ਪ੍ਰਧਾਨ ਮੰਤਰੀ ਦਫਤਰ

ਰੋਜ਼ਗਾਰ ਮੇਲੇ ਦੇ ਤਹਿਤ, ਪ੍ਰਧਾਨ ਮੰਤਰੀ 30 ਨਵੰਬਰ ਨੂੰ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵਨਿਯੁਕਤ ਕਰਮੀਆਂ ਨੂੰ 51,000 ਤੋਂ ਅਧਿਕ ਨਿਯੁਕਤੀ ਪੱਤਰ ਵੰਡਣਗੇ


ਰੋਜ਼ਗਾਰ ਮੇਲਾ ਰੋਜ਼ਗਾਰ ਸਿਰਜਣਾ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ

ਨਵਨਿਯੁਕਤ ਕਰਮੀ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਦੇਣਗੇ

ਨਵਨਿਯੁਕਤ ਕਰਮੀ ਔਨਲਾਈਨ ਮੌਡਿਊਲ ਕਰਮਯੋਗੀ ਪ੍ਰਾਰੰਭ (Karmayogi Prarambh) ਦੇ ਜ਼ਰੀਏ ਖ਼ੁਦ ਨੂੰ ਟ੍ਰੇਨ ਭੀ ਕਰਨਗੇ

Posted On: 28 NOV 2023 5:03PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਨਵੰਬਰ, 2023 ਨੂੰ ਸ਼ਾਮ 4 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਨਵਨਿਯੁਕਤ ਕਰਮੀਆਂ ਨੂੰ 51,000 ਤੋਂ ਅਧਿਕ ਨਿਯੁਕਤੀ ਪੱਤਰ ਵੰਡਣਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨਵਨਿਯੁਕਤ ਕਰਮੀਆਂ ਨੂੰ ਸੰਬੋਧਨ ਭੀ ਕਰਨਗੇ।

 ਇਹ ਰੋਜ਼ਗਾਰ ਮੇਲਾ ਦੇਸ਼ ਭਰ ਦੇ 37 ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ। ਇਸ ਪਹਿਲ ਦਾ ਸਮਰਥਨ ਕਰਨ ਵਾਲੇ ਕੇਂਦਰ ਸਰਕਾਰ ਦੇ ਵਿਭਾਗਾਂ ਦੇ ਨਾਲ-ਨਾਲ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਕਰਮਚਾਰੀ ਸਰਕਾਰ ਦੇ ਰੈਵੇਨਿਊ ਡਿਪਾਰਟਮੈਂਟ, ਗ੍ਰਹਿ ਮੰਤਰਾਲੇ, ਉਚੇਰੀ ਸਿੱਖਿਆ ਵਿਭਾਗ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਵਿੱਤੀ ਸੇਵਾਵਾਂ ਵਿਭਾਗ, ਰੱਖਿਆ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਕਿਰਤ ਤੇ ਰੋਜ਼ਗਾਰ ਮੰਤਰਾਲੇ ਸਹਿਤ ਵਿਭਿੰਨ ਮੰਤਰਾਲਿਆਂ/ਵਿਭਾਗਾਂ ਵਿੱਚ ਡਿਊਟੀ ਜੁਆਇਨ ਕਰਨਗੇ।

 

ਇਹ ਰੋਜ਼ਗਾਰ ਮੇਲਾ ਰੋਜ਼ਗਾਰ ਸਿਰਜਣਾ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਇਸ ਰੋਜ਼ਗਾਰ ਮੇਲੇ ਤੋਂ ਅੱਗੇ ਅਤੇ ਰੋਜ਼ਗਾਰ ਸਿਰਜਣਾ ਦੀ ਦਿਸ਼ਾ ਵਿੱਚ ਇੱਕ ਉਤਪ੍ਰੇਰਕ ਦੇ ਤੌਰ ‘ਤੇ ਕਾਰਜ ਕਰਨ ਅਤੇ ਨੌਜਵਾਨਾਂ ਨੂੰ ਆਪਣਾ ਸਸ਼ਕਤੀਕਰਣ ਕਰਨ ਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਲਈ ਸਾਰਥਕ ਅਵਸਰ ਪ੍ਰਦਾਨ ਕੀਤੇ ਜਾਣ ਦੀ ਉਮੀਦ ਹੈ।

 

ਨਵਨਿਯੁਕਤ ਕਰਮੀ ਆਪਣੇ ਰਚਨਾਤਮਕ ਵਿਚਾਰਾਂ ਅਤੇ ਭੂਮਿਕਾ-ਸਬੰਧੀ ਦਕਸ਼ਤਾਵਾਂ ਦੇ ਜ਼ਰੀਏ ਹੋਰ ਗੱਲਾਂ ਦੇ ਨਾਲ-ਨਾਲ ਦੇਸ਼ ਦੇ ਉਦਯੋਗਿਕ, ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਮਜ਼ਬੂਤ ਕਰਨ ਦੇ ਕਾਰਜ ਵਿੱਚ ਯੋਗਦਾਨ ਦੇਣਗੇ, ਜਿਸ ਨਾਲ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ।

 

ਨਵਨਿਯੁਕਤ ਕਰਮੀਆਂ ਨੂੰ ਆਈਜੀਓਟੀ ਕਰਮਯੋਗੀ ਪੋਰਟਲ (iGOT Karmayogi portal) ‘ਤੇ ਇੱਕ ਔਨਲਾਈਨ ਮੌਡਿਊਲ ਕਰਮਯੋਗੀ ਪ੍ਰਾਰੰਭ (Karmayogi Prarambh) ਦੇ ਜ਼ਰੀਏ ਨਾਲ ਖ਼ੁਦ ਨੂੰ ਟ੍ਰੇਨ ਕਰਨ ਦਾ ਅਵਸਰ ਭੀ ਮਿਲੇਗਾ। ਆਈਜੀਓਟੀ ਕਰਮਯੋਗੀ ਪੋਰਟਲ (iGOT Karmayogi portal)‘ਤੇ ‘ਕਿਤੇ ਭੀ ਕਿਸੇ ਭੀ ਉਪਕਰਣ ‘ਤੇ’(‘anywhere any device’) ਸਿੱਖਣ ਦੇ ਫੌਰਮੈਟ (ਪ੍ਰਾਰੂਪ) ਵਿੱਚ 800 ਤੋਂ ਅਧਿਕ ਈ-ਲਰਨਿੰਗ ਕੋਰਸ ਉਪਲਬਧ ਕਰਵਾਏ ਗਏ ਹਨ।

 

*********

ਡੀਐੱਸ/ਏਕੇ



(Release ID: 1980700) Visitor Counter : 76