਈ ਮਸ਼ਹੂਰ ਸੀ, ਉਸ ਦੀ ਇਹ ਕਲਾ, ਇਹ ਕੌਸ਼ਲ, ਸਭ ਕੁਝ ਠੱਪ ਕਰ ਦਿੱਤਾ ਗਿਆ। ਅਤੇ ਹੁਣ ਜਦੋਂ ਅਸੀਂ ਸਮੁੰਦਰ ‘ਤੇ ਆਪਣਾ ਨਿਯੰਤ੍ਰਣ ਖੋਇਆ(ਗੁਆਇਆ), ਅਸੀਂ ਆਪਣੀ ਸਾਮਰਿਕ(ਰਣਨੀਤਕ)-ਆਰਥਿਕ ਤਾਕਤ ਭੀ ਖੋ (ਗੁਆ) ਦਿੱਤੀ।

 

ਇਸ ਲਈ, ਅੱਜ ਜਦੋਂ ਭਾਰਤ ਵਿਕਸਿਤ ਹੋਣ ਦੇ ਲਕਸ਼ ‘ਤੇ ਚਲ ਰਿਹਾ ਹੈ, ਤਾਂ ਸਾਨੂੰ ਆਪਣੇ ਇਸ ਖੋਏ ਹੋਏ ਗੌਰਵ ਨੂੰ ਫਿਰ ਤੋਂ ਪਾ ਕੇ(ਪ੍ਰਾਪਤ ਕਰਕੇ) ਹੀ ਰਹਿਣਾ ਹੈ। ਇਸ ਲਈ ਹੀ ਅੱਜ ਸਾਡੀ ਸਰਕਾਰ ਭੀ ਇਸ ਨਾਲ ਜੁੜੇ ਹਰ ਖੇਤਰ ‘ਤੇ ਫੋਕਸ ਕਰਦੇ ਹੋਏ ਕੰਮ ਕਰ ਰਹੀ ਹੈ। ਅੱਜ ਭਾਰਤ ਬਲੂ ਇਕੌਨਮੀ ਨੂੰ ਅਭੂਤਪੂਰਵ ਪ੍ਰੋਤਸਾਹਨ ਦੇ ਰਿਹਾ ਹੈ। ਅੱਜ ਭਾਰਤ ‘ਸਾਗਰਮਾਲਾ’ ਦੇ ਤਹਿਤ Port led Development ਵਿੱਚ ਜੁਟਿਆ ਹੈ। ਅੱਜ ਭਾਰਤ ‘ਮੈਰੀਟਾਇਮ ਵਿਜ਼ਨ’ ਦੇ ਤਹਿਤ ਆਪਣੇ ਸਾਗਰਾਂ ਦੀ ਪੂਰੀ ਸਮਰੱਥਾ ਦਾ ਇਸਤੇਮਾਲ ਕਰਨ ਦੀ ਤਰਫ਼ ਤੇਜ਼ ਗਤੀ ਨਾਲ ਵਧ ਰਿਹਾ ਹੈ। ਮਰਚੈਂਟ ਸ਼ਿਪਿੰਗ ਨੂੰ ਹੁਲਾਰਾ ਦੇਣ ਦੇ ਲਈ ਭੀ ਸਰਕਾਰ ਨੇ ਨਵੇਂ ਨਿਯਮ ਬਣਾਏ ਹਨ। ਸਰਕਾਰ ਦੇ ਪ੍ਰਯਾਸਾਂ ਨਾਲ, ਬੀਤੇ 9 ਵਰ੍ਹਿਆਂ ਵਿੱਚ ਭਾਰਤ ਵਿੱਚ seafarers ਦੀ ਸੰਖਿਆ ਵਿੱਚ ਭੀ 140 ਪ੍ਰਤੀਸ਼ਤ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

 

ਮੇਰੇ ਸਾਥੀਓ,

ਇਹ ਭਾਰਤ ਦੇ ਇਤਿਹਾਸ ਦਾ ਉਹ ਕਾਲਖੰਡ ਹੈ, ਜੋ ਸਿਰਫ਼ 5-10 ਸਾਲ ਦਾ ਨਹੀਂ ਬਲਕਿ ਆਉਣ ਵਾਲੀਆਂ ਸਦੀਆਂ ਦਾ ਭਵਿੱਖ ਲਿਖਣ ਵਾਲਾ ਹੈ। 10 ਵਰ੍ਹੇ ਤੋਂ ਭੀ ਘੱਟ ਦੇ ਕਾਲਖੰਡ ਵਿੱਚ ਭਾਰਤ, ਦੁਨੀਆ ਵਿੱਚ 10ਵੇਂ ਨੰਬਰ ਦੀ ਆਰਥਿਕ ਤਾਕਤ ਤੋਂ ਵਧ ਕੇ 5ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਅਤੇ ਹੁਣ ਬਹੁਤ ਤੇਜ਼ੀ ਨਾਲ ਤੀਸਰੇ ਨੰਬਰ ਦੀ ਆਰਥਿਕ ਮਹਾਸ਼ਕਤੀ ਬਣਨ ਦੀ ਤਰਫ਼ ਅੱਜ ਭਾਰਤ ਅਗ੍ਰਸਰ(ਮੋਹਰੀ) ਹੈ।

 

ਅੱਜ ਦੇਸ਼, ਵਿਸ਼ਵਾਸ ਅਤੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਅੱਜ ਦੁਨੀਆ ਨੂੰ ਭਾਰਤ ਵਿੱਚ ਵਿਸ਼ਵ-ਮਿੱਤਰ ਦਾ ਉਦੈ ਹੁੰਦਾ ਦਿਖ ਰਿਹਾ ਹੈ। ਅੱਜ ਸਪੇਸ ਹੋਵੇ ਜਾਂ ਫਿਰ ਸਮੁੰਦਰ, ਹਰ ਥਾਂ ਦੁਨੀਆ ਨੂੰ ਭਾਰਤ ਦੀ ਸਮਰੱਥਾ ਦਿਖ ਰਹੀ ਹੈ। ਅੱਜ ਪੂਰੀ ਦੁਨੀਆ ਭਾਰਤ-ਮਿਡਲ ਈਸਟ-ਯੂਰੋਪ ਇਕਨੌਮਿਕ ਕੌਰੀਡੋਰ ਦੀ ਚਰਚਾ ਕਰ ਰਹੀ ਹੈ। ਜਿਸ ਸਪਾਇਸ ਰੂਟ ਨੂੰ ਅਤੀਤ ਵਿੱਚ ਅਸੀਂ ਖੋ (ਗੁਆ) ਦਿੱਤਾ ਸੀ, ਉਹ ਹੁਣ ਫਿਰ ਤੋਂ ਭਾਰਤ ਦੀ ਸਮ੍ਰਿੱਧੀ ਦਾ ਸਸ਼ਕਤ ਅਧਾਰ ਬਣਨ ਜਾ ਰਿਹਾ ਹੈ। ਅੱਜ ਮੇਡ ਇਨ ਇੰਡੀਆ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਤੇਜਸ ਵਿਮਾਨ(ਜਹਾਜ਼) ਹੋਵੇ ਜਾਂ ਕਿਸਾਨ ਡ੍ਰੋਨ, ਯੂਪੀਆਈ ਸਿਸਟਮ ਹੋਵੇ ਜਾਂ ਫਿਰ ਚੰਦਰਯਾਨ 3, ਹਰ ਜਗ੍ਹਾ, ਹਰ ਸੈਕਟਰ ਵਿੱਚ ਮੇਡ ਇਨ ਇੰਡੀਆ ਦੀ ਧੂਮ ਹੈ। ਅੱਜ ਸਾਡੀਆਂ ਸੈਨਾਵਾਂ ਦੀਆਂ ਜ਼ਿਆਦਾਤਰ ਜ਼ਰੂਰਤਾਂ ਮੇਡ ਇਨ ਇੰਡੀਆ ਅਸਤਰ-ਸ਼ਸਤਰ ਨਾਲ ਹੀ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਵਿੱਚ ਪਹਿਲੀ ਵਾਰ ਟ੍ਰਾਂਸਪੋਰਟ ਏਅਰਕ੍ਰਾਫਟ ਦਾ ਨਿਰਮਾਣ ਸ਼ੁਰੂ ਹੋ ਰਿਹਾ ਹੈ। ਪਿਛਲੇ ਸਾਲ ਹੀ ਮੈਂ ਕੋਚੀ ਵਿੱਚ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ, INS Vikrant ਨੂੰ ਜਲ ਸੈਨਾ  ਵਿੱਚ ਕਮਿਸ਼ਨ ਕੀਤਾ ਸੀ। INS Vikrant ਮੇਕ ਇਨ ਇੰਡੀਆ ਆਤਮਨਿਰਭਰ ਭਾਰਤ ਦੀ ਇੱਕ ਸਸ਼ਕਤ ਉਦਾਹਰਣ ਹੈ। ਅੱਜ ਭਾਰਤ ਦੁਨੀਆ ਦੇ ਕੁਝ ਗਿਣੇ-ਚੁਣੇ ਦੇਸ਼ਾਂ ਵਿੱਚ ਹੈ ਜਿਸ ਦੇ ਪਾਸ ਐਸੀ ਸਮਰੱਥਾ ਹੈ।

 

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਅਸੀਂ ਪਹਿਲਾਂ ਦੀਆਂ ਸਰਕਾਰਾਂ ਦੀ ਇੱਕ ਹੋਰ ਪੁਰਾਣੀ ਸੋਚ ਨੂੰ ਬਦਲਿਆ ਹੈ। ਪਹਿਲਾਂ ਦੀਆਂ ਸਰਕਾਰਾਂ, ਸਾਡੇ ਸੀਮਾਵਰਤੀ ਅਤੇ ਸਮੁੰਦਰ ਕਿਨਾਰੇ ਵਸੇ ਪਿੰਡਾਂ ਨੂੰ, ਇਲਾਕਿਆਂ ਨੂੰ ਅੰਤਿਮ ਪਿੰਡ ਮੰਨਦੀਆਂ ਸਨ। ਸਾਡੇ ਰੱਖਿਆ ਮੰਤਰੀ ਜੀ ਨੇ ਹੁਣੇ ਉਸ ਦਾ ਉਲੇਖ ਭੀ ਕੀਤਾ ਹੈ। ਇਸ ਸੋਚ ਦੇ ਕਾਰਨ ਸਾਡੇ ਤਟਵਰਤੀ ਖੇਤਰ ਭੀ ਵਿਕਾਸ ਤੋਂ ਵੰਚਿਤ ਰਹੇ, ਇੱਥੇ ਮੂਲ ਸੁਵਿਧਾਵਾਂ ਦਾ ਅਭਾਵ ਰਿਹਾ। ਅੱਜ ਸਮੁੰਦਰ ਕਿਨਾਰੇ ਵਸੇ ਹਰ ਪਰਿਵਾਰ ਦੇ ਜੀਵਨ ਨੂੰ ਬਿਹਤਰ ਬਣਾਉਣ ਕੇਂਦਰ ਸਰਕਾਰ ਦੀ ਪ੍ਰਾਥਮਿਕਤਾ ਹੈ।

 

ਇਹ ਸਾਡੀ ਸਰਕਾਰ ਹੈ ਜਿਸ ਨੇ 2019 ਵਿੱਚ ਪਹਿਲੀ ਵਾਰ ਫਿਸ਼ਰੀਜ਼ ਸੈਕਟਰ ਦੇ ਲਈ ਅਲੱਗ ਮੰਤਰਾਲਾ ਬਣਾਇਆ। ਅਸੀਂ ਫਿਸ਼ਰੀਜ਼ ਸੈਕਟਰ ਵਿੱਚ ਲਗਭਗ 40 ਹਜ਼ਾਰ ਕਰੋੜ ਦਾ ਨਿਵੇਸ਼ ਕੀਤਾ ਹੈ। ਇਸ ਵਜ੍ਹਾ ਨਾਲ 2014 ਦੇ ਬਾਅਦ ਤੋਂ ਭਾਰਤ ਵਿੱਚ ਮਛਲੀ ਉਤਪਾਦਨ 80 ਪ੍ਰਤੀਸ਼ਤ ਤੋਂ ਜ਼ਿਆਦਾ ਵਧਿਆ ਹੈ। ਭਾਰਤ ਤੋਂ ਮਛਲੀ ਦਾ ਐਕਸਪੋਰਟ ਭੀ 110 ਪ੍ਰਤੀਸ਼ਤ ਤੋਂ ਜ਼ਿਆਦਾ ਵਧਿਆ ਹੈ। ਆਪਣੇ ਮਛੇਰਿਆਂ ਦੀ ਮਦਦ ਕਰਨ ਦੇ ਲਈ ਸਰਕਾਰ ਹਰ ਸੰਭਵ ਕੋਸ਼ਿਸ ਕਰ ਰਹੀ ਹੈ। ਸਾਡੀ ਸਰਕਾਰ ਨੇ ਮਛੇਰਿਆਂ ਦੇ ਲਈ ਬੀਮਾ ਕਵਰ 2 ਲੱਖ ਤੋਂ ਵਧਾ ਕੇ 5 ਲੱਖ ਕੀਤਾ ਹੈ।

 

ਦੇਸ਼ ਵਿੱਚ ਪਹਿਲੀ ਵਾਰ ਮਛੇਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦਾ ਭੀ ਲਾਭ ਮਿਲਿਆ ਹੈ। ਸਰਕਾਰ, ਫਿਸ਼ਰੀਜ਼ ਸੈਕਟਰ ਵਿੱਚ ਵੈਲਿਊ ਚੇਨ ਡਿਵੈਲਪਮੈਂਟ ‘ਤੇ ਭੀ ਬਹੁਤ ਜ਼ੋਰ ਦੇ ਰਹੀ ਹੈ। ਅੱਜ ਸਾਗਰਮਾਲਾ ਯੋਜਨਾ ਨਾਲ ਪੂਰੇ ਸਮੁੰਦਰੀ ਕਿਨਾਰੇ ਵਿੱਚ ਆਧੁਨਿਕ ਕਨੈਕਟੀਵਿਟੀ ‘ਤੇ ਬਲ ਦਿੱਤਾ ਜਾ ਰਿਹਾ ਹੈ। ਇਸ ‘ਤੇ ਲੱਖਾਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਤਾਕਿ ਸਮੁੰਦਰੀ ਕਿਨਾਰਿਆਂ ਵਿੱਚ ਨਵੇਂ ਉਦਯੋਗ ਲਗਣ, ਬਿਜ਼ਨਸ ਆਉਣ।

 

ਮਛਲੀ ਹੋਵੇ, ਦੂਸਰਾ ਸੀ-ਫੂਡ ਹੋਵੇ, ਇਸ ਦੀ ਪੂਰੀ ਦੁਨੀਆ ਵਿੱਚ ਬਹੁਤ ਅਧਿਕ ਡਿਮਾਂਡ ਹੈ। ਇਸ ਲਈ ਅਸੀਂ ਸੀ-ਪੂਡ ਪ੍ਰੋਸੈੱਸਿੰਗ ਨਾਲ ਜੁੜੀ ਇੰਡਸਟ੍ਰੀ ‘ਤੇ ਬਲ ਦੇ ਰਹੇ ਹਾਂ, ਤਾਕਿ ਮਛੇਰਿਆਂ ਦੀ ਆਮਦਨ ਵਧਾਈ ਜਾਵੇ। ਮਛੇਰੇ, ਗਹਿਰੇ ਸਮੁੰਦਰ ਵਿੱਚ ਮਛਲੀ ਪਕੜ ਸਕਣ, ਇਸ ਦੇ ਲਈ ਕਿਸ਼ਤੀਆਂ ਦੇ ਆਧੁਨਿਕੀਕਰਣ ਦੇ ਲਈ ਭੀ ਉਨ੍ਹਾਂ ਨੂੰ ਮਦਦ ਦਿੱਤੀ ਜਾ ਰਹੀ ਹੈ।

 

ਸਾਥੀਓ,

ਕੋਂਕਣ ਦਾ ਇਹ ਖੇਤਰ ਤਾਂ ਅਦਭੁਤ ਸੰਭਾਵਨਾਵਾਂ ਦਾ ਖੇਤਰ ਹੈ। ਸਾਡੀ ਸਰਕਾਰ ਇਸ ਖੇਤਰ ਦੇ ਵਿਕਾਸ ਦੇ ਲਈ ਪੂਰੀ ਪ੍ਰਤੀਬੱਧਤਾ ਦੇ ਨਾਲ ਕੰਮ ਕਰ ਰਹੀ ਹੈ। ਸਿੰਧੁਦੁਰਗ, ਰਤਨਾਗਿਰੀ, ਅਲੀਬਾਗ, ਪਰਭਨੀ ਅਤੇ ਧਾਰਾਸ਼ਿਵ ਵਿੱਚ ਮੈਡੀਕਲ ਕਾਲਜ ਖੁੱਲ੍ਹੇ ਹਨ। ਚਿਪੀ ਹਵਾਈ ਅੱਡਾ ਸ਼ੁਰੂ ਹੋ ਚੁੱਕਿਆ ਹੈ। ਦਿੱਲੀ-ਮੁੰਬਈ ਇੰਡਸਟ੍ਰੀਅਲ ਕੌਰੀਡੌਰ ਮਾਣਗਾਓਂ ਤੱਕ ਜੁੜਨ ਵਾਲਾ ਹੈ।

 

ਇੱਥੇ ਦੇ ਕਾਜੂ ਕਿਸਾਨਾਂ ਦੇ ਲਈ ਭੀ ਵਿਸ਼ੇਸ਼ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਸਮੁੰਦਰੀ ਤਟ ‘ਤੇ ਵਸੇ ਰਿਹਾਇਸ਼ੀ ਖੇਤਰਾਂ ਨੂੰ ਬਚਾਉਣਾ ਸਾਡੀ ਪ੍ਰਾਥਮਿਕਤਾ ਹੈ। ਇਸ ਦੇ ਲਈ ਮੈਂਗਰੂਵਸ ਦਾ ਦਾਇਰਾ ਵਧਾਉਣ ‘ਤੇ ਬਲ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਇਸ ਦੇ ਲਈ ਵਿਸ਼ੇਸ਼ ਮਿਸ਼ਠੀ ਯੋਜਨਾ ਬਣਾਈ ਹੈ। ਇਸ ਵਿੱਚ ਮਾਲਵਨ, ਅਚਰਾ- ਰਤਨਾਗਿਰੀ, ਦੇਵਗੜ੍ਹ- ਵਿਜੈਦੁਰਗ ਸਹਿਤ ਮਹਾਰਾਸ਼ਟਰ ਦੀਆਂ ਅਨੇਕ ਸਾਇਟਸ ਨੂੰ ਮੈਂਗਰੂਵ ਮੈਨੇਜਮੈਂਟ ਦੇ ਲਈ ਚੁਣਿਆ ਗਿਆ ਹੈ।

 

ਸਾਥੀਓ,

ਵਿਰਾਸਤ ਭੀ ਅਤੇ ਵਿਕਾਸ ਭੀ, ਇਹੀ ਵਿਕਸਿਤ ਭਾਰਤ ਦਾ ਸਾਡਾ ਰਸਤਾ ਹੈ। ਇਸ ਲਈ ਅੱਜ ਇੱਥੇ ਇਸ ਖੇਤਰ ਵਿੱਚ ਭੀ ਆਪਣੀ ਗੌਰਵਸ਼ਾਲੀ ਵਿਰਾਸਤ ਦੀ ਸੰਭਾਲ਼ ਦਾ ਪ੍ਰਯਾਸ ਹੋ ਰਿਹਾ ਹੈ। ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਦੇ ਕਾਲਖੰਡ ਵਿੱਚ ਜੋ ਦੁਰਗ, ਜੋ ਕਿਲੇ ਬਣੇ ਹਨ, ਉਨ੍ਹਾਂ ਨੂੰ ਸੰਭਾਲ਼ ਕੇ ਰੱਖਣ ਦੇ ਲਈ ਕੇਂਦਰ ਅਤੇ ਰਾਜ ਸਰਕਾਰ ਸੰਕਲਪਿਤ ਹੈ। ਕੋਂਕਣ ਸਹਿਤ ਪੂਰੇ ਮਹਾਰਾਸ਼ਟਰ ਵਿੱਚ ਇਨ੍ਹਾਂ ਧਰੋਹਰਾਂ ਦੀ ਸੰਭਾਲ਼ ‘ਤੇ ਸੈਂਕੜੋਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸਾਡਾ ਪ੍ਰਯਾਸ ਹੈ ਕਿ ਪੂਰੇ ਦੇਸ਼ ਤੋਂ ਲੋਕ ਆਪਣੀ ਇਸ ਗੌਰਵਸ਼ਾਲੀ ਵਿਰਾਸਤ ਨੂੰ ਦੇਖਣ ਆਉਣ। ਇਸ ਨਾਲ ਇਸ ਖੇਤਰ ਵਿੱਚ ਟੂਰਿਜ਼ਮ ਭੀ ਵਧੇਗਾ, ਰੋਜ਼ਗਾਰ-ਸਵੈਰੋਜ਼ਗਾਰ ਦੇ ਨਵੇਂ ਅਵਸਰ ਭੀ ਬਣਨਗੇ।

 

ਸਾਥੀਓ,

ਇੱਥੋਂ ਸਾਨੂੰ ਹੁਣ ਵਿਕਸਿਤ ਭਾਰਤ ਦੀ ਯਾਤਰਾ ਹੋਰ ਤੇਜ਼ ਕਰਨੀ ਹੈ। ਐਸਾ ਵਿਕਸਿਤ ਭਾਰਤ ਜਿਸ ਵਿੱਚ ਸਾਡਾ ਦੇਸ਼ ਸੁਰੱਖਿਅਤ, ਸਮ੍ਰਿੱਧ ਅਤੇ ਸ਼ਕਤੀਸ਼ਾਲੀ ਹੋ ਸਕੇ। ਅਤੇ ਸਾਥੀਓ ਆਮ ਤੌਰ ‘ਤੇ ਆਰਮੀ ਡੇਅ, ਏਅਰਫੋਰਸ ਡੇਅ, ਨੇਵੀ ਡੇਅ... ਇਹ ਦਿੱਲੀ ਵਿੱਚ ਮਨਾਏ ਜਾਂਦੇ ਰਹੇ ਹਨ। ਅਤੇ ਦਿੱਲੀ ਵਿੱਚ ਜੋ ਆਸਪਾਸ ਦੇ ਲੋਕ ਹਨ ਉਹ ਇਸ ਦਾ ਹਿੱਸਾ ਬਣਦੇ ਸਨ ਅਤੇ ਜ਼ਿਆਦਾਤਰ ਇਸ ਦੇ ਜੋ ਚੀਫ਼ ਹੁੰਦੇ ਸਨ ਉਨ੍ਹਾਂ ਦੇ ਘਰ ਦੇ ਲਾਅਨ ਵਿੱਚ ਹੀ ਕਾਰਜਕ੍ਰਮ ਹੁੰਦੇ ਸਨ। ਮੈਂ ਉਸ ਪਰੰਪਰਾ ਨੂੰ ਬਦਲਿਆ ਹੈ। ਅਤੇ ਮੇਰੀ ਕੋਸ਼ਿਸ਼ ਹੈ ਕਿ ਚਾਹੇ ਆਰਮੀ ਡੇਅ ਹੋਵੇ, ਨੇਵੀ ਡੇਅ ਹੋਵੇ, ਜਾਂ ਏਅਰਫੋਰਸ ਡੇਅ ਹੋਵੇ, ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਹੋਵੇ। ਅਤੇ ਉਸੇ ਯੋਜਨਾ ਦੇ ਤਹਿਤ ਇਸ ਵਾਰ ਦਾ ਨੇਵੀ ਡੇਅ ਇਸ ਪਵਿੱਤਰ ਭੂਮੀ ‘ਤੇ ਹੋ ਰਿਹਾ ਹੈ, ਜਿੱਥੇ ਨੇਵੀ ਦਾ ਜਨਮ ਹੋਇਆ ਸੀ।

 

ਅਤੇ ਮੈਨੂੰ ਥੋੜ੍ਹੇ ਸਮੇਂ ਪਹਿਲਾਂ ਦੱਸ ਰਹੇ ਸਨ ਕੁਝ ਲੋਕ ਕਿ ਬੋਲੇ ਪਿਛਲੇ ਸਪਤਾਹ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਆ ਰਹੇ ਹਨ, ਇਸ ਹਲਚਲ ਦੇ ਕਾਰਨ। ਮੈਨੂੰ ਪੱਕਾ ਵਿਸ਼ਵਾਸ ਹੈ ਕਿ ਹੁਣ ਦੇਸ਼ ਦੇ ਲੋਕਾਂ ਦਾ ਇਸ ਭੂਮੀ ਦੇ ਪ੍ਰਤੀ ਆਕਰਸ਼ਣ ਵਧੇਗਾ। ਸਿੰਧੁ ਦੁਰਗ ਦੇ ਪ੍ਰਤੀ ਇੱਕ ਤੀਰਥ ਦਾ ਭਾਵ ਪੈਦਾ ਹੋਵੇਗਾ। ਛਤਰਪਤੀ ਸ਼ਿਵਾਜੀ ਮਹਾਰਾਜ ਨੇ ਯੁੱਧ ਦੇ ਖੇਤਰ ਵਿੱਚ ਕਿਤਨਾ ਬੜਾ ਯੋਗਦਾਨ ਦਿੱਤਾ ਸੀ। ਜਿਸ ਨੇਵੀ ਦੇ ਲਈ ਅਸੀਂ ਗਰਵ (ਮਾਣ) ਕਰਦੇ ਹਾਂ ਉਸ ਦੀ ਮੂਲ ਧਾਰਾ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਸ਼ੁਰੂ ਹੁੰਦੀ ਹੈ। ਇਸ ਦਾ ਗਰਵ (ਮਾਣ) ਤੁਸੀਂ ਦੇਸ਼ਵਾਸੀ ਕਰੋਗੇ।

 

ਅਤੇ ਇਸ ਲਈ ਮੈਂ ਨੇਵੀ ਦੇ ਮੇਰੇ ਸਾਥੀਆਂ ਨੂੰ, ਸਾਡੇ ਰੱਖਿਆ ਮੰਤਰੀ ਜੀ ਨੂੰ, ਮੈਂ ਹਿਰਦੇ ਤੋਂ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਇਸ ਕਾਰਜਕ੍ਰਮ ਦੇ ਲਈ ਇਸ ਪ੍ਰਕਾਰ ਦੇ ਸਥਾਨ ਨੂੰ ਚੁਣਿਆ ਹੈ। ਮੈਂ ਜਾਣਦਾ ਹਾਂ ਇਹ ਸਾਰੀਆਂ ਵਿਵਸਥਾਵਾਂ ਕਰਨਾ ਕਠਿਨ ਹੈ ਲੇਕਿਨ ਇਸ ਖੇਤਰ ਨੂੰ ਭੀ ਲਾਭ ਹੁੰਦਾ ਹੈ, ਬਹੁਤ ਬੜੀ ਤਾਦਾਦ ਵਿੱਚ ਜਨ-ਸਾਧਾਰਣ ਭੀ ਇਸ ਨਾਲ ਜੁੜਦਾ ਹੈ ਅਤੇ ਵਿਦੇਸ਼ ਦੇ ਭੀ ਬਹੁਤ ਮਹਿਮਾਨ ਇੱਥੇ ਅੱਜ ਮੌਜੂਦ ਹਨ। ਉਨ੍ਹਾਂ ਦੇ ਲਈ ਭੀ ਬਹੁਤ ਸਾਰੀਆਂ ਬਾਤਾਂ ਨਵੀਆਂ ਹੋਣਗੀਆਂ ਕਿ ਨੇਵੀ ਦਾ concept ਛਤਰਪਤੀ ਸ਼ਿਵਾਜੀ ਮਹਾਰਾਜ ਨੇ ਕਿਤਨੀਆਂ ਸ਼ਤਾਬਦੀਆਂ ਪਹਿਲਾਂ ਸ਼ੁਰੂ ਕੀਤਾ ਸੀ।

 

ਮੈਂ ਪੱਕਾ ਮੰਨਦਾ ਹਾਂ ਜਿਵੇਂ ਅੱਜ ਜੀ-20 ਵਿੱਚ ਦੁਨੀਆ ਦਾ ਧਿਆਨ ਇਸ ਬਾਤ ‘ਤੇ ਗਿਆ ਕਿ ਭਾਰਤ ਸਿਰਫ਼ ਵਿਸ਼ਵ ਦੀ ਸਭ ਤੋਂ ਬੜੀ ਡੈਮੋਕ੍ਰੇਸੀ ਹੈ ਇਤਨਾ ਹੀ ਨਹੀਂ, ਭਾਰਤ mother of democracy ਹੈ। ਉਸੇ ਪ੍ਰਕਾਰ ਨਾਲ ਭਾਰਤ ਹੈ ਜਿਸ ਨੇ ਨੇਵੀ ਦੇ ਇਸ concept ਨੂੰ ਜਨਮ ਦਿੱਤਾ, ਸਮਰੱਥਾ ਦਿੱਤੀ ਅਤੇ ਅੱਜ ਵਿਸ਼ਵ ਨੇ ਉਸ ਨੂੰ ਸਵੀਕਾਰ ਕੀਤਾ ਹੈ। ਅਤੇ ਇਸ ਲਈ ਅੱਜ ਦਾ ਇਹ ਅਵਸਰ ਵਿਸ਼ਵ ਮੰਚ 'ਤੇ ਭੀ ਇੱਕ ਨਵੀਂ ਸੋਚ ਦੇ ਲਈ ਨਿਰਮਾਣ ਦਾ ਕਾਰਨ ਬਣਨ ਵਾਲਾ ਹੈ।

 

ਮੈਂ ਫਿਰ ਇੱਕ ਵਾਰ ਅੱਜ ਨੇਵੀ ਡੇਅ ‘ਤੇ ਦੇਸ਼ ਦੇ ਸਾਰੇ ਜਵਾਨਾਂ ਨੂੰ, ਉਨ੍ਹਾਂ ਦੇ ਪਰਿਵਾਰਜਨਾਂ ਨੂੰ ਅਤੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਪੂਰੀ ਸ਼ਕਤੀ ਨਾਲ ਇੱਕ ਵਾਰ ਬੋਲੋ-

 

ਭਾਰਤ ਮਾਤਾ ਕੀ – ਜੈ !

ਭਾਰਤ ਮਾਤਾ ਕੀ – ਜੈ !

ਭਾਰਤ ਮਾਤਾ ਕੀ – ਜੈ 

ਬਹੁਤ-ਬਹੁਤ ਧੰਨਵਾਦ !

***

ਡੀਐੱਸ/ਵੀਜੇ/ਐੱਨਐੱਸ



(Release ID: 1982939) Visitor Counter : 77