ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਮਹਾਰਾਸ਼ਟਰ ਦੇ ਸ਼ਹਿਰਾਂ ਵਿੱਚ ਹੋਈ ਸ਼ੁਰੂਆਤ


ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਮੰਤਰਾਲੇ ਵਿੱਚ ਅਭਿਯਾਨ ਦੀ ਆਈਈਸੀ ਵੈਨ ਨੂੰ ਹਰੀ ਝੰਡੀ ਦਿਖਾਈ

ਆਈਈਸੀ ਵੈਨ ਮੁੰਬਈ, ਠਾਣੇ, ਨਾਗਪੁਰ, ਪੁਣੇ, ਛੱਤਰਪਤੀ ਸੰਭਾਜੀਨਗਰ, ਸੋਲਾਪੁਰ ਸ਼ਹਿਰਾਂ ਦਾ ਦੌਰਾ ਕਰਨਗੀ ਅਤੇ ਵਿਭਿੰਨ ਕਲਿਆਣਕਾਰੀ ਯਜਨਾਵਾਂ ਬਾਰੇ ਜਾਗਰੂਕਤਾ ਫੈਲਾਉਣਗੀਆਂ

Posted On: 28 NOV 2023 7:39PM by PIB Chandigarh

ਪਿਛਲੇ ਇੱਕ ਪਖਵਾੜੇ ਵਿੱਚ ਮਹਾਰਾਸ਼ਟਰ ਦੇ ਗ੍ਰਾਮੀਣ ਅਤੇ ਆਦਿਵਾਸੀ ਖੇਤਰਾਂ ਵਿੱਚ ਚੰਗੀ ਪ੍ਰਤਿਕਿਰਿਆ ਮਿਲਣ ਦੇ ਬਾਅਦ, ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਅਭਿਯਾਨ ਰਾਜ ਦੇ ਨਗਰ ਨਿਗਮ ਖੇਤਰਾਂ ਦੇ ਕਈ ਸ਼ਹਿਰੀ ਖੇਤਰਾਂ ਵਿੱਚ ਸ਼ੁਰੂ ਹੋਈ। ਮੁੰਬਈ, ਠਾਣੇ, ਨਾਗਪੁਰ, ਪੁਣੇ, ਪਿੰਪਰੀ ਚਿੰਚਵਾੜ, ਛੱਤਰਪਤੀ ਸੰਭਾਜੀਨਗਰ, ਸੋਲਾਪੁਰ, ਵਸਈ-ਵਿਰਾਰ ਅਤੇ ਨਾਸਿਕ ਨਗਰ ਨਿਗਮ ਖੇਤਰਾਂ ਵਿੱਚ ਆਈਈਸੀ ਵੈਨਾਂ ਨੂੰ ਹਰੀ ਝੰਡੀ ਦਿਖਾਈ ਗਈ ਅਤੇ ਅਭਿਯਾਨ ਦਾ ਸਮਾਰੋਹਪੂਰਵਕ ਸ਼ੁਰੂਆਤ ਕੀਤੀ ਗਈ।

ਉਪ ਮੁੱਖ ਮੰਤਰੀ ਅਜਿਤ ਪਵਾਰ ਨੇ ਮੰਗਲਵਾਰ ਨੂੰ ਮੁੰਬਈ ਵਿੱਚ ਮੰਤਰਾਲੇ ਤੋਂ ਇੱਕ ਆਈਈਸੀ ਵੈਨ ਨੂੰ ਹਰੀ ਝੰਡੀ ਦਿਖਾਈ। ਮੁੰਬਈ ਜ਼ਿਲ੍ਹੇ ਦੇ ਸਰੰਖਿਅਕ ਮੰਤਰੀ (Guardian Minister) ਅਤੇ ਰਾਜ ਦੇ ਸਕੂਲੀ ਸਿੱਖਿਆ ਅਤੇ ਮਰਾਠੀ ਭਾਸ਼ਾ ਮੰਤਰੀ ਦੀਪਕ ਕੇਸਰਕਰ ਅਤੇ ਬ੍ਰਹਣਮੁੰਬਈ ਨਗਰ ਨਿਗਮ (ਬੀਐੱਮਸੀ) ਦੇ ਕਮਿਸ਼ਨਰ ਇਕਬਾਲ ਸੰਘ ਚਹਿਲ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀ ਇਸ ਅਵਸਰ ‘ਤੇ ਮੌਜੂਦ ਸਨ। ਅਜਿਹੀਆਂ ਚਾਰ ਆਈਈਸੀ ਵਾਂਨ ਸ਼ਹਿਰ ਦੇ 227 ਸਥਾਨਾਂ ‘ਤੇ ਕੈਂਪਾਂ ਵਿੱਚ ਖੜ੍ਹੀਆਂ ਕੀਤੀਆਂ ਜਾਣਗੀਆਂ, ਜਿੱਥੋਂ ਅਭਿਯਾਨ ਚਲਾਇਆ ਜਾਵੇਗਾ। ਵਿਭਿੰਨ ਸਰਕਾਰੀ ਯੋਜਨਾਵਾਂ ਦੇ ਯੋਗ ਲਾਭਾਰਥੀ ਇਨ੍ਹਾਂ ਵੈਨਾਂ ਤੱਕ ਪਹੁੰਚ ਕੇ ਸਿੱਧੇ ਲਾਭ ਪ੍ਰਾਪਤ ਕਰ ਸਕਦੇ ਹਨ ਜਾਂ ਸਰਕਾਰੀ ਯੋਜਨਾਵਾਂ ਦੇ ਲਈ ਤੁਰੰਤ ਅਪਲਾਈ ਕਰ ਸਕਦੇ ਹਨ। ਆਉਣ ਵਾਲੇ ਦਿਨਾਂ ਵਿੱਚ ਮੁੰਬਈ ਦੇ ਲੋਕਾਂ ਨੂੰ ਵਿਭਿੰਨ ਵਾਰਡਾਂ ਵਿੱਚ ਆਯੁਸ਼ਮਾਨ ਹੈਲਥ ਕਾਰਡ, ਪੀਐੱਮ ਉੱਜਵਲਾ ਯੋਜਨਾ, ਪੀਐੱਮ ਸਵਨਿਧੀ, ਭਾਰਤੀ ਵਿਸ਼ੇਸ਼ ਪਹਿਚਾਣ ਅਥਾਰਿਟੀ (ਯੂਆਈਡੀਏਆਈ) ਕਰਡ ਆਦਿ ਕਾਲਿਆਣਕਾਰੀ ਯੋਜਨਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।

 

ਠਾਣੇ ਨਗਰ ਕਮਿਸ਼ਨਰ ਅਭਿਜੀਤ ਬਾਂਗਰ ਨੇ ਠਾਣੇ ਚੈੱਕ ਨਾਕਾ ਖੇਤਰ ਵਿੱਚ ਵਿਧਾਇਕ ਨਿਰੰਜਨ ਡਾਵਖਰੇ, ਸਾਬਕਾ ਮੇਅਰ ਨਰੇਸ਼ ਮਸਕੇ ਅਤੇ ਵਿਭਿੰਨ ਕਲਿਆਣਕਾਰੀ ਯੋਜਾਵਨਾਂ ਦੇ ਲਾਭਾਰਥੀਆਂ ਦੀ ਮੌਜੂਦਗੀ ਵਿੱਚ ਠਾਣੇ-ਸ਼ਹਿਰ ਦੇ ਲਈ ਅਭਿਯਾਨ ਦੀ ਸ਼ੁਰੂਆਤ ਕੀਤੀ। ਸੰਭਾਵਿਤ ਲਾਭਾਰਥੀਆਂ ਨੂੰ ਪੀਐੱਮਈਜੀਪੀ, ਪੀਐੱਮ-ਅੰਮ੍ਰਿਤ, ਪੀਐੱਮ-ਆਵਾਸ, ਪੀਐੱਮਜੇਏਵਾਈ, ਸਵੱਛ ਭਾਰਤ, ਆਧਾਰ ਕਾਰਡ ਰਜਿਸਟੇਸ਼ਨ ਆਦਿ ਜਿਹੀਆਂ ਕਲਿਆਣਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਪ੍ਰੋਗਰਾਮ ਸਥਾਨ ‘ਤੇ ਲਗਾਈਆਂ ਗਈਆਂ ਸਟਾਲਾਂ ‘ਤੇ ਨਾਗਰਿਕਾਂ ਦੀ ਭੀੜ ਦੇਖੀ ਗਈ।

ਸੋਲਾਪੁਰ ਸ਼ਹਿਰ ਵਿੱਚ, ਆਈਈਸੀ ਅਭਿਯਾਨ ਦੀ ਸ਼ੁਰੂਆਤ ਅੱਜ ਨਗਰ ਨਿਗਮ ਕਮਿਸ਼ਨਰ ਸ਼ੀਤਲ ਤੇਲੀ ਉਗਲੇ ਨੇ ਕੀਤਾ, ਇਸ ਅਵਸਰ ‘ਤੇ ਐਡੀਸ਼ਨਲ ਕਮਿਸ਼ਨਰ ਸੰਦੀਪ ਕਰੰਜੇ, ਡਿਪਟੀ ਕਮਿਸ਼ਨਰ ਮਛਿੰਦਰ ਘੋਲਪ ਅਤੇ ਹੋਰ ਮੰਨੇ-ਪ੍ਰੰਮੰਨੇ ਵਿਅਕਤੀ ਅਤੇ ਸਥਾਨਕ ਲੋਕ ਮੌਜੂਦ ਸਨ।

ਛੱਤਰਪਤੀ ਸੰਭਾਜੀਨਗਰ ਵਿੱਚ, ਵਿਭਿੰਨ ਕਲਿਆਣਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਦੀ ਮੌਜੂਦਗੀ ਵਿੱਚ, ਛੱਤਰਪਤੀ ਸੰਭਾਜੀਨਗਰ ਨਗਰ ਨਿਗਮ ਦੇ ਕਮਿਸ਼ਨਰ ਅਤੇ ਪ੍ਰਸ਼ਾਸਕ ਸ਼੍ਰੀ ਜੀ ਸ਼੍ਰੀਕਾਂਤ ਨੇ ਸਿਧਾਰਥ ਪਾਰਕ ਵਿੱਚ ਆਈਈਸੀ ਅਭਿਯਾਨ ਦੀ ਸ਼ੁਰੂਆਤ ਕੀਤੀ। ਨਗਰ ਕਮਿਸ਼ਨਰ ਨੇ ਤਾਕੀਦ ਕਰਦੇ ਹੋਏ, “ਰਾਜ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਗ਼ਰੀਬਾਂ ਅਤੇ ਵੰਚਿਤਾਂ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਦਾਰੀ ਹੈ।” ਆਈਈਸੀ ਵੈਨਾਂ 22 ਦਸੰਬਰ ਤੱਕ ਨਗਰ ਨਿਗਰ ਦੇ 10 ਜ਼ੋਨ ਦੇ ਤਹਿਤ ਵਿਭਿੰਨ ਇਲਾਕਿਆਂ ਵਿੱਚ 47 ਸਥਾਨਾਂ ‘ਤੇ ਚੱਲੇਗੀ। ਇਸ ਦੇ ਜ਼ਰੀਏ ਸ਼ਹਿਰ ਦੇ ਲਈ ਛੇ ਯੋਜਨਵਾਂ ਸਮੇਤ ਕੇਂਦਰ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਇਸ ਮੌਕੇ ‘ਤੇ ਮੌਜੂਦ ਕੁਝ ਪੀਐੱਮ ਸਵਨਿਧੀ ਲਾਭਾਰਥੀਆਂ, ਫ਼ਿਰੋਜ਼ ਖਾਨ ਇਬ੍ਰਾਹਿਮ ਖਾਨ, ਆਸ਼ਾਬਾਈ ਭਾਨੁਦਾਸ ਕਾਂਡੇ, ਸਗੁਨਾ ਗੰਜੇਧਰ ਵਾਘ, ਸ਼ਹਿਨਾਜ ਸ਼ੇਖ ਜਾਵਿਦ ਅਤੇ ਨਸਰੀਨ ਸੈਯਦ ਰਫੀਕ ਨੇ ਦੱਸਿਆ ਕਿ ਉਹ ਇਸ ਯੋਜਨਾ ਨਾਲ ਕਿਵੇਂ ਲਾਭਵੰਦ ਹੋਏ। ਇਸ ਅਵਸਰ ‘ਤੇ ਵਿਕਸਿਤ ਭਾਰਤ ਬਣਾਉਣ ਦੀ ਸਹੁੰ ਵੀ ਚੁਕਾਈ ਗਈ।

ਨਾਗਪੁਰ ਨਗਰ ਨਿਗਮ ਕਮਿਸ਼ਨਰ ਡਾ. ਅਭਿਜੀਤ ਚੌਧਰੀ ਨੇ ਸ਼ਹਿਰ ਦੇ ਧਰਮਪੇਠ ਜੋਨ ਵਿੱਚ ਆਈਈਸੀ ਅਭਿਯਾਨ ਦੀ ਸ਼ੁਰੂਆਤ ਕੀਤੀ। ਮੰਗਲਵਾਲ ਤੋਂ ਸ਼ੁਰੂ ਹੋ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਆਈਈਸੀ ਵੈਨ ਕਲਿਆਣਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਨਾਗਰਪੁਰ ਸ਼ਹਿਰ ਦੇ ਵਿਭਿੰਨ ਖੇਤਰਾਂ ਵਿੱਚ ਘੁੰਮੇਗੀ।

ਪੁਣੇ ਵਿੱਚ, ਨਗਰ ਕਮਿਸ਼ਨਰ ਵਿਕ੍ਰਮ ਕੁਮਾਰ ਨੇ ਐਡੀਸ਼ਨਲ ਨਗਰ ਕਮਿਸ਼ਨਰ ਕੁਣਾਲ ਖੇਮਨਾਰ, ਉਪ ਨਗਰ ਕਮਿਸ਼ਨਰ ਨਿਤਿਨ ਉਦਾਸ ਅਤੇ ਇਸ ਅਵਸਰ ‘ਤੇ ਮੌਜੂਦ ਮੰਨੇ-ਪ੍ਰਮੰਨੇ ਵਿਅਕਤੀਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ, ਕਸਬਾ ਗਣਪਤੀ ਵਿੱਚ ਅਭਿਯਾਨ ਦੀ ਸ਼ੁਰੂਆਤ ਕੀਤੀ। ਪ੍ਰੋਗਰਾਮ ਵਿੱਚ ਸਥਾਨਕ ਨਾਗਰਿਕ ਵੱਡੀ ਸੰਖਿਆ ਵਿੱਚ ਮੌਜੂਦ ਸਨ।

ਵਸਈ-ਵਿਰਾਰ ਨਗਰ ਨਿਗਮ ਖੇਤਰ ਵਿੱਚ, ਆਈਈਸੀ ਵੈਨ ਦੀ ਸ਼ੁਰੂਆਤ ਸਾਂਸਦ ਰਾਜੇਂਦਰ ਗਾਵਿਤ ਅਤੇ ਨਗਰ ਨਿਗਮ ਕਮਿਸ਼ਨਰ ਅਨਿਲ ਕੁਮਾਰ ਪਵਾਰ ਨੇ ਸਥਾਨਕ ਨਾਗਰਿਕਾਂ ਦੀ ਮੌਜੂਦਗੀ ਵਿੱਚ ਕੀਤਾ। ਇਸ ਅਵਸਰ ‘ਤੇ, ਯੋਗ ਲਾਭਾਰਥੀਆਂ ਦੇ ਔਨ-ਦ-ਸਪੌਟ ਰਜਿਸਟ੍ਰੇਸ਼ਨ ਦੇ ਲਈ ਆਯੁਸ਼ਮਾਨ ਭਾਰਤ, ਪੀਐੱਮ ਉੱਜਵਲਾ ਯੋਜਨਾ, ਪੀਐੱਮ ਸਵਨਿਧੀ, ਮੁਫ਼ਤ ਸਿਹਤ ਜਾਂਚ ਕੈਂਪ, ਆਧਾਰ ਕਾਰਡ ਆਦਿ ਜਿਹੀਆਂ ਸਰਕਾਰੀ ਯੋਜਨਾਵਾਂ ‘ਤੇ ਵਿਭਿੰਨ ਕੈਂਪ ਲਗਾਏ ਗਏ ਹਨ।

ਨਾਸਿਕ ਵਿੱਚ, ਉੱਪ ਨਗਰ ਕਮਿਸ਼ਨਰ ਡਾ. ਵਿਜੈਕੁਮਾਰ ਮੁੰਡੇ ਨੇ ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ ਅਤੇ ਸਥਾਨਕ ਨਾਗਰਿਕਾਂ ਦੀ ਮੌਜੂਦਗੀ ਵਿੱਚ ਅਭਿਯਾਨ ਦੀ ਸ਼ੁਰੂਆਤ ਕੀਤੀ।

****

ਐੱਸਸੀ/ਪੀਐੱਮ


(Release ID: 1980807) Visitor Counter : 80


Read this release in: English , Urdu , Marathi , Hindi