ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸਮਾਵੇਸ਼ੀ ਵਿਕਾਸ ਲਈ ਇੱਕ ਮਹੱਤਵਪੂਰਨ ਪਲ ਦੀ ਨਿਸ਼ਾਨਦੇਹੀ ਕਰਦੇ ਹੋਏ, ਯੂਟੀ ਸਕੱਤਰੇਤ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

Posted On: 28 NOV 2023 6:02PM by PIB Chandigarh

ਸੰਮਿਲਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਵਾਲੀ ਇੱਕ ਦੇਸ਼ ਵਿਆਪੀ ਪਹਿਲ, ਵਿਕਸਿਤ ਭਾਰਤ ਸੰਕਲਪ ਯਾਤਰਾ, ਅੱਜ ਚੰਡੀਗੜ੍ਹ ਦੇ ਕੇਂਦਰ ਵਿੱਚ ਪਹੁੰਚੀ, ਜੋ ਚੱਲ ਰਹੇ ਅੰਦੋਲਨ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਦਾ ਪ੍ਰਤੀਕ ਹੈ। ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਇਸ ਪਰਿਵਰਤਨਕਾਰੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ, ਰਸਮੀ ਤੌਰ 'ਤੇ ਚੰਡੀਗੜ੍ਹ ਯੂਟੀ ਸਕੱਤਰੇਤ ਤੋਂ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਵਾਹਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

 

ਉਦਘਾਟਨੀ ਸਮਾਰੋਹ ਵਿੱਚ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਸ਼੍ਰੀ ਨਿਤਿਨ ਕੁਮਾਰ ਯਾਦਵ, ਸ਼੍ਰੀ ਵਿਜੇ ਨਾਮਦੇਵ ਰਾਓ ਜ਼ਾਦੇ, ਵਿੱਤ ਸਕੱਤਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਭਾਰਤ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ। ਇੱਕ ਮਹੱਤਵਪੂਰਨ ਪਹਿਲ ਵਿੱਚ, ਪ੍ਰੈੱਸ ਇਨਫਰਮੇਸ਼ਨ ਬਿਊਰੋ ਦੇ ਏਡੀਜੀ ਰਾਜੇਂਦਰ ਚੌਧਰੀ ਨੇ ਗਿਆਨ ਦੇ ਪ੍ਰਸਾਰ ਨੂੰ ਉਤਸ਼ਾਹਿਤ ਕਰਨ ਵਿੱਚ ਸਰਕਾਰੀ ਏਜੰਸੀਆਂ ਦਰਮਿਆਨ ਸਹਿਯੋਗ ਨੂੰ ਰੇਖਾਂਕਿਤ ਕਰਦੇ ਹੋਏ, ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਕਿਤਾਬਾਂ ਦਾ ਇੱਕ ਗੁਲਦਸਤਾ ਭੇਟ ਕੀਤਾ।

 

ਪ੍ਰੋਗਰਾਮ ਨੇ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਵੈਨ ਦੇ ਅੰਦਰ ਲਘੂ ਫਿਲਮਾਂ ਦੀ ਵਿਸ਼ੇਸ਼ ਸਕ੍ਰੀਨਿੰਗ ਦੇ ਨਾਲ ਇੱਕ ਜਾਣਕਾਰੀ ਭਰਪੂਰ ਪਹਿਲੂ ਹਾਸਲ ਕੀਤਾ। ਇਨ੍ਹਾਂ ਫਿਲਮਾਂ ਨੇ ਮਹੱਤਵਪੂਰਨ ਵਿਕਾਸ ਦੀਆਂ ਪਹਿਲਾਂ ਨੂੰ ਉਜਾਗਰ ਕਰਦੇ ਹੋਏ ਇੱਕ ਦ੍ਰਿਸ਼ਟੀਗਤ ਬਿਰਤਾਂਤ ਪ੍ਰਦਾਨ ਕੀਤਾ, ਜਿਸ ਦੀ ਹਾਜ਼ਰ ਅਧਿਕਾਰੀਆਂ ਅਤੇ ਸਟਾਫ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਗਈ।

15 ਨਵੰਬਰ, 2023 ਨੂੰ ਝਾਰਖੰਡ ਦੇ ਖੁੰਟੀ ਤੋਂ ਸ਼ੁਰੂ ਹੋਈ, ਵਿਕਸਿਤ ਭਾਰਤ ਸੰਕਲਪ ਯਾਤਰਾ ਹੁਣ ਵਿਆਪਕ ਵਿਕਾਸ ਦੇ ਪ੍ਰਤੀਕ ਵਜੋਂ ਵਿਕਸਿਤ ਹੋ ਗਈ ਹੈ। ਯੂਟੀ ਸਕੱਤਰੇਤ ਦੀ ਸੀਟ ਤੋਂ ਚੰਡੀਗੜ੍ਹ ਦੀ ਸ਼ੁਰੂਆਤ, ਸਰਕਾਰੀ ਸਕੀਮਾਂ ਦੇ ਲਾਭ ਹਰੇਕ ਨਾਗਰਿਕ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਪਲ ਦੀ ਨਿਸ਼ਾਨਦੇਹੀ ਕਰਦੀ ਹੈ।

ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਬਹੁ-ਆਯਾਮੀ ਪਹੁੰਚ ਦਾ ਉਦੇਸ਼ ਸਰਕਾਰੀ ਯੋਜਨਾਵਾਂ ਦਾ ਲਾਭ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਾਉਣਾ ਹੈ। ਚੰਡੀਗੜ੍ਹ ਲਈ ਯੋਜਨਾਬੱਧ ਜ਼ਮੀਨੀ ਗਤੀਵਿਧੀਆਂ ਵਿੱਚ ਲਾਭਾਰਥੀਆਂ ਨਾਲ ਇੰਟਰਐਕਟਿਵ ਸੈਸ਼ਨ, ਸਥਾਨਕ ਪ੍ਰਾਪਤੀਆਂ ਦਾ ਜਸ਼ਨ, ਔਨ ਦ ਸਪੌਟ ਕੁਇਜ਼ ਮੁਕਾਬਲੇ ਅਤੇ ਸਿਹਤ ਕੈਂਪ ਸ਼ਾਮਲ ਹਨ, ਜੋ ਕਿ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਵਿਆਪਕ ਲਕਸ਼ ਨਾਲ ਮੇਲ ਖਾਂਦੇ ਹਨ। 

ਯਾਤਰਾ ਦੇ ਉਦੇਸ਼ਾਂ ਵਿੱਚ ਸਵੱਛਤਾ, ਵਿੱਤੀ ਸੇਵਾਵਾਂ, ਬਿਜਲੀ, ਆਵਾਸ ਅਤੇ ਕਈ ਹੋਰ ਖੇਤਰਾਂ ਸਮੇਤ ਮਹੱਤਵਪੂਰਨ ਖੇਤਰਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਭਲਾਈ ਸਕੀਮਾਂ ਦੇ ਲਾਭਾਂ ਨੂੰ ਪ੍ਰਦਾਨ ਕਰਨ ਦੀ ਸੁਵਿਧਾ ਸ਼ਾਮਲ ਹੈ। ਪ੍ਰਮੁੱਖ ਯੋਜਨਾਵਾਂ ਵਿੱਚ ਆਯੁਸ਼ਮਾਨ ਭਾਰਤ, ਪੀਐੱਮ ਗਰੀਬ ਕਲਿਆਣ ਅੰਨ ਯੋਜਨਾ ਅਤੇ ਪੀਐੱਮ ਆਵਾਸ ਯੋਜਨਾ ਸ਼ਾਮਲ ਹਨ।

ਪਾਰਦਰਸ਼ਤਾ ਅਤੇ ਰੀਅਲ-ਟਾਈਮ ਡੇਟਾ ਕੈਪਚਰ 'ਤੇ ਜ਼ੋਰ ਦੇਣ ਦੇ ਨਾਲ, ਚੰਡੀਗੜ੍ਹ ਵਿੱਚ ਤੈਨਾਤ ਆਈਈਸੀ ਵਾਹਨ ਸਾਰੇ ਵਾਹਨਾਂ ਦੀ ਆਵਾਜਾਈ ਨੂੰ ਲਗਾਤਾਰ ਟਰੈਕ ਕਰਨ ਅਤੇ ਜ਼ਮੀਨੀ ਪੱਧਰ ਦੀਆਂ ਗਤੀਵਿਧੀਆਂ ਨੂੰ ਯੋਜਨਾਬੱਧ ਢੰਗ ਨਾਲ ਦਸਤਾਵੇਜ਼ ਕਰਨ ਲਈ ਲੈਸ ਹੈ। ਡੇਟਾ ਨੂੰ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਡਿਜੀਟਲ ਇੰਡੀਆ ਕਾਰਪੋਰੇਸ਼ਨ ਦੁਆਰਾ ਵਿਕਸਿਤ ਕੀਤੇ ਪੋਰਟਲ ਵਿੱਚ ਸਹਿਜੇ ਹੀ ਏਕੀਕ੍ਰਿਤ ਕੀਤਾ ਜਾਵੇਗਾ, ਜਿਸ ਨਾਲ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਪਹੁੰਚ ਪ੍ਰਦਾਨ ਕੀਤੀ ਜਾਵੇਗੀ। 

ਜਿਵੇਂ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਚੰਡੀਗੜ੍ਹ ਵਿੱਚ ਸ਼ੁਰੂ ਹੋ ਰਹੀ ਹੈ, ਇਹ ਇੱਕ ਪਰਿਵਰਤਨਕਾਰੀ ਸ਼ਕਤੀ ਦੀ ਨੁਮਾਇੰਦਗੀ ਕਰਦੀ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਸਰਕਾਰੀ ਪਹਿਲਾਂ ਦਾ ਪ੍ਰਭਾਵ ਨਾਗਰਿਕਾਂ ਦੁਆਰਾ ਨਾ ਸਿਰਫ ਸੁਣਿਆ ਜਾਵੇ ਬਲਕਿ ਗਹਿਰਾਈ ਨਾਲ ਮਹਿਸੂਸ ਕੀਤਾ ਜਾ ਸਕੇ।

 

************


(Release ID: 1980479) Visitor Counter : 135


Read this release in: English , Urdu , Hindi