ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਐਵਾਰਡ ਪ੍ਰਾਪਤ ਕਰਨਾ ਬਹੁਤ ਵੱਡਾ ਸਨਮਾਨ ਹੈ: ਗਲੋਬਲ ਲੈਜੇਂਡ ਮਾਈਕਲ ਡਗਲਸ
ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੀ ਅਗਵਾਈ ਵਿੱਚ ਵਧਦੇ ਨਿਵੇਸ਼ ਦੇ ਨਾਲ ਭਾਰਤੀ ਫਿਲਮ ਉਦਯੋਗ ਹੋਰ ਵੀ ਵੱਡਾ ਹੋ ਰਿਹਾ ਹੈ: ਮਾਈਕਲ ਡਗਲਸ
ਫਿਲਮਾਂ ਇੱਕੋ ਜਿਹੀਆਂ ਭਾਸ਼ਾ ਸਾਂਝੀਆਂ ਕਰਦੀਆਂ ਹਨ ਅਤੇ ਸਾਨੂੰ ਕਰੀਬ ਲਿਆਉਂਦੀਆਂ ਹਨ: ਡਗਲਸ
ਭਾਰਤ ਸਾਡੇ ਦਿਲ ਨੂੰ ਪਿਆਰਾ ਹੈ ਅਤੇ ਉਸ ਨੇ ਬਾਹਾਂ ਫੈਲਾ ਕੇ ਸਾਡਾ ਸੁਆਗਤ ਕੀਤਾ: ਅਭਿਨੇਤਰੀ ਕੈਥਰੀਨ ਜੇਟਾ ਜੋਨਸ
ਗੋਆ ਵਿੱਚ ਆਯੋਜਿਤ 54ਵੇਂ ਆਈਐੱਫਐੱਫਆਈ ਵਿੱਚ ਮੀਡੀਆ ਨਾਲ ਗੱਲਬਾਤ ਵਿੱਚ ਪ੍ਰਸਿੱਧ ਹਾਲੀਵੁੱਡ ਅਭਿਨੇਤਰੀ ਅਤੇ ਫਿਲਮ ਨਿਰਮਾਤਾ ਮਾਈਕਲ ਡਗਲਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੀ ਅਗਵਾਈ ਵਿੱਚ ਭਾਰਤ ਪਿਛਲੇ ਕੁਝ ਵਰ੍ਹਿਆਂ ਵਿੱਚ ਫਿਲਮਾਂ ਦੇ ਨਿਰਮਾਣ ਵਿੱਚ ਅਧਿਕ ਪੈਸਾ ਨਿਵੇਸ਼ ਕਰ ਰਿਹਾ ਹੈ। ਮਾਈਕਲ ਡਗਲਸ ਨੂੰ ਕੱਲ੍ਹ 54ਵੇਂ ਆਈਐੱਫਐੱਫਆਈ ਦੇ ਸਮਾਪਤੀ ਸਮਾਰੋਹ ਵਿੱਚ ਪ੍ਰਤਿਸ਼ਠਿਤ ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਪ੍ਰਸਿੱਧ ਅਭਿਨੇਤਾ ਨੇ ਇਹ ਵੀ ਕਿਹਾ ਕਿ ਇਹ ਭਾਰਤੀ ਸਿਨੇਮਾ ਉਦਯੋਗ ਦੇ ਲਈ ਸਭ ਤੋਂ ਵਧੀਆ ਸਮਾਂ ਹੈ, ਅਤੇ 54ਵੇਂ ਆਈਐੱਫਐੱਫਆਈ ਵਿੱਚ 78 ਤੋਂ ਵੱਧ ਹੋਰ ਦੇਸ਼ਾਂ ਦਾ ਪ੍ਰਤੀਨਿਧੀਤਵ ਕਰਨਾ ਇਸ ਦੀ ਤਾਕਤ ਦਾ ਪ੍ਰਤੀਬਿੰਬ ਹੈ। ਉਨ੍ਹਾਂ ਨੇ ਕਿਹਾ, “ਭਾਰਤੀ ਫਿਲਮਾਂ ਦੁਨੀਆ ਭਰ ਵਿੱਚ ਪ੍ਰਸਿੱਧ ਹਨ ਅਤੇ ਤੇਜ਼ੀ ਨਾਲ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਜਾ ਰਹੀਆਂ ਹਨ। ਸਟ੍ਰੀਮਿੰਗ ਪਲੈਟਫਾਰਮ ਇਸ ਵਾਧੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।”
ਦੁਨੀਆ ਨੂੰ ਇਕਜੁੱਟ ਕਰਨ ਵਿੱਚ ਫਿਲਮਾਂ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਡਗਲਸ ਨੇ ਕਿਹਾ ਕਿ ਫਿਲਮਾਂ ਇੱਕ ਹੀ ਭਾਸ਼ਾ ਸਾਂਝੀਆਂ ਕਰਦੀਆਂ ਹਨ ਅਤੇ ਸਾਨੂੰ ਕਰੀਬ ਲਿਆਉਂਦੀਆਂ ਹਨ। ਉਨ੍ਹਾਂ ਨੇ ਕਿਹਾ, “ਦੁਨੀਆ ਭਰ ਦੇ ਦਰਸ਼ਕ ਸਮਝ ਸਕਦੇ ਹਨ ਕਿ ਫਿਲਮਾਂ ਵਿੱਚ ਕੀ ਚਲ ਰਿਹਾ ਹੈ। ਫਿਲਮਾਂ ਇਹ ਅੰਤਰਰਾਸ਼ਟਰੀ ਸਬੰਧ ਬਣਾਉਂਦੀਆਂ ਹਨ। ਇਹੀ ਇਹ ਉਦਯੋਗ ਦਾ ਜਾਦੂ, ਸੁੰਦਰਤਾ ਅਤੇ ਆਨੰਦ ਹੈ ਅਤੇ ਇਹੀ ਕਾਰਨ ਹੈ ਕਿ ਮੈਨੂੰ ਇਹ ਵਪਾਰ ਬਹੁਤ ਪਸੰਦ ਹੈ।”
ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਬਾਰੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ, ਦੋ ਵਾਰ ਅਕਾਦਮੀ ਪੁਰਸਕਾਰ ਵਿਜੇਤਾ ਨੇ ਕਿਹਾ ਕਿ ਇਹ ਪ੍ਰਤਿਸ਼ਠਿਤ ਪੁਰਸਕਾਰ ਪ੍ਰਾਪਤ ਕਰਨ ਇੱਕ ਜ਼ਬਰਦਸਤ ਸਨਮਾਨ ਹੈ। ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਸਪਸ਼ਟ ਤੌਰ ‘ਤੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਫਿਲਮ ਕੋਰਸ ਵਿੱਚ ਪਾਥੇਰ ਪੰਚਾਲੀ ਅਤੇ ਚਾਰੁਲਤਾ ਜਿਹੀਆਂ ਸਤਿਆਜੀਤ ਰੇਅ ਦੀਆਂ ਰਚਨਾਵਾਂ ਦਾ ਅਧਿਐਨ ਕੀਤਾ ਸੀ ਅਤੇ ਉਨ੍ਹਾਂ ਦੇ ਨਾਮ ‘ਤੇ ਪੁਰਸਕਾਰ ਪ੍ਰਾਪਤ ਕਰਨਾ ਵਿਸ਼ੇਸ਼ ਹੈ। ਉਨ੍ਹਾਂ ਨੇ ਕਿਹਾ, “ਰੇਅ ਦੀਆਂ ਤਸਵੀਰਾ ਬਹੁਤ ਦਿਲਚਸਪ ਸਨ ਅਤੇ ਉਨ੍ਹਾਂ ਨੇ ਅਸਲੀਅਤ ਨੂੰ ਦਰਸਾਇਆ ਹੈ। ਰੇਅ ਦੀ ਮਹਾਨਤਾ ਇਹ ਹੈ ਕਿ ਉਹ ਨਾ ਸਿਰਫ਼ ਇੱਕ ਡਾਇਰੈਕਟਰ ਸਨ, ਬਲਕਿ ਲੇਖਕ, ਫਿਲਮ ਸੰਪਾਦਕ, ਸੰਗੀਤਕਾਰ ਵੀ ਸਨ।”
ਔਸਕਰ ਵਿੱਚ ਭਾਰਤ ਫਿਲਮ ਆਰਆਰਆਰ ਦੀ ਸਫ਼ਲਤਾ ਦੀ ਪ੍ਰਸ਼ੰਸਾ ਕਰਦੇ ਹੋਏ ਮਾਈਕਲ ਡਗਲਸ ਨੇ ਕਿਹਾ ਕਿ ਇਹ ਭਾਰਤ ਦੇ ਲਈ ਇੱਕ ਸ਼ਾਨਦਾਰ ਉਪਲਬਧੀ ਹੈ ਅਤੇ ਇਸ ਨਾਲ ਆਤਮਵਿਸ਼ਵਾਸ ਵਧੇਗਾ ਅਤੇ ਉਦਯੋਗ ਨੂੰ ਅਜਿਹੀਆਂ ਕਈ ਵੱਡੀਆਂ ਫਿਲਮਾਂ ਬਣਾਉਣ ਦੇ ਲਈ ਪ੍ਰੋਤਸਾਹਨ ਮਿਲੇਗਾ।
ਪ੍ਰਸਿੱਧ ਅਮਰੀਕੀ ਅਭਿਨੇਤਾ ਅਤੇ ਫਿਲਮ ਨਿਰਮਾਤਾ, ਆਪਣੇ ਪਿਤਾ ਕਿਰਕ ਡਗਲਸ ਬਾਰੇ, ਪੰਜ ਵਾਰ ਦੇ ਗੋਲਡਨ ਗਲੋਬ ਪੁਰਸਕਾਰ ਵਿਜੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਪਿਤਾ ਦੇ ਪਰਛਾਵੇਂ ਤੋਂ ਬਾਹਰ ਨਿਕਲਣ ਵਿੱਚ ਬਹੁਤ ਲੰਬਾ ਸਮਾਂ ਲੱਗਿਆ। ਉਨ੍ਹਾਂ ਨੇ ਸਪਸ਼ਟ ਤੌਰ ‘ਤੇ ਸਾਂਝਾ ਕੀਤਾ, “ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ, ਮੈਂ ਨਰਮ ਕਿਸਮ ਦੀਆਂ ਭੂਮਿਕਾਵਾਂ ਨਿਭਾ ਰਿਹਾ ਸੀ। ਲੋਕ ਮੇਰੀ ਤੁਲਨਾ ਮੇਰੇ ਪਿਤਾ ਨਾਲ ਕਰਦੇ ਸਨ। ਫਿਲਮ ਵਾਲ ਸਟਰੀਟ ਦੇ ਲਈ ਅਕਾਦਮੀ ਪੁਰਸਕਾਰ ਨਾਮਜ਼ਦਗੀ ਜਿੱਤਣਾ ਇੱਕ ਜ਼ਬਰਦਸਤ ਪਲ ਸੀ। ਇਹ ਮੇਰੇ ਸਾਥੀਆਂ ਤੋਂ ਪ੍ਰਾਪਤ ਮਾਨਤਾ ਸੀ।”
ਮਾਈਕਲ ਡਗਲਸ ਨੇ ਬਜਟ ਦੀ ਤੁਲਨਾ ਵਿੱਚ ਸਮੱਗਰੀ ਦੇ ਪ੍ਰਤੀ ਆਪਣੀ ਪਸੰਦ ਨੂੰ ਦੁਹਰਾਉਂਦੇ ਹੋਏ ਸਪਸ਼ਟ ਕੀਤਾ ਕਿ ਫਿਲਮ ਦੀ ਚੋਣ ਕਰਦੇ ਸਮੇਂ ਸਮੱਗਰੀ ਉਨ੍ਹਾਂ ਦੇ ਲਈ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਉਨ੍ਹਾਂ ਨੇ ਕਿਹਾ, “ਮੈਂ ਕੁਝ ਅਜਿਹਾ ਪਸੰਦ ਕਰਾਂਗਾ ਜੋ ਮੈਨੂੰ ਭਾਵਨਾਤਮਕ ਤੌਰ ‘ਤੇ ਪ੍ਰੇਰਿਤ ਕਰੇ। ਮੈਂ ਕਿਸੇ ਬੁਰੀ ਫਿਲਮ ਵਿੱਚ ਵੱਡਾ ਕਿਰਦਾਰ ਨਿਭਾਉਣ ਦੀ ਬਜਾਏ ਕਿਸੇ ਚੰਗੀ ਫਿਲਮ ਵਿੱਚ ਛੋਟਾ ਜਿਹਾ ਕਿਰਦਾਰ ਨਿਭਾਉਂਣਾ ਪਸੰਦ ਕਰਾਂਗਾ।” ਭਾਰਤੀ ਫਿਲਮ ਵਿੱਚ ਕਦਮ ਰੱਖਣ ਦੀ ਆਪਣੀ ਯੋਜਨਾ ‘ਤੇ ਡਗਲਸ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਨਿਰਮਾਤਾ ਸ਼ੈਲੇਂਦਰ ਸਿੰਘ ਉਸ ਸਕ੍ਰਿਪਟ ਦੀ ਰੂਪਰੇਖਾ ‘ਤੇ ਕੰਮ ਕਰੇ ਹਨ ਜਿਸ ਵਿੱਚ ਉਨ੍ਹਾਂ ਦੀ ਦਿਲਚਸਪੀ ਹੈ।
ਮਾਈਕਲ ਡਗਲਸ ਦੀ ਪਤਨੀ ਅਤੇ ਕਈ ਪੁਰਸਕਾਰਾਂ ਨਾਲ ਸਨਮਾਨਿਤ ਅਭਿਨੇਤਰੀ ਕੈਥਰੀਨ ਜੇਟਾ ਜੋਨਸ ਵੀ ਮੀਡੀਆ ਨਾਲ ਗੱਲਬਾਤ ਵਿੱਚ ਸ਼ਾਮਲ ਹੋਈ। ਕੈਥਰੀਨ ਨੇ ਕਿਹਾ ਕਿ ਭਾਰਤ ਉਨ੍ਹਾਂ ਦੇ ਦਿਲ ਅਤੇ ਪਰਿਵਾਰ ਲਈ ਬਹੁਤ ਪਿਆਰਾ ਹੈ। ਉਨ੍ਹਾਂ ਨੇ ਭਾਰਤ ਦੇ ਨਾਲ ਨਿੱਜੀ ਸਬੰਧ ਸਾਂਝੇ ਕਰਦੇ ਹੋਏ ਇੱਕ ਭਾਰਤੀ ਡਾਕਟਰ ਦੀ ਕਹਾਣੀ ਦੱਸੀ, ਜਿਸ ਨੇ 18 ਮਹੀਨਿਆਂ ਦੀ ਉਮਰ ਵਿੱਚ ਉਸ ਦੀ ਜਾਨ ਬਚਾਈ ਸੀ।
ਬਾਫਟਾ ਪੁਰਸਕਾਰ ਵਿਜੇਤਾ ਅਭਿਨੇਤਰੀ ਨੇ ਭਾਰਤੀ ਫਿਲਮਾਂ ਦੇ ਪ੍ਰਤੀ ਆਪਣੇ ਪਿਆਰ ਦਾ ਵੀ ਖੁਲਾਸਾ ਕੀਤਾ ਅਤੇ ਬਾਲੀਵੁੱਡ ਫਿਲਮਾਂ ਦਾ ਹਿੱਸਾ ਬਣਨ ਵਿੱਚ ਦਿਲਚਸਪੀ ਵਿਅਕਤ ਕੀਤੀ। ਭਾਰਤੀ ਫਿਲਮਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਦ ਲੰਚਬਾਕਸ ਮੇਰੀ ਪਸੰਦੀਦਾ ਭਾਰਤੀ ਫਿਲਮਾਂ ਵਿੱਚੋਂ ਇੱਕ ਹੈ। ਮੈਂ ਇਸ ਨੂੰ ਲਗਾਤਾਰ ਦੋ ਵਾਰ ਦੇਖਿਆ। ਫਿਲਮ ਨੇ ਅਸਲ ਵਿੱਚ ਮੇਰੇ ਦਿਲ ਨੂੰ ਛੂਹ ਲਿਆ।” ਉਨ੍ਹਾਂ ਨੇ ਬਾਲੀਵੁੱਡ ਫਿਲਮ ਓਮ ਸ਼ਾਂਤੀ ਓਮ ਦੇ ਪ੍ਰਤੀ ਆਪਣੀ ਪਸੰਦ ਵੀ ਸਾਂਝੀ ਕੀਤੀ, ਜਿਸ ਨੂੰ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਕਈ ਵਾਰ ਦੇਖਿਆ ਹੈ।
ਇਸ ਮੌਕੇ ‘ਤੇ ਨੈਸ਼ਨਲ ਐਵਾਰਡ ਵਿਜੇਤਾ ਨਿਰਮਾਤਾ ਅਤੇ ਪਰਸੇਪਟ ਲਿਮਿਟਿਡ ਦ ਸੰਸਥਾਪਕ ਸ਼ੈਲੇਂਦਰ ਸਿੰਘ ਵੀ ਮੌਜੂਦ ਸਨ। ਫਿਲਮ ਕਾਰੋਬਾਰ ਵਿੱਚ ਆਪਣੀ 25 ਵਰ੍ਹਿਆਂ ਦੀ ਲੰਬੀ ਯਾਤਰਾ ਨੂੰ ਦਰਸਾਉਂਦੇ ਹੋਏ ਉਨ੍ਹਾਂ ਨੇ ਕਿਹਾ, “ਸਿਨੇਮਾ ਦੇ ਬਿਨਾ ਜੀਵਨ ਅਧੂਰਾ ਹੈ।”
ਪ੍ਰੈੱਸ ਕਾਨਫਰੰਸ ਦੇਖਣ ਲਈ ਵੀਡਿਓ ਦੇਖੋ:
*************
ਪੀਆਈਬੀ ਟੀਮ ਆਈਐੱਫਐੱਫਆਈ/ਨਦੀਮ/ਰਿਤੂ/ਬਿਬਿਨ/ਦਰਸ਼ਨਾ/ਆਈਐੱਫਐੱਫਆਈ54-081
(Release ID: 1980442)
Visitor Counter : 100