ਰੱਖਿਆ ਮੰਤਰਾਲਾ

ਏਅਰ ਮਾਰਸ਼ਲ ਮਕਰੰਦ ਰਾਨਾਡੇ ਨੇ ਹਵਾਈ ਸੈਨਾ ਦੇ ਹੈੱਡ ਕੁਆਰਟਰ ਵਿੱਚ ਡਾਇਰੈਕਟਰ ਜਨਰਲ (ਨਿਰੀਖਣ ਅਤੇ ਸੁਰੱਖਿਆ) ਦਾ ਅਹੁਦਾ ਸੰਭਾਲਿਆ

Posted On: 01 DEC 2023 9:30AM by PIB Chandigarh

ਏਅਰ ਮਾਰਸ਼ਲ ਮਕਰੰਦ ਰਾਨਾਡੇ ਨੇ ਅੱਜ ਹਵਾਈ ਸੈਨਾ ਦੇ ਹੈੱਡ ਕੁਆਰਟਰ ਨਵੀਂ ਦਿੱਲੀ ਵਿੱਚ ਡਾਇਰੈਕਟਰ ਜਨਰਲ (ਨਿਰੀਖਣ ਅਤੇ ਸੁਰੱਖਿਆ) [ਡੀਜੀ (ਆਈ ਐਂਡ ਐੱਸ)] ਦਾ ਅਹੁਦਾ ਸੰਭਾਲਿਆ।

ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਅਤੇ ਪੈਰਿਸ (ਫਰਾਂਸ) ਦੇ ਕਾਲਜ ਇੰਟਰ ਆਰਮੀ ਡੀ ਡਿਫੈਂਸ ਦੇ ਸਾਬਕਾ ਵਿਦਿਆਰਥੀ, ਏਅਰ ਮਾਰਸ਼ਲ ਮਕਰੰਦ ਰਾਨਾਡੇ ਨੂੰ 06 ਦਸੰਬਰ, 1986 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਸ਼ਾਖਾ ਵਿੱਚ ਕਮਿਸ਼ਨ ਦਿੱਤਾ ਗਿਆ ਸੀ। 36 ਸਾਲਾਂ ਤੋਂ ਵੱਧ ਦੇ ਸੇਵਾ ਕਾਲ ਵਿੱਚ ਇਨ੍ਹਾਂ ਦੀਆਂ ਕਈ ਮਹੱਤਵਪੂਰਨ ਖੇਤਰੀ ਅਤੇ ਸਟਾਫ ਅਹੁਦਿਆਂ ’ਤੇ ਨਿਯੁਕਤੀਆਂ ਰਹੀਆਂ। ਇਨ੍ਹਾਂ ਵਿੱਚ ਇੱਕ ਲੜਾਕੂ ਸੁਕੈਡਰਨ ਅਤੇ ਦੋ ਫਲਾਇੰਗ ਸਟੇਸ਼ਨਾਂ ਦੀ ਕਮਾਨ ਸ਼ਾਮਿਲ ਹੈ। ਉਹ ਟੈਕਟਿਕਸ ਐਂਡ ਏਅਰ ਕਾਂਬੈਟ ਡਿਵੈਲਪਮੈਂਟ ਐਸਟੈਬਲਿਸ਼ਮੈਂਟ ਦੇ ਨਾਲ ਨਾਲ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਵਿੱਚ ਡਾਇਰੈਕਟਰ ਸਟਾਫ ਰਹੇ ਹਨ। ਉਨ੍ਹਾਂ ਨੇ ਕਾਬੁਲ (ਅਫ਼ਗਾਨਿਸਤਾਨ) ਵਿੱਚ ਭਾਰਤੀ ਦੂਤਾਵਾਸ ਵਿੱਚ ਏਅਰ ਅਤਾਸ਼ੇ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਦੀ ਹਵਾਈ ਸੈਨਾ ਹੈੱਡ ਕੁਆਰਟਰ ਵਿੱਚ ਹੋਈਆਂ ਸਟਾਫ ਨਿਯੁਕਤੀਆਂ ਵਿੱਚ ਨਿਰਦੇਸ਼ਕ, ਪ੍ਰਸੋਨਲ ਅਫ਼ਸਰ, ਪ੍ਰਿੰਸੀਪਲ ਨਿਰਦੇਸ਼ਕ, ਹਵਾਈ ਸੈਨਾ ਕਰਮਚਾਰੀ ਨਿਰੀਖਣ ਡਾਇਰੈਕਟਰ ਅਤੇ ਸਹਾਇਕ ਪ੍ਰਮੁੱਖ ਹਵਾਈ ਸੈਨਾ ਸੰਚਾਲਨ (ਪੁਲਾੜ) ਸ਼ਾਮਿਲ ਹਨ। ਆਪਣੀ ਮੌਜੂਦਾ ਨਿਯੁਕਤੀ ਤੋਂ ਪਹਿਲਾਂ ਉਹ ਹੈੱਡ ਕੁਆਰਟਰ ਪੱਛਮੀ ਹਵਾਈ ਕਮਾਨ, ਨਵੀਂ ਦਿੱਲੀ ਵਿਚ ਸੀਨੀਅਰ ਏਅਰ ਸਟਾਫ਼ ਅਧਿਕਾਰੀ ਵੀ ਰਹੇ ਹਨ।

ਉਨ੍ਹਾਂ ਨੂੰ ਸਾਲ 2006 ਵਿੱਚ ਹਵਾਈ ਸੈਨਾ ਮੈਡਲ (ਵੀਰਤਾ) ਅਤੇ ਸਾਲ 2020 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਨ੍ਹਾਂ ਨੇ ਏਅਰ ਮਾਰਸ਼ਲ ਸੰਜੀਵ ਕਪੂਰ ਦੀ ਥਾਂ ਲਈ ਹੈ ਜੋ 38 ਸਾਲਾਂ ਤੋਂ ਵੱਧ ਦੀ ਵਿਸ਼ਿਸ਼ਟ ਸੇਵਾ ਤੋਂ ਬਾਅਦ 30 ਨਵੰਬਰ, 2023 ਨੂੰ ਸੇਵਾ ਮੁਕਤ ਹੋਏ ਹਨ।

 

************

ਏਬੀਬੀ/ਏਐੱਮ/ਐੱਸਐੱਮ

 



(Release ID: 1981579) Visitor Counter : 60