ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਸਰਕਾਰੀ ਮੈਡੀਕਲ ਕਾਲਜ, ਨਾਗਪੁਰ ਦੇ ਪਲੈਟੀਨਮ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ

Posted On: 01 DEC 2023 8:54PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਸ਼ੁੱਕਰਵਾਰ (01 ਦਸੰਬਰ, 2023) ਨੂੰ ਮਹਾਰਾਸ਼ਟਰ ਵਿੱਚ ਸਰਕਾਰੀ ਮੈਡੀਕਲ ਕਾਲਜ, ਨਾਗਪੁਰ ਦੇ ਪਲੈਟੀਨਮ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਭੀ ਸਮਾਜ ਦੇ ਸਰਬਪੱਖੀ ਵਿਕਾਸ ਦੇ ਲਈ ਸਸਤੀ ਅਤੇ ਸੁਲਭ ਸਿਹਤ ਸੇਵਾ ਪ੍ਰਣਾਲੀ (an affordable and accessible healthcare system) ਜ਼ਰੂਰੀ ਹੈ। ਅਭੂਤਪੂਰਵ ਕੋਵਿਡ ਮਹਾਮਾਰੀ ਨੇ ਸਾਨੂੰ ਮਜ਼ਬੂਤ ਸਿਹਤ ਸੇਵਾ ਬੁਨਿਆਦੀ ਢਾਂਚੇ ਦੇ ਮਹੱਤਵ ਦਾ ਗਹਿਰਾਈ ਨਾਲ ਅਹਿਸਾਸ ਕਰਵਾਇਆ।

 

ਰਾਸ਼ਟਰਪਤੀ ਨੇ ਕਿਹਾ ਕਿ ਡਾਕਟਰਾਂ ਦੀ ਕਮੀ ਯੂਨੀਵਰਸਲ ਹੈਲਥ ਕਵਰੇਜ ਪ੍ਰਦਾਨ ਕਰਨ ਵਿੱਚ ਇੱਕ ਬੜੀ ਰੁਕਾਵਟ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਦੇ ਵਰ੍ਹਿਆਂ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਵਿੱਚ ਕਾਫੀ ਵਾਧਾ ਹੋਇਆ ਹੈ। ਨਾਲ ਹੀ ਐੱਮਬੀਬੀਐੱਸ ਅਤੇ ਪੋਸਟ-ਗ੍ਰੈਜੂਏਟ ਸੀਟਾਂ (MBBS and post-graduate seats) ਵਿੱਚ ਭੀ ਜ਼ਿਕਰਯੋਗ ਵਾਧਾ ਹੋਇਆ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਹ ਕਦਮ ਨਿਕਟ ਭਵਿੱਖ ਵਿੱਚ ਸਭ ਨੂੰ ਉਚਿਤ ਮੈਡੀਕਲ ਕੇਅਰ ਪ੍ਰਦਾਨ ਕਰਨ ਵਿੱਚ ਬਹੁਤ ਮਹੱਤਵਪੂਰਨ ਸਾਬਤ ਹੋਣਗੇ।

 

ਰਾਸ਼ਟਰਪਤੀ ਨੇ ਕਿਹਾ ਕਿ ਸਿਹਤ ਸੇਵਾ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਇਹ ਭੀ ਮਹੱਤਵਪੂਰਨ ਹੈ ਕਿ ਸਿਹਤ ਸੇਵਾ ਆਮ ਲੋਕਾਂ ਦੀ ਪਹੁੰਚ ਵਿੱਚ ਹੋਵੇ। ਆਰਥਿਕ ਤੰਗੀ ਦੇ ਕਾਰਨ ਗ਼ਰੀਬ ਲੋਕ ਆਮ ਤੌਰ ‘ਤੇ ਮੈਡੀਕਲ ਸੇਵਾਵਾਂ ਦੇ ਉਪਲਬਧ ਹੋਣ ‘ਤੇ ਭੀ ਉਨ੍ਹਾਂ ਤੋਂ ਵੰਚਿਤ ਰਹਿ ਜਾਂਦੇ ਹਨ। ਇਸੇ ਲਈ ਭਾਰਤ ਸਰਕਾਰ ਦੁਨੀਆ ਦੀ ਸਭ ਤੋਂ ਬੜੀ ਸਿਹਤ ਬੀਮਾ ਯੋਜਨਾ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (Pradhan Mantri Jan ArogyaYojana) ਲਾਗੂ ਕਰ ਰਹੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਸਿਹਤ ਨਾਲ ਜੁੜੇ ਨਿਜੀ ਰਿਕਾਰਡ ਮਰੀਜ਼ਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਡਾਕਟਰ ਇਨ੍ਹਾਂ ਰਿਕਾਰਡਾਂ ਦੇ ਜ਼ਰੀਏ ਰੋਗਾਂ ਦਾ ਸਹੀ ਨਿਦਾਨ ਭੀ ਕਰ ਸਕਦੇ ਹਨ। ਉਨ੍ਹਾਂ ਨੇ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ (ਏਬੀਐੱਚਏ- ABHA) ਦੇ ਜ਼ਰੀਏ ਸਿਹਤ ਰਿਕਾਰਡ ਨੂੰ ਡਿਜੀਟਲ ਬਣਾਉਣ(digitizing health records) ਦੀ ਸਰਕਾਰ ਦੀ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਅਜਿਹੀ ਪਹਿਲ ਹੈ ਜਿਸ ਵਿੱਚ ਟੈਕਨੋਲੋਜੀ ਦੇ ਇਸਤੇਮਾਲ ਨਾਲ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।

 

ਦੇਸ਼ ਵਿੱਚ ਅੰਗ ਦਾਤਾਵਾਂ ਦੀ ਕਮੀ ਬਾਰੇ ਬੋਲਦੇ ਹੋਏ,ਰਾਸ਼ਟਰਪਤੀ ਨੇ ਕਿਹਾ ਕਿ ਇਹ ਕਮੀ ਨਾ ਕੇਵਲ ਜ਼ਰੂਰਤਮੰਦਾਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਦੇ ਲਈ ਮਜਬੂਰ ਕਰਦੀ ਹੈ, ਬਲਕਿ ਅਵੈਧ ਅੰਗ ਵਪਾਰ ਨੂੰ ਭੀ ਹੁਲਾਰਾ ਦਿੰਦੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਸ ਕਮੀ ਦਾ ਮੁੱਖ ਕਾਰਨ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਹੈ ਅਤੇ ਲੋਕਾਂ ਨੂੰ ਅੰਗ ਦਾਨ ਕਰਨ ਦੇ ਲਈ ਪ੍ਰੇਰਿਤ ਕਰਕੇ ਇਸ ਨੂੰ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਮੈਡੀਕਲ ਭਾਈਚਾਰੇ ਨੂੰ ਲੋਕਾਂ ਨੂੰ ਅੰਗਦਾਨ ਬਾਰੇ ਜਾਗਰੂਕ ਕਰਨ ਦੀ ਤਾਕੀਦ ਕੀਤੀ।

 

ਰਾਸ਼ਟਰਪਤੀ ਨੇ ਕਿਹਾ ਕਿ ਮੈਡੀਕਲ ਪੇਸ਼ੇਵਰ ਸਾਡੇ ਦੇਸ਼ ਦੀ ਸੰਪਤੀ ਹਨ। ਉਨ੍ਹਾਂ ‘ਤੇ ਲੋਕਾਂ ਨੂੰ ਸਵਸਥ(ਤੰਦਰੁਸਤ) ਰੱਖਣ ਦੀ ਬਹੁਤ ਬੜੀ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਸੇਵਾ ਵਿੱਚ ਵਧਦੇ ਟੈਕਨੋਲੋਜੀਕਲ ਪ੍ਰਯੋਗਾਂ ਨਾਲ ਪ੍ਰਣਾਲੀ ਵਿੱਚ ਬੁਨਿਆਦੀ ਪਰਿਵਰਤਨ ਆਉਣ ਦੀ ਸੰਭਾਵਨਾ ਹੈ। ਆਰਟੀਫਿਸ਼ਲ ਇੰਟੈਲੀਜੈਂਸ ਅਤੇ ਹੋਰ ਅਤਿਆਧੁਨਿਕ ਟੈਕਨੋਲੋਜੀਆਂ ਸਿਹਤ ਸੇਵਾ ਨੂੰ ਨਵੀਂ ਦਿਸ਼ਾ ਦੇਣਗੀਆਂ। ਅਜਿਹੇ ਵਿੱਚ ਇਹ ਜ਼ਰੂਰੀ ਹੈ ਕਿ ਸਰਕਾਰੀ ਮੈਡਕੀਲ ਕਾਲਜ, ਨਾਗਪੁਰ ਆਪਣੇ ਵਿਦਿਆਰਥੀਆਂ ਨੂੰ ਭਵਿੱਖ ਦੇ ਲਈ ਤਿਆਰ ਰੱਖੇ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ, ਨਾਗਪੁਰ ਨੂੰ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਹੋਰ ਮੈਡੀਕਲ ਸੰਸਥਾਵਾਂ ਦੇ ਲਈ ਇੱਕ ਰੋਲ-ਮਾਡਲ ਬਣਨਾ ਚਾਹੀਦਾ ਹੈ।

ਰਾਸ਼ਟਰਪਤੀ  ਦਾ ਭਾਸ਼ਣ ਦੇਖਣ ਦੇ ਲ਼ਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।

 

***

ਡੀਐੱਸ/ਏਕੇ


(Release ID: 1982097) Visitor Counter : 67


Read this release in: English , Urdu , Hindi