ਰੱਖਿਆ ਮੰਤਰਾਲਾ
ਸਮਾਗਮ ਤੋਂ ਪਹਿਲਾਂ ਦਾ ਪ੍ਰੈੱਸ ਨੋਟ
ਸ਼ਿਖਾ ਦਾ ਉਦਘਾਟਨ: ਵਾਈ- 12706 (ਇੰਫ਼ਾਲ)
प्रविष्टि तिथि:
27 NOV 2023 10:16AM by PIB Chandigarh
ਮਝਗਾਓ ਡੌਕ ਸ਼ਿਪ ਬਿਲਡਰਜ਼ ਲਿਮਟਿਡ (ਐੱਮਡੀਐੱਲ) ਵਿਚ ਉਸਾਰੀ ਅਧੀਨ ਚਾਰ ਪ੍ਰੋਜੈਕਟ 15ਬੀ ਗਾਈਡਡ ਮਿਜ਼ਾਈਲ ਸਟੇਲਥ ਡਿਸਟ੍ਰਾਇਰਾਂ ਵਿੱਚੋਂ ਤੀਜੇ- ਯਾਰਡ 12706 (ਇੰਫ਼ਾਲ) ਦਾ ਸ਼ਿਖਾ ਉਦਘਾਟਨ ਸਮਾਰੋਹ 28 ਨਵੰਬਰ, 2023 ਨੂੰ ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ।
ਅਪ੍ਰੈਲ, 2019 ਵਿੱਚ (ਇਸ ਦੀ ਸ਼ੁਰੂਆਤ ਸਮੇਂ) ਇਸ ਜੰਗੀ ਬੇੜੇ ਨੂੰ ਇੰਫ਼ਾਲ ਨਾਮ ਦਿੱਤਾ ਗਿਆ ਸੀ ਅਤੇ 20 ਅਕਤੂਬਰ, 2023 ਨੂੰ ਐੱਮਐੱਲਡੀ ਵੱਲੋਂ ਇਸ ਨੂੰ ਭਾਰਤੀ ਜਲ ਸੈਨਾ ਨੂੰ ਸੌਂਪ ਦਿੱਤਾ ਗਿਆ ਸੀ। ਇਸ ਦੇ ਪ੍ਰੀ-ਕਮਿਸ਼ਨਿੰਗ ਅਜ਼ਮਾਇਸ਼ਾਂ ਦੇ ਹਿੱਸੇ ਵਜੋਂ, ਜੰਗੀ ਬੇੜੇ ਨੇ ਹਾਲ ਹੀ ਵਿੱਚ ਇੱਕ ਵਿਸਤ੍ਰਿਤ ਰੇਂਜ ਬ੍ਰਹਮੋਸ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਅਸਾਧਾਰਨ ਪ੍ਰਾਪਤੀ ਤੋਂ ਬਾਅਦ ਹੁਣ ਇਸ ਜੰਗੀ ਬੇੜੇ ਦਾ ਸ਼ਿਖਾ ਉਦਘਾਟਨ ਪ੍ਰੋਗਰਾਮ ਵੀ ਸ਼ਾਨਦਾਰ ਢੰਗ ਨਾਲ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਰੱਖਿਆ ਮੰਤਰੀ, ਮਨੀਪੁਰ ਦੇ ਮੁੱਖ ਮੰਤਰੀ ਅਤੇ ਰੱਖਿਆ ਮੰਤਰਾਲਾ ਅਤੇ ਮਨੀਪੁਰ ਰਾਜ ਦੇ ਸੀਨੀਅਰ ਅਧਿਕਾਰੀ ਆਪਣੀ ਸਨਮਾਨਜਨਕ ਮੌਜੂਦਗੀ ਦਰਜ ਕਰਵਾਉਣਗੇ।
ਸਮੁੰਦਰੀ ਪਰੰਪਰਾਵਾਂ ਅਤੇ ਜਲ ਸੈਨਾ ਦੇ ਰੀਤੀ-ਰਿਵਾਜਾਂ ਦੇ ਅਨੁਸਾਰ, ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਦੇ ਨਾਮ ਪ੍ਰਮੁੱਖ ਸ਼ਹਿਰਾਂ, ਪਹਾੜੀ ਸ਼੍ਰੇਣੀਆਂ, ਨਦੀਆਂ, ਬੰਦਰਗਾਹਾਂ ਅਤੇ ਟਾਪੂਆਂ ਦੇ ਨਾਮ 'ਤੇ ਰੱਖੇ ਗਏ ਹਨ। ਭਾਰਤੀ ਜਲ ਸੈਨਾ ਨੂੰ ਇਤਿਹਾਸਕ ਸ਼ਹਿਰ ਇੰਫ਼ਾਲ ਦੇ ਨਾਮ 'ਤੇ ਆਪਣੇ ਨਵੀਨਤਮ ਅਤੇ ਤਕਨੀਕੀ ਤੌਰ 'ਤੇ ਉੱਨਤ ਜੰਗੀ ਬੇੜੇ 'ਤੇ ਬਹੁਤ ਮਾਣ ਹੈ। ਇਹ ਭਾਰਤ ਦੇ ਉੱਤਰ-ਪੂਰਬੀ ਖੇਤਰ ਦੇ ਕਿਸੇ ਸ਼ਹਿਰ ਦੇ ਨਾਮ 'ਤੇ ਰੱਖਿਆ ਜਾਣ ਵਾਲਾ ਪਹਿਲਾ ਉੱਨਤ ਜੰਗੀ ਜਹਾਜ਼ ਵੀ ਹੈ, ਜਿਸ ਲਈ ਰਾਸ਼ਟਰਪਤੀ ਵੱਲੋਂ 16 ਅਪ੍ਰੈਲ, 2019 ਨੂੰ ਪ੍ਰਵਾਨਗੀ ਦਿੱਤੀ ਗਈ ਸੀ।
ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਡਿਜ਼ਾਈਨ ਬਿਊਰੋ (ਡਬਲਿਊਡੀਬੀ) ਵੱਲੋਂ ਡਿਜ਼ਾਈਨ ਅਤੇ ਐੱਮਡੀਐੱਲ ਵੱਲੋਂ ਬਣਾਇਆ ਗਿਆ ਇਹ ਜਹਾਜ਼ ਸਵਦੇਸ਼ੀ ਜੰਗੀ ਜਹਾਜ਼ਾਂ ਦੇ ਨਿਰਮਾਣ ਵਿੱਚ ਇੱਕ ਮੀਲ ਪੱਥਰ ਹੈ ਅਤੇ ਦੁਨੀਆ ਦੇ ਸਭ ਤੋਂ ਤਕਨੀਕੀ ਤੌਰ 'ਤੇ ਉੱਨਤ ਜੰਗੀ ਜਹਾਜ਼ਾਂ ਵਿੱਚੋਂ ਇੱਕ ਹੈ। ਜਹਾਜ਼ ਵਿੱਚ ਤਕਰੀਬਨ 75 ਫੀਸਦੀ ਉੱਚ ਸਵਦੇਸ਼ੀ ਸਮੱਗਰੀ ਲੱਗੀ ਹੋਈ ਹੈ, ਜਿਸ ਵਿੱਚ ਐੱਮਆਰ ਐੱਸਏਐੱਮ , ਬ੍ਰਮੋਸ ਐੱਸਐੱਸਐੱਮ, ਸਵਦੇਸ਼ੀ ਟਾਰਪੀਡੋ ਟਿਊਬ ਲਾਂਚਰ, ਸਵਦੇਸ਼ੀ ਐਂਟੀ-ਸਬਮਰੀਨ ਰਾਕੇਟ ਲਾਂਚਰ ਅਤੇ 76 ਐੱਮਐੱਮ ਐੱਸਆਰਜੀਐੱਮ ਸ਼ਾਮਲ ਹਨ।
ਇੰਫ਼ਾਲ ਨਿਰਮਾਣ ਅਤੇ ਸਮੁੰਦਰੀ ਅਜ਼ਮਾਇਸ਼ਾਂ ਨੂੰ ਪੂਰਾ ਕਰਨ ਲਈ ਸਭ ਤੋਂ ਘੱਟ ਸਮਾਂ ਦਰਜ ਕਰਵਾਉਣ ਵਾਲਾ ਪਹਿਲਾ ਸਵਦੇਸ਼ੀ ਜੰਗੀ ਬੇੜਾ ਵੀ ਹੈ। ਇਹ ਜੰਗੀ ਬੇੜਾ ਅਧਿਕਾਰਤ ਤੌਰ 'ਤੇ ਦਸੰਬਰ 2023 ਵਿੱਚ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਵੇਗਾ।
**********
ਵੀਐੱਮ/ ਪੀਐੱਸ
(रिलीज़ आईडी: 1980469)
आगंतुक पटल : 107